ਜੇਕਰ ਤੁਸੀਂ ਵੀ PM ਕਿਸਾਨ ਦੀ 14ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਜੀ ਹਾਂ, ਪੀਐਮ ਕਿਸਾਨ ਦੀ 14ਵੀਂ ਕਿਸ਼ਤ ਦਾ ਖੁਲਾਸਾ ਹੋ ਗਿਆ ਹੈ। ਦੇਸ਼ ਭਰ ਦੇ ਕਰੋੜਾਂ ਕਿਸਾਨਾਂ ਦੇ ਖਾਤਿਆਂ ‘ਚ ਜਲਦ ਹੀ 2 ਹਜ਼ਾਰ ਰੁਪਏ ਆਉਣ ਵਾਲੇ ਹਨ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ ਕਿਹਾ ਹੈ ਕਿ ਪੀਐਮ ਕਿਸਾਨ ਨਿਧੀ ਦੀ 14ਵੀਂ ਕਿਸ਼ਤ ਦਾ ਪੈਸਾ ਜੁਲਾਈ ਵਿੱਚ ਹੀ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾ ਕਰ ਦਿੱਤਾ ਜਾਵੇਗਾ। ਇਹ ਪੈਸਾ ਅਪ੍ਰੈਲ ਤੋਂ ਜੁਲਾਈ ਵਿਚਕਾਰ ਆਉਣਾ ਸੀ। ਕਿਉਂਕਿ ਹੁਣ ਜੁਲਾਈ ਚੱਲ ਰਿਹਾ ਹੈ, ਪ੍ਰਧਾਨ ਮੰਤਰੀ ਸਨਮਾਨ ਨਿਧੀ ਦਾ ਪੈਸਾ ਕਿਸਾਨਾਂ ਦੇ ਖਾਤੇ ਵਿੱਚ ਕਿਸੇ ਵੀ ਸਮੇਂ ਆ ਸਕਦਾ ਹੈ।
ਦਰਅਸਲ, ਇੱਕ ਸਰਕਾਰੀ ਵੈਬਸਾਈਟ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਪੈਸੇ 28 ਜੁਲਾਈ ਨੂੰ ਕਿਸਾਨਾਂ ਦੇ ਖਾਤੇ ਵਿੱਚ ਜਮ੍ਹਾ ਕੀਤੇ ਜਾਣਗੇ। ਇਹ ਪੈਸਾ ਡੀਬੀਟੀ ਰਾਹੀਂ ਕਿਸਾਨਾਂ ਦੇ ਖਾਤੇ ਵਿੱਚ ਭੇਜਿਆ ਜਾਵੇਗਾ।
9 ਕਰੋੜ ਕਿਸਾਨਾਂ ਨੂੰ ਮਿਲੇਗਾ ਫਾਇਦਾ
ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਵਾਰ 14ਵੀਂ ਕਿਸ਼ਤ ਤੋਂ ਪੀਐੱਮ ਕਿਸਾਨ ਨਿਧੀ ਦਾ ਪੈਸਾ ਦੇਸ਼ ਦੇ 9 ਕਰੋੜ ਕਿਸਾਨਾਂ ਨੂੰ ਦਿੱਤਾ ਜਾਵੇਗਾ। ਲਗਭਗ 9 ਕਰੋੜ ਕਿਸਾਨ ਇਸ ਕਿਸ਼ਤ ਦਾ ਲਾਭ ਲੈ ਸਕਣਗੇ। ਪ੍ਰਧਾਨ ਮੰਤਰੀ ਮੋਦੀ 28 ਜੁਲਾਈ ਨੂੰ ਸਿੱਧੇ ਲਾਭ ਟਰਾਂਸਫਰ (DBT) ਰਾਹੀਂ ਕਿਸਾਨਾਂ ਦੇ ਖਾਤੇ ਵਿੱਚ 18 ਹਜ਼ਾਰ ਕਰੋੜ ਰੁਪਏ ਟਰਾਂਸਫਰ ਕਰਨਗੇ। ਇਸ ਤੋਂ ਪਹਿਲਾਂ, 27 ਫਰਵਰੀ, 2023 ਨੂੰ, ਪ੍ਰਧਾਨ ਮੰਤਰੀ ਕਿਸਾਨ ਦੀ 13ਵੀਂ ਕਿਸ਼ਤ ਕਿਸਾਨਾਂ ਦੇ ਖਾਤੇ ਵਿੱਚ ਭੇਜੀ ਗਈ ਸੀ।
ਇਸ ਕੰਮ ਤੋਂ ਬਿਨਾਂ ਲਟਕ ਜਾਵੇਗੀ ਕਿਸ਼ਤ
14ਵੀਂ ਕਿਸ਼ਤ ਦੀ ਉਡੀਕ ਕਰ ਰਹੇ ਕਿਸਾਨਾਂ ਨੂੰ ਜਲਦੀ ਹੀ ਈ-ਕੇਵਾਈਸੀ ਕਰਵਾਉਣਾ ਹੋਵੇਗਾ। ਇਸ ਕੰਮ ਤੋਂ ਬਿਨਾਂ ਉਸ ਦੀ ਕਿਸ਼ਤ ਲਟਕ ਸਕਦੀ ਹੈ। ਹਾਲਾਂਕਿ, ਈ-ਕੇਵਾਈਸੀ ਕਰਵਾਉਣਾ ਬਹੁਤ ਆਸਾਨ ਹੈ। ਕਿਸਾਨ ਆਪਣੇ ਨਜ਼ਦੀਕੀ CSC ‘ਤੇ ਜਾ ਕੇ ਕੇਵਾਈਸੀ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਜ਼ਮੀਨੀ ਰਿਕਾਰਡ ਦੀ ਪ੍ਰਮਾਣਿਕਤਾ ਵੀ ਜ਼ਰੂਰੀ ਹੈ। ਕਿਸਾਨ ਨਜ਼ਦੀਕੀ ਖੇਤੀਬਾੜੀ ਦਫ਼ਤਰ ਵਿੱਚ ਜਾ ਕੇ ਇਸ ਕੰਮ ਨੂੰ ਪੂਰਾ ਕਰ ਸਕਦੇ ਹਨ। ਅਰਜ਼ੀ ਫਾਰਮ ਭਰਦੇ ਸਮੇਂ ਸਾਵਧਾਨੀ ਵਰਤੋ, ਨਾਮ, ਪਤਾ, ਲਿੰਗ, ਆਧਾਰ ਨੰਬਰ, ਖਾਤਾ ਨੰਬਰ ਆਦਿ ਵਿੱਚ ਹੋਈ ਗਲਤੀ ਵੀ ਤੁਹਾਡੀ ਕਿਸ਼ਤ ਵਿੱਚ ਦੇਰੀ ਕਰ ਸਕਦੀ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ