ਕੋਹਰੇ ਕਾਰਨ ਕਿਸਾਨਾਂ ਦੀਆਂ ਫਸਲਾਂ ਹੋ ਰਹੀਆਂ ਹਨ ਖਰਾਬ Punjabi news - TV9 Punjabi

ਕੋਹਰੇ ਕਾਰਨ ਕਿਸਾਨਾਂ ਦੀਆਂ ਫਸਲਾਂ ਹੋ ਰਹੀਆਂ ਹਨ ਖਰਾਬ, ਬਚਾਓ ਲਈ ਪਾਣੀ ਦਾ ਲੈ ਰਹੇ ਸਹਾਰਾ

Published: 

18 Jan 2023 12:18 PM

ਕੋਹਰੇ ਕਾਰਨ ਆਲੂ ਮਟਰ ਦਿਆ ਫਸਲਾਂ ਨੁਕਸਾਨੀ ਜਾ ਰਹੀਆ,ਕਣਕ ਤੇ ਸਰਸੋ ਦੀ ਫਸਲਾਂ ਨੂੰ ਮਿਲ ਰਿਹਾ ਲਾਭ। ਖਰਾਬ ਹੋ ਰਹੀਆਂ ਫਸਲਾਂ ਨੂੰ ਬਚਾਉਣ ਲਈ ਪਾਣੀ ਦਾ ਸਹਾਰਾ ਲੈ ਰਹੇ ਹਨ।

ਕੋਹਰੇ ਕਾਰਨ ਕਿਸਾਨਾਂ ਦੀਆਂ ਫਸਲਾਂ ਹੋ ਰਹੀਆਂ ਹਨ ਖਰਾਬ, ਬਚਾਓ ਲਈ ਪਾਣੀ ਦਾ ਲੈ ਰਹੇ ਸਹਾਰਾ
Follow Us On

ਪਹਾੜਾਂ ‘ਤੇ ਹੋ ਰਹੀ ਬਰਫਬਾਰੀ ਕਾਰਨ ਜਿੱਥੇ ਉੱਤਰੀ ਭਾਰਤ ‘ਚ ਸੀਤ ਲਹਿਰ ਲਗਾਤਾਰ ਵਧ ਰਹੀ ਹੈ, ਉੱਥੇ ਹੀ ਸੰਘਣੀ ਧੁੰਦ ਕਾਰਨ ਆਮ ਜਨਜੀਵਨ ਵੀ ਪ੍ਰਭਾਵਿਤ ਹੋ ਰਿਹਾ ਹੈ। ਇਸ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਿਸਾਨਾਂ ਨੂੰ ਹੁਣ ਇਸ ਗੱਲ ਦੀ ਚਿੰਤਾ ਸਤਾ ਰਹੀ ਹੈ ਕਿ ਕਿਤੇ ਸੰਘਣੀ ਧੁੰਦ ਦੇ ਨਾਲ ਕੋਹਰੇ ਕਾਰਨ ਉਨ੍ਹਾਂ ਦੀ ਬੀਜੀ ਫਸਲ ਖਰਾਬ ਨਾ ਹੋ ਜਾਵੇ, ਇਸ ਲਈ ਕਿਸਾਨਾਂ ਨੂੰ ਸਵੇਰੇ ਜਲਦੀ ਉੱਠਦੇ ਹੀ ਫਸਲਾਂ ਨੂੰ ਬਚਾਉਣ ਲਈ ਪਾਣੀ ਦਾ ਸਹਾਰਾ ਲੈਣਾ ਪੈਂਦਾ ਹੈ। ਉਧਰ ਕਿਸਾਨਾਂ ਦਾ ਕਹਿਣਾ ਹੈ ਕਿ ਕੋਹਰੇ ਦੇ ਕਾਰਨ ਜ਼ਿਆਦਾਤਰ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਕੋਹਰੇ ਕਾਰਨ ਅੱਧੀ ਤੋਂ ਵੱਧ ਫ਼ਸਲ ਦਾ ਨੁਕਸਾਨ ਹੋ ਗਿਆ ਹੈ ਅਤੇ ਉਹ ਬਾਕੀ ਫ਼ਸਲ ਨੂੰ ਬਚਾਉਣ ਲਈ ਯਤਨਸ਼ੀਲ ਹਨ ਅਤੇ ਪਾਣੀ ਹੀ ਇੱਕੋ ਇੱਕ ਵਿਕਲਪ ਹੈ ਜਿਸ ਨਾਲ ਬਾਕੀ ਫ਼ਸਲ ਨੂੰ ਬਚਾਇਆ ਜਾ ਸਕਦਾ ਹੈ ਅਤੇ ਇਸ ਦਾ ਲਾਭ ਉਠਾਇਆ ਜਾ ਸਕਦਾ ਹੈ । ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲ ਨਾਲੋਂ ਇਸ ਵਾਰ ਕੋਰਾ ਜ਼ਿਆਦਾ ਪਿਆ ਹੈ ਅਤੇ ਇਸ ਕੋਹਰੇ ਕਾਰਨ ਉਨ੍ਹਾਂ ਦੀ ਅੱਧੀ ਤੋਂ ਵੱਧ ਫ਼ਸਲਾਂ ਦਾ ਨੁਕਸਾਨ ਹੋ ਗਿਆ ਹੈ । ਜਿਸ ਦੀ ਭਰਪਾਈ ਕਰਨੀ ਮੁਸ਼ਕਲ ਹੋਵੇਗੀ। ਪਿਛਲੇ ਦੋ-ਤਿੰਨ ਦਿਨਾਂ ਤੋਂ ਧੁੰਦ ਘੱਟ ਪਰ ਕੋਹਰਾ ਜ਼ਿਆਦਾ ਪਿਆ ਹੈ ਅਤੇ ਇਹੀ ਕਾਰਨ ਹੈ ਕਿ ਅੱਧੀ ਤੋਂ ਵੱਧ ਫਸਲ ਬਰਬਾਦ ਹੋ ਗਈ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਪੈ ਰਹੇ ਕੋਹਰੇ

ਕਾਰਨ ਉਨ੍ਹਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ।ਹਾਲਾਂਕਿ ਇਸ ਕੋਹਰੇ ਦਾ ਲਾਭ ਕਣਕ ਅਤੇ ਸਰ੍ਹੋਂ ਦੀ ਫਸਲ ਨੂੰ ਮਿਲ ਰਿਹਾ ਹੈ ਪਰ ਆਲੂ, ਮਟਰ ਅਤੇ ਹੋਰ ਤਰ੍ਹਾਂ ਦੀਆਂ ਕਈ ਫ਼ਸਲਾਂ ਨੂੰ ਨੁਕਸਾਨ ਹੋ ਰਿਹਾ ਹੈ। ਜੋ ਕੋਹਰੇ ਕਾਰਨ ਲਗਾਤਾਰ ਖਰਾਬ ਹੋ ਰਹੀਆ ਹਨ ਅਤੇ ਇਨ੍ਹਾਂ ਨੂੰ ਬਚਾਉਣ ਲਈ ਪਾਣੀ ਦਾ ਸਹਾਰਾ ਲੈਣਾ ਪੈਂਦਾ ਹੈ। ਕਿਉਂਕਿ ਪਾਣੀ ਲਗਾ ਕੇ ਹੀ ਫ਼ਸਲਾਂ ਨੂੰ ਵੱਧ ਤੋਂ ਵੱਧ ਬਚਾਇਆ ਜਾ ਸਕਦਾ ਹੈ।ਕਣਕ ਅਤੇ ਸਰ੍ਹੋਂ ਵਰਗੀਆਂ ਫਸਲਾਂ ਨੂੰ ਕੋਹਰੇ ਦਾ ਫਾਇਦਾ ਜ਼ਰੂਰ ਮਿਲ ਰਿਹਾ ਹੈ ਪਰ ਕੋਹਰੇ ਕਾਰਨ ਬਾਕੀ ਫਸਲਾਂ ਨੁਕਸਾਨੀ ਜਾ ਰਹੀਆ ਹਨ।ਉੱਥੇ ਹੀ ਮੌਸਮ ਵਿਭਾਗ ਵੀ ਵਾਰ-ਵਾਰ ਅਲਰਟ ਕਰ ਰਿਹਾ ਹੈ ਅਤੇ ਅਗਲੇ ਦੋ-ਤਿੰਨ ਦਿਨਾਂ ਤੱਕ ਕੋਹਰੇ ਦੇ ਵਧਣ ਦੀ ਗੱਲ ਕਰ ਰਿਹਾ ਹੈ।ਜਿਸ ਕਰਕੇ ਕਿਸਾਨਾ ਨੂੰ ਡਰ ਸਤਾਉਣ ਲਗ ਪਿਆ ਹੈ ਕਿ ਹੋਰ ਫ਼ਸਲ ਖਰਾਬ ਨਾ ਹੋ ਜਾਏ। ਇਸ ਲਈ ਅਜਿਹੀ ਸਥਿਤੀ ਵਿੱਚ ਕਿਸਾਨਾਂ ਨੂੰ ਵੀ ਜਾਗਣਾ ਪਵੇਗਾ ਅਤੇ ਫ਼ਸਲਾਂ ਨੂੰ ਪਾਣੀ ਤੋਂ ਬਚਾਉਣਾ ਪਵੇਗਾ ਤਾ ਜੋ ਉਨ੍ਹਾਂ ਦੀਆਂ ਲਗਾਈਆਂ ਫ਼ਸਲਾਂ ਖ਼ਰਾਬ ਨਾ ਹੋਣ ।

Exit mobile version