Viral Video : ਤੇਂਦੂਏ ਨੇ ‘ਦੁਨੀਆ ਦੇ ਸਭ ਤੋਂ ਵੱਡੇ ਚੂਹੇ’ ਦਾ ਕਿਤਾ ਸ਼ਿਕਾਰ , ਵਾਇਰਲ Video ਨੇ ਸਭ ਨੂੰ ਹੈਰਾਨ ਕਰ ਦਿੱਤਾ
Viral Video: 'ਦੁਨੀਆ ਦੇ ਸਭ ਤੋਂ ਵੱਡੇ ਚੂਹੇ', ਕੈਪੀਬਾਰਾ ਦਾ ਸ਼ਿਕਾਰ ਕਰਨ ਵਾਲੇ ਤੇਂਦੂਏ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਰਿਹਾ ਹੈ। ਲੋਕ ਇਸਨੂੰ ਵਾਰ-ਵਾਰ ਦੇਖ ਰਹੇ ਹਨ। ਤੇਂਦੂਏ ਨੂੰ ਬਹੁਤ ਚਲਾਕ ਸ਼ਿਕਾਰੀ ਮੰਨਿਆ ਜਾਂਦਾ ਹੈ, ਉਹ ਆਪਣੇ ਸ਼ਿਕਾਰ 'ਤੇ ਹਮਲਾ ਕਰਦਾ ਹੈ ਅਤੇ ਫਿਰ ਉਸਨੂੰ ਮਾਰ ਦਿੰਦਾ ਹੈ ।
Viral Video: ਜਾਨਵਰਾਂ ਨਾਲ ਸਬੰਧਤ ਕਈ ਵੀਡੀਓ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਹਨ, ਜੋ ਅਕਸਰ ਹੈਰਾਨ ਕਰ ਦੇਣ ਵਾਲੇ ਵੀਡੀਓ ਹੁੰਦੇ ਹਨ। ਹੈਰਾਨ ਕਰ ਦੇਣ ਵਾਲਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਤੇਂਦੂਏ ਨੂੰ ਸ਼ਿਕਾਰ ਫੜਦੇ ਦਿਖਾਇਆ ਗਿਆ ਹੈ। ਤੇਂਦੂਏ ਆਮ ਤੌਰ ‘ਤੇ ਹਿਰਨ, ਬਾਂਦਰਾਂ ਜਾਂ ਜੰਗਲੀ ਸੂਰਾਂ ਦਾ ਸ਼ਿਕਾਰ ਕਰਦੇ ਹਨ, ਪਰ ਇਸ ਵਾਰ, ਜਿਸ ਜਾਨਵਰ ਨੂੰ ਉਸਨੇ ਨਿਸ਼ਾਨਾ ਬਣਾਇਆ ਸੀ। ਇਸ ਵੀਡੀਓ ਨੇ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ । ਦਰਅਸਲ, ਤੇਂਦੂਏ ਨੇ ‘ਦੁਨੀਆ ਦੇ ਸਭ ਤੋਂ ਵੱਡੇ ਚੂਹੇ’ , ਕੈਪੀਬਾਰਾ (Capybara) ਦਾ ਸ਼ਿਕਾਰ ਕੀਤਾ। ਸ਼ਿਕਾਰ ਕਰਦੇ ਤੇਂਦੂਏ ਕੈਮਰੇ ਵਿੱਚ ਕੈਦ ਹੋਇਆ ਅਤੇ ਇੰਟਰਨੈੱਟ ‘ਤੇ ਵਾਇਰਲ ਉਸਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ।
ਵੀਡੀਓ ਵਿੱਚ, ਤੁਸੀਂ ਇੱਕ ਕੈਪੀਬਾਰਾ(Capybara)ਨੂੰ ਭੋਜਨ ਦੀ ਭਾਲ ਵਿੱਚ ਨਦੀ ਦੇ ਕੰਢੇ ਭਟਕਦੇ ਦੇਖ ਸਕਦੇ ਹੋ । ਅਚਾਨਕ ਤੇਂਦੂਆ ਸ਼ਿਕਾਰ ਦੇਖ ਕੇ ਭੱਜਦਾ ਹੋਇਆ ਆਉਂਦਾ ਹੈ ਅਤੇ ਉਸਨੂੰ ਫੜ ਲੈਂਦਾ ਹੈ। ਕੈਪੀਬਾਰਾ ਬਚਣ ਦੀ ਪੂਰੀ ਕੋਸ਼ਿਸ਼ ਕਰਦਾ ਹੈ, ਪਰ ਤੇਂਦੂਏ ਦੀ ਪਕੜ ਇੰਨੀ ਮਜ਼ਬੂਤ ਹੈ ਕਿ ਉਹ ਬਚ ਨਹੀਂ ਸਕਦਾ। ਕੁਝ ਸਕਿੰਟਾਂ ਦੇ ਅੰਦਰ, ਤੇਂਦੂਆ ਇਸਨੂੰ ਝਾੜੀਆਂ ਵਿੱਚ ਘਸੀਟ ਕੇ ਲੈ ਜਾਂਦਾ ਹੈ। ਕੈਪੀਬਾਰਾ ਦੱਖਣੀ ਅਮਰੀਕਾ ਵਿੱਚ ਪਾਇਆ ਜਾਣ ਵਾਲਾ ਇੱਕ ਚੂਹਾ ਹੈ, ਜਿਸਨੂੰ ਦੁਨੀਆ ਦਾ ਸਭ ਤੋਂ ਵੱਡਾ ਚੂਹਾ ਕਿਹਾ ਜਾਂਦਾ ਹੈ। ਇਹ 4 ਫੁੱਟ ਲੰਬਾਈ ਤੱਕ ਵਧ ਸਕਦਾ ਹੈ ਅਤੇ 60 ਕਿਲੋਗ੍ਰਾਮ ਤੱਕ ਦਾ ਇਸਦਾ ਭਾਰ ਹੋ ਸਕਦਾ ਹੈ।
ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ
ਹੈਰਾਨ ਕਰ ਦੇਣ ਵਾਲਾ ਇਹ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @AmazingSights ਯੂਜ਼ਰਨੇਮ ਨਾਲ ਸ਼ੇਅਰ ਕੀਤਾ ਗਿਆ ਸੀ। ਇਸ 20 ਸਕਿੰਟ ਦੇ ਵੀਡੀਓ ਨੂੰ 53,000 ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਹਜ਼ਾਰਾ ਲੋਕਾਂ ਨੇ ਵੀਡੀਓ ਨੂੰ ਲਾਈਕ ਅਤੇ ਕਮੈਂਟ ਕੀਤੇ ਹਨ ।
ਵੀਡੀਓ ਦੇਖੋ
— Damn Nature You Scary (@AmazingSights) September 17, 2025
ਇਹ ਵੀ ਪੜ੍ਹੋ
ਲੋਕਾਂ ਦੇ ਰਿਐਕਸ਼ਨਸ
ਵੀਡੀਓ ਦੇਖਣ ਤੋਂ ਬਾਅਦ, ਇੱਕ ਯੂਜ਼ਰ ਨੇ ਲਿਖਿਆ, ‘ਤੇਂਦੂਏ ਦੀ ਤਾਕਤ ਅਤੇ ਭੱਜਣ ਦੀ ਸਪੀਡ ਸੱਚਮੁੱਚ ਸ਼ਾਨਦਾਰ ਹੈ, ਬਚਣ ਦਾ ਕੋਈ ਮੌਕਾ ਨਹੀਂ ਸੀ’, ਜਦੋਂ ਕਿ ਇੱਕ ਹੋਰ ਯੂਜ਼ਰ ਨੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ, ‘ਇਹ ਪਹਿਲੀ ਵਾਰ ਹੈ ਜਦੋਂ ਮੈਂ ਇੰਨਾ ਵੱਡਾ ਚੂਹਾ ਦੇਖਿਆ ਹੈ, ਇਹ ਸੂਰ ਵਰਗਾ ਲੱਗਦਾ ਹੈ’।


