ਆਬੂ ਧਾਬੀ ਵਿੱਚ ਮਸਜਿਦਾਂ ਦੇ ਸਾਹਮਣੇ ਭੀਖ ਮੰਗਣ ਵਾਲੀ ਮਹਿਲਾ ਲਗਜ਼ਰੀ ਕਾਰ ਦੀ ਮਾਲਕਿਨ

Published: 

30 Jan 2023 20:23 PM

ਇਕ ਮਸਜਿਦ ਦੇ ਸਾਹਮਣੇ ਜਦੋਂ ਇਕ ਸ਼ਖਸ ਨੇ ਇਸ ਨੂੰ ਵੇਖਿਆ ਤਾਂ ਉਸ ਨੂੰ ਸ਼ੱਕ ਹੋਇਆ। ਉਨ੍ਹਾਂ ਨੇ ਇਸ ਮਹਿਲਾ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ। ਆਬੂ ਧਾਬੀ ਪੁਲਿਸ ਨੇ ਇਸ ਮਹਿਲਾ ਭਿਖਾਰੀ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਬਾਅਦ ਵਿੱਚ ਪੁਲਿਸ ਦੀ ਜਾਂਚ-ਪੜਤਾਲ ਦੌਰਾਨ ਇਸ ਮਹਿਲਾ ਭਿਖਾਰੀ ਦੀ ਇੱਕ ਵੱਡੀ ਹੈਰਾਨਕੁੰਨ ਗੱਲ ਸਾਹਮਣੇ ਆਈ

ਆਬੂ ਧਾਬੀ ਵਿੱਚ ਮਸਜਿਦਾਂ ਦੇ ਸਾਹਮਣੇ ਭੀਖ ਮੰਗਣ ਵਾਲੀ ਮਹਿਲਾ ਲਗਜ਼ਰੀ ਕਾਰ ਦੀ ਮਾਲਕਿਨ

ਆਬੂ ਧਾਬੀ ਵਿੱਚ ਮਸਜਿਦਾਂ ਦੇ ਸਾਹਮਣੇ ਭੀਖ ਮੰਗਣ ਵਾਲੀ ਮਹਿਲਾ ਲਗਜ਼ਰੀ ਕਾਰ ਦੀ ਮਾਲਕਿਨ

Follow Us On

ਸੰਯੁਕਤ ਅਰਬ ਅਮੀਰਾਤ ਵਿੱਚ ਇਕ ਹੈਰਤਅੰਗੇਜ਼ ਮਾਮਲਾ ਸਾਹਮਣੇ ਆਇਆ, ਜਿਸ ਦੇ ਵਿੱਚ ਉੱਥੇ ਮਸਜਿਦਾਂ ਦੇ ਸਾਹਮਣੇ ਸਾਰਾ ਦਿਨ ਭੀਖ ਮੰਗਣ ਵਾਲੀ ਇੱਕ ਮਹਿਲਾ ਬਾਰੇ ਪਤਾ ਲੱਗਿਆ ਕਿ ਉਹ ਆਪਣੀ ਲਗਜ਼ਰੀ ਕਾਰ ਚਲਾ ਕੇ ਆਪਣੇ ਘਰ ਵਾਪਿਸ ਜਾਂਦੀ ਹੈ। ਜਦੋਂ ਇਸ ਗੱਲ ਦਾ ਪਤਾ ਆਬੂ ਧਾਬੀ ਪੁਲਿਸ ਨੂੰ ਲੱਗਾ ਤਾਂ ਉਹ ਵੀ ਹੈਰਾਨ ਰਹਿ ਗਏ। ਪੁਲਿਸ ਨੇ ਇਸ ਮਹਿਲਾ ਭਿਖਾਰੀ ਨੂੰ ਫੜ ਲਿਆ ਹੈ ਅਤੇ ਉਸ ਦੇ ਕੋਲੋਂ ਇਕ ਲਗਜ਼ਰੀ ਕਾਰ ਅਤੇ ਵੱਡੀ ਮਾਤਰਾ ਵਿੱਚ ਨਕਦੀ ਜਬਤ ਕੀਤੀ ਗਈ ਹੈ।

ਪੁਲਿਸ ਨੇ ਮਹਿਲਾ ਭਿਖਾਰੀ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ

ਪੁਲਿਸ ਵੱਲੋਂ ਦੱਸਿਆ ਗਿਆ ਕਿ ਇਹ ਭਿਖਾਰੀ ਹਰ ਰੋਜ਼ ਆਬੂ ਧਾਬੀ ਦੀ ਮਸਜਿਦਾਂ ਦੇ ਅੱਗੇ ਖੜ੍ਹ ਕੇ ਭੀਖ ਮੰਗਦੀ ਸੀ ਪਰ ਸ਼ਾਮ ਨੂੰ ਇਕ ਲਗਜ਼ਰੀ ਕਾਰ ਚਲਾ ਕੇ ਆਪਣੇ ਘਰ ਵਾਪਸ ਜਾਂਦੀ ਸੀ। ਅਸਲ ਵਿੱਚ ਇਕ ਮਸਜਿਦ ਦੇ ਸਾਹਮਣੇ ਜਦੋਂ ਇਕ ਸ਼ਖਸ ਨੇ ਇਸ ਨੂੰ ਵੇਖਿਆ ਤਾਂ ਉਸ ਨੂੰ ਸ਼ੱਕ ਹੋਇਆ। ਉਨ੍ਹਾਂ ਨੇ ਇਸ ਮਹਿਲਾ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ। ਆਬੂ ਧਾਬੀ ਪੁਲਿਸ ਨੇ ਇਸ ਮਹਿਲਾ ਭਿਖਾਰੀ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਬਾਅਦ ਵਿੱਚ ਪੁਲਿਸ ਦੀ ਜਾਂਚ-ਪੜਤਾਲ ਦੌਰਾਨ ਇਸ ਮਹਿਲਾ ਭਿਖਾਰੀ ਦੀ ਇੱਕ ਵੱਡੀ ਹੈਰਾਨਕੁੰਨ ਗੱਲ ਸਾਹਮਣੇ ਆਈ।

ਪੁਲਿਸ ਨੂੰ ਪਤਾ ਲੱਗਿਆ ਕਿ ਇਹ ਮਹਿਲਾ ਪੂਰਾ ਦਿਨ ਮਸਜਿਦਾਂ ਦੇ ਅੱਗੇ ਖੜ੍ਹ ਕੇ ਭੀਖ ਮੰਗਦੀ ਸੀ ਅਤੇ ਪੈਦਲ ਤੁਰ ਕੇ ਦੂਰ ਤੱਕ ਚਲੀ ਜਾਂਦੀ ਸੀ। ਇਕ ਦਿਨ ਪੁਲਿਸ ਨੇ ਇਸ ਮਹਿਲਾ ਦਾ ਪਿੱਛਾ ਕਰ ਕੇ ਪਤਾ ਲਗਾਇਆ ਕਿ ਉਸ ਦੇ ਕੋਲ ਇੱਕ ਬੇਹੱਦ ਮਹਿੰਗੀ ਲਗਜ਼ਰੀ ਕਾਰ ਹੈ। ਇਹ ਮਹਿਲਾ ਭੀਖ ਮੰਗਣ ਤੋਂ ਬਾਅਦ ਸ਼ਾਮ ਨੂੰ ਆਪਣੀ ਲਗਜ਼ਰੀ ਕਾਰ ਨੂੰ ਚਲਾ ਕੇ ਘਰ ਜਾਂਦੀ ਸੀ।

ਆਬੂ ਧਾਬੀ ਵਿੱਚ ਭੀਖ ਮੰਗਣਾ ਜੁਰਮ ਹੈ

ਬਾਅਦ ਵਿੱਚ ਆਬੂ ਧਾਬੀ ਪੁਲਿਸ ਨੇ ਇਸ ਭਿਖਾਰੀ ਨੂੰ ਫੜ ਲਿਆ ਅਤੇ ਉਹਦੇ ਕੋਲ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਕੀਤੀ। ਪੁਲਿਸ ਵੱਲੋਂ ਹੁਣ ਇਸ ਮਹਿਲਾ ਦੇ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ। ਆਬੂ ਧਾਬੀ ਪੁਲਿਸ ਦਾ ਕਹਿਣਾ ਹੈ ਕਿ ਭੀਖ ਮੰਗਣਾ ਸਮਾਜਿਕ ਕਲੰਕ ਹੈ ਅਤੇ ਯੂਏਈ ਵਿੱਚ ਭੀਖ ਮੰਗਣਾ ਜੁਰਮ ਮੰਨਿਆ ਜਾਂਦਾ ਹੈ। ਹੋਰ ਤਾਂ ਹੋਰ, ਯੂਏਈ ਵਿੱਚ ਭੀਖ ਮੰਗਣ ਤੇ ਜੇਲ੍ਹ ਅਤੇ ਇਕ ਲੱਖ ਰੁਪਏ ਤੋਂ ਵੀ ਵੱਧ ਜੁਰਮਾਨੇ ਦੀ ਸਜ਼ਾ ਦਾ ਪ੍ਰਾਵਧਾਨ ਹੈ। ਪੁਲਿਸ ਨੇ ਪਿਛਲੇ ਸਾਲ 6 ਨਵੰਬਰ ਤੋਂ ਲੈ ਕੇ 12 ਦਸੰਬਰ ਦੇ ਵਿਚਕਾਰ 159 ਭਿਖਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।