ਅਮਰੀਕਾ ਨੇ ਇਸ ਸਾਲ 85,000 ਵੀਜ਼ਾ ਕੀਤੇ ਰੱਦ, ਇਹ ਰਿਹਾ ਸਭ ਤੋਂ ਵੱਡਾ ਕਾਰਨ

Updated On: 

10 Dec 2025 11:35 AM IST

USA Visa Policy: ਅਮਰੀਕਾ ਦੇ ਡਿਪਾਰਟਮੈਂਟ ਆਫ਼ ਸਟੇਟ ਨੇ ਮੰਗਲਵਾਰ ਨੂੰ ਐਕਸ 'ਤੇ ਲਿਖਿਆ- ਜਨਵਰੀ ਤੋਂ ਹੁਣ ਤੱਕ 85,000 ਵੀਜ਼ਾ ਕੈਂਸਿਲ ਕੀਤੇ ਗਏ ਹਨ। ਰਾਸ਼ਟਰਪਤੀ ਟਰੰਪ ਤੇ ਸਕੱਤਰ ਰੁਬੀਓ ਇੱਕ ਆਸਾਨ ਆਦੇਸ਼ ਦੀ ਪਾਲਣਾ ਕਰਦੇ ਹਨ, ਉਹ ਜਲਦੀ ਰੁਕਣ ਵਾਲੇ ਨਹੀਂ।' ਪੋਸਟ 'ਚ ਟਰੰਪ ਦੀ ਤਸਵੀਰ ਨਾਲ 'ਮੇਕ ਅਮਰੀਕਾ ਸੇਫ ਅਗੇਨ' ਦਾ ਨਾਅਰਾ ਲਿਖਿਆ ਹੋਇਆ ਹੈ।

ਅਮਰੀਕਾ ਨੇ ਇਸ ਸਾਲ 85,000 ਵੀਜ਼ਾ ਕੀਤੇ ਰੱਦ, ਇਹ ਰਿਹਾ ਸਭ ਤੋਂ ਵੱਡਾ ਕਾਰਨ

ਅਮਰੀਕਾ ਨੇ ਇਸ ਸਾਲ 85,000 ਵੀਜ਼ਾ ਕੀਤੇ ਰੱਦ

Follow Us On

ਅਮਰੀਕਾ ਦੇ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਇਸ ਸਾਲ 85,000 ਵੀਜ਼ਾ ਰੱਦ ਕੀਤੇ ਹਨ। ਇਮੀਗ੍ਰੇਸ਼ਨ ਇੰਨਫੋਰਮੈਂਟ ਚ ਤੇਜ਼ੀ ਤੇ ਨੈਸ਼ਨਲ ਸਿਕਿਓਰਟੀ ਸਕ੍ਰੀਨਿੰਗ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਦੇ ਤਹਿਤ ਇਹ ਸਖ਼ਤੀ ਕੀਤੀ ਗਈ ਹੈ। ਰੱਦ ਕੀਤੇ ਗਏ ਵੀਜ਼ਾ ਚ 8,000 ਤੋਂ ਜ਼ਿਆਦਾ ਸਟੂਡੈਂਟ ਵੀਜ਼ਾ ਸ਼ਾਮਲ ਹਨ। ਇਹ ਰੱਦ ਕੀਤੇ ਗਏ ਵੀਜ਼ਾ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਦੁਗਣੀ ਹੈ। ਟਰੰਪ ਨੇ ਰਾਸ਼ਟਰਪਤੀ ਬਣਨ ਤੋਂ ਬਾਅਦ ਇੰਮੀਗ੍ਰੇਸ਼ਨ ਮੁੱਦੇ ਤੇ ਸਖ਼ਤ ਰੁਖ ਅਪਣਾਇਆ ਹੈ।

ਅਮਰੀਕਾ ਦੇ ਡਿਪਾਰਟਮੈਂਟ ਆਫ਼ ਸਟੇਟ ਨੇ ਮੰਗਲਵਾਰ ਨੂੰ ਐਕਸ ਤੇ ਲਿਖਿਆ- ਜਨਵਰੀ ਤੋਂ ਹੁਣ ਤੱਕ 85,000 ਵੀਜ਼ਾ ਕੈਂਸਿਲ ਕੀਤੇ ਗਏ ਹਨ। ਰਾਸ਼ਟਰਪਤੀ ਟਰੰਪ ਤੇ ਸਕੱਤਰ ਰੁਬੀਓ ਇੱਕ ਆਸਾਨ ਆਦੇਸ਼ ਦੀ ਪਾਲਣਾ ਕਰਦੇ ਹਨ, ਉਹ ਜਲਦੀ ਰੁਕਣ ਵਾਲੇ ਨਹੀਂ। ਪੋਸਟ ਚ ਟਰੰਪ ਦੀ ਤਸਵੀਰ ਨਾਲ ਮੇਕ ਅਮਰੀਕਾ ਸੇਫ ਅਗੇਨ ਦਾ ਨਾਅਰਾ ਲਿਖਿਆ ਹੋਇਆ ਹੈ।

ਵੀਜ਼ਾ ਰੱਦ ਕਰਨ ਦੇ ਕੀ ਕਾਰਨ ਰਹੇ?

ਮੀਡੀਆ ਰਿਪੋਰਟਾਂ ਅਨੁਸਾਰ, ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਰੱਦ ਕੀਤੇ ਗਏ ਵੀਜ਼ਾ ਚੋਂ 8,000 ਸਟੂਡੈਂਟ ਵੀਜ਼ਾ ਹਨ। ਅਧਿਕਾਰੀ ਨੇ ਕਿਹਾ ਕਿ ਵੀਜ਼ਾ ਰੱਦ ਕਰਨ ਦਾ ਸਭ ਤੋਂ ਆਪ ਕਾਰਨ ਡੀਯੂਆਈ (ਡਰਾਈਵਿੰਗ ਅੰਡਰ ਇੰਨਫਲੂਅੰਸ) ਯਾਨੀ ਕਿ ਸ਼ਰਾਬ ਜਾਂ ਹੋਰ ਨਸ਼ਾ ਕਰਕੇ ਗੱਡੀ ਚਲਾਉਣਾ ਤੇ ਹਮਲੇ ਜਾਂ ਚੋਰੀ ਸਨ। ਇਨ੍ਹਾਂ ਅਪਰਾਧਾਂ ਦੇ ਚੱਲਦੇ ਜ਼ਿਆਦਾਤਰ ਵੀਜ਼ਾ ਰੱਦ ਕੀਤੇ ਗਏ ਹਨ।

ਵੀਜ਼ਾ ਰੱਦ ਕਰਨ ਦੋ ਹੋਰ ਕਾਰਨਾਂ ਚੋਂ- ਵੀਜ਼ਾ ਮਿਆਦ ਤੋਂ ਜ਼ਿਆਦਾ ਸਮਾਂ ਰੁਕਣਾ, ਆਪਰਾਧਿਕ ਚਿੰਤਾਵਾਂ ਤੇ ਅੱਤਵਾਦ ਦਾ ਸਮਰਥਨ ਵੀ ਹੈ। ਟਰੰਪ ਪ੍ਰਸ਼ਾਸਨ ਵਿਦੇਸ਼ੀ ਨਾਗਰਿਕਾਂ ਦੀ ਲਗਾਤਾਰ ਜਾਂਚ ਦੀ ਨੀਤੀ ਦਾ ਵਿਸਥਾਰ ਕਰ ਰਿਹਾ ਹੈ। ਇਸ ਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ ਚ ਹੋਰ ਵੀ ਵੀਜ਼ਾ ਰੱਦ ਕੀਤੇ ਜਾ ਸਕਦੇ ਹਨ।

ਅਮਰੀਕਾ ਚ ਟਰੰਪ ਪ੍ਰਸ਼ਾਸਨ ਪਹਿਲਾਂ ਹੀ 19 ਦੇਸ਼ਾਂ ਤੋਂ ਯਾਤਰਾ ‘ਤੇ ਪਾਬੰਦੀ ਲਗਾ ਚੁੱਕਾ ਹੈ। ਇਸ ਤੋਂ ਇਲਾਵਾ ਹੋਰ ਇਮੀਗ੍ਰੇਸ਼ਨ ਰਸਤੇ ਵੀ ਬੰਦ ਕਰਨ ਦੀ ਕੋਸ਼ਿਸ਼ ਟਰੰਪ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਚਿੰਤਾ ਵਾਲੇ ਦੇਸ਼ਾਂ ਦੇ ਨਾਗਰਿਕਾਂ ਦੀਆਂ ਗ੍ਰੀਨ ਕਾਰਡ ਅਰਜ਼ੀਆਂ ਦੀ ਦੁਬਾਰਾ ਜਾਂਚ ਵੀ ਕਰ ਰਿਹਾ ਹੈ । ਏਜੰਸੀ ਨੇ ਸਾਰੀਆਂ ਸ਼ਰਨਾਰਥੀ ਅਰਜ਼ੀਆਂ ਨੂੰ ਵੀ ਅਸਥਾਈ ਤੌਰ ‘ਤੇ ਰੋਕ ਦਿੱਤਾ ਹੈ।