ਅਮਰੀਕਾ ਇਜ਼ਰਾਈਲ ਨਾਲ ਖੜ੍ਹਾ, ਰਾਸ਼ਟਰਪਤੀ ਜੋਅ ਬਾਈਡਨ ਨੇ ਦਿੱਤੀ 8 ਅਰਬ ਡਾਲਰ ਦੀ ਫੌਜੀ ਮਦਦ
ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਇਜ਼ਰਾਈਲ ਨੂੰ 8 ਬਿਲੀਅਨ ਡਾਲਰ ਦੀ ਐਮਰਜੈਂਸੀ ਫੌਜੀ ਸਹਾਇਤਾ ਦੇਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜੋਅ ਬਾਈਡਨ ਨੇ ਇੱਕ ਬਿਆਨ ਵਿੱਚ ਕਿਹਾ ਕਿ, "ਇਜ਼ਰਾਈਲ ਦੇ ਲੋਕ ਹਮਲੇ ਦੀ ਮਾਰ ਹੇਠ ਹਨ। ਉਨ੍ਹਾਂ 'ਤੇ ਅੱਤਵਾਦੀ ਸੰਗਠਨ ਹਮਾਸ ਵੱਲੋਂ ਹਮਲਾ ਕੀਤਾ ਜਾ ਰਿਹਾ ਹੈ।
We will never fail to have Israels back. pic.twitter.com/3JM8d665iJ
— President Biden (@POTUS) October 8, 2023
ਹਮਾਸ ਦੇ ਹਮਲੇ ਤੋਂ ਬਾਅਦ ਪੂਰੀ ਦੁਨੀਆ ਹੈਰਾਨ
ਹਮਾਸ ਨੇ ਸ਼ਨੀਵਾਰ ਯਹੂਦੀ ਛੁੱਟੀ ਵਾਲੇ ਦਿਨ ਅਚਾਨਕ ਹਮਲਾ ਕੀਤਾ। ਅਮਰੀਕਾ ਨੇ ਇਹ ਕਦਮ ਫਲfਸਤੀਨੀ ਅੱਤਵਾਦੀ ਸਮੂਹ ਹਮਾਸ ਵੱਲੋਂ 5 ਹਜ਼ਾਰ ਤੋਂ ਵੱਧ ਰਾਕੇਟ ਦਾਗੇ ਜਾਣ ਤੋਂ ਬਾਅਦ ਚੁੱਕਿਆ ਹੈ। ਇਸ ਹਮਲੇ ‘ਚ ਦਰਜਨਾਂ ਲੋਕ ਮਾਰੇ ਗਏ ਹਨ। ਇਜ਼ਰਾਇਲੀ ਫੌਜ ਦਾ ਕਹਿਣਾ ਹੈ ਕਿ ਹਮਾਸ ਦੇ ਅੱਤਵਾਦੀਆਂ ਦੇ ਅਚਾਨਕ ਖੇਤਰ ‘ਤੇ ਹਮਲਾ ਕਰਨ ਦੇ 12 ਘੰਟੇ ਬਾਅਦ ਦੱਖਣੀ ਇਜ਼ਰਾਈਲ ਦੇ 22 ਸਥਾਨਾਂ ‘ਤੇ ਲੜਾਈ ਜਾਰੀ ਹੈ। ਫੌਜ ਦੇ ਮੁੱਖ ਬੁਲਾਰੇ ਰੀਅਰ ਐਡਮਿਰਲ ਡੇਨੀਅਲ ਹਾਗਰੀ ਨੇ ਕਿਹਾ ਕਿ ਦੱਖਣੀ ਇਜ਼ਰਾਈਲ ਵਿੱਚ ਅਜਿਹਾ ਕੋਈ ਵੀ ਭਾਈਚਾਰਾ ਨਹੀਂ ਹੈ ਜਿੱਥੇ ਸਾਡੇ ਕੋਲ ਫੌਜ ਨਾ ਹੋਵੇ। ਉਸਨੇ ਕਿਹਾ ਕਿ ਇਜ਼ਰਾਈਲ ਨੇ ਕੁਝ ਭਾਈਚਾਰਿਆਂ ‘ਤੇ ਮੁੜ ਕੰਟਰੋਲ ਕਰ ਲਿਆ ਹੈ ਪਰ ਫੌਜ ਅਜੇ ਵੀ ਇਹ ਯਕੀਨੀ ਬਣਾਉਣ ਲਈ ਸਕੈਨ ਕਰ ਰਹੀ ਹੈ ਕਿ ਉਹ ਸੁਰੱਖਿਅਤ ਹਨ। ਦੂਜੇ ਪਾਸੇ ਗਾਜ਼ਾ ‘ਚ ਫਲਿਸਤੀਨੀ ਸਿਹਤ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲ ‘ਤੇ ਅੱਤਵਾਦੀ ਸਮੂਹ ਹਮਾਸ ਦੇ ਵਿਆਪਕ ਹਮਲੇ ਤੋਂ ਬਾਅਦ ਇਜ਼ਰਾਈਲ ਦੀ ਜਵਾਬੀ ਕਾਰਵਾਈ ‘ਚ ਘੱਟੋ-ਘੱਟ 198 ਲੋਕ ਮਾਰੇ ਗਏ ਹਨ ਅਤੇ ਘੱਟੋ-ਘੱਟ 1,610 ਲੋਕ ਜ਼ਖਮੀ ਹੋ ਗਏ ਹਨ। ਇਜ਼ਰਾਈਲ ਦੀ ਰਾਸ਼ਟਰੀ ਬਚਾਅ ਸੇਵਾ ਦਾ ਕਹਿਣਾ ਹੈ ਕਿ ਇਜ਼ਰਾਈਲ ‘ਚ ਹਮਾਸ ਦੇ ਵਿਆਪਕ ਹਮਲੇ ‘ਚ ਘੱਟੋ-ਘੱਟ 70 ਲੋਕ ਮਾਰੇ ਗਏ ਹਨ। President Joe Biden, 8 billion dollars, Military aid, emergency military Aid, Aid package to Israel,Gaza, Hamas militants,Israeli military, US President approves emergency military aid package to Israel know in Punjabi
Follow Us
