ਏਸ਼ੀਆ ਤੋਂ ਅਮਰੀਕਾ ਦਾ ਆਖ਼ਰੀ ਏਅਰਕ੍ਰਾਫਟ ਕੈਰੀਅਰ ਵੀ ਰਵਾਨਾ, ਈਰਾਨ ਜੰਗ ਨਾਲ ਚੀਨ ਦਾ ਵੱਧਿਆ ਦਬਦਬਾ?
ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੇ ਲੰਬੇ ਟਕਰਾਅ ਦਾ ਪ੍ਰਭਾਵ ਹੁਣ ਸਿੱਧੇ ਤੌਰ 'ਤੇ ਅਮਰੀਕੀ ਜਲ ਸੈਨਾ ਦੀ ਵਿਸ਼ਵ ਵਿਆਪੀ ਤਾਇਨਾਤੀ 'ਤੇ ਦਿਖਾਈ ਦੇਣ ਲੱਗਾ ਹੈ। ਏਸ਼ੀਆ-ਪ੍ਰਸ਼ਾਂਤ (ਇੰਡੋ-ਪੈਸੀਫਿਕ) ਖੇਤਰ ਵਿੱਚ ਮੌਜੂਦ ਅਮਰੀਕਾ ਦਾ ਆਖ਼ਰੀ ਪ੍ਰਮਾਣੂ ਸੰਚਾਲਿਤ ਏਅਰਕ੍ਰਾਫਟ ਕੈਰੀਅਰ 'ਯੂਐਸਐਸ ਜਾਰਜ ਵਾਸ਼ਿੰਗਟਨ' ਹੁਣ ਇਸ ਖੇਤਰ ਨੂੰ ਛੱਡ ਕੇ ਰਵਾਨਾ ਹੋ ਰਿਹਾ ਹੈ।
Photo Credit: Getty Images.
ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੇ ਲੰਬੇ ਟਕਰਾਅ ਦਾ ਪ੍ਰਭਾਵ ਹੁਣ ਸਿੱਧੇ ਤੌਰ ‘ਤੇ ਅਮਰੀਕੀ ਜਲ ਸੈਨਾ ਦੀ ਵਿਸ਼ਵ ਵਿਆਪੀ ਤਾਇਨਾਤੀ ‘ਤੇ ਦਿਖਾਈ ਦੇਣ ਲੱਗਾ ਹੈ। ਏਸ਼ੀਆ-ਪ੍ਰਸ਼ਾਂਤ (ਇੰਡੋ-ਪੈਸੀਫਿਕ) ਖੇਤਰ ਵਿੱਚ ਮੌਜੂਦ ਅਮਰੀਕਾ ਦਾ ਆਖ਼ਰੀ ਪ੍ਰਮਾਣੂ ਸੰਚਾਲਿਤ ਏਅਰਕ੍ਰਾਫਟ ਕੈਰੀਅਰ ‘ਯੂਐਸਐਸ ਜਾਰਜ ਵਾਸ਼ਿੰਗਟਨ’ ਹੁਣ ਇਸ ਖੇਤਰ ਨੂੰ ਛੱਡ ਕੇ ਰਵਾਨਾ ਹੋ ਰਿਹਾ ਹੈ। ਇਸ ਜੰਗੀ ਬੇੜੇ ਨੂੰ ਮੱਧ ਪੂਰਬ (ਮਿਡਲ ਈਸਟ) ਭੇਜਿਆ ਜਾ ਰਿਹਾ ਹੈ, ਜਿੱਥੇ ਇਹ ਲੰਮੇ ਸਮੇਂ ਤੋਂ ਮੋਰਚਾ ਸੰਭਾਲ ਰਹੇ ‘ਯੂਐਸਐਸ ਅਬਰਾਹਿਮ ਲਿੰਕਨ’ (USS Abraham Lincoln) ਦੀ ਥਾਂ ਲਵੇਗਾ। ਇਸ ਰਵਾਨਗੀ ਤੋਂ ਬਾਅਦ ਕੁਝ ਸਮੇਂ ਲਈ ਪੱਛਮੀ ਪ੍ਰਸ਼ਾਂਤ ਖੇਤਰ ਵਿੱਚ ਅਮਰੀਕਾ ਦਾ ਕੋਈ ਵੀ ਏਅਰਕ੍ਰਾਫਟ ਕੈਰੀਅਰ ਤਾਇਨਾਤ ਨਹੀਂ ਰਹੇਗਾ।
240 ਦਿਨਾਂ ਤੋਂ ਸਮੁੰਦਰ ‘ਚ ਮੋਰਚੇ ‘ਤੇ ‘ਯੂਐਸਐਸ ਲਿੰਕਨ’
‘ਯੂਐਸਐਸ ਅਬਰਾਹਿਮ ਲਿੰਕਨ’ ਨੇ ਮੂਲ ਰੂਪ ਵਿੱਚ ਮਈ ਮਹੀਨੇ ਵਾਪਸ ਪਰਤਣਾ ਸੀ, ਪਰ ਈਰਾਨ ਖ਼ਿਲਾਫ਼ ਚੱਲ ਰਹੇ ਅਮਰੀਕੀ ਫ਼ੌਜੀ ਅਭਿਆਨ ਦੇ ਮੱਦੇਨਜ਼ਰ ਇਸ ਦੀ ਤਾਇਨਾਤੀ ਦੀ ਮਿਆਦ ਵਧਾ ਦਿੱਤੀ ਗਈ ਸੀ। ਇਹ ਵਿਸ਼ਾਲ ਜੰਗੀ ਬੇੜਾ ਪਿਛਲੇ 240 ਤੋਂ ਵੱਧ ਦਿਨਾਂ ਤੋਂ ਲਗਾਤਾਰ ਸਮੁੰਦਰ ਵਿੱਚ ਸਰਗਰਮ ਹੈ। ਇੰਨੀ ਲੰਬੀ ਤਾਇਨਾਤੀ ਕਾਰਨ ਜਹਾਜ਼ ‘ਤੇ ਮੌਜੂਦ ਜਲ ਸੈਨਿਕਾਂ ਦੀ ਮਾਨਸਿਕ ਸਿਹਤ, ਥਕਾਵਟ ਅਤੇ ਰੋਜ਼ਾਨਾ ਲੋੜੀਂਦੀਆਂ ਵਸਤਾਂ ਦੀ ਸਪਲਾਈ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਹੋ ਗਈਆਂ ਹਨ। ਅਮਰੀਕੀ ਡੈਮੋਕ੍ਰੇਟ ਸੰਸਦ ਮੈਂਬਰਾਂ ਨੇ ਇਸ ਜਹਾਜ਼ ਦੇ ਹਾਲਾਤਾਂ ਦੀ ਵਿਸਥਾਰਤ ਜਾਂਚ ਕਰਨ ਅਤੇ ਪਾਰਦਰਸ਼ੀ ਜਾਣਕਾਰੀ ਜਨਤਕ ਕਰਨ ਦੀ ਮੰਗ ਵੀ ਉਠਾਈ ਹੈ।
ਚੀਨ ਲਈ ਬਣਿਆ ਰਣਨੀਤਕ ਮੌਕਾ
ਰੱਖਿਆ ਮਾਹਿਰਾਂ ਅਨੁਸਾਰ, ਇਸ ਘਟਨਾਕ੍ਰਮ ਤੋਂ ਅਮਰੀਕੀ ਹਥਿਆਰਬੰਦ ਬਲਾਂ ‘ਤੇ ਪੈ ਰਿਹਾ ਭਾਰੀ ਦਬਾਅ ਸਾਫ਼ ਝਲਕਦਾ ਹੈ। ਰਣਨੀਤਕ ਮਾਮਲਿਆਂ ਦੀ ਖੋਜ ਸੰਸਥਾ CSIS ਦੇ ਮਾਹਿਰ ਗ੍ਰੇਗ ਪੋਲਿੰਗ ਮੁਤਾਬਕ, ਟਰੰਪ ਪ੍ਰਸ਼ਾਸਨ ਇਹ ਦਾਅਵਾ ਕਰਦਾ ਰਿਹਾ ਹੈ ਕਿ ਪੱਛਮੀ ਗੋਲਾਰਧ ਤੋਂ ਬਾਅਦ ਪ੍ਰਸ਼ਾਂਤ ਖੇਤਰ ਉਸ ਦੀ ਸਭ ਤੋਂ ਵੱਡੀ ਫ਼ੌਜੀ ਤਰਜੀਹ ਹੈ। ਪਰ ਈਰਾਨ ਨਾਲ ਚੱਲ ਰਹੇ ਤਣਾਅ ਕਾਰਨ ਅਮਰੀਕਾ ਨੂੰ ਆਪਣੀ ਤਾਕਤ ਮੁੜ ਮੱਧ ਪੂਰਬ ਵਿੱਚ ਝੋਕਣੀ ਪੈ ਰਹੀ ਹੈ। ਇਸ ਸਥਿਤੀ ਨੇ ਜਾਪਾਨ, ਫਿਲੀਪੀਨਜ਼ ਅਤੇ ਹੋਰ ਅਮਰੀਕੀ ਸਹਿਯੋਗੀ ਮੁਲਕਾਂ ਦੀ ਚਿੰਤਾ ਵਧਾ ਦਿੱਤੀ ਹੈ, ਜਦਕਿ ਚੀਨ ਲਈ ਇਹ ਸਥਿਤੀ ਰਣਨੀਤਕ ਪੱਖੋਂ ਲਾਹੇਵੰਦ ਸਾਬਤ ਹੋ ਰਹੀ ਹੈ।
ਚੀਨ ਆਪਣੇ ਖੇਤਰੀ ਪ੍ਰਭਾਵ ਦੇ ਪਸਾਰ ਵਿੱਚ ਅਮਰੀਕੀ ਫ਼ੌਜੀ ਮੌਜੂਦਗੀ ਨੂੰ ਸਭ ਤੋਂ ਵੱਡੀ ਰੁਕਾਵਟ ਮੰਨਦਾ ਹੈ। ਹਾਲਾਂਕਿ ਸਿਰਫ਼ ਅਮਰੀਕੀ ਕੈਰੀਅਰ ਦੇ ਹਟਣ ਨਾਲ ਚੀਨ ਵੱਲੋਂ ਤਾਈਵਾਨ ‘ਤੇ ਤੁਰੰਤ ਹਮਲਾ ਕਰਨ ਦੀ ਸੰਭਾਵਨਾ ਨਹੀਂ ਹੈ, ਫਿਰ ਵੀ ਬੀਜਿੰਗ ਇਸ ਖ਼ਾਲੀ ਥਾਂ ਦਾ ਫ਼ਾਇਦਾ ਚੁੱਕ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਹਾਲ ਹੀ ਵਿੱਚ ਚੀਨ ਨੇ ਇੰਡੋਨੇਸ਼ੀਆ ਨਾਲ ਸਾਂਝਾ ਜਲ ਸੈਨਾ ਅਭਿਆਸ ਕੀਤਾ ਹੈ। ਇਸ ਤੋਂ ਇਲਾਵਾ ਦੱਖਣੀ ਚੀਨ ਸਾਗਰ ਦੇ ਵਿਵਾਦਤ ਸਕਾਰਬੋਰੋ ਸ਼ੋਲ (ਜਿਸ ‘ਤੇ ਚੀਨ ਅਤੇ ਫਿਲੀਪੀਨਜ਼ ਦੋਵੇਂ ਦਾਅਵਾ ਕਰਦੇ ਹਨ) ਨੇੜੇ ਵੀ ਜੰਗੀ ਮਸ਼ਕਾਂ ਕੀਤੀਆਂ ਹਨ। ਪਿਛਲੇ ਮਹੀਨੇ ਚੀਨੀ ਮਿਜ਼ਾਈਲ ਵਿਨਾਸ਼ਕਾਰੀ (ਡਿਸਟ੍ਰਾਇਰ) ਨੇ ਜਾਪਾਨ ਦੇ ਦੱਖਣੀ ਟਾਪੂ ਓਕੀਨੋਟੋਰੀ ਨੇੜੇ ਲਾਈਵ-ਫਾਇਰਿੰਗ ਅਭਿਆਸ ਵੀ ਕੀਤਾ ਸੀ।
ਅਮਰੀਕਾ ਕੋਲ 11 ਕੈਰੀਅਰ, ਪਰ ਮੁਰੰਮਤ ਦਾ ਸੰਕਟ ਬਣਿਆ ਵੱਡੀ ਚੁਣੌਤੀ
ਅਮਰੀਕੀ ਜਲ ਸੈਨਾ ਕੋਲ ਕੁੱਲ 11 ਏਅਰਕ੍ਰਾਫਟ ਕੈਰੀਅਰ ਮੌਜੂਦ ਹਨ, ਜਿਨ੍ਹਾਂ ਵਿੱਚੋਂ ਆਮ ਤੌਰ ‘ਤੇ 2 ਤੋਂ 3 ਕੈਰੀਅਰ ਹੀ ਇੱਕ ਸਮੇਂ ਸਮੁੰਦਰ ਵਿੱਚ ਤਾਇਨਾਤ ਰਹਿੰਦੇ ਹਨ। ਜੇਕਰ ਸੈਨ ਡਿਏਗੋ ਤੋਂ ‘ਯੂਐਸਐਸ ਥੀਓਡੋਰ ਰੂਜ਼ਵੈਲਟ’ ਨੂੰ ਵੀ ਮੱਧ ਪੂਰਬ ਭੇਜਿਆ ਜਾਂਦਾ ਹੈ ਤਾਂ ਸਰਗਰਮ ਕੈਰੀਅਰਾਂ ਦੀ ਗਿਣਤੀ ਚਾਰ ਹੋ ਸਕਦੀ ਹੈ। ਪਰ ਲੰਬੀ ਤਾਇਨਾਤੀ ਤੋਂ ਬਾਅਦ ਇਨ੍ਹਾਂ ਵਿਸ਼ਾਲ ਜਹਾਜ਼ਾਂ ਨੂੰ ਵੱਡੇ ਪੱਧਰ ‘ਤੇ ਮੁਰੰਮਤ ਅਤੇ ਰੱਖ-ਰਖਾਅ ਦੀ ਲੋੜ ਪੈਂਦੀ ਹੈ। ਅਮਰੀਕਾ ਵਿੱਚ ਅਜਿਹੇ ਪ੍ਰਮਾਣੂ ਕੈਰੀਅਰਾਂ ਦੀ ਮੁਰੰਮਤ ਲਈ ਸਿਰਫ਼ ਦੋ ਸਮਰੱਥ ਸ਼ਿਪਯਾਰਡ ਹਨ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਜਲ ਸੈਨਾ ‘ਤੇ ਦਬਾਅ ਹੋਰ ਗੰਭੀਰ ਹੋ ਸਕਦਾ ਹੈ।
ਇਹ ਵੀ ਪੜ੍ਹੋ
ਇਸ ਤੋਂ ਪਹਿਲਾਂ ‘ਯੂਐਸਐਸ ਗੇਰਾਲਡ ਆਰ. ਫੋਰਡ’ ਵੀ ਮਈ ਵਿੱਚ 11 ਮਹੀਨਿਆਂ ਦੀ ਰਿਕਾਰਡ ਤਾਇਨਾਤੀ ਤੋਂ ਬਾਅਦ ਪਰਤਿਆ ਸੀ, ਜੋ ਕਿ ਵੀਅਤਨਾਮ ਯੁੱਧ ਤੋਂ ਬਾਅਦ ਦੀ ਸਭ ਤੋਂ ਲੰਬੀ ਤਾਇਨਾਤੀ ਸੀ। ਇਸ ਮਿਸ਼ਨ ਦੌਰਾਨ ਉਸ ਨੇ ਈਰਾਨ ਖ਼ਿਲਾਫ਼ ਕਾਰਵਾਈਆਂ ਅਤੇ ਵੈਨੇਜ਼ੁਏਲਾ ਦੇ ਉਸ ਸਮੇਂ ਦੇ ਨੇਤਾ ਨਿਕੋਲਸ ਮਾਦੁਰੋ ਨੂੰ ਫੜਨ ਦੀ ਮੁਹਿੰਮ ਵਿੱਚ ਮਦਦ ਕੀਤੀ ਸੀ। ਉਸ ਜਹਾਜ਼ ਦੇ ਲਾਂਡਰੀ ਵਾਲੇ ਹਿੱਸੇ ਵਿੱਚ ਅੱਗ ਵੀ ਲੱਗ ਗਈ ਸੀ, ਜਿਸ ਕਾਰਨ ਸੈਂਕੜੇ ਸੈਨਿਕਾਂ ਦੇ ਰਹਿਣ-ਸਹਿਣ ਦੀ ਥਾਂ ਪ੍ਰਭਾਵਿਤ ਹੋਈ ਸੀ।
ਵੱਡੇ ਕੈਰੀਅਰਾਂ ‘ਤੇ ਨਿਰਭਰਤਾ ਘਟਾਉਣ ਦੀ ਮੰਗ
ਮਾਹਿਰਾਂ ਦਾ ਮੰਨਣਾ ਹੈ ਕਿ ਬਿਨਾਂ ਢੁਕਵੇਂ ਆਰਾਮ ਦੇ ਲੰਬੇ ਸਮੇਂ ਤੱਕ ਸਮੁੰਦਰ ਵਿੱਚ ਡਿਊਟੀ ਕਰਨ ਨਾਲ ਜਵਾਨਾਂ ਵਿੱਚ ਮਾਨਸਿਕ ਥਕਾਵਟ ਵਧ ਰਹੀ ਹੈ। ਇਸ ਦੇ ਨਾਲ ਹੀ ਆਧੁਨਿਕ ਜੰਗ ਵਿੱਚ ਡਰੋਨਾਂ ਅਤੇ ਹਾਈਪਰਸੋਨਿਕ ਮਿਜ਼ਾਈਲਾਂ ਦੇ ਵਧਦੇ ਦੌਰ ਵਿੱਚ ਚੀਨ ਵਰਗੇ ਤਕਨੀਕੀ ਤੌਰ ‘ਤੇ ਮਜ਼ਬੂਤ ਦੇਸ਼ਾਂ ਦੇ ਖ਼ਿਲਾਫ਼ ਅਜਿਹੇ ਵੱਡੇ ਏਅਰਕ੍ਰਾਫਟ ਕੈਰੀਅਰ ਆਸਾਨ ਨਿਸ਼ਾਨਾ ਬਣ ਸਕਦੇ ਹਨ। ਰੱਖਿਆ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਛੋਟੇ ਜੰਗੀ ਬੇੜੇ ਅਤੇ ਪਣਡੁੱਬੀਆਂ ਹਮਲੇ ਕਰਨ ਵਿੱਚ ਵਧੇਰੇ ਕਾਰਗਰ ਸਾਬਤ ਹੋ ਸਕਦੀਆਂ ਹਨ। ਅਮਰੀਕੀ ਨੇਵੀ ਐਡਮਿਰਲ ਡੈਰਿਲ ਕਾਊਡਲ ਵੀ ਵੱਡੇ ਕੈਰੀਅਰਾਂ ‘ਤੇ ਬਹੁਤੀ ਨਿਰਭਰਤਾ ਘਟਾ ਕੇ ਛੋਟੇ, ਆਧੁਨਿਕ ਅਤੇ ਤੇਜ਼-ਤਰਾਰ ਜਹਾਜ਼ਾਂ ਦੀ ਵਰਤੋਂ ਵਧਾਉਣ ਦੀ ਵਕਾਲਤ ਕਰ ਚੁੱਕੇ ਹਨ।
