US Leaked Document: 23 ਮਈ ਤੱਕ ਯੂਕਰੇਨ ਯੁੱਧ ‘ਚ ਵਿਨਾਸ਼ਕਾਰੀ ਮੋੜ, US ਲੀਕ ਦਸਤਾਵੇਜ਼ ਦੇ ਇਹ ਦਾਅਵੇ ਕਰ ਦੇਣਗੇ ਹੈਰਾਨ

Published: 

12 Apr 2023 15:46 PM

America- NATO ਦੇ ਯੂਕਰੇਨ ਯੁੱਧ ਦੀਆਂ ਤਿਆਰੀਆਂ ਨੂੰ ਲੈ ਕੇ ਇੱਕ ਦਸਤਾਵੇਜ਼ ਲੀਕ ਹੋਇਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ 23 ਮਈ ਦੇ ਕਰੀਬ ਜੰਗ ਦਾ ਚਿਹਰਾ ਜਲਦੀ ਹੀ ਬਦਲ ਸਕਦਾ ਹੈ।

Follow Us On

US Leaked Document: ਅਮਰੀਕਾ ਤੋਂ ਲੀਕ ਹੋਈ ਰਿਪੋਰਟ ਤੋਂ ਬਾਅਦ ਹੁਣ ਦੁਨੀਆ ਨੂੰ ਪਤਾ ਲੱਗ ਗਿਆ ਹੈ ਕਿ ਅਮਰੀਕਾ ਕਿਵੇਂ ਯੂਕਰੇਨ (Ukraine) ਦੀ ਜੰਗ ‘ਚ ਮਦਦ ਕਰ ਰਿਹਾ ਹੈ। ਇਸ ਗੁਪਤ ਦਸਤਾਵੇਜ਼ ‘ਚ ਦੱਸਿਆ ਗਿਆ ਹੈ ਕਿ ‘ਦਿ ਨਿਊਯਾਰਕ ਟਾਈਮਜ਼’ ਦੀ ਰਿਪੋਰਟ ਮੁਤਾਬਕ ਇਸ ਗੁਪਤ ਰਿਪੋਰਟ ‘ਚ ਹਥਿਆਰਾਂ ਦੀ ਡਿਲੀਵਰੀ, ਯੂਕਰੇਨ ‘ਚ ਬਟਾਲੀਅਨ ਦੀ ਸਥਿਤੀ ‘ਤੇ ਸੰਵੇਦਨਸ਼ੀਲ ਜਾਣਕਾਰੀ ਸੀ।

ਦੱਸਿਆ ਜਾ ਰਿਹਾ ਹੈ ਕਿ ਇਸ ਦਸਤਾਵੇਜ਼ ‘ਚ ਕੁਝ ਜਾਣਕਾਰੀ 5 ਹਫਤੇ ਪਹਿਲਾਂ ਤੱਕ ਦੀ ਹੈ। ਜਿਸ ਵਿੱਚ ਯੂਕਰੇਨ ਵਿੱਚ ਚੱਲ ਰਹੀ ਜੰਗ ਬਾਰੇ ਤਾਜ਼ਾ ਜਾਣਕਾਰੀ ਹੈ।

23 ਮਈ ਤੱਕ ਜੰਗ ‘ਚ ਆ ਸਕਦਾ ਨਵਾਂ ਮੋੜ

ਦੱਸ ਦਈਏ ਕਿ ਅਮਰੀਕਾ ਅਤੇ ਨਾਟੋ ਵੱਲੋਂ ਅਮਰੀਕਾ ‘ਚ ਕੀਤੀਆਂ ਜਾ ਰਹੀਆਂ ਤਿਆਰੀਆਂ ਦੇ ਦਸਤਾਵੇਜ਼ ਟੈਲੀਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਸਾਈਟਸ ‘ਤੇ ਸ਼ੇਅਰ ਕੀਤੇ ਜਾ ਰਹੇ ਸਨ। ਲੀਕ ਹੋਏ ਦਸਤਾਵੇਜ਼ (Leaked Documents) ਵਿੱਚ ਦੱਸਿਆ ਗਿਆ ਹੈ ਕਿ ਯੂਕਰੇਨ ਵਿੱਚ ਚੱਲ ਰਹੀ ਜੰਗ ਵਿੱਚ ਯੂਕਰੇਨ ਦੀ ਹਵਾਈ ਸੈਨਾ ਰੂਸ ਦੇ ਮੁਕਾਬਲੇ ਬਹੁਤ ਕਮਜ਼ੋਰ ਹੈ। ਅਤੇ ਇਸ ਨਾਲ 23 ਮਈ ਤੱਕ ਇਸ ਜੰਗ ਵਿੱਚ ਨਵਾਂ ਮੋੜ ਆ ਸਕਦਾ ਹੈ।

ਕੀ ਹੈ ਪੁਤਿਨ ਦਾ ਮਕਸਦ

ਬੀਤੇ ਸਾਲ 24 ਫ਼ਰਵਰੀ 2022 ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ‘ਤੇ ਹਮਲਾ ਬੋਲ ਦਿੱਤਾ ਸੀ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਨ ਲਿਆ ਸੀ ਕਿ ਉਹ ਯੂਕਰੇ ਦੀ ਰਾਜਧਾਨੀ ਕੀਵ (Kyiv) ਨੂੰ ਜਿੱਤ ਕੇ ਸਰਕਾਰ ਨੂੰ ਪਲਟ ਦੇਵਾਗਾਂ ਪਰ ਉਹ ਕੁਝ ਵੀ ਨਹੀਂ ਸਕਿਆ। ਪੁਤਿਨ ਨੇ ਗਲਤ ਮੰਨ ਲਿਆ ਸੀ ਕਿ ਉਹ ਕੁਝ ਦਿਨਾਂ ਵਿੱਚ ਹੀ ਰਾਜਧਾਨੀ ਕੀਵ ਨੂੰ ਜਿੱਤ ਲੈਣਗੇ ਅਤੇ ਉੱਥੇ ਦੀ ਸਰਕਾਰ ਨੂੰ ਪਲਟ ਦੇਣਗੇ। ਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ।

ਯੂਕਰੇਨ ਹਾਲੇ ਵੀ ਰੂਸ ਨਾਲ ਡਟ ਕੇ ਲੜਾਈ ਲੜ ਰਿਹਾ ਹੈ। ਕਈ ਵੱਡੇ ਮੁਲਕਾਂ ਵੱਲੋਂ ਯੂਕਰੇਨ ਨੂੰ ਆਰਥਿਕ ਅਤੇ ਜੰਗੀ ਮਦਦ ਕੀਤੀ ਜਾ ਰਹੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ