AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਯੂਕੇ ਦੇ ਸਿੱਖ ਵਕੀਲਾਂ ‘ਤੇ ਧਾਰਮਿਕ ਚਿੰਨ੍ਹਾਂ ਨਾਲ ਅਦਾਲਤਾਂ ‘ਚ ਐਂਟਰੀ ‘ਤੇ ਪਾਬੰਦੀ ਦਾ ਖ਼ਤਰਾ

ਧਰਮ ਦੀ ਪਾਲਣਾ ਕਰਨ ਵਾਲੇ ਸਿੱਖ ਅਪਣੇ ਧਾਰਮਿਕ ਚਿੰਨ੍ਹ ਹਰ ਸਮੇਂ ਧਾਰਣ ਕਰਕੇ ਰੱਖਦੇ ਹਨ। ਪਰ ਨਵੀਆਂ ਹਿਦਾਇਤਾਂ ਦੇ ਚਲਦੇ ਅਦਾਲਤਾਂ ਦੇ ਅੰਦਰ ਇਹਨਾਂ ਤੇ ਦਾਖਿਲ ਹੋਣ ਤੇ ਪਾਬੰਦੀ ਲਗਾਏ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ।

ਯੂਕੇ ਦੇ ਸਿੱਖ ਵਕੀਲਾਂ 'ਤੇ ਧਾਰਮਿਕ ਚਿੰਨ੍ਹਾਂ ਨਾਲ ਅਦਾਲਤਾਂ 'ਚ ਐਂਟਰੀ 'ਤੇ ਪਾਬੰਦੀ ਦਾ ਖ਼ਤਰਾ
tv9-punjabi
| Published: 13 Feb 2023 12:10 PM IST
Share
ਲੰਦਨ: ਕਿਰਪਾਨ ਧਾਰਨ ਕੀਤੇ ਜਾਣ ਕਰਕੇ ਯੂਕੇ ਦੀ ਅਦਾਲਤਾਂ ਵਿੱਚ ਪ੍ਰੈਕਟਿਸ ਕਰਨ ਵਾਲਿਆਂ ਸਿੱਖ ਵਕੀਲਾਂ ਦੇ ਇੰਗਲੈਂਡ ਅਤੇ ਵੇਲਸ ਸਥਿਤ ਕੋਰਟ ਹਾਊਸੇਸ ਅਤੇ ਟ੍ਰਿਬਿਊਨਲਸ ਲਈ ਜਾਰੀ ਕੀਤੀਆਂ ਗਇਆਂ ਨਵੀਂ ਹਿਦਾਇਤਾਂ ਦੇ ਚਲਦੇ ਅਦਾਲਤਾਂ ਦੇ ਅੰਦਰ ਇਹਨਾਂ ਸਿੱਖਾਂ ਦੇ ਦਾਖਿਲ ਹੋਣ ਤੇ ਗੈਰ ਕਨੂੰਨੀ ਪਾਬੰਦੀ ਲਗਾਏ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ।

ਸਿੱਖ ਵਕੀਲ ਦੀ ਅਰਜ਼ੀ ‘ਤੇ ਸੁਣਵਾਈ

ਦੱਸਿਆ ਜਾਂਦਾ ਹੈ ਕਿ ਸਿੱਖ ਵਕੀਲ ਜਸਕੀਰਤ ਸਿੰਘ ਗੁਲਸ਼ਨ ਨੇ ਸਿੱਖ ਵਕੀਲਾਂ ਵੱਲੋਂ ਧਾਰਨ ਕੀਤੀਆਂ ਜਾਂਦੀਆਂ ਕਿਰਪਾਨਾਂ ਦੇ ਮਾਮਲੇ ਵਿੱਚ ਅਦਾਲਤਾਂ ਅਤੇ ਟ੍ਰਿਬਿਊਨਲਸ ਵਿੱਚ ਲਾਗੂ ਨਵੀਂ ਸੁਰੱਖਿਆ ਨੀਤੀ ਨੂੰ ਚੁਨੌਤੀ ਦੇਣ ਵਾਲੀ ਅਰਜ਼ੀ ‘ਤੇ ਉੱਥੇ ‘ਲੌਰਡ ਚੀਫ਼ ਜਸਟਿਸ’ ਅਤੇ ਕੋਰਟ ਆਫ ਅਪੀਲ ਦੇ ਵਾਈਸ ਪ੍ਰੈਜ਼ੀਡੈਂਟ ਨੇ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਸਿੱਖ ਧਰਮ ਦਾ ਪਾਲਣ ਕਰਨ ਵਾਲੇ ਸਿੱਖਾਂ ਜਾਂ ਅਮ੍ਰਿਤਧਾਰੀ ਸਿੱਖ ਅਪਣੇ ਹੋਰ ਧਾਰਮਿਕ ਚਿੰਨ੍ਹਾਂ ਸਮੇਤ ਕ੍ਰਿਪਾਨ ਹਰ ਸਮੇਂ ਧਾਰਣ ਕਰਕੇ ਰੱਖਦੇ ਹਨ।

6.5 ਇੰਚ ਦੀ ਕਿਰਪਾਨ ਦੀ ਇਜਾਜਤ

ਦਰਅਸਲ ਵਕੀਲ ਜਸਕਿਰਤ ਸਿੰਘ ਗੁਲਸ਼ਨ ਨੂੰ ਸਾਲ 2021 ਵਿੱਚ ‘ਈਲਿੰਗ ਮਜਿਸਟਰੇਟ’ ਦੀ ਅਦਾਲਤ ਵਿੱਚ ਅਪਣੀ ਧਾਰਨ ਕੀਤੀ ਕ੍ਰਿਪਾਨ ਕਰਕੇ ਉੱਥੇ ਅੰਦਰ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਸੀ, ਇਸ ਕਰਕੇ ਉਨ੍ਹਾਂ ਨੂੰ ਅਪਣਾ ਅਪਮਾਨ ਮਹਿਸੂਸ ਹੋਇਆ ਸੀ। ਉਸ ਵੇਲੇ ਗੁਲਸ਼ਨ ਦੇ ਮੁਤਾਬਿਕ ਉਹ ਆਪਣੇ ਨਾਲ ਕਾਨੂੰਨੀ ਤੌਰ ਤੇ ਵੈਧ ਕੁੱਲ 8 ਇੰਚ ਲੰਬੀ ਕਿਰਪਾਨ, ਜਿਸ ਦੇ ਬਲੇਡ ਦੀ ਚੌੜਾਈ 4 ਇੰਚ ਦੀ ਸੀ, ਧਾਰਨ ਕਰਦੇ ਸਨ। ਸਬੰਧਿਤ ਹਿਦਾਇਤਾਂ ਦੇ ਮੁਤਾਬਿਕ, ਸਿੱਖਾਂ ਨੂੰ ਕੋਰਟ ਜਾਂ ਟ੍ਰਿਬਿਊਨਲਸ ਦੀ ਇਮਾਰਤ ਦੇ ਅੰਦਰ 6 ਇੰਚ ਲੰਬੀ ਅਤੇ 5 ਇੰਚ ਤੱਕ ਚੌੜੇ ਬਲੇਡ ਵਾਲੀ ਕਿਰਪਾਨ ਧਾਰਨ ਕਰਕੇ ਆਉਣ ਜਾਣ ਦੀ ਇਜਾਜ਼ਤ ਹੈ।

ਕਿਰਪਾਨ ਦੇ ਬਲੇਡ ਦੀ ਲੰਬਾਈ 5 ਇੰਚ ਤੋਂ ਵੱਧ ਨਹੀਂ

– ਰਿਪੋਰਟਾਂ ਮੁਤਾਬਕ, 6 ਇੰਚ ਤੋਂ ਵੱਧ ਲੰਬੀ ਕਿਰਪਾਨ ਲੈ ਕੇ ਅਦਾਲਤ ਵਿੱਚ ਜਾਣ ਦੀ ਇਜਾਜਤ ਨਹੀਂ – ਕਿਰਪਾਨ ਦੇ ਬਲੇਡ ਦੀ ਲੰਬਾਈ 5 ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ – ਵਕੀਲ ਜਸਕੀਰਤ ਸਿੰਘ ਗੁਲਸ਼ਨ ਵੱਲੋਂ ਅਦਾਲਤ ‘ਚ ਦਲੀਲ ਦਿਤੀ ਗਈ ਕਿ ਮਨਜ਼ੂਰਸ਼ੁਦਾ ਲੰਬਾਈ ਵਾਲੀ ਕਿਰਪਾਨ ਅਸੰਭਵ ਹਨ – ਵਕੀਲ ਗੁਲਸ਼ਨ ਦਾ ਕਹਿਣਾ ਹੈ ਕਿ 4 ਇੰਚ ਲੰਬੇ ਬਲੇਡ ਵਾਲੀ ਕਿਰਪਾਨ ਵਿੱਚ 2 ਇੰਚ ਦਾ ਹੈਂਡਲ ਨਹੀਂ ਹੋ ਸਕਦਾ

Follow Us
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...