Britain: ਪਾਰਕ ‘ਚ ਕੁੱਤਾ ਘੁੰਮਾ ਰਹੇ PM ਰਿਸ਼ੀ ਸੁਨਕ ਨੂੰ ਪੁਲਿਸ ਦੀ ਤਾੜਨਾ
PM Rishi Sunak: ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਇੱਕ ਬਾਰ ਮੁੜ ਸੁਰਖਿਆਂ ਵਿੱਚ ਹਨ। ਇਸ ਬਾਰ ਪੀਐੱਮ ਰਿਸ਼ੀ ਸੁਨਕ ਆਪਣੇ ਪਾਲਤੂ ਕੁੱਤੇ ਨੂੰ ਲੈ ਕੇ ਇੱਕ ਵਿਵਾਦ ਵਿੱਚ ਫ਼ਸ ਗਏ ਹਨ। ਸੈਂਟਰਲ ਲੰਡਨ ਦੇ ਜਿਸ ਹਾਈਡ ਪਾਰਕ ਵਿੱਚ ਰਿਸ਼ੀ ਸੁਨਕ ਆਪਣੇ ਪਰਿਵਾਰ ਅਤੇ 'ਨੋਵਾ' ਨਾਮ ਦੇ ਲੈਬਰਾਡੋਰ ਬ੍ਰੀਡ ਵਾਲੇ ਆਪਣੇ ਪਾਲਤੂ ਕੁੱਤੇ ਨੂੰ ਨਾਲ ਲੈ ਕੇ ਉਸ ਨੂੰ ਘੁਮਾਉਣ-ਫਿਰਾਉਣ ਗਏ ਸਨ।
ਲੰਡਨ ਨਿਊਜ਼: ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਇੱਕ ਬਾਰ ਮੁੜ ਸੁਰਖਿਆਂ ਵਿੱਚ ਹਨ। ਇਸ ਵਾਰ ਪੀਐੱਮ ਰਿਸ਼ੀ ਸੁਨਕ (PM Rishi Sunak) ਆਪਣੇ ਪਾਲਤੂ ਕੁੱਤੇ ਨੂੰ ਲੈ ਕੇ ਇੱਕ ਵਿਵਾਦ ਵਿੱਚ ਫ਼ਸ ਗਏ ਹਨ। ਸੈਂਟਰਲ ਲੰਡਨ ਦੇ ਜਿਸ ਹਾਈਡ ਪਾਰਕ ਵਿੱਚ ਰਿਸ਼ੀ ਸੁਨਕ ਆਪਣੇ ਪਰਿਵਾਰ ਅਤੇ ‘ਨੋਵਾ’ ਨਾਮ ਦੇ ਲੈਬਰਾਡੋਰ ਬ੍ਰੀਡ ਵਾਲੇ ਆਪਣੇ ਪਾਲਤੂ ਕੁੱਤੇ ਨੂੰ ਨਾਲ ਲੈ ਕੇ ਉਸ ਨੂੰ ਘੁਮਾਉਣ-ਫਿਰਾਉਣ ਗਏ ਸਨ। ਉਸ ਪਾਰਕ ਵਿੱਚ ਲੱਗੇ ਸੰਕੇਤਕ ਬੋਰਡਾਂ ‘ਤੇ ਸਾਫ-ਸਾਫ ਲਿਖਿਆ ਹੈ ਕਿ ਪਾਰਕ ਦੇ ਅੰਦਰ ਕੁੱਤੇ ਘੁਮਾਉਣ ਦੀ ਸਖ਼ਤ ਮਨਾਹੀ ਹੈ। ਉੱਥੇ ਲਿਖਿਆ ਹੈ ਕਿ ਪਾਰਕ ਵਿੱਚ ਮੌਜੂਦ ਹੋਰ ਜੀਵ ਜੰਤੁਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਇਸ ਕਰਕੇ ਪਾਲਤੂ ਕੁਤਿਆਂ ਨੂੰ ਬਗੀਚੇ ਤੋਂ ਬਾਹਰ ਹੀ ਰੱਖਿਆ ਜਾਵੇ।
ਟਿਕ ਟੌਕ ‘ਤੇ ਪੋਸਟ ਕੀਤੀ ਗਈ ਕਲਿਪ
ਦਰਅਸਲ, ਟਿਕ ਟੌਕ ਤੇ ਪੋਸਟ ਕੀਤੀ ਗਈ ਇੱਕ ਸਬੰਧਤ ਵੀਡੀਓ ਕਲਿਪ ਵਿੱਚ ਰਿਸ਼ੀ ਸੁਨਕ ਦਾ ਪਾਲਤੂ ਲੈਬਰਾਡੋਰ ਕੁੱਤਾ ਸੈਂਟਰਲ ਲੰਡਨ ਦੇ ਹਾਈਡ ਪਾਰਕ ਵਿੱਚ ਬੜੇ ਅਰਾਮ ਨਾਲ ਘੁੰਮਦਾ ਨਜ਼ਰ ਆ ਰਿਹਾ ਹੈ। ਸਥਾਨਕ ਪੁਲਿਸ (Police) ਵੱਲੋਂ ਰਿਸ਼ੀ ਸੁਨਕ ਦੀ ਪਤਨੀ ਅਕਸ਼ਤਾ ਮੂਰਤੀ ਦਾ ਹਵਾਲਾ ਦਿੰਦਿਆਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਦੱਸਿਆ ਗਿਆ, ਉਸ ਸਮੇਂ ਸੈਂਟਰਲ ਲੰਡਨ ਦੇ ਹਾਈਡ ਪਾਰਕ ਵਿੱਚ ਮੌਜੂਦ ਇੱਕ ਅਧਿਕਾਰੀ ਨੇ ਉਥੇ ਮੌਜੂਦ ਮਹਿਲਾ ਨਾਲ ਗੱਲਬਾਤ ਕੀਤੀ ਸੀ, ਅਤੇ ਉਨ੍ਹਾਂ ਨੂੰ ਪਾਰਕ ਦੇ ਕਾਇਦੇ ਕਾਨੂੰਨ ਬਾਰੇ ਦੱਸਿਆ ਸੀ। ਪੁਲਿਸ ਨੇ ਅੱਗੇ ਦੱਸਿਆ ਕਿ ਬਾਅਦ ਵਿੱਚ ਉਸ ਕੁੱਤੇ ਨੂੰ ਪਾਰਕ ਤੋਂ ਬਾਹਰ ਲੈ ਕੇ ਜਾਇਆ ਗਿਆ।
ਡਾਊਨਿੰਗ ਸਟ੍ਰੀਟ ਵੱਲੋਂ ਟਿੱਪਣੀ ਕਰਨ ਤੋਂ ਇਨਕਾਰ
ਦੂਜੇ ਪਾਸੇ ਰਿਸ਼ੀ ਸੁਨਕ ਅਤੇ 10 ਡਾਊਨਿੰਗ ਸਟ੍ਰੀਟ (Downing street) ਦੇ ਬੁਲਾਰੇ ਵੱਲੋਂ ਹਾਲੇ ਤੱਕ ਇਸ ਘਟਨਾ ਦੇ ਉੱਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਇੱਸੇ ਤਰ੍ਹਾਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ ਡਾਊਨਿੰਗ ਸਟ੍ਰੀਟ ਵੱਲੋਂ ਵੀ ਇਸ ਘਟਨਾ ਨੂੰ ਲੈ ਕੇ ਆ ਰਹੀਆਂ ਰਿਪੋਰਟਾਂ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ।
ਪੁਲਿਸ ਤੋਂ ਮੰਗਣੀ ਪਈ ਮੁਆਫ਼ੀ
ਦੱਸ ਦਈਏ ਕਿ ਰਿਸ਼ੀ ਸੁਨਕ ਦਾ ਯੂਕੇ ਪੁਲਿਸ ਨਾਲ ਪੰਗਾ ਲੈਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ। ਕੋਵਿਡ-19 ਮਹਾਮਾਰੀ ਦੇ ਸਮੇਂ ਲਾਕਡਾਊਨ ਦਾ ਕਾਨੂੰਨ ਨਹੀਂ ਮੰਨਣ ਕਰਕੇ ਰਿਸ਼ੀ ਸੁਨਕ ਵਿਵਾਦਾਂ ਦੇ ਘੇਰੇ ਵਿੱਚ ਆ ਗਏ ਸਨ। ਇੱਕ ਵਾਰ ਆਪਣੀ ਕਾਰ ਵਿੱਚ ਸਫ਼ਰ ਕਰਦੇ ਸਮੇਂ ਸੀਟ ਬੈਲਟ ਨਹੀਂ ਲਾਉਣ ਕਰਕੇ ਵੀ ਰਿਸ਼ੀ ਸੁਨਕ ਦੇ ਉੱਤੇ ਪੁਲਿਸ ਵੱਲੋਂ ਜੁਰਮਾਨਾ ਠੋਕਿਆ ਗਿਆ ਸੀ, ਅਤੇ ਉਨ੍ਹਾਂ ਨੂੰ ਆਪਣੀ ਇਸ ਗਲਤੀ ਲਈ ਪੁਲਿਸ ਵਾਲਿਆਂ ਤੋਂ ਮੁਆਫ਼ੀ ਤੱਕ ਮੰਗਣੀ ਪਈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ