1 ਪਰਿਵਾਰ 25 ਦਫ਼ਨ, ਮੌਤ ਨੇ ਨਹੀਂ ਛੱਡਿਆ ਪਿੱਛਾ, ਜਾਨ ਬਚਾਉਣ ਲਈ ਬਦਲਿਆ ਸੀ ਘਰ

Published: 

09 Feb 2023 16:56 PM

ਤੁਰਕੀ ਅਤੇ ਸੀਰੀਆ ਵਿੱਚ ਸੋਮਵਾਰ ਨੂੰ ਆਏ ਭੂਚਾਲ ਦੇ ਝਟਕਿਆਂ ਕਾਰਨ ਹੁਣ ਤੱਕ 15,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਭੂਚਾਲ 'ਚ ਕਈ ਲੋਕ ਅਜਿਹੇ ਹਨ, ਜਿਨ੍ਹਾਂ ਨੇ ਆਪਣਾ ਪੂਰਾ ਪਰਿਵਾਰ ਗੁਆ ਦਿੱਤਾ ਹੈ। ਇਨ੍ਹਾਂ ਵਿੱਚੋਂ ਇੱਕ ਇਦਰੀਸ ਵੀ ਹੈ।

1 ਪਰਿਵਾਰ 25 ਦਫ਼ਨ, ਮੌਤ ਨੇ ਨਹੀਂ ਛੱਡਿਆ ਪਿੱਛਾ, ਜਾਨ ਬਚਾਉਣ ਲਈ ਬਦਲਿਆ ਸੀ ਘਰ

Image Credit Source: Getty Image

Follow Us On

ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਕਾਰਨ ਕਈ ਲੋਕਾਂ ਨੇ ਆਪਣੇ ਪਰਿਵਾਰ ਗੁਆ ਦਿੱਤੇ ਹਨ। ਭੂਚਾਲ ਤੋਂ ਬਾਅਦ ਹੋਈ ਤਬਾਹੀ ਵਿੱਚ ਇੱਕ ਸੀਰੀਆਈ ਸ਼ਰਨਾਰਥੀ ਨੇ ਆਪਣੇ 25 ਰਿਸ਼ਤੇਦਾਰਾਂ ਨੂੰ ਗੁਆ ਦਿੱਤਾ ਹੈ। ਸੀਰੀਆ ਵਿੱਚ ਘਰੇਲੂ ਯੁੱਧ ਤੋਂ ਬਚਣ ਲਈ, ਇਸ ਸ਼ਖਸ ਦਾ ਪੂਰਾ ਪਰਿਵਾਰ ਸੁਰੱਖਿਅਤ ਪਨਾਹ ਲਈ ਉੱਤਰ-ਪੱਛਮ ਵਿੱਚ ਸਾਰਕਿਬ ਵੱਲ ਭੱਜ ਗਿਆ ਸੀ, ਪਰ ਕਿਸਮਤ ਨੇ ਉੱਥੇ ਵੀ ਸਾਥ ਨਹੀਂ ਦਿੱਤਾ, ਅਤੇ ਅੰਤ ਵਿੱਚ ਪੂਰਾ ਪਰਿਵਾਰ ਖਤਮ ਹੋ ਗਿਆ।

ਜ਼ਿਆਦਾਤਰ ਰਿਸ਼ਤੇਦਾਰਾਂ ਦੀ ਹੋਈ ਮੌਤ

ਡੇਲੀ ਮੇਲ ਦੀ ਰਿਪੋਰਟ ਅਨੁਸਾਰ, ਇੱਕ ਵਿਸਥਾਪਿਤ ਸੀਰੀਆਈ ਅਮਹਦ ਇਦਰੀਸ ਨੇ ਕਿਹਾ ਕਿ ਭੂਚਾਲ ਕਾਰਨ ਉਸਦੇ ਜ਼ਿਆਦਾਤਰ ਰਿਸ਼ਤੇਦਾਰਾਂ ਦੀ ਮੌਤ ਹੋ ਗਈ ਹੈ। ਕਿਸਮਤ ਨੇ ਸਾਡਾ ਸਾਥ ਨਹੀਂ ਦਿੱਤਾ। ਬੁੱਧਵਾਰ ਨੂੰ ਇਦਰੀਸ ਮੁਰਦਾਘਰ ਪਹੁੰਚੇ ਸਨ ਜਿੱਥੇ ਉਨ੍ਹਾਂ ਦੇ ਕਰੀਬੀਆਂ ਦੀਆਂ ਲਾਸ਼ਾਂ ਰੱਖੀਆਂ ਗਈਆਂ ਸਨ। ਮੁਰਦਾਘਰ ਵਿੱਚ ਆਪਣੇ ਪੋਤੇ ਦੀ ਮ੍ਰਿਤਕ ਦੇਹ ਨਾਲ ਲਿਪਟ ਕੇ ਉਹ ਕਹਿੰਦੇ ਹਨ ਕਿ ਤੁੰ ਮੇਰਾ ਦਿਲ ਤੋੜ ਦਿੱਤਾ।

ਪੋਤੇ ਦੀ ਲਾਸ਼ ਨੂੰ ਜੱਫੀ ਪਾ ਕੇ ਭਾਵੁਕ ਹੋਏ ਇਦਰੀਸ

ਲਾਸ਼ ਨੂੰ ਜੱਫੀ ਪਾ ਕੇ ਇਦਰੀਸ ਕਹਿੰਦੇ ਹਨ, ਤੂੰ ਮੇਰਾ ਦਿਲ ਦੁਖਾਇਆ ਹੈ, ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਤੇਰੇ ਨਾਲ ਅਜਿਹਾ ਕੁਝ ਹੋ ਸਕਦਾ ਹੈ। ਉਹ ਅੱਗੇ ਕਹਿੰਦੇ ਹਨ, ਮੈਂ ਭੂਚਾਲ ਵਿੱਚ ਆਪਣੀ ਬੇਟੀ ਗੁਆ ਦਿੱਤੀ ਹੈ। ਮੈਂ ਉਸਦੇ ਦੋ ਪੁੱਤਰ, ਮਤਲਬ ਦੋਹਤੇ, ਧੀ ਦਾ ਪਰਿਵਾਰ, ਉਨ੍ਹਾਂ ਦੀ ਸੱਸ, ਉਸਦੇ ਪਤੀ, ਸਭ ਨੂੰ ਮੈਂ ਗੁਆ ਦਿੱਤਾ ਹੈ। ਉਨ੍ਹਾਂ ਦਾ ਵੱਡਾ ਪਰਿਵਾਰ ਸੀ, ਘਰ ਵਿੱਚ ਹੋਰ ਵੀ ਬਹੁਤ ਸਾਰੇ ਪੁੱਤਰ ਸਨ। ਸਭ ਕੁੱਝ ਖਤਮ ਹੋ ਗਿਆ…

2012 ਵਿੱਚ, ਘਰੇਲੂ ਯੁੱਧ ਵਾਲੇ ਇਲਾਕੇ ਤੋ ਭੱਜਿਆ ਸੀ ਪਰਿਵਾਰ

ਸਕਾਈ ਨਿਊਜ਼ ਦੀ ਰਿਪੋਰਟ ਮੁਤਾਬਕ ਇਦਰੀਸ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਸਮੇਤ ਕੁੱਲ 25 ਲੋਕਾਂ ਦੀ ਜਾਨ ਚਲੀ ਗਈ ਹੈ। ਇਦਰੀਸ ਅਤੇ ਉਨ੍ਹਾਂ ਦਾ ਪਰਿਵਾਰ 2012 ਵਿੱਚ ਚੱਲ ਰਹੇ ਸੀਰੀਆ ਦੇ ਘਰੇਲੂ ਯੁੱਧ ਦੇ ਦੌਰਾਨ ਆਪਣਾ ਘਰ ਛੱਡ ਕੇ ਤੁਰਕੀ ਦੇ ਸਾਰਕੀਬ ਆ ਗਿਆ ਸੀ ਅਤੇ ਉਦੋਂ ਤੋਂ ਉੱਥੇ ਸ਼ਰਨਾਰਥੀ ਵਜੋਂ ਰਹਿ ਰਿਹਾ ਹੈ। ਇਦਰੀਸ ਦਾ ਕਹਿਣਾ ਹੈ ਕਿ ਅਸੀਂ ਇੱਥੇ ਆਪਣੇ ਬੱਚਿਆਂ ਅਤੇ ਪਰਿਵਾਰ ਲਈ ਸੁਰੱਖਿਅਤ ਪਨਾਹਗਾਹ ਦੀ ਭਾਲ ਵਿੱਚ ਆਏ ਸੀ, ਪਰ ਦੇਖੋ ਕਿ ਕਿਸਮਤ ਨੇ ਸਾਡੇ ਨਾਲ ਕੀ ਕੀਤਾ ਹੈ।