ਤੁਰਕੀ : ਕੁਝ ਹੀ ਸਕਿੰਟਾਂ ‘ਚ 2800 ਇਮਾਰਤਾਂ ਤਬਾਹ, ਭੂਚਾਲ ਨੇ ਲਈਆਂ 1600 ਜਾਨਾਂ
ਤੁਰਕੀ 'ਚ ਭਿਆਨਕ ਭੂਚਾਲ ਤੋਂ ਬਾਅਦ ਵੱਡੀ ਤਬਾਹੀ ਦੇਖਣ ਨੂੰ ਮਿਲੀ ਹੈ। ਦੇਸ਼ ਦੇ ਕਰੀਬ 10 ਸੂਬਿਆਂ ਵਿੱਚ 1600 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ 1700 ਤੋਂ ਵੱਧ ਇਮਾਰਤਾਂ ਢਹਿ ਗਈਆਂ ਹਨ। ਫੌਜ ਵੱਲੋਂ ਰਾਹਤ ਅਤੇ ਬਚਾਅ ਦਾ ਕੰਮ ਕੀਤਾ ਜਾ ਰਿਹਾ ਹੈ।
ਤੁਰਕੀ ‘ਚ ਭਿਆਨਕ ਭੂਚਾਲ ਤੋਂ ਬਾਅਦ ਵੱਡੀ ਤਬਾਹੀ ਦੇਖਣ ਨੂੰ ਮਿਲੀ ਹੈ। ਦੇਸ਼ ਦੇ ਕਰੀਬ 10 ਸੂਬਿਆਂ ਵਿੱਚ 1600 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ 2800 ਤੋਂ ਵੱਧ ਇਮਾਰਤਾਂ ਢਹਿ ਗਈਆਂ ਹਨ। ਫੌਜ ਵੱਲੋਂ ਰਾਹਤ ਅਤੇ ਬਚਾਅ ਦਾ ਕੰਮ ਕੀਤਾ ਜਾ ਰਿਹਾ ਹੈ।
1600 ਤੋਂ ਵੱਧ ਲੋਕਾਂ ਦੀ ਮੌਤ
ਤੁਰਕੀ ਵਿੱਚ ਸੋਮਵਾਰ ਨੂੰ ਆਏ ਭੂਚਾਲ ਦੇ ਜਬਰਦਸਤ ਝਟਕਿਆਂ ਤੋਂ ਬਾਅਦ ਕਈ ਇਮਾਰਤਾਂ ਤਬਾਹ ਹੋ ਗਈਆਂ ਹਨ ਅਤੇ 1600 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਭੂਚਾਲ ਦਾ ਝਟਕਾ ਇੰਨਾ ਜ਼ਬਰਦਸਤ ਸੀ ਕਿ ਕੁਝ ਹੀ ਸਕਿੰਟਾਂ ਵਿਚ ਹੀ ਤਬਾਹੀ ਮਚ ਗਈ। ਭੂਚਾਲ ਦੇ ਜਬਰਦਸਤ ਝਟਕਿਆਂ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਤੁਰਕੀ ਦੇ 10 ਪ੍ਰਭਾਵਿਤ ਸੂਬਿਆਂ ‘ਚ 2800 ਇਮਾਰਤਾਂ ਢਹਿ ਗਈਆਂ। ਘੱਟੋ-ਘੱਟ 2300 ਲੋਕ ਜਖਮੀ ਦੱਸੇ ਜਾ ਰਹੇ ਹਨ। ਭੂਚਾਲ ਦੀ ਤੀਬਰਤਾ 7.8 ਸੀ।
ਭੂਚਾਲ ਦੇ ਝਟਕਿਆਂ ਤੋਂ ਬਾਅਦ ਚਾਰੇ ਪਾਸੇ ਹਫੜਾ-ਦਫੜੀ ਮਚ ਗਈ। ਜਿੱਥੇ ਲੋਕ ਆਪਣੀ ਜਾਨ ਬਚਾ ਕੇ ਭੱਜਦੇ ਹੋਏ ਦੇਖੇ ਗਏ, ਉਥੇ ਕੁਝ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ। ਭੂਚਾਲ ਕਾਰਨ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਭੂਚਾਲ ਦੇ ਝਟਕੇ ਕਾਹਿਰਾ ਤੱਕ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਸੀਰੀਆ ਦੀ ਸਰਹੱਦ ਤੋਂ ਲਗਭਗ 90 ਕਿਲੋਮੀਟਰ ਦੂਰ ਗੰਜੀਆਤੇਪ ਸ਼ਹਿਰ ਦੇ ਉੱਤਰ ਵੱਲ ਸੀ।
ਭਾਰਤ ਨੇ ਵੀ ਵਧਾਇਆ ਮਦਦ ਦਾ ਹੱਥ
ਭਾਰਤ ਨੇ ਵੀ ਮਦਦ ਦਾ ਹੱਥ ਵਧਾਇਆ ਹੈ। ਪੀਐਮਓ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ NDRF ਅਤੇ 100 ਕਰਮਚਾਰੀਆਂ ਵਾਲੀ ਦੋ ਮੈਡੀਕਲ ਟੀਮਾਂ ਰਾਹਤ ਸਮੱਗਰੀ ਦੇ ਨਾਲ ਜਾਣ ਲਈ ਤਿਆਰ ਹਨ। ਤੁਰਕੀ ਸਰਕਾਰ ਨਾਲ ਤਾਲਮੇਲ ਕਰਕੇ ਬਚਾਅ ਟੀਮਾਂ ਨੂੰ ਤੁਰੰਤ ਰਵਾਨਾ ਕੀਤਾ ਜਾਵੇਗਾ। ਤੁਰਕੀ ਤੋਂ ਇਲਾਵਾ ਸਾਈਪ੍ਰਸ, ਮਿਸਰ ਅਤੇ ਲੇਬਨਾਨ ਵਿੱਚ ਵੀ ਭੂਚਾਲ ਦੇ ਝਟਕੇ ਦੇਖੇ ਗਏ ਹਨ। ਹਾਲਾਂਕਿ ਇਨ੍ਹਾਂ ਦੇਸ਼ਾਂ ‘ਚ ਨੁਕਸਾਨ ਦੀ ਖਬਰ ਅਜੇ ਤੱਕ ਸਾਹਮਣੇ ਨਹੀਂ ਆਈ ਹੈ।
ਦੇਸ਼ ‘ਚ ਐਮਰਜੈਂਸੀ ਲਾਗੂ
ਤੁਰਕੀ ਦੇ ਮਾਲਤੀਆ ਵਿੱਚ 13ਵੀਂ ਸਦੀ ਦੀ ਇੱਕ ਮਸਜਿਦ ਵੀ ਤਬਾਹ ਹੋ ਗਈ ਹੈ। ਇੱਥੇ ਬਣੀ 14 ਮੰਜ਼ਿਲਾ ਇਮਾਰਤ ਵੀ ਢਹਿ ਗਈ, ਜਿਸ ਵਿੱਚ 28 ਅਪਾਰਟਮੈਂਟ ਸਨ, ਉਹ ਸਾਰੇ ਢਹਿ ਗਏ। ਭੂਚਾਲ ਤੋਂ ਬਾਅਦ ਤੁਰਕੀ ਸਰਕਾਰ ਨੇ ਤੁਰਕੀ ਦੇ ਸੁਰੱਖਿਆ ਬਲਾਂ ਦੀ ਤਰਫੋਂ ਇੱਕ ਹਵਾਈ ਸਹਾਇਤਾ ਗਲਿਆਰਾ ਬਣਾਇਆ ਹੈ। ਤਾਂ ਜੋ ਮਦਦ ਜਲਦੀ ਪਹੁੰਚ ਸਕੇ। ਭੂਚਾਲ ਦੀ ਸਥਿਤੀ ਨੂੰ ਦੇਖਦੇ ਹੋਏ ਸਰਕਾਰ ਨੇ ਦੇਸ਼ ‘ਚ ਐਮਰਜੈਂਸੀ ਲਾਗੂ ਕਰ ਦਿੱਤੀ ਹੈ। ਤੁਰਕੀ ਦੇ ਰਾਸ਼ਟਰਪਤੀ ਫੁਆਤ ਓਕਤੇਜ਼ ਨੇ ਕਿਹਾ ਕਿ ਦੇਸ਼ ਦੇ 10 ਪ੍ਰਭਾਵਿਤ ਸੂਬਿਆਂ ‘ਚ 1700 ਇਮਾਰਤਾਂ ਢਹਿ ਗਈਆਂ, ਘੱਟੋ-ਘੱਟ 2300 ਲੋਕ ਜ਼ਖਮੀ ਹੋਏ ਹਨ। ਭੂਚਾਲ ਕਾਰਨ ਹੁਣ ਤੱਕ 1600 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ
20 ਝਟਕੇ ਮਹਿਸੂਸ ਕੀਤੇ ਗਏ
ਇੱਕ ਜਾਂ ਦੋ ਨਹੀਂ ਸਗੋਂ ਕੁੱਲ 20 ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਗੰਜੀਆਤੇਪ ਤੋਂ ਕਰੀਬ 33 ਕਿਲੋਮੀਟਰ ਦੂਰ 18 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਕੁਦਰਤ ਨੇ ਤੁਰਕੀ ਦੇ ਲੋਕਾਂ ‘ਤੇ ਦੋਹਰਾ ਕਹਿਰ ਮਚਾਇਆ ਹੈ। ਇਹ ਭੂਚਾਲ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਪੱਛਮੀ ਏਸ਼ੀਆ ਬਰਫੀਲੇ ਤੂਫਾਨ ਦੀ ਲਪੇਟ ‘ਚ ਹੈ, ਜਿਸ ਦੇ ਵੀਰਵਾਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।
ਦੱਸ ਦੇਈਆਏ ਕਿ ਤੁਰਕੀ ਵਿੱਚ ਇਸ ਤੋਂ ਪਹਿਲਾਂ 1999 ਵਿੱਚ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ ਸੀ, ਜਦੋਂ ਉਸ ਭੂਚਾਲ ਦੀ ਤੀਬਰਤਾ 7.4 ਸੀ, ਜਿਸ ਵਿੱਚ ਲਗਭਗ 18,000 ਲੋਕ ਮਾਰੇ ਗਏ ਸਨ। ਜਦੋਂ ਕਿ ਤੁਰਕੀ ਤੋਂ ਇਸਤਾਂਬੁਲ ਵਿੱਚ ਕਰੀਬ 1000 ਲੋਕਾਂ ਦੀ ਮੌਤ ਹੋ ਗਈ।