ਤੁਰਕੀ 'ਚ ਬੱਚੇ ਚੁਰਾ ਰਹੀ 'ਪੁਲਿਸ', ਭੂਚਾਲ ਪੀੜਤਾਂ ਦੇ ਸਾਹਣੇ ਨਵੀਂ ਮੁਸੀਬਤ। Turkey Quake Victims are facing new problem
ਤੁਰਕੀ ਅਤੇ ਸੀਰੀਆ ਵਿੱਚ ਆਏ ਭਿਆਨਕ ਭੂਚਾਲ ਵਿੱਚ 41000 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਹਜ਼ਾਰਾਂ ਲੋਕ ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ ਪਤਾ ਨਹੀਂ ਕਿੰਨੇ ਲੋਕ ਮਲਬੇ ‘ਚ ਦੱਬੇ ਹੋਏ ਹਨ, ਜਿਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਇਸ ਦੌਰਾਨ ਤੁਰਕੀ ‘ਚ ਇਕ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ, ਜਿਸ ‘ਚ ਫਰਜ਼ੀ ਪੁਲਿਸਵਾਲਾ ਦੱਸ ਕੇ ਇੱਕ ਨੌਜਵਾਨ ਨੇ
ਭੁਚਾਲ ਨਾਲ ਪੀੜਤ ਬੱਚੇ ਨੂੰ ਹਸਪਤਾਲ ‘ਚੋਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ, ਜਿਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਮੀਡੀਆ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਇਹ ਮਾਮਲਾ ਦੱਖਣੀ
ਤੁਰਕੀ ਦੇ ਹਟਾਏ ਸੂਬੇ ਦੇ ਸਮੰਦਾਗ ਜ਼ਿਲ੍ਹੇ ਨਾਲ ਸਬੰਧਤ ਹੈ। ਭੂਚਾਲ ਨੇ ਇੱਥੇ ਤਬਾਹੀ ਮਚਾਈ ਹੈ। ਇਲਾਕੇ ਵਿੱਚ ਬੱਚਿਆਂ ਦੇ ਅਗਵਾ ਹੋਣ ਦਾ ਡਰ ਬਣਿਆ ਹੋਇਆ ਹੈ। ਇਸ ਕਾਰਨ ਹਸਪਤਾਲਾਂ ਅਤੇ ਹੋਰ ਰਿਹਾਇਸ਼ੀ ਇਲਾਕਿਆਂ ਵਿੱਚ ਸਾਵਧਾਨੀ ਵਰਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਥਾਣਾ ਮੁਖੀ ਹੋਣ ਦਾ ਬਹਾਨਾ ਬਣਾ ਕੇ ਹਸਪਤਾਲ ਦੇ ਸਟਾਫ਼ ਨੂੰ ਜਾਅਲੀ ਆਈਡੀ ਕਾਰਡ ਦਿਖਾਇਆ, ਜਿਸ ਨੂੰ ਸਟਾਫ਼ ਨੇ ਪਛਾਣ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਪ੍ਰਭਾਵ ਨਾਲ ਪੁਲਿਸ ਨੂੰ ਬੁਲਾ ਕੇ ਉਸ ਨੂੰ ਗ੍ਰਿਫਤਾਰ ਕਰਵਾਇਆ।
ਪੁਲਿਸ ਜਦੋਂ ਹਸਪਤਾਲ ਪਹੁੰਚੀ, ਤਾਂ ਉਸ ਨੇ ਦੇਖਿਆ ਕਿ ਨੌਜਵਾਨ ਕੋਲ ਕਰੀਬ 5,400 ਪੌਂਡ ਸੋਨਾ, ਤੁਰਕੀ ਲੀਰਾ, ਡਾਲਰ ਅਤੇ ਯੂਰੋ ਦੇ ਨਾਲ-ਨਾਲ ਜਾਅਲੀ ਪੁਲਿਸ ਅਤੇ ਮਿਲਟਰੀ ਆਈਡੀ ਕਾਰਡ ਸਨ। ਤੁਰਕੀ ਦੇ ਪਰਿਵਾਰਕ ਮੰਤਰੀ ਡੇਰਿਆ ਯਾਨਿਕ ਨੇ ਸੋਮਵਾਰ ਨੂੰ ਕਿਹਾ ਕਿ ਕੁਦਰਤੀ ਆਫ਼ਤ ਨੇ ਘੱਟੋ-ਘੱਟ 1,362 ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਵੱਖ ਕਰ ਦਿੱਤਾ ਹੈ।