ਮਹਾਮਾਰੀ-ਯੁੱਧ ਤੋਂ ਬਾਅਦ ਵੀ ਭਾਰਤ ‘ਗਲੋਬਲ ਬ੍ਰਾਈਟ ਸਪਾਟ’, ਇੰਡੀਆ ਐਨਰਜੀ ਵੀਕ ਦੇ ਉਦਘਾਟਨ ਮੌਕੇ ਬੋਲੇ ਪ੍ਰਧਾਨ ਮੰਤਰੀ ਮੋਦੀ

Updated On: 

06 Feb 2023 15:17 PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲੁਰੂ ਵਿੱਚ ਇੰਡੀਆ ਐਨਰਜੀ ਵੀਕ 2023 ਈਵੈਂਟ ਵਿੱਚ ਇੰਡੀਅਨ ਆਇਲ ਦੁਆਰਾ ਵਿਕਸਤ ਸੂਰਜੀ ਰਸੋਈ ਪ੍ਰਣਾਲੀ ਦੇ ਟਵਿਨ-ਕੁਕਟਾਪ ਮਾਡਲ ਦੀ ਘੁੰਡਚੁਕਾਈ ਕੀਤੀ। ਪੀਐਮ ਮੋਦੀ ਨੇ ਕਿਹਾ ਕਿ ਇਸ ਸਮੇਂ ਅਸੀਂ ਸਾਰੇ ਤੁਰਕੀ ਵਿੱਚ ਭੂਚਾਲ 'ਤੇ ਨਜ਼ਰ ਰੱਖ ਰਹੇ ਹਾਂ।

ਮਹਾਮਾਰੀ-ਯੁੱਧ ਤੋਂ ਬਾਅਦ ਵੀ ਭਾਰਤ ਗਲੋਬਲ ਬ੍ਰਾਈਟ ਸਪਾਟ, ਇੰਡੀਆ ਐਨਰਜੀ ਵੀਕ ਦੇ ਉਦਘਾਟਨ ਮੌਕੇ ਬੋਲੇ ਪ੍ਰਧਾਨ ਮੰਤਰੀ ਮੋਦੀ
Follow Us On

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਲੋਬਲ ਨਿਵੇਸ਼ਕਾਂ ਨੂੰ ਦੇਸ਼ ਦੇ ਊਰਜਾ ਖੇਤਰ ਵਿੱਚ ਨਿਵੇਸ਼ ਦੇ ਮੌਕਿਆਂ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ ਅਤੇ ਭਾਰਤ ਨੂੰ ਅੱਜ ਦੁਨੀਆ ਵਿੱਚ ਨਿਵੇਸ਼ ਦਾ ਸਭ ਤੋਂ ਵਧੀਆ ਸਥਾਨ ਦੱਸਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਕਰਨਾਟਕ ਪਹੁੰਚੇ। ਜਿੱਥੇ ਉਨ੍ਹਾਂ ਨੇ ਬੰਗਲੁਰੂ ਵਿੱਚ ਇੰਡੀਆ ਐਨਰਜੀ ਵੀਕ 2023 ਈਵੈਂਟ ਵਿੱਚ ਇੰਡੀਅਨ ਆਇਲ ਦੁਆਰਾ ਵਿਕਸਤ ਸੂਰਜੀ ਰਸੋਈ ਪ੍ਰਣਾਲੀ ਦੇ ਟਵਿਨ-ਕੁਕਟਾਪ ਮਾਡਲ ਦੀ ਘੁੰਡਚੁਕਾਈ ਕੀਤੀ। ਪ੍ਰੋਗਰਾਮ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਅਗਲੇ ਪੰਜ ਸਾਲ ਦੇਸ਼ ਲਈ ਨਵਿਆਉਣਯੋਗ ਊਰਜਾ, ਹਾਈਡ੍ਰੋਜਨ ਅਤੇ ਅਮੋਨੀਆ ਸਮੇਤ ਊਰਜਾ ਦੇ ਨਵੇਂ ਅਵਤਾਰਾਂ ਦੇ ਉਤਪਾਦਨ ਲਈ ਬਹੁਤ ਮਹੱਤਵਪੂਰਨ ਹੋਣ ਵਾਲੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਂਮਾਰੀ ਅਤੇ ਯੁੱਧ ਦੇ ਬਾਵਜੂਦ, ਭਾਰਤ ਇੱਕ ‘ਗਲੋਬਲ ਬ੍ਰਾਈਟ ਸਪਾਟ’ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ਸਾਡਾ ਟੀਚਾ ਦੇਸ਼ ਵਿੱਚ ਨੰਬਰ-1 ਇਲੈਕਟ੍ਰਾਨਿਕ ਵਾਹਨ ਦਾ ਨਿਰਮਾਣ ਕਰਨਾ ਹੈ ਅਤੇ ਸਾਡੇ ਕੋਲ ਇੱਕ ਇਲੈਕਟ੍ਰਾਨਿਕ ਵਾਹਨ ਨੀਤੀ ਵੀ ਹੈ ਜੋ ਨਿਵੇਸ਼ਕਾਂ ਦੇ ਅਨੁਕੂਲ ਹੈ। 21ਵੀਂ ਸਦੀ ਦੇ ਸੰਸਾਰ ਦਾ ਭਵਿੱਖ ਤੈਅ ਕਰਨ ਵਿੱਚ ਊਰਜਾ ਖੇਤਰ ਦੀ ਬਹੁਤ ਵੱਡੀ ਭੂਮਿਕਾ ਹੈ। ਅੱਜ, ਭਾਰਤ ਊਰਜਾ ਦੇ ਨਵੇਂ ਸਰੋਤਾਂ ਦੇ ਵਿਕਾਸ ਵਿੱਚ, ਊਰਜਾ ਪਰਿਵਰਤਨ ਵਿੱਚ ਦੁਨੀਆ ਦੀ ਸਭ ਤੋਂ ਮਜਬੂਤ ​​ਆਵਾਜ਼ਾਂ ਵਿੱਚੋਂ ਇੱਕ ਹੈ। ਭਾਰਤ ਵਿੱਚ ਊਰਜਾ ਖੇਤਰ ਲਈ ਬੇਮਿਸਾਲ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ, ਜੋ ਵਿਕਸਤ ਹੋਣ ਦਾ ਸੰਕਲਪ ਲੈ ਰਿਹਾ ਹੈ।

ਤਕਨਾਲੋਜੀ, ਪ੍ਰਤਿਭਾ ਅਤੇ ਊਰਜਾ ਨਾਲ ਭਰਪੂਰ ਬੇਂਗਲੁਰੂ

ਪ੍ਰਧਾਨ ਮੰਤਰੀ ਮੋਦੀ ਨੇ ਬੈਂਗਲੁਰੂ ਨੂੰ ਤਕਨਾਲੋਜੀ, ਪ੍ਰਤਿਭਾ ਅਤੇ ਨਵੀਨਤਾ ਦੀ ਊਰਜਾ ਨਾਲ ਭਰਪੂਰ ਸ਼ਹਿਰ ਦੱਸਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰੀ ਤਰ੍ਹਾਂ ਤੁਸੀਂ ਵੀ ਇੱਥੇ ਨੌਜਵਾਨ ਊਰਜਾ ਮਹਿਸੂਸ ਕਰ ਰਹੇ ਹੋਵੋਗੇ। ਭਾਰਤ ਦੇ ਜੀ-20 ਪ੍ਰੈਜ਼ੀਡੈਂਸੀ ਕੈਲੰਡਰ ਦਾ ਇਹ ਪਹਿਲਾ ਵੱਡਾ ਊਰਜਾ ਸਮਾਗਮ ਹੈ। ਉਨ੍ਹਾਂ ਕਿਹਾ ਕਿ IMF ਦੁਆਰਾ ਕਰਵਾਏ ਗਏ ਤਾਜ਼ਾ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਵੱਡੀ ਅਰਥਵਿਵਸਥਾ ਬਣਿਆ ਰਹੇਗਾ।

ਤੁਰਕੀ ਵਿੱਚ ਭੂਚਾਲ ‘ਤੇ ਮਦਦ ਦਾ ਭਰੋਸਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿੱਚ ਸੋਮਵਾਰ ਨੂੰ ਤੁਰਕੀ ਵਿੱਚ ਆਏ ਭਿਆਨਕ ਭੂਚਾਲ ਦਾ ਵੀ ਜ਼ਿਕਰ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਇਸ ਸਮੇਂ ਅਸੀਂ ਸਾਰੇ ਤੁਰਕੀ ਵਿੱਚ ਭੂਚਾਲ ‘ਤੇ ਨਜ਼ਰ ਰੱਖ ਰਹੇ ਹਾਂ। ਕਈ ਲੋਕਾਂ ਦੇ ਮਾਰੇ ਜਾਣ ਅਤੇ ਕਾਫੀ ਨੁਕਸਾਨ ਹੋਣ ਦੀ ਵੀ ਖਬਰ ਹੈ। ਇਸ ਦੇ ਨਾਲ ਹੀ ਤੁਰਕੀ ਦੇ ਆਲੇ-ਦੁਆਲੇ ਦੇ ਦੇਸ਼ਾਂ ‘ਚ ਵੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਭੂਚਾਲ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ।