Poisoning Attacks: ਈਰਾਨ ਵਿੱਚ ਕੁੜੀਆਂ ਨੂੰ ਪੜ੍ਹਨ-ਲਿਖਣ ਤੋਂ ਰੋਕਣ ਲਈ ਦਿੱਤਾ ਜਾ ਰਿਹਾ ਜ਼ਹਿਰ
ਦੁਨੀਆਂ 21ਵੀਂ ਸਦੀ ਵਿੱਚ ਪਹੁੰਚ ਗਈ ਹੈ ਪਰ ਇਰਾਨ ਵਿੱਚ ਹਾਲੇ ਵੀ ਮਹਿਵਾਲਾਂ ਤੇ ਜੁਲਮ ਕੀਤਾ ਜਾ ਰਿਹਾ ਹੈ,, ਮਹਿਵਾਲਾਂ ਪੁਰਸ਼ਾਂ ਦੇ ਬਰਾਬਰ ਨਾ ਹੋਣ ਇਸ ਲਈ ਕੁੜੀਆਂ ਨੂੰ ਜਬਰਦਸਤੀ ਪੜਾਈ ਕਰਨ ਤੋਂ ਰੋਕਿਆ ਜਾ ਰਿਹਾ ਹੈ,, ਇਸਦੇ ਤਹਿਤ ਉਨ੍ਹਾਂ ਨੂੰ ਸਕੂਲ ਜਾਣ ਤੋਂ ਰੋਕਣ ਲਈ ਜਹਿਰ ਦੇਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ
School Girls: ਈਰਾਨ ਦੇ ਤਹਿਰਾਨ ਵਿੱਚ ਸਕੂਲ ਵਿੱਚ ਪੜਨ ਵਾਲੀਆਂ ਕੁੜੀਆਂ ਤੇ ਜੁਲਮ ਕੀਤਾ ਜਾ ਰਿਹਾ ਹੈ,, ਇੱਥੇ ਕੁੜੀਆਂ ਨੂੰ ਸਕੂਲ ਜਾਣ ਤੋਂ ਰੋਕਣ ਲਈ ਜਹਿਰ ਦੇਣ ਦੀ ਘਟਨਾ ਸਾਹਮਣੇ ਆਈ ਹੈ,, ਹਾਲਾਂਕਿ ਈਰਾਨ ਦੇ ਸਿੱਖਿਆ ਮੰਤਰੀ ਨੇ ਅਜਿਹੀਆਂ ਖਬਰਾਂ ਨੂੰ ਅਫਵਾਹ ਦੱਸਿਆ ਹੈ ਪਰ ਜਾਣਕਾਰੀ ਇਹ ਹੈ ਕਿ ਜਹਿਰ ਖੁਰਾਨੀ ਦੀਆਂ ਘਟਨਾਵਾਂ ਕਰੀਬ 30 ਸਕੂਲਾਂ ਵਿੱਚ ਵਾਪਰੀਆਂ ਹਨ
ਕਲਾਸ ਰੂਮ ਵਿੱਚ ਕੁੜੀਆਂ ਤੇ ਛੱਡੀਆਂ ਹਾਨੀਕਾਰਕ ਗੈਸਾਂ
ਪਿਛਲੇ ਤਿੰਨ ਮਹੀਨਿਆਂ ਤੋਂ ਵੀ ਵੱਧ ਸਮੇਂ ਦੇ ਵਿੱਚਕਾਰ ਈਰਾਨ ਦੇ ਵੱਖ-ਵੱਖ ਸਕੂਲਾਂ ਵਿੱਚ ਪੜ੍ਹਨ ਵਾਲੀਆਂ ਵੱਡੀ ਗਿਣਤੀ ਵਿੱਚ ਨੌਜਵਾਨ ਕੁੜੀਆਂ ਨੂੰ ਉਹਨਾਂ ਦੇ ਕਲਾਸ ਰੂਮ ਵਿੱਚ ਹਾਨੀਕਾਰਕ ਗੈਸਾਂ ਛੱਡ ਕੇ ਉਹਨਾਂ ਨੂੰ ਪੜ੍ਹਾਈ-ਲਿਖਾਈ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਨਾਂ ਵਿੱਚੋਂ ਵੱਡੀ ਗਿਣਤੀ ਵਿੱਚ ਕੁੜੀਆਂ ਦਾ ਹੁਣ ਉਥੋਂ ਦੇ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਸ਼ੁਰੂਆਤ ਵਿੱਚ ਮੁਲਕ ਦੇ ਸਿੱਖਿਆ ਮੰਤਰੀ ਨੇ ਅਜਿਹੀ ਖਬਰਾਂ ਨੂੰ ਅਫਵਾਹ ਕਰਾਰ ਦਿੱਤਾ ਸੀ, ਪਰ ਸਕੂਲਾਂ ਵਿੱਚ ਨੌਜਵਾਨ ਕੁੜੀਆਂ ਸਭ ਤੋਂ ਪਹਿਲਾਂ ਇਨ੍ਹਾਂ ਹਾਨੀਕਾਰਕ ਗੈਸਾਂ ਦੀ ਜਦ ਵਿੱਚ ਆਈਆਂ ਹਨ, ਜਿਸ ਕਰਕੇ ਸ਼ੱਕ ਜਤਾਇਆ ਜਾਂਦਾ ਹੈ ਕਿ ਇਹ ਸਿਰਫ ਕੋਈ ਹਾਦਸਾ ਨਹੀਂ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
’30 ਸਕੂਲ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ’
ਹਾਲਾਂਕਿ, ਸ਼ੁਰੂਆਤ ਵਿੱਚ ਕੱਟੜਪੰਥੀ ਈਰਾਨ ਦੇ ਆਹਲਾ ਅਧਿਕਾਰੀਆਂ ਵੱਲੋਂ ਅਜਿਹੀ ਘਟਨਾਵਾਂ ਤੋਂ ਇਨਕਾਰ ਕੀਤਾ ਗਿਆ ਸੀ ਪਰ ਹੁਣ ਇਹਨਾਂ ਘਟਨਾਵਾਂ ਨੂੰ ਇੱਕ ਖ਼ਾਸ ਮੰਤਵ ਨਾਲ ਅੰਜਾਮ ਦਿੱਤੇ ਜਾਣ ਦੀ ਜਾਣਕਾਰੀ ਸਥਾਨਕ ਮੀਡੀਆ ਰਿਪੋਰਟਾਂ ਵਿੱਚ ਸਾਹਮਣੇ ਆਈ ਹੈ, ਜਿਸ ਵਿੱਚ ਕਰੀਬ 30 ਸਕੂਲ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ,, ਈਰਾਨ ਵਿੱਚ ਸਕੂਲੀ ਕੁੜੀਆਂ ਨਾਲ ਵਾਪਰਿਆਂ ਅਜਿਹੀ ਘਟਨਾਵਾਂ ਉੱਥੇ ਅਜਿਹੇ ਸਮੇਂ ਦੌਰਾਨ ਸਾਹਮਣੇ ਆਈਆਂ ਹਨ ਜਦੋਂ ਮੁਲਕ ਦੀ ਪੁਲੀਸ ਵੱਲੋਂ ਗ੍ਰਿਫਤਾਰ ਕੀਤੀ ਗਈ ਮਾਹਸਾ ਅਮੀਨੀਆ ਦੀ ਸਿਤੰਬਰ ਵਿੱਚ ਹੋਈ ਮੌਤ ਤੋਂ ਬਾਅਦ ਉੱਥੇ ਕਈ ਮਹੀਨਿਆਂ ਤਕ ਵਿਰੋਧ ਪ੍ਰਦਰਸ਼ਨ ਕੀਤੇ ਜਾਂਦੇ ਰਹੇ ਸਨ।
‘ਅਜਿਹਾ ਪਹਿਲਾ ਮਾਮਲਾ ਕੋਮ ਵਿੱਚ ਵਾਪਰਿਆ’
ਅਜਿਹਾ ਪਹਿਲਾ ਮਾਮਲਾ ਈਰਾਨ ਦੀ ਰਾਜਧਾਨੀ ਤਹਿਰਾਨ ਤੋਂ ਦੱਖਣ ਪੱਛਮ ਪਾਸੇ ਕਰੀਬ 25 ਕਿਲੋਮੀਟਰ ਦੂਰ ਕੋਮ ਇਲਾਕੇ ਵਿੱਚ ਨਵੰਬਰ ਦੇ ਅਖੀਰ ਵਿੱਚ ਵਾਪਰਿਆ ਸੀ। ਹਾਲਾਂਕਿ, ਆਹਲਾ ਅਧਿਕਾਰੀਆਂ ਵੱਲੋਂ ਇਹਨਾਂ ਸਨਸਨੀਖੇਜ਼ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ, ਪਰ ਜ਼ਹਿਰ ਖੁਰਾਨੀ ਦੇ ਹਮਲਿਆਂ ਤੋਂ ਬਾਅਦ ਇਸ ਗੱਲ ਦਾ ਖੌਫ਼ ਪੈਦਾ ਹੋ ਰਿਹਾ ਹੈ ਕਿ ਸਕੂਲ ਵਿੱਚ ਪੜ੍ਹਾਈ-ਲਿਖਾਈ ਕਰਨ ਵਾਸਤੇ ਦਾਖਲਾ ਲੈਣ ਵਾਲੀਆਂ ਹੋਰ ਕੁੜੀਆਂ ਨਾਲ ਵੀ ਅਜਿਹੀ ਸਾਜਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ,,
ਇਹ ਵੀ ਪੜ੍ਹੋ
ਬੱਚਿਆਂ ਨੂੰ ਤੁਰਨ-ਫਿਰਨ ਵਿੱਚ ਹੋ ਰਹੀ ਮੁਸ਼ਕਿਲ
ਇਸ ਘਟਨਾ ਮਗਰੋਂ ਹੋਰ ਸਕੂਲੀ ਬੱਚਿਆਂ ਵੱਲੋਂ ਵੀ ਸਿਰਪੀੜ, ਦਿਲ ਦੀ ਧੜਕਣ ਵੱਧਣਾ, ਸੁੱਤੇ ਰਹਿਣਾ ਜਾਂ ਤੁਰਨ-ਫਿਰਨ ਵਿੱਚ ਮੁਸ਼ਕਲ ਵਰਗੀਆਂ ਸ਼ਿਕਾਇਤਾਂ ਆਈਆਂ ਹਨ। ਇਹਨਾਂ ਬੀਮਾਰ ਬੱਚਿਆਂ ਵੱਲੋਂ ਕਲਾਸ ਰੂਮ ਵਿੱਚ ਕਸੈਲੀ ਗੈਸਾਂ, ਕਲੋਰੀਨ ਜਾਂ ਕਲੀਨਿੰਗ ਏਜੰਟ ਛੱਡੇ ਜਾਣ ਦੀ ਸ਼ਿਕਾਇਤਾਂ ਕੀਤੀਆਂ ਗਈਆਂ ਸਨ।
‘ਸਕੂਲੀ ਕੁੜੀਆਂ ਦਾ ਦਮ ਘੁੱਟ ਰਿਹਾ ਹੈ’
ਪਹਿਲਾਂ ਤਾਂ ਇਹਨਾਂ ਘਟਨਾਵਾਂ ਦੀ ਜਾਂਚ ਕਰਨ ਵਾਲੇ ਆਹਲਾ ਅਧਿਕਾਰੀਆਂ ਨੂੰ ਅਸਲ ਵਜਾਹ ਦਾ ਪਤਾ ਨਹੀਂ ਸੀ ਚੱਲਿਆ, ਪਰ ਈਰਾਨ ਵਿੱਚ ਸਰਦੀਆਂ ਦਾ ਮੌਸਮ ਚੱਲ ਰਿਹਾ ਹੈ ਜਿੱਥੇ ਰਾਤ ਨੂੰ ਤਾਪਮਾਨ ਜਮਾਵ ਬਿੰਦੂ ਤੋਂ ਵੀ ਥੱਲੇ ਚਲਾ ਜਾਂਦਾ ਹੈ। ਅਜਿਹੇ ਸਰਦ ਮੌਸਮ ਵਿੱਚ ਸਕੂਲਾਂ ਦੇ ਕਲਾਸ ਰੂਮਾਂ ਨੂੰ ਨੈਚੂਰਲ ਗੈਸ ਨਾਲ ਗਰਮਾਇਸ਼ ਦਿੱਤੀ ਜਾਂਦੀ ਹੈ ਅਤੇ ਦੱਸਿਆ ਜਾਂਦਾ ਹੈ ਕਿ ਇਹ ਕਾਰਬਨ ਮੋਨੋਆਕਸਾਈਡ ਗੈਸ ਹੈ ਜਿਹਦੇ ਕਰਕੇ ਸਕੂਲੀ ਕੁੜੀਆਂ ਦਾ ਦਮ ਘੁੱਟ ਰਿਹਾ ਹੈ।