ISI ਦੀ ਗਜਬ ਬਇੱਜਤੀ! ਅੱਤਵਾਦੀ ਕਮਾਂਡਰ ਨੂੰ ਘਰ ‘ਚ ਵੜ ਕੇ ਠੋਕਿਆ, ਇਕ ਹਫਤੇ ‘ਚ ਦੂਜਾ ਦਹਿਸ਼ਤਗਰਦ ਢੇਰ
Terrror End: ਜੰਮੂ-ਕਸ਼ਮੀਰ ਦੇ ਅੱਤਵਾਦੀ ਸੰਗਠਨ ਅਲ-ਬਦਰ ਦਾ ਸਾਬਕਾ ਕਮਾਂਡਰ ਪਾਕਿਸਤਾਨ ਦੇ ਕਰਾਚੀ 'ਚ ਮਾਰਿਆ ਗਿਆ ਹੈ। ਉਹ ਪਾਕਿਸਤਾਨ ਆਈਐਸਆਈ ਦੇ ਸੇਫ ਹੈਵਨ ਵਿੱਚ ਸੀ, ਜਿੱਥੇ ਹਮਲਾਵਰਾਂ ਨੇ ਉਸ ਦੇ ਸਿਰ ਵਿੱਚ ਗੋਲੀ ਮਾਰੀ।
ISI ਦੀ ਗਜਬ ਬਇੱਜਤੀ! ਅੱਤਵਾਦੀ ਕਮਾਂਡਰ ਨੂੰ ਘਰ ‘ਚ ਵੜ ਕੇ ਠੋਕਿਆ, ਇਕ ਹਫਤੇ ‘ਚ ਦੂਜਾ ਦਹਿਸ਼ਤਗਰਦ ਢੇਰ। Terror Commandor Shahid Khalid Raza killed
ਪਾਕਿਸਤਾਨ ਦੇ ਕਰਾਚੀ ‘ਚ ਜੰਮੂ-ਕਸ਼ਮੀਰ ‘ਚ ਅਲ-ਬਦਰ ਨਾਂ ਦੇ ਅੱਤਵਾਦੀ ਸੰਗਠਨ ਦਾ ਸਾਬਕਾ ਕਮਾਂਡਰ ਮਾਰਿਆ ਗਿਆ ਹੈ। ਉਹ ਪਾਕਿਸਤਾਨ ਦੀ ਸੁਰੱਖਿਆ ਏਜੰਸੀ ਆਈਐਸਆਈ ਦੋ ਸੇਫ ਹੈਵਨ ਵਿੱਚ ਸੀ, ਜਿੱਥੇ ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਉਸ ਦੇ ਸਿਰ ਵਿੱਚ ਗੋਲੀ ਮਾਰੀ ਹੈ। ਹਮਲਾਵਰ ਕੌਣ ਸਨ ਅਤੇ ਸਾਬਕਾ ਕਮਾਂਡਰ ਨੂੰ ਕਿਉਂ ਮਾਰਿਆ? ਇਸ ਦਾ ਖੁਲਾਸਾ ਅਜੇ ਤੱਕ ਨਹੀਂ ਹੋਇਆ ਹੈ।
ਸਈਦ ਖਾਲਿਦ ਰਜ਼ਾ (Sayed Khalid Raza) ਪੁਆਇੰਟ ਬਲੈਂਕ ਤੋਂ ਗੋਲੀ ਮਾਰੀ ਗਈ ਹੈ। ਉਹ ਆਪਣੇ ਘਰ ਤੋਂ ਬਾਹਰ ਆ ਰਿਹਾ ਸੀ ਜਦੋਂ ਹਮਲਾਵਰਾਂ ਨੇ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ, ਜਿਸ ਵਿੱਚ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਹ ਗੁਲਿਸਤਾਨ-ਏ-ਜੌਹਰ ਦੇ ਬਲਾਕ-7 ‘ਚ ਰਹਿ ਰਿਹਾ ਸੀ। ਰਜ਼ਾ ਦੀ ਹੱਤਿਆ ਪਾਕਿਸਤਾਨ ਦੀ ਆਈਐਸਆਈ ਲਈ ਵੱਡੀ ਨਮੋਸ਼ੀ ਵਾਲੀ ਗੱਲ ਹੈ, ਜੋ ਭਾਰਤ ਵਿੱਚ ਦਹਿਸ਼ਤ ਫੈਲਾਉਣ ਲਈ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵਰਤਦੀ ਹੈ। ਜਿਸ ਤਰ੍ਹਾਂ ਖਾਲਿਦ ਰਜ਼ਾ ਨੂੰ ਗੋਲੀ ਮਾਰੀ ਗਈ ਹੈ, ਉਹ ਟਾਰਗੇਟ ਕਿਲਿੰਗ ਵਾਂਗ ਜਾਪਦਾ ਹੈ।


