Religious discrimination: ਮੈਚ ਵੇਖਣ ਗਏ ਸਿੱਖ ਵਿਅਕਤੀ ਨੇ ਲਾਇਆ ਧਾਰਮਿਕ ਭੇਦਭਾਵ ਦਾ ਇਲਜ਼ਾਮ

Updated On: 

17 Mar 2023 09:58 AM

Religious discrimination: ਸਿੱਖ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਜਦ ਉਹ ਅਮਰੀਕਾ ਵਿੱਚ ਇੱਕ ਬਾਸਕਟਬਾਲ ਮੈਚ ਵੇਖਣ ਗਏ ਸੀ ਤਾਂ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਸੀ ਕਿਉਂਕਿ ਉਸ ਵੇਲੇ ਉਹਨਾਂ ਨੇ ਕਿਰਪਾਨ ਧਾਰਨ ਕੀਤੀ ਹੋਈ ਸੀ। ਮਨਦੀਪ ਸਿੰਘ ਨੇ ਕਿਹਾ ਕਿ ਕੈਲੀਫੋਰਨੀਆ ਵਿੱਚ NBA ਦੀ ਬਾਸਕਟਬਾਲ ਟੀਮ 'ਸੈਕ੍ਰਾਮੈਂਟੋ ਕਿੰਗਸ' ਨਾਲ ਖੇਡਿਆ ਜਾ ਰਿਹਾ ਮੈਚ ਵੇਖਣ ਗਏ ਸੀ।

Religious discrimination: ਮੈਚ ਵੇਖਣ ਗਏ ਸਿੱਖ ਵਿਅਕਤੀ ਨੇ ਲਾਇਆ ਧਾਰਮਿਕ ਭੇਦਭਾਵ ਦਾ ਇਲਜ਼ਾਮ

ਭਾਰਤੀ-ਅਮਰੀਕੀਆਂ ਸਮੇਤ ਤਿੰਨ 'ਤੇ ਚੋਰੀ ਦੀ ਬੀਅਰ ਖਰੀਦਣ-ਵੇਚਣ ਦਾ ਇਲਜ਼ਾਮ

Follow Us On

ਨਿਊਯਾਰਕ ਨਿਊਜ਼: ਇੱਕ ਸਿੱਖ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਜਦ ਉਹ ਅਮਰੀਕਾ ਵਿੱਚ ਇੱਕ ਬਾਸਕਟਬਾਲ ਮੈਚ (Basketball Match) ਵੇਖਣ ਗਏ ਸੀ ਤਾਂ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਸੀ ਕਿਉਂਕਿ ਉਸ ਵੇਲੇ ਉਹਨਾਂ ਨੇ ਕਿਰਪਾਨ ਧਾਰਨ ਕੀਤੀ ਹੋਈ ਸੀ। ਦੱਸਦਈਏ ਕਿ ਮਨਦੀਪ ਸਿੰਘ ਕੈਲੀਫੋਰਨੀਆ ਵਿੱਚ ਐਨਬੀਏ ਦੀ ਬਾਸਕਟਬਾਲ ਟੀਮ ‘ਸੈਕ੍ਰਾਮੈਂਟੋ ਕਿੰਗਸ’ (Sacramento Kings)ਨਾਲ ਖੇਡਿਆ ਜਾ ਰਿਹਾ ਮੈਚ ਵੇਖਣ ਗਏ ਸੀ। ਉਨ੍ਹਾਂ ਨੇ ਆਪਣੇ ਟਵਿਟਰ ਹੈਂਡਲ ਤੋਂ ਮੈਦਾਨ ਦੇ ਬਾਹਰ ਖੜ ਕੇ ਖਿੱਚੀਆਂ ਆਪਣੀਆਂ ਤਸਵੀਰਾਂ ਸਾਂਝਾ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਇਸ ਨੂੰ ਆਪਣੇ ਨਾਲ ਵਾਪਰਿਆ ਧਾਰਮਿਕ ਭੇਦਭਾਵ ਦਾ ਮਾਮਲਾ ਦੱਸਿਆ ਪਰ ਕਿਸੇ ਨੇ ਵੀ ਉਨ੍ਹਾਂ ਦੀ ਗੱਲ ਨਹੀਂ ਸੁਣੀ।

ਧਾਰਮਿਕ ਭੇਦਭਾਵ ਦਾ ਮਾਮਲਾ

ਮੰਗਲਵਾਰ ਨੂੰ ਕੀਤੇ ਆਪਣੇ ਇੱਕ ਟਵੀਟ ਵਿੱਚ ਉਹਨਾਂ ਨੇ ਲਿਖਿਆ, ਧਾਰਮਿਕ ਭੇਦਭਾਵ ਦਾ ਮਾਮਲਾ, ਜਿਸ ਕਰਕੇ ਮੈਨੂੰ ਬਾਸਕਟਬਾਲ ਟੀਮ ‘ਸੈਕ੍ਰਾਮੈਂਟੋ ਕਿੰਗਸ’ ਨਾਲ ਖੇਡਿਆ ਗਿਆ ਮੈਚ ਵੇਖਣ ਲਈ ਮੈਦਾਨ ਵਿੱਚ ਨਹੀਂ ਜਾਣ ਦਿੱਤਾ। ਕਿਉਂਕਿ ਮੈਂ ਇੱਕ ਸਿੱਖ ਹਾਂ। ਮੇਰੀ ਕਿਰਪਾਨ ਕਰਕੇ ਮੈਨੂੰ ਅੰਦਰ ਜਾਣ ਤੋਂ ਰੋਕਿਆ ਗਿਆ। ਸੁਰੱਖਿਆ ਕਰਮੀਆਂ (Security Guard) ਸਮੇਤ ਕਈ ਲੋਕਾਂ ਨੂੰ ਵੀ ਮੈਂ ਆਪ ਬੀਤੀ ਬਾਰੇ ਦੱਸਿਆ ਪਰ ਕੋਈ ਵੀ ਮੇਰੀ ਗੱਲ ਸਮਝਣ ਨੂੰ ਤਿਆਰ ਨਹੀਂ ਹੋਇਆ। ਮੈਂ 1996 ਤੋਂ ਐਨਬੀਏ ਦਾ ਵੱਡਾ ਪ੍ਰਸ਼ੰਸਕ ਰਿਹਾ ਹਾਂ, ਪਰ ਹੁਣ ਨਹੀਂ। ਆਪਣੀ ਟਵੀਟ ਵਿੱਚ ਮਨਦੀਪ ਸਿੰਘ ਨੇ ਅੱਗੇ ਲਿਖਿਆ ਕਿ ਉੱਥੇ ਬਾਸਕਟਬਾਲ ਦਾ ਮੈਚ ਵੇਖਣ ਇਸ ਲਈ ਗਿਆ ਸੀ ਕਿਉਂਕਿ ਬਾਸਕਟਬਾਲ ਟੀਮ ‘ਸੈਕ੍ਰਾਮੈਂਟੋ ਕਿੰਗ੍ਸ’ ਵੱਲੋਂ ਇਕ ਈਮੇਲ ਰਾਹੀਂ ਬਤੌਰ ਕਮਿਊਨਟੀ ਅੰਬੈਸਡਰ ਮੈਨੂੰ ਐਨਬੀਏ ਦਾ ਮੈਚ ਵੇਖਣ ਆਉਣ ਦਾ ਸੱਦਾ ਦਿੱਤਾ ਗਿਆ ਸੀ।

ਸਿੱਖ ਭਾਇਚਾਰੇ ਨਾਲ ਡੂੰਘਾ ਜੁੜਿਆ ਹਾਂ

ਮਨਦੀਪ ਸਿੰਘ ਮੁਤਾਬਿਕ, ਜੈਕਾਰਾ ਮੂਵਮੈਂਟ ਨਾਲ ਬਤੌਰ ਕਮਿਊਨਿਟੀ ਆਰਗੇਨਾਈਜ਼ਰ ਕੰਮ ਕਰਨ ਕਰਕੇ ਮੈਂ ਸੈਕ੍ਰਾਮੈਂਟੋ (Sacramento) ਵਿੱਚ ਸਿੱਖ ਭਾਇਚਾਰੇ ਨਾਲ ਡੂੰਘਾ ਜੁੜਿਆ ਹੋਇਆ ਹਾਂ। ਮੈਂ ‘ਸਿੱਖ ਅਵੇਅਰਨੈੱਸ ਨਾਇਟਸ’ ਵਿੱਚ ਵੀ ਹਿੱਸਾ ਲੈਂਦਾ ਰਿਹਾ ਹਾਂ। ਸੈਕ੍ਰਾਮੈਂਟੋ ਦੇ ਮੇਅਰ ਡੇਰਲ ਸਟੇਨਬਰਗ, ਸੈਕ੍ਰਾਮੈਂਟੋ ਕਾਉਂਸਿਲ ਦੀ ਮੈਂਬਰ ਕੈਟੀ ਵਲੇਂਜ਼ੁਐਲਾ ਨੂੰ ਆਪਣੇ ਟਵੀਟ ਵਿੱਚ ਟੈਗ ਕਰਦਿਆਂ ਮਨਦੀਪ ਸਿੰਘ ਨੇ ਲਿਖਿਆ, ਮੈਂ ਸੈਕ੍ਰਾਮੈਂਟੋ ਕਿੰਗਸ ਲਈ ਆਪਣੀ ਕਿਰਪਾਨ ਨਹੀਂ ਛੱਡੀ, ਪਰ ਤੁਹਾਡਾ ਸ਼ਹਿਰ ਸਿੱਖ ਭਾਈਚਾਰੇ ਨਾਲ ਚੰਗਾ ਬਰਤਾਵ ਨਹੀਂ ਕਰਦਾ।

ਮਨਦੀਪ ਸਿੰਘ ਦੇ ਟਵੀਟ ‘ਤੇ ਕਈ ਲੋਕਾਂ ਦੇ ਪ੍ਰਤੀਕ੍ਰਮ

ਮਨਦੀਪ ਸਿੰਘ ਦੇ ਟਵੀਟ ਉੱਤੇ ਕਈ ਲੋਕਾਂ ਨੇ ਵੱਖ ਵੱਖ ਪ੍ਰਤੀਕ੍ਰਮ ਦਿੱਤੇ ਹਨ, ਜਿਹਨਾਂ ਵਿੱਚ ਯੂਜ਼ਰ ਲਿਖਦੇ ਹਨ, ਮੈਂ ਉਮੀਦ ਕਰਾਂਗਾ ਕਿ ‘ਸੈਕ੍ਰਾਮੈਂਟੋ ਕਿੰਗ੍ਸ’ ਭਵਿੱਖ ਵਿੱਚ ਧਰਮ ਦੇ ਆਧਾਰ ‘ਤੇ ਭੇਦਭਾਵ ਨਹੀਂ ਕਰਨਗੇ। ਮੈਂ ਸੈਕ੍ਰਾਮੈਂਟੋ ਕਿੰਗਸ ਨੂੰ ‘ਸਿੱਖ ਹੈਰੀਟੇਜ ਨਾਈਟ’ ਨਾਲ ਪ੍ਰਤਿਨਿਧਿਤਵ ਕਰਦੇ ਹੋਏ ਵੇਖਿਆ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਹ ਇੱਕ ਵੱਡੀ ਗੱਲ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ, ਮੈਨੂੰ ਲਗਦਾ ਹੈ ਕਿ ਸੈਕ੍ਰਾਮੈਂਟੋ ਕਿੰਗ੍ਸ ਨੇ ਤੁਹਾਡੀ ਕਿਰਪਾਨ ਨੂੰ ਅੰਦਰ ਲੈ ਕੇ ਜਾਣ ਦੀ ਮਨਜ਼ੂਰੀ ਲੋਕਾਂ ਦੀ ਸੁਰੱਖਿਆ ਕਰਕੇ ਨਹੀਂ ਦਿੱਤੀ ਹੋਣੀ, ਨਾ ਕਿ ਕਿਸੇ ਧਾਰਮਿਕ ਭੇਦਭਾਵ ਦੀ ਮਨਸ਼ਾ ਨਾਲ।