AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸਪੇਨ ਵਿੱਚ ਫੁੱਟਬਾਲ ਮੈਚ ਦੌਰਾਨ ਸਿੱਖ ਮੁੰਡੇ ਨੂੰ ਪਟਕਾ ਹਟਾਉਣ ਵਾਸਤੇ ਕਿਹਾ

'ਫੀਫਾ' ਦੇ ਨਿਯਮਾਂ ਮੁਤਾਬਿਕ, ਪੱਗ ਪਹਿਨ ਕੇ ਫੁੱਟਬਾਲ ਖੇਡ ਸਕਦੇ ਹਨ ਮੁੰਡੇ. ਸਪੇਨ ਵਿੱਚ ਫੁੱਟਬਾਲ ਮੈਚ ਦੌਰਾਨ ਸਿੱਖ ਮੁੰਡੇ ਨੂੰ ਪਟਕਾ ਹਟਾਉਣ ਵਾਸਤੇ ਕਿਹਾ.

ਸਪੇਨ ਵਿੱਚ ਫੁੱਟਬਾਲ ਮੈਚ ਦੌਰਾਨ ਸਿੱਖ ਮੁੰਡੇ ਨੂੰ ਪਟਕਾ ਹਟਾਉਣ ਵਾਸਤੇ ਕਿਹਾ
tv9-punjabi
| Published: 05 Feb 2023 15:05 PM IST
Share
ਮੈਡ੍ਰਿਡ : ਸਪੇਨ ਵਿੱਚ ਫੁੱਟਬਾਲ ਮੈਚ ਖੇਡ ਰਹੇ ਇੱਕ ਸਿੱਖ ਮੁੰਡੇ ਨੂੰ ਰੈਫਰੀ ਵੱਲੋਂ ਪੱਗ ਪਹਿਨ ਕੇ ਖੇਡਣ ਤੋਂ ਰੋਕ ਦਿੱਤਾ ਗਿਆ ਅਤੇ ਉਸ ਨੂੰ ਪਹਿਲੇ ਪੱਗ ਹਟਾਉਣ ਵਾਸਤੇ ਕਿਹਾ ਗਿਆ। 15 ਸਾਲ ਦੇ ਗੁਰਪ੍ਰੀਤ ਸਿੰਘ ਵਾਸਤੇ ਇਹ ਵਾਕਿਆ ਬੇਹੱਦ ਹੈਰਾਨ-ਪਰੇਸ਼ਾਨ ਅਤੇ ਸ਼ਰਮਿੰਦਗੀ ਵਾਲਾ ਸੀ। ਸਪੇਨ ਦੇ ਅਰਾਤੀਆ ਫੁੱਟਬਾਲ ਕਲੱਬ ਦੀ ਟੀਮ ‘ਸੀ’ ਨਾਲ ਜੁੜੇ ਗੁਰਪ੍ਰੀਤ ਸਿੰਘ ਨੂੰ ਰੈਫਰੀ ਵੱਲੋਂ ਕਿਹਾ ਗਿਆ ਕਿ ਫੁੱਟਬਾਲ ਮੈਚ ਦੌਰਾਨ ਪੱਗ ਪਹਿਨਣਾ ਨਿਯਮਾਂ ਦੇ ਖਿਲਾਫ਼ ਹੈ। ਹਾਲਾਂਕਿ, ਗੁਰਪ੍ਰੀਤ ਸਿੰਘ ਵੱਲੋਂ ਓਸ ਤੋਂ ਪਹਿਲਾਂ ਖੇਡੇ ਗਏ ਮੈਚਾਂ ਦੌਰਾਨ ਰੈਫਰੀਆਂ ਨੇ ਉਸ ਦੇ ਪੱਗ ਪਹਿਨ ਕੇ ਮੈਚ ਖੇਡਣ ਤੇ ਕੋਈ ਇਤਰਾਜ਼ ਨਹੀਂ ਸੀ ਕੀਤਾ।

‘ਸਿੱਖ ਐਕਸਪੋ’ ਵੱਲੋਂ ਪਾਈ ਗਈ ਪੋਸਟ

‘ਸਿੱਖ ਐਕਸਪੋ’ ਵੱਲੋਂ ਇੰਸਟਾਗਰਾਮ ‘ਤੇ ਪਾਈ ਇੱਕ ਪੋਸਟ ਵਿੱਚ ਕਿਹਾ ਗਿਆ, ਸਪੇਨ ਦੇ ਰਹਿਣ ਵਾਲੇ 15 ਸਾਲ ਦੇ ਗੁਰਪ੍ਰੀਤ ਸਿੰਘ ਨੂੰ ਉਥੇ ਅਰਾਤੀਆ ‘ਸੀ’ ਟੀਮ ਅਤੇ ਇੱਕ ਹੋਰ ਸਥਾਨਕ ਟੀਮ ਵਿਚਕਾਰ ਖੇਡੇ ਗਏ ਫੁੱਟਬਾਲ ਮੈਚ ਦੌਰਾਨ ਓਸ ਦੇ ਸਿਰ ਤੋਂ ਪਟਕਾ ਹਟਾਉਣ ਵਾਸਤੇ ਕਿਹਾ ਗਿਆ। ਅਰਾਤੀਆ ਟੀਮ ਦੇ ਖਿਡਾਰੀਆਂ ਨੇ ਗੁਰਪ੍ਰੀਤ ਦਾ ਪੱਖ ਲੈਂਦੀਆਂ ਦਲੀਲ ਦਿੱਤੀ ਕਿ ਇਹ ਪਟਕਾ ਗੁਰਪ੍ਰੀਤ ਸਿੰਘ ਦਾ ਧਾਰਮਿਕ ਚਿੰਨ੍ਹ ਹੈ, ਅਤੇ ਇਸ ਤੋਂ ਪਹਿਲਾਂ ਵੀ ਉਹ ਪਟਕਾ ਪਹਿਨ ਕੇ ਹੀ ਫੁੱਟਬਾਲ ਖੇਡਦਾ ਰਿਹਾ ਹੈ। ਇਸ ਤੋਂ ਬਾਅਦ ਟੀਮ ਦੇ ਖਿਡਾਰੀ ਅਤੇ ਅਰਾਤੀਆ ਕਲੱਬ ਦੇ ਕੋਚ ਵੱਲੋਂ ਏਕਤਾ ਵਹਉਂਦੇ ਹੋਏ ਮੈਦਾਨ ਤੋਂ ਬਾਹਰ ਚਲੇ ਜਾਣ ਦਾ ਫੈਸਲਾ ਕਰ ਲਿਆ ਗਿਆ ਸੀ। ਦੂਜੇ ਪਾਸੇ ਰੈਫਰੀ ਨੇ ਆਪਣੇ ਇਸ ਫੈਸਲੇ ਦੇ ਬਚਾਅ ਵਿੱਚ ਦੱਸਿਆ ਕਿ 15 ਸਾਲ ਦਾ ਗੁਰਪ੍ਰੀਤ ਸਿੰਘ ਹੈਟ ਪਾ ਕੇ ਫੁੱਟਬਾਲ ਖੇਡ ਰਿਹਾ ਸੀ, ਅਤੇ ਨਿਯਮਾਂ ਮੁਤਾਬਿਕ ਖਿਡਾਰੀਆਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਹਾਲਾਂਕਿ, ਇਸ ਮੈਚ ਤੋਂ ਪਹਿਲਾਂ ਹੋਰ ਮੈਚਾਂ ਵਿੱਚ ਇਸ ਨੌਜਵਾਨ ਸਿੱਖ ਖਿਡਾਰੀ ਨੂੰ ਹੋਰ ਰੈਫਰੀਆਂ ਵੱਲੋਂ ਪਟਕਾ ਪਹਿਨ ਕੇ ਫੁੱਟਬਾਲ ਖੇਡਣ ਦੀ ਮਨਜ਼ੂਰੀ ਦਿੱਤੀ ਗਈ ਸੀ ਅਤੇ ਰੈਫਰੀਆਂ ਵੱਲੋਂ ਪਟਕੇ ਤੇ ਕੋਈ ਦਖ਼ਲ-ਅੰਦਾਜ਼ੀ ਨਹੀਂ ਸੀ ਕੀਤੀ ਗਈ।

ਗੁਰਪ੍ਰੀਤ ਪਿਛਲੇ 5 ਸਾਲ ਤੋਂ ਪਟਕਾ ਪਹਿਨ ਕੇ ਖੇਡਦਾ ਰਿਹਾ ਹੈ

ਅਰਾਤੀਆ ਫੁੱਟਬਾਲ ਕਲੱਬ ਦੇ ਪ੍ਰੈਜ਼ੀਡੈਂਟ ਪੈਡਰੋ ਔਰਮਾਜਬਲ ਦਾ ਕਹਿਣਾ ਹੈ, ਗੁਰਪ੍ਰੀਤ ਸਿੰਘ ਪਿਛਲੇ 5 ਸਾਲ ਤੋਂ ਪਟਕਾ ਪਹਿਨ ਕੇ ਫੁਟਬਾਲ ਖੇਡਦਾ ਰਿਹਾ ਹੈ, ਇੱਥੋਂ ਤੱਕ ਕਿ ਬਤੌਰ ਕੈਡਿਟ ਸ਼ੁਰੂਆਤ ਕਰਨ ਤੋਂ ਲੈ ਕੇ ਹੁਣ ਤੱਕ ਹੁਣ ਕੋਈ ਦਿੱਕਤ ਨਹੀਂ ਸੀ ਆਈ। ਫੁੱਟਬਾਲ ਮੈਚਾਂ ਦੌਰਾਨ ਸਾਨੂੰ ਹਲਕੀ ਜੇਹੀ ਵੀ ਪਰੇਸ਼ਾਨੀ ਨਹੀਂ ਹੋਈ। ਪਰ ਪਿਛਲੇ ਦਿਨਾਂ ਦੇ ਹਾਲਾਤ ਇਸ ਨੌਜਵਾਨ ਸਿੱਖ ਖਿਲਾੜੀ ਵਾਸਤੇ ਬੇਹੱਦ ਸ਼ਰਮਿੰਦਗੀ ਭਰੇ ਰਹੇ। ਹਾਲੇ ਉਹ ਉਸ ਦਿਨ ਖੇਡਣ ਵਾਸਤੇ ਮੈਦਾਨ ਵਿੱਚ ਉਤਰਿਆ ਹੀ ਸੀ ਕਿ ਰੈਫਰੀ ਉਸ ਵੱਲ ਮੁੜਿਆ ਅਤੇ ਉਸ ਨੂੰ ਸਿਰ ਤੋਂ ਪਟਕਾ ਹਟਾਉਣ ਨੂੰ ਕਿਹਾ। ਓਸ ਵੇਲੇ ਮੈਦਾਨ ਵਿੱਚ ਇਹਨਾਂ ਖਿਡਾਰੀਆਂ ਦੇ ਮਾਪੇ ਵੀ ਬੈਠੇ ਸਨ। ਅਸਲ ਵਿੱਚ ਇਹ ਮਾਮਲਾ ਸਿਰਫ ਰੈਫਰੀ ਦੇ ਉੱਤੇ ਛੱਡਣ ਵਾਲਾ ਨਹੀਂ। ਇਸ ਮਾਮਲੇ ਵਿੱਚ ਸਭ ਤੋਂ ਵੱਧ ਖ਼ੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਟੀਮ ਦੇ ਸਾਰੇ ਖਿਡਾਰੀਆਂ ਨੇ ਏਕਤਾ ਵਹਾਉਂਦੇ ਹੋਏ ਗੁਰਪ੍ਰੀਤ ਸਿੰਘ ਦਾ ਪੱਖ ਲਿਆ ਅਤੇ ਸਾਰੀਆਂ ਨੇ ਮੈਦਾਨ ਤੋਂ ਬਾਹਰ ਚਲੇ ਜਾਣ ਦਾ ਫੈਸਲਾ ਕਰ ਲਿਆ। ਸ਼ਨੀਵਾਰ ਨੂੰ ਗੁਰਪ੍ਰੀਤ ਸਿੰਘ ਦੁਬਾਰਾ ਫੁੱਟਬਾਲ ਮੈਦਾਨ ਵਿੱਚ ਪੁੱਜਿਆ ਸੀ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...