Russia-Ukrain War :ਪਹਿਲੇ 45 ਮਿੰਟਾਂ ‘ਚ ਹੀ ਖਿਸਕ ਜਾਵੇਗੀ ਪੈਰਾਂ ਹੇਠੋਂ ਜ਼ਮੀਨ, ਜਾਣਗੀਆਂ 31 ਲੱਖ ਜਾਨਾਂ
Russia-Ukrain War Update : ਪਰਮਾਣੂ ਹਥਿਆਰਾਂ ਦੇ ਮਾਮਲੇ ਵਿੱਚ ਰੂਸ ਅਮਰੀਕਾ ਤੋਂ ਅੱਗੇ ਹੈ। ਦੋਵਾਂ ਦੀ ਤੁਲਨਾ ਕਰਦਿਆਂ, ਰੂਸ ਕੋਲ 5,977 ਪ੍ਰਮਾਣੂ ਹਥਿਆਰ ਹਨ ਅਤੇ ਅਮਰੀਕਾ ਕੋਲ 5,428 ਪ੍ਰਮਾਣੂ ਹਥਿਆਰ ਹਨ। ਜਾਣੋ, ਰੂਸ ਕੋਲ ਕਿਹੜੇ ਪਰਮਾਣੂ ਹਥਿਆਰ ਹਨ ਅਤੇ ਉਹ ਕਿੰਨੀ ਤਬਾਹੀ ਮਚਾ ਸਕਦੇ ਹਨ।
ਰੂਸ ਯੂਕਰੇਨ ਜੰਗ : ਯੂਕਰੇਨ ਵਿਰੁੱਧ ਜੰਗ ਦਾ ਇੱਕ ਸਾਲ ਪੂਰਾ ਹੋਣ ਤੋਂ ਦੋ ਦਿਨ ਪਹਿਲਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Russian President Valdimir Putin)ਨੇ ਰੂਸੀ ਸੰਸਦ ਵਿੱਚ ਕਿਹਾ, ਅਸੀਂ ਕਿਸੇ ਨੂੰ ਮਾਰਨਾ ਨਹੀਂ ਚਾਹੁੰਦੇ। ਪੱਛਮੀ ਦੇਸ਼ਾਂ ਨੇ ਦੁਨੀਆਂ ਦੇ ਹਾਲਾਤ ਵਿਗਾੜ ਦਿੱਤੇ ਹਨ। ਅਮਰੀਕਾ ਅਤੇ ਯੂਰਪ ਯੂਕਰੇਨ ਨੂੰ ਜਿੰਨੇ ਜ਼ਿਆਦਾ ਹਥਿਆਰ ਦੇਣਗੇ, ਯੁੱਧ ਓਨਾ ਹੀ ਲੰਬਾ ਚੱਲੇਗਾ। ਜੇਕਰ ਅਮਰੀਕਾ ਪ੍ਰਮਾਣੂ ਹਥਿਆਰਾਂ ਦਾ ਪ੍ਰੀਖਣ ਸ਼ੁਰੂ ਕਰਦਾ ਹੈ ਤਾਂ ਅਸੀਂ ਵੀ ਪਿੱਛੇ ਨਹੀਂ ਹਟਾਂਗੇ।
ਪੂਰਾ ਹੋਣ ਜਾ ਰਿਹਾ ਰੂਸ-ਯੂਕਰੇਨ ਜੰਗ ਦਾ ਇੱਕ ਸਾਲ
ਰੂਸ-ਯੂਕਰੇਨ ਜੰਗ ਦੇ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ। ਇਸ ਮੌਕੇ ਪੁਤਿਨ ਨੇ ਕਿਹਾ, ਜੇਕਰ ਅਮਰੀਕਾ ਅਜਿਹਾ ਕਦਮ ਚੁੱਕਦਾ ਹੈ ਤਾਂ ਰੂਸੀ ਰੱਖਿਆ ਮੰਤਰਾਲੇ ਅਤੇ ਰੋਸਾਟੋਮ ਨੂੰ ਪ੍ਰਮਾਣੂ ਹਥਿਆਰਾਂ ਦੇ ਪ੍ਰੀਖਣ ਦੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਪੁਤਿਨ ਦੇ ਬਿਆਨ ਤੋਂ ਸਾਫ਼ ਹੈ ਕਿ ਹੁਣ ਰੂਸ ਦਾ ਕੀ ਸਟੈਂਡ ਹੋਵੇਗਾ, ਇਹ ਅਮਰੀਕਾ ਦੀ ਕਾਰਵਾਈ ‘ਤੇ ਨਿਰਭਰ ਕਰੇਗਾ।
ਪਰਮਾਣੂ ਹਥਿਆਰਾਂ ਦੇ ਮਾਮਲੇ ਵਿੱਚ ਰੂਸ ਅਮਰੀਕਾ ਤੋਂ ਅੱਗੇ ਹੈ। ਦੋਵਾਂ ਦੀ ਤੁਲਨਾ ਕਰਦਿਆਂ, ਰੂਸ ਕੋਲ ਅਮਰੀਕਾ ਨਾਲੋਂ ਵੱਧ ਪ੍ਰਮਾਣੂ ਹਥਿਆਰ ਹਨ। ਜਾਣੋ, ਰੂਸ ਕੋਲ ਕਿਹੜੇ ਪਰਮਾਣੂ ਹਥਿਆਰ ਹਨ ਅਤੇ ਉਹ ਕਿੰਨੀ ਤਬਾਹੀ ਮਚਾ ਸਕਦੇ ਹਨ।
ਟੈਕਟੀਕਲ ਪ੍ਰਮਾਣੂ ਹਥਿਆਰ ਅਤੇ ਤਬਾਹੀ ਦਾ ਪ੍ਰਭਾਵ
ਅਮਰੀਕਾ ਦੀ ਖੁਫੀਆ ਰਿਪੋਰਟ ਮੁਤਾਬਕ, ਰੂਸ ਕੋਲ ਦੋ ਹਜ਼ਾਰ ਦੇ ਕਰੀਬ ਟੈਕਟੀਕਲ ਪ੍ਰਮਾਣੂ ਹਥਿਆਰ ਹਨ। ਇਹ ਉਹ ਹਥਿਆਰ ਹਨ ਜੋ ਮਿਜ਼ਾਈਲਾਂ ਦੀ ਵਰਤੋਂ ਕਰਨ ਲਈ ਵਰਤੇ ਜਾ ਸਕਦੇ ਹਨ ਜੋ ਆਮ ਤੌਰ ‘ਤੇ ਵਿਸਫੋਟਕ ਲੈ ਕੇ ਜਾਂਦੇ ਹਨ, ਜਿਵੇਂ ਕਿ ਕਰੂਜ਼ ਮਿਜ਼ਾਈਲਾਂ ਅਤੇ ਆਰਟਲਰੀ, ਟੈਕਟੀਕਲ ਪ੍ਰਮਾਣੂ ਹਥਿਆਰਾਂ ਨੂੰ ਜਹਾਜ਼ਾਂ ਅਤੇ ਜੰਗੀ ਜਹਾਜ਼ਾਂ ਤੋਂ ਛੱਡਿਆ ਜਾ ਸਕਦਾ ਹੈ। ਰੂਸ ਪਿਛਲੇ ਕੁਝ ਸਮੇਂ ਤੋਂ ਆਪਣੇ ਪਰਮਾਣੂ ਹਥਿਆਰਾਂ ਦੀ ਰੇਂਜ ਅਤੇ ਸਟੀਕ ਸਟਰਾਈਕ ਸਮਰੱਥਾ ਵਿੱਚ ਸੁਧਾਰ ਕਰ ਰਿਹਾ ਹੈ।
ਰੂਸ ਦਾ ਟੈਕਟੀਕਲ ਪ੍ਰਮਾਣੂ ਹਥਿਆਰ ਸਭ ਤੋਂ ਸ਼ਕਤੀਸ਼ਾਲੀ ਹੈ। ਇੱਕ ਟੈਕਟੀਕਲਪ੍ਰਮਾਣੂ ਹਥਿਆਰ ਦਾ ਭਾਰ ਇੱਕ ਕਿਲੋ ਤੋਂ 100 ਕਿਲੋਗ੍ਰਾਮ ਤੱਕ ਹੋ ਸਕਦਾ ਹੈ। ਇਹ ਦੇਸ਼ ਦੇ ਕਈ ਸ਼ਹਿਰਾਂ ਵਿੱਚ ਤਬਾਹੀ ਮਚਾ ਸਕਦੇ ਹਨ। ਇਸ ਗੱਲ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਅਮਰੀਕਾ ਨੇ 1945 ਵਿੱਚ ਹੀਰੋਸ਼ੀਮਾ ਵਿੱਚ 15 ਕਿਲੋ ਦੇ ਐਟਮ ਬੰਬ ਨਾਲ ਤਬਾਹੀ ਮਚਾਈ ਸੀ।
ਇਹ ਵੀ ਪੜ੍ਹੋ
ਪ੍ਰਮਾਣੂ ਹਥਿਆਰਾਂ ਨੂੰ ਚਲਾਉਣ ਵਾਲਾ ਰੂਸੀ ਸਿਸਟਮ
ਰੂਸ ਕੋਲ ਦੋ ਅਜਿਹੇ ਦੋ ਸਿਸਟਮ ਹਨ ਜੋ ਪ੍ਰਮਾਣੂ ਹਥਿਆਰਾਂ ਨੂੰ ਗੋਲੀਬਾਰੀ ਕਰਨ ਚ ਪੂਰੀ ਤਰ੍ਹਾਂ ਸਮਰੱਥ ਹਨ। ਪਹਿਲੀ ਕੈਲੀਬਰ ਮਿਜ਼ਾਈਲ (SS-N-30) ਹੈ। ਇਹ ਇੱਕ ਪਣਡੁੱਬੀ ਅਤੇ ਜਹਾਜ਼ ਦੁਆਰਾ ਲਾਂਚ ਕੀਤੀ ਗਈ ਕਰੂਜ਼ ਮਿਜ਼ਾਈਲ ਹੈ ਜੋ ਜ਼ਮੀਨ ਜਾਂ ਸਮੁੰਦਰ ਨੂੰ ਨਿਸ਼ਾਨਾ ਬਣਾ ਸਕਦੀ ਹੈ। ਇਸਦੀ ਰੇਂਜ 1,500 – 2,500 ਕਿਲੋਮੀਟਰ ਹੈ। ਦੂਜਾ ਇਸਕੰਡਰ ਐਮ ਮਿਜ਼ਾਈਲ ਲਾਂਚਰ ਹੈ। ਇਹ 400 ਤੋਂ 500 ਕਿਲੋਮੀਟਰ ਦੀ ਰੇਂਜ ਵਾਲੀ ਜ਼ਮੀਨ ਤੋਂ ਲਾਂਚ ਕੀਤੀ ਗਈ ਮਿਜ਼ਾਈਲ ਪ੍ਰਣਾਲੀ ਹੈ।
ਰੂਸ ਦੇ ਰਣਨੀਤਕ ਪਰਮਾਣੂ ਹਥਿਆਰਾਂ ਦੀ ਗੱਲ ਕਰੀਏ ਤਾਂ ਇਸ ਕੋਲ 1,185 ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲਾਂ, 800 ਪਣਡੁੱਬੀਆਂ ਨਾਲ ਚੱਲਣ ਵਾਲੀਆਂ ਮਿਜ਼ਾਈਲਾਂ ਅਤੇ 580 ਹਵਾ ਤੋਂ ਲਾਂਚ ਕੀਤੇ ਪ੍ਰਮਾਣੂ ਬੰਬ ਹਨ।
ਇਹ ਮਿਜ਼ਾਈਲ ਕਿਸੇ ਤੋਂ ਘੱਟ ਨਹੀਂ ਹੈ
ਕਿੰਝਲ ਮਿਜ਼ਾਈਲ: ਰੂਸ ਕੋਲ ਮੌਜੂਦ ਪ੍ਰਮਾਣੂ ਹਥਿਆਰਾਂ ਵਿੱਚੋਂ ਕਿੰਝਲ ਮਿਜ਼ਾਈਲ ਵੀ ਇੱਕ ਹੈ। ਇਸ ਨੂੰ ਹਵਾ ‘ਚ ਲਾਂਚ ਕੀਤਾ ਜਾਂਦਾ ਹੈ। 2,000 ਕਿਲੋਮੀਟਰ ਦੀ ਰੇਂਜ ਵਾਲੀ ਇਸ ਮਿਜ਼ਾਈਲ 480 ਕਿਲੋਗ੍ਰਾਮ ਦੇ ਪਰਮਾਣੂ ਜਾਂ ਪਰੰਪਰਾਗਤ ਪੇਲੋਡ ਲੈ ਜਾਇਆ ਜਾ ਸਕਦਾ ਹੈ।
Tuplev Tu-160: ਇਹ ਬਲੈਕਜੈਕ ਨਾਮਕ ਪ੍ਰਮਾਣੂ ਬੰਬ ਦਾ ਨਵੀਨਤਮ ਸੰਸਕਰਣ ਹੈ। ਸੋਵੀਅਤ ਰੂਸ ਦੀ ਵੰਡ ਤੋਂ ਬਾਅਦ ਇਸ ਦਾ ਨਿਰਮਾਣ ਬੰਦ ਕਰ ਦਿੱਤਾ ਗਿਆ ਸੀ, ਹੁਣ ਬੰਬ ਸੁੱਟਣ ਵਾਲੇ ਇਸ ਜਹਾਜ਼ ਨੂੰ ਦੁਬਾਰਾ ਬਣਾਇਆ ਗਿਆ ਹੈ। ਬਲੈਕਜੈਕ ਪਰਮਾਣੂ ਪੇਲੋਡ ਨਾਲ ਲੰਬੀ ਦੂਰੀ ਦੀ ਪਰਮਾਣੂ ਮਿਜ਼ਾਈਲ ਲਿਜਾਣ ਦੇ ਵੀ ਸਮਰੱਥ ਹੈ।
ਅਵੰਗਡ: ਇਸ ਹਾਈਪਰਸੋਨਿਕ ਗਲਾਈਡ ਵਾਹਨ ਦੀ ਵਰਤੋਂ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲਾਂ ‘ਤੇ ਕੀਤੀ ਜਾ ਸਕਦੀ ਹੈ। ਇਹ ਨਿਊਕਲੀਅਰ ਪੇਲੋਡ ਲਿਜਾਣ ਦੇ ਸਮਰੱਥ ਹੈ ਅਤੇ ਘੱਟ ਉਚਾਈ ‘ਤੇ ਤੇਜ਼ ਰਫ਼ਤਾਰ ਨਾਲ ਪ੍ਰਭਾਵ ਦਿਖਾਉਂਦਾ ਹੈ।
…ਤਾਂ 45 ਮਿੰਟਾਂ ਵਿੱਚ 31 ਹੋਣਗੀਆਂ ਲੱਖ ਮੌਤਾਂ
ਜੇਕਰ ਰੂਸ ਅਤੇ ਅਮਰੀਕਾ ਵਿਚਾਲੇ ਪਰਮਾਣੂ ਧਮਾਕਾ ਹੁੰਦਾ ਹੈ ਤਾਂ ਕਿੰਨਾ ਨੁਕਸਾਨ ਹੋਵੇਗਾ, ਵਿਗਿਆਨੀਆਂ ਨੇ ਇਸ ਦਾ ਅੰਦਾਜ਼ਾ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਦੋਹਾਂ ਦੇਸ਼ਾਂ ਵਿਚਾਲੇ ਪਰਮਾਣੂ ਧਮਾਕਾ ਹੁੰਦਾ ਹੈ ਤਾਂ 45 ਮਿੰਟਾਂ ਦੇ ਅੰਦਰ 31 ਲੱਖ ਲੋਕ ਮਾਰੇ ਜਾਣਗੇ। ਦੂਜੇ ਪਾਸੇ ਜੇਕਰ ਇਹ ਤਬਾਹੀ ਕੁਝ ਘੰਟੇ ਜਾਰੀ ਰਹੀ ਤਾਂ 9 ਕਰੋੜ ਲੋਕਾਂ ਦੀ ਮੌਤ ਹੋ ਜਾਵੇਗੀ। ਇਸ ਵਿੱਚ ਤਤਕਾਲ ਹੋਣ ਵਾਲੀਆਂ ਮੌਤਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪਰਮਾਣੂ ਹਮਲੇ ਦੇ ਲੰਬੇ ਸਮੇਂ ਦੇ ਨਤੀਜੇ ਕੀ ਹੋਣਗੇ, ਇਸ ਵਿੱਚ ਇਹ ਸ਼ਾਮਲ ਨਹੀਂ ਕੀਤਾ ਗਿਆ ਹੈ।
ਹਥਿਆਰਾਂ ‘ਤੇ ਨਜ਼ਰ ਰੱਖਣ ਵਾਲੀ ਅੰਤਰਰਾਸ਼ਟਰੀ ਸੰਸਥਾ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਮੁਤਾਬਕ ਦੁਨੀਆ ਭਰ ਦੇ ਦੇਸ਼ਾਂ ਕੋਲ ਕੁੱਲ 13,865 ਪ੍ਰਮਾਣੂ ਹਥਿਆਰ ਹਨ। ਇਸ ਨਾਲ ਧਰਤੀ ਨੂੰ 50 ਵਾਰ ਨਸ਼ਟ ਕੀਤਾ ਜਾ ਸਕਦਾ ਹੈ।