ਯੂਕਰੇਨ ਅਤੇ ਚੀਨ ਤੋਂ ਇਲਾਵਾ 11 ਮੁਲਕਾਂ ਵਿੱਚ ਸਸਤੀ ਹੈ ਮੈਡੀਕਲ ਦੀ ਪੜ੍ਹਾਈ, ਐਮਬੀਬੀਐਸ ਵਾਸਤੇ ਪਹਿਲੀ ਪਸੰਦ
ਭਾਰਤ ਦੇ ਮੈਡੀਕਲ ਕਾਲਜਾਂ ਵਿੱਚ ਸੀਟ ਲੈਣ ਵਾਸਤੇ ਨੀਟ ਐਗਜਾਮ ਵਿੱਚ ਚੰਗੇ ਨੰਬਰ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ। ਭਾਰਤ ਵਿੱਚ ਜਨਰਲ ਕੈਟਾਗਰੀ ਵਾਸਤੇ ਕਟ ਆਫ 715 ਤੋਂ 720 ਰਹਿੰਦਾ ਹੈ ਜਦਕਿ ਵਿਦੇਸ਼ਾਂ ਵਿਚ ਤਾਂ 110 ਦੀ ਕਟ ਆਫ ਨਾਲ ਵੀ ਗਲ ਬਣ ਜਾਂਦੀ ਹੈ . . .
ਯੂਕਰੇਨ ਅਤੇ ਚੀਨ ਤੋਂ ਇਲਾਵਾ 11 ਮੁਲਕਾਂ ਵਿੱਚ ਸਸਤੀ ਹੈ ਮੈਡੀਕਲ ਦੀ ਪੜ੍ਹਾਈ, ਐਮਬੀਬੀਐਸ ਵਾਸਤੇ ਪਹਿਲੀ ਪਸੰਦ
ਭਾਰਤੀ ਵਿਦਿਆਰਥੀ ਘੱਟ ਫੀਸ ਹੋਣ ਕਰਕੇ ਆਪਣੀ ਮੈਡੀਕਲ ਦੀ ਪੜ੍ਹਾਈ ਕਰਨ ਵਾਸਤੇ ਚੀਨ ਅਤੇ ਯੂਕਰੇਨ ਵਰਗੇ ਦੇਸ਼ਾਂ ਦਾ ਰੁਖ਼ ਕਰਦੇ ਸਨ। ਹੁਣ ਇਹੋ ਜਿਹੇ ਕਈ ਮੁਲਕ ਹਨ ਜਿੱਥੇ ਭਾਰਤੀ ਵਿਦਿਆਰਥੀ ਐਮਬੀਬੀਐਸ ਦੀ ਪੜ੍ਹਾਈ ਕਰਨ ਵਾਸਤੇ ਜਾਂਦੇ ਹਨ। ਇਨ੍ਹਾਂ ਦੇਸ਼ਾਂ ਵਿਚ ਮੈਡੀਕਲ ਦੀ ਪੜ੍ਹਾਈ ਦੀ ਫੀਸ ਕਾਫ਼ੀ ਘੱਟ ਹੈ।
ਭਾਰਤੀ ਵਿਦਿਆਰਥੀ ਆਪਣੀ ਮੈਡੀਕਲ ਦੀ ਪੜ੍ਹਾਈ ਕਰਨ ਵਾਸਤੇ ਯੂਕਰੇਨ ਅਤੇ ਚੀਨ ਵਰਗੇ ਮੁਲਕਾਂ ਦਾ ਰੁਖ਼ ਕਰਦੇ ਰਹੇ ਹਨ। ਭਾਵੇਂ ਰੂਸ ਅਤੇ ਯੂਕਰੇਨ ਦੇ ਦਰਮਿਆਨ ਜੰਗ ਅਤੇ ਓਸ ਤੋਂ ਬਾਅਦ ਚੀਨ ਵਿਚ ਕੋਰੋਨਾ ਵਾਇਰਸ ਕਰਕੇ ਭਾਰਤੀ ਮੈਡੀਕਲ ਵਿਦਿਆਰਥੀਆਂ ਨੂੰ ਆਪਣੇ ਵਤਨ ਵਾਪਸ ਆਉਣਾ ਪਿਆ। ਹੁਣ ਭਾਰਤੀ ਵਿਦਿਆਰਥੀ ਚੀਨ ਅਤੇ ਯੂਕਰੇਨ ਤੋਂ ਵੀ ਅੱਗੇ ਵੱਧ ਕੇ ਇਹੋ ਜਿਹੇ ਮੁਲਕਾਂ ਦਾ ਰੁਖ਼ ਆਪਣੀ ਮੈਡੀਕਲ ਦੀ ਪੜ੍ਹਾਈ ਕਰਨ ਵਾਸਤੇ ਕਰ
ਰਹੇ ਹਨ ਜਿਨ੍ਹਾਂ ਬਾਰੇ ਜ਼ਿਆਦਾ ਜਾਣਕਾਰੀ ਲੋਕਾਂ ਨੂੰ ਹੁੰਦੀ ਨਹੀਂ। ਇਨ੍ਹਾਂ ਮੁਲਕਾਂ ਵਿੱਚ ਪੂਰਵੀ ਯੂਰੋਪ ਦੇ ਮੁਲਕ ਹਨ। ਇਨ੍ਹਾਂ ਤੋਂ ਇਲਾਵਾ ਮੈਡੀਕਲ ਵਿਦਿਆਰਥੀਆਂ ਨੂੰ ਲੈਟਿਨ ਅਮਰੀਕੀ ਮੁਲਕਾਂ ਦਾ ਰੁਖ਼ ਕਰਦੇ ਹੋਏ ਵੇਖਿਆ ਜਾ ਰਿਹਾ ਹੈ ਜਿਥੇ ਐਮਬੀਬੀਐਸ ਦੀ ਪੜ੍ਹਾਈ ਸਸਤੀ ਹੈ।
ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਵਿਦੇਸ਼ਾਂ ਵਿਚ ਜਾ ਕੇ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਵਿੱਚੋਂ 60 ਫ਼ੀਸਦ ਭਾਰਤੀ ਵਿਦਿਆਰਥੀ ਤਾਂ ਕੱਲੇ ਚੀਨ, ਯੂਕਰੇਨ ਅਤੇ ਫਿਲੀਪੀਨਜ਼ ਤੋਂ ਹੀ ਆਪਣੀ ਮੈਡੀਕਲ ਦੀ ਪੜ੍ਹਾਈ ਕਰ ਰਹੇ ਹਨ। ਵਿਦੇਸ਼ਾਂ ਤੋਂ ਮੈਡੀਕਲ ਦੀ ਪੜ੍ਹਾਈ ਕਰਨ ਦੇ ਕਈ ਕਾਰਨ ਹਨ ਅਤੇ ਇਨ੍ਹਾਂ ਵਿੱਚੋਂ ਮੈਡੀਕਲ ਦੀ ਘੱਟ ਸੀਟਾਂ ਸਭ ਤੋਂ ਵੱਡਾ ਕਾਰਨ ਹੈ। ਭਾਰਤ ਵਿੱਚ ਐਮਬੀਬੀਐਸ ਦੀ 92,000 ਸੀਟਾਂ ਹਨ ਅਤੇ ਇਨ੍ਹਾਂ ਵਿਚੋਂ 48,000 ਸੀਟਾਂ ਸਰਕਾਰੀ ਕਾਲਜਾਂ ਵਿੱਚ ਅਤੇ 44,000 ਸੀਟਾਂ ਪ੍ਰਾਈਵੇਟ ਕਾਲਜਾਂ ਵਿਚ ਹਨ। ਪਿਛਲੇ 6 ਸਾਲਾਂ ਵਿਚ ਭਾਵੇਂ ਭਾਰਤੀ ਸਰਕਾਰ ਨੇ ਮੈਡੀਕਲ ਸੀਟਾਂ ਦੀ ਗਿਣਤੀ ਵਧਾ ਦਿੱਤੀ ਹੈ ਲੇਕਿਨ ਹਰ ਸੀਟ ਵਾਸਤੇ ਕੰਮਪੀਟੀਸ਼ਨ ਵੀ ਵੱਧਦਾ ਜਾ ਰਿਹਾ ਹੈ।


