ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ, ਵੀਡੀਓ ਆਇਆ ਸਾਹਮਣੇ

Updated On: 

10 Dec 2024 15:26 PM

Canada News: ਜਾਣਕਾਰੀ ਮੁਤਾਬਕ ਹਰਸ਼ਦੀਪ ਉਸ ਅਪਾਰਟਮੈਂਟ 'ਚ ਸੁਰੱਖਿਆ ਗਾਰਡ ਦੇ ਤੌਰ 'ਤੇ ਤਾਇਨਾਤ ਸੀ, ਜਿਸ ਦੇ ਬਾਹਰ ਕੁਝ ਲੋਕਾਂ ਵਿਚਾਲੇ ਝੜਪ ਹੋ ਗਈ। ਇਹ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਹੈ।ਸੀਸੀਟੀਵੀ ਵਿੱਚ ਹਮਲਾਵਰ ਪੀੜਤਾ ਨੂੰ ਪੌੜੀਆਂ ਤੋਂ ਹੇਠਾਂ ਸੁੱਟਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਉਹ ਉਸ ਨੂੰ ਪਿੱਠ 'ਤੇ ਗੋਲੀ ਮਾਰ ਦਿੰਦਾ ਹੈ।

ਕੈਨੇਡਾ ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ, ਵੀਡੀਓ ਆਇਆ ਸਾਹਮਣੇ
Follow Us On

Canada News: ਕੈਨੇਡਾ ਦੇ ਐਡਮਿੰਟਨ ਵਿੱਚ ਇੱਕ ਪੰਜਾਬੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਹਰਸ਼ਦੀਪ ਸਿੰਘ (ਉਮਰ 20) ਵਜੋਂ ਹੋਈ ਹੈ। ਕੈਨੇਡਾ ਪੁਲਿਸ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਰਸ਼ਦੀਪ ਪੰਜਾਬ ਦੇ ਕਿਸ ਪਿੰਡ ਜਾਂ ਸ਼ਹਿਰ ਦਾ ਵਸਨੀਕ ਸੀ।

ਜਾਣਕਾਰੀ ਮੁਤਾਬਕ ਹਰਸ਼ਦੀਪ ਉਸ ਅਪਾਰਟਮੈਂਟ ‘ਚ ਸੁਰੱਖਿਆ ਗਾਰਡ ਦੇ ਤੌਰ ‘ਤੇ ਤਾਇਨਾਤ ਸੀ, ਜਿਸ ਦੇ ਬਾਹਰ ਕੁਝ ਲੋਕਾਂ ਵਿਚਾਲੇ ਝੜਪ ਹੋ ਗਈ। ਇਹ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ ਹੈ।ਸੀਸੀਟੀਵੀ ਵਿੱਚ ਹਮਲਾਵਰ ਪੀੜਤਾ ਨੂੰ ਪੌੜੀਆਂ ਤੋਂ ਹੇਠਾਂ ਸੁੱਟਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਉਹ ਉਸ ਨੂੰ ਪਿੱਠ ‘ਤੇ ਗੋਲੀ ਮਾਰ ਦਿੰਦਾ ਹੈ।

ਪੁਲਿਸ ਨੇ ਹਰਸ਼ਦੀਪ ਨੂੰ ਬੇਹੋਸ਼ ਪਾਇਆ

ਸ਼ੁੱਕਰਵਾਰ, 6 ਦਸੰਬਰ ਨੂੰ, ਲਗਭਗ 12:30 ਵਜੇ, ਪੈਟਰੋਲਿੰਗ ਅਫਸਰਾਂ ਨੂੰ 106 ਸਟਰੀਟ ਅਤੇ 107 ਐਵੇਨਿਊ ਦੇ ਖੇਤਰ ਵਿੱਚ ਇੱਕ ਅਪਾਰਟਮੈਂਟ ਬਿਲਡਿੰਗ ਦੇ ਅੰਦਰ ਗੋਲੀਬਾਰੀ ਦੀ ਰਿਪੋਰਟ ਮਿਲੀ। ਪੁਲਿਸ ਨੇ ਜ਼ਖ਼ਮੀ ਹਰਸ਼ਦੀਪ ਸਿੰਘ ਨੂੰ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਕੈਨੇਡੀਅਨ ਪੁਲਿਸ ਨੇ ਦੱਸਿਆ ਕਿ ਦੋ ਦੋਸ਼ੀਆਂ ਇਵਾਨ ਰੇਨ ਅਤੇ ਜੂਡਿਥ ਸਾਲਟੋ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ‘ਤੇ ਕਤਲ ਦਾ ਦੋਸ਼ ਹੈ। ਹਰਸ਼ਦੀਪ ਸਿੰਘ ਆਪਣੇ ਖਰਚੇ ਪੂਰੇ ਕਰਨ ਲਈ ਕੰਮ ਕਰਦਾ ਸੀ।

ਘਟਨਾ ਸੀਸੀਟੀਵੀ ਵੀਡੀਓ ਵਿੱਚ ਕੈਦ ਹੋ ਗਈ। 3 ਮੈਂਬਰੀ ਗਿਰੋਹ ਦਾ ਇੱਕ ਹਮਲਾਵਰ ਹਰਸ਼ਦੀਪ ਸਿੰਘ ਨੂੰ ਪੌੜੀਆਂ ਤੋਂ ਹੇਠਾਂ ਸੁੱਟਦਾ ਅਤੇ ਉਸ ਨੂੰ ਪਿੱਛਿਓਂ ਗੋਲੀ ਮਾਰਦਾ ਦਿਖਾਈ ਦੇ ਰਿਹਾ ਹੈ। ਵੀਡੀਓ ਵਿੱਚ, ਇੱਕ ਆਦਮੀ ਅਤੇ ਇੱਕ ਔਰਤ ਨੂੰ ਗਲਿਆਰੇ ਤੋਂ ਹੇਠਾਂ ਸੈਰ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ ਇਕ ਵਿਅਕਤੀ ਚੀਕਦਾ ਦਿਖਾਈ ਦੇ ਰਿਹਾ ਹੈ।