Earthquake: ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲਿਆ ਜਪਾਨ, ਰਿਕਟਰ ਪੈਮਾਨੇ ‘ਤੇ 6.9 ਮਾਪੀ ਗਈ ਤੀਬਰਤਾ

Updated On: 

13 Jan 2025 19:33 PM

Japan Earthquake: ਜਪਾਨ ਦੇ ਇਤਿਹਾਸ ਵਿੱਚ ਭੂਚਾਲਾਂ ਦਾ ਇੱਕ ਭਿਆਨਕ ਰਿਕਾਰਡ ਰਿਹਾ ਹੈ। 2004 ਵਿੱਚ ਆਏ ਭੂਚਾਲ ਤੋਂ ਬਾਅਦ ਆਈ ਸੁਨਾਮੀ ਨੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ। ਹਜ਼ਾਰਾਂ ਲੋਕ ਬੇਘਰ ਹੋ ਗਏ। ਨਾ ਸਿਰਫ਼ ਜਪਾਨ ਸਗੋਂ ਪੂਰੀ ਦੁਨੀਆ ਅੱਜ ਤੱਕ ਉਸ ਜ਼ਖ਼ਮ ਨੂੰ ਨਹੀਂ ਭੁੱਲ ਸਕੀ। ਹੁਣ ਵੀ ਜਦੋਂ ਭੂਚਾਲ ਤਾਂ ਅਲਰਟ ਮਿਲਦਾ ਹੈ ਤਾਂ ਜਪਾਨੀ ਸਾਵਧਾਨ ਹੋ ਜਾਂਦੇ ਹਨ।

Earthquake: ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲਿਆ ਜਪਾਨ, ਰਿਕਟਰ ਪੈਮਾਨੇ ਤੇ 6.9 ਮਾਪੀ ਗਈ ਤੀਬਰਤਾ

Earthquake: ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲਿਆ ਜਪਾਨ, ਰਿਕਟਰ ਪੈਮਾਨੇ 'ਤੇ 6.9 ਮਾਪੀ ਗਈ ਤੀਬਰਤਾ

Follow Us On

ਜਾਪਾਨ ਦੇ ਕਿਊਸ਼ੂ ਟਾਪੂ ‘ਤੇ 6.9 ਤੀਬਰਤਾ ਦਾ ਭੂਚਾਲ ਆਇਆ ਹੈ। ਇਸ ਭੂਚਾਲ ਤੋਂ ਬਾਅਦ ਜਾਪਾਨ ਨੇ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ। ਇਹ ਇਸ ਸਾਲ ਹੁਣ ਤੱਕ ਦਾ ਦੂਜਾ ਵੱਡਾ ਭੂਚਾਲ ਹੈ। ਇਸ ਤੋਂ ਪਹਿਲਾਂ ਤਿੱਬਤ ਵਿੱਚ ਇੱਕ ਵਿਨਾਸ਼ਕਾਰੀ ਭੂਚਾਲ ਆਇਆ ਸੀ। ਜਾਪਾਨ ਮੌਸਮ ਵਿਗਿਆਨ ਏਜੰਸੀ ਦੇ ਅਨੁਸਾਰ, ਦੱਖਣ-ਪੱਛਮੀ ਜਾਪਾਨ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸਦੀ ਤੀਬਰਤਾ 6.9 ਹੈ। ਅਜੇ ਤੱਕ ਇਸ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਜਾਂ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ।

ਦੇਸ਼ ਦੀ ਮੌਸਮ ਵਿਗਿਆਨ ਏਜੰਸੀ ਦੇ ਅਨੁਸਾਰ, ਭੂਚਾਲ ਸਥਾਨਕ ਸਮੇਂ ਅਨੁਸਾਰ ਰਾਤ 9:19 ਵਜੇ ਆਇਆ। ਭੂਚਾਲ ਦਾ ਕੇਂਦਰ ਦੱਖਣ-ਪੱਛਮੀ ਟਾਪੂ ਕਿਊਸ਼ੂ ਸੀ। ਇਸ ਟਾਪੂ ਦੇ ਨਾਲ-ਨਾਲ ਆਲੇ-ਦੁਆਲੇ ਦੇ ਇਲਾਕਿਆਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਜਪਾਨ ਵਿੱਚ ਭੂਚਾਲ ਅਕਸਰ ਆਉਂਦੇ ਰਹਿੰਦੇ ਹਨ।

ਤਿੱਬਤ ਵਿੱਚ ਭੂਚਾਲ ਨੇ ਮਚਾਈ ਤਬਾਹੀ

ਇਸ ਤੋਂ ਪਹਿਲਾਂ 7 ਜਨਵਰੀ ਨੂੰ ਤਿੱਬਤ ਵਿੱਚ ਭੂਚਾਲ ਨੇ ਤਬਾਹੀ ਮਚਾ ਦਿੱਤੀ ਸੀ। 7.1 ਤੀਬਰਤਾ ਦੇ ਭਿਆਨਕ ਭੂਚਾਲ ਵਿੱਚ 126 ਲੋਕ ਮਾਰੇ ਗਏ ਸਨ। ਲਗਭਗ 188 ਲੋਕ ਜ਼ਖਮੀ ਹੋਏ। 30 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ। ਇਹ ਭੂਚਾਲ ਤਿੱਬਤ ਦੇ ਡਿੰਗਰੀ ਕਾਉਂਟੀ ਵਿੱਚ ਆਇਆ।

ਤਿੱਬਤ ਦਾ ਬੁਨਿਆਦੀ ਢਾਂਚਾ ਹੋ ਗਿਆ ਤਬਾਹ

ਤਿੱਬਤ ਵਿੱਚ ਆਏ ਭੂਚਾਲ ਨੇ ਨਾ ਸਿਰਫ਼ ਸੈਂਕੜੇ ਲੋਕਾਂ ਦੀ ਜਾਨ ਲਈ ਸਗੋਂ ਬੁਨਿਆਦੀ ਢਾਂਚਾ ਵੀ ਤਬਾਹ ਕਰ ਦਿੱਤਾ। ਬਹੁਤ ਸਾਰੇ ਲੋਕ ਲਾਪਤਾ ਹੋ ਗਏ। ਇਹ ਭੂਚਾਲ ਦੇ ਝਟਕੇ ਤਿੱਬਤ ਦੇ ਨਾਲ-ਨਾਲ ਨੇਪਾਲ, ਭੂਟਾਨ ਅਤੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਵੀ ਮਹਿਸੂਸ ਕੀਤੇ ਗਏ।

ਜਪਾਨ ਵਿੱਚ ਕਿਉਂ ਆਉਂਦੇ ਹਨ ਇੰਨੇ ਭੂਚਾਲ ?

ਜਪਾਨ ਪ੍ਰਸ਼ਾਂਤ ਬੇਸਿਨ ਵਿੱਚ ਸਥਿਤ ਹੈ। ਇੱਥੇ ਟੈਕਟੋਨਿਕ ਪਲੇਟਾਂ ਇੱਕ ਦੂਜੇ ਨਾਲ ਟਕਰਾਉਂਦੀਆਂ ਰਹਿੰਦੀਆਂ ਹਨ। ਇਸ ਇਲਾਕੇ ਨੂੰ ਰਿੰਗ ਆਫ਼ ਫਾਇਰ ਵਜੋਂ ਜਾਣਿਆ ਜਾਂਦਾ ਹੈ। ਇਹ ਇਲਾਕਾ ਜਵਾਲਾਮੁਖੀ ਅਤੇ ਭੂਚਾਲਾਂ ਦਾ ਸਭ ਤੋਂ ਵੱਧ ਸਰਗਰਮ ਇਲਾਕਾ ਹੈ। ਇਨ੍ਹਾਂ ਪਲੇਟਾਂ ਦੇ ਟਕਰਾਉਣ ਕਾਰਨ ਭੂਚਾਲ ਆਉਂਦੇ ਹਨ।

2004 ਵਿੱਚ ਆਏ ਭੂਚਾਲ ਨੇ ਮਚਾਈ ਸੀ ਤਬਾਹੀ

ਜਪਾਨ ਦੇ ਇਤਿਹਾਸ ਵਿੱਚ ਭੂਚਾਲਾਂ ਦਾ ਇੱਕ ਭਿਆਨਕ ਰਿਕਾਰਡ ਰਿਹਾ ਹੈ। 2004 ਵਿੱਚ ਆਏ ਭੂਚਾਲ ਤੋਂ ਬਾਅਦ ਆਈ ਸੁਨਾਮੀ ਨੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ। ਹਜ਼ਾਰਾਂ ਲੋਕ ਬੇਘਰ ਹੋ ਗਏ। ਨਾ ਸਿਰਫ਼ ਜਪਾਨ ਸਗੋਂ ਪੂਰੀ ਦੁਨੀਆ ਅੱਜ ਤੱਕ ਉਸ ਜ਼ਖ਼ਮ ਨੂੰ ਨਹੀਂ ਭੁੱਲ ਸਕੀ।

ਜਪਾਨ ਵਿੱਚ ਬਣਾਏ ਜਾਂਦੇ ਹਨ ਅਜਿਹੇ ਘਰ

ਜਪਾਨ ਨੇ ਵਾਰ-ਵਾਰ ਆਉਣ ਵਾਲੇ ਭੂਚਾਲਾਂ ਤੋਂ ਬਚਣ ਲਈ ਤਕਨਾਲੋਜੀ ‘ਤੇ ਬਹੁਤ ਕੰਮ ਕੀਤਾ ਹੈ। ਘਰਾਂ ਨੂੰ ਭੂਚਾਲਾਂ ਤੋਂ ਬਚਾਉਣ ਲਈ ਇੱਥੇ ਕਈ ਤਕਨੀਕਾਂ ਅਪਣਾਈਆਂ ਜਾਂਦੀਆਂ ਹਨ। ਘਰ ਦੀ ਨੀਂਹ ਲਚਕੀਲੀ ਰੱਖੀ ਜਾਂਦੀ ਹੈ। ਇਹ ਉਹ ਨੀਂਹ ਹੈ ਜੋ ਵੱਖ-ਵੱਖ ਦਿਸ਼ਾਵਾਂ ਤੋਂ ਆਉਣ ਵਾਲੀਆਂ ਤਾਕਤਾਂ ਨੂੰ ਸੰਭਾਲਦੀ ਹੈ। ਇਸ ਨਾਲ ਘਰ ‘ਤੇ ਭੂਚਾਲ ਦਾ ਪ੍ਰਭਾਵ ਘੱਟ ਜਾਂਦਾ ਹੈ।

ਇਮਾਰਤਾਂ ਦਾ ਡਿਜ਼ਾਈਨ

ਜਪਾਨ ਵਿੱਚ, ਭੂਚਾਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਮਾਰਤਾਂ ਦੇ ਡਿਜ਼ਾਈਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਅਜਿਹੀਆਂ ਇਮਾਰਤਾਂ ਬਣਾਈਆਂ ਜਾਂਦੀਆਂ ਹਨ ਜੋ ਭੂਚਾਲ ਦੇ ਝਟਕਿਆਂ ਦਾ ਸਾਹਮਣਾ ਕਰ ਸਕਦੀਆਂ ਹਨ। ਇਹੀ ਨਤੀਜਾ ਹੈ ਕਿ ਜਦੋਂ ਭੂਚਾਲ ਆਉਂਦਾ ਹੈ, ਤਾਂ ਬਹੁਤ ਸਾਰੀਆਂ ਇਮਾਰਤਾਂ ਹਿੱਲਦੀਆਂ ਦਿਖਾਈ ਦਿੰਦੀਆਂ ਹਨ। ਅਕਸਰ ਅਜਿਹੇ ਵੀਡੀਓ ਵੀ ਸਾਹਮਣੇ ਆਉਂਦੇ ਰਹਿੰਦੇ ਹਨ।