North Korea ਵਿੱਚ ਭੁੱਖਮਰੀ ਅਤੇ ਗਰੀਬੀ ਕਾਰਨ ਲੋਕ ਕਰ ਰਹੇ ਖੁਦਕੁਸ਼ੀਆਂ, ਤਾਨਾਸ਼ਾਹ ਹੋਇਆ ਪਰੇਸ਼ਾਨ
ਆਪਣੇ ਆਦੇਸ਼ ਵਿੱਚ ਕਿਮ ਜੋਂਗ ਉਨ ਨੇ ਖੁਦਕੁਸ਼ੀ ਨੂੰ ਦੇਸ਼ਧ੍ਰੋਹ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਥਾਨਕ ਸਰਕਾਰਾਂ ਦੇ ਅਧਿਕਾਰੀਆਂ ਨੂੰ ਸਿੱਧੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਆਪਣੇ ਇਲਾਕੇ ਵਿਚ ਲੋਕਾਂ ਨੂੰ ਖੁਦਕੁਸ਼ੀਆਂ ਕਰਨ ਤੋਂ ਨਾ ਰੋਕਿਆ ਤਾਂ ਇਸ ਦੇ ਜ਼ਿੰਮੇਵਾਰ ਉਹ ਹੋਣਗੇ।

World News। ਤਾਨਾਸ਼ਾਹ ਕਿਮ ਜੋਂਗ ਉਨ ਦੇ ਦੇਸ਼ ਉੱਤਰੀ ਕੋਰੀਆ (North Korea) ਵਿੱਚ ਲੋਕ ਭੁੱਖਮਰੀ ਅਤੇ ਗਰੀਬੀ ਨਾਲ ਮਰਨ ਲੱਗੇ ਹਨ। ਉਨ੍ਹਾਂ ਨੂੰ 2 ਟਾਈਮ ਦੀ ਰੋਟੀ ਨਹੀਂ ਮਿਲ ਰਹੀ, ਜਿਸ ਕਾਰਨ ਉਹ ਖ਼ੁਦਕੁਸ਼ੀ ਕਰ ਰਹੇ ਹਨ। ਖੁਦਕੁਸ਼ੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਕਾਰਨ ਤਾਨਾਸ਼ਾਹ ਦੇ ਮੱਥੇ ਨੂੰ ਕਲੰਕ ਲੱਗ ਗਿਆ ਹੈ ਅਤੇ ਉਸ ਨੇ ਅਧਿਕਾਰੀਆਂ ਨੂੰ ਸਾਫ਼ ਕਹਿ ਦਿੱਤਾ ਹੈ।
ਇਸ ਨੂੰ ਕੰਟਰੋਲ ਕਰਨ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ। ਕਿਮ ਦੇ ਅਧਿਕਾਰੀਆਂ ਨੇ ਖੁਦ ਰੇਡੀਓ ਫ੍ਰੀ ਏਸ਼ੀਆ ਨਾਲ ਗੱਲਬਾਤ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ।
ਖੁਦਕੁਸ਼ੀਆਂ ‘ਤੇ ਪਾਬੰਦੀਆਂ ਲਗਾਉਣ ਦੇ ਨਿਰਦੇਸ਼
ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ (Kim Jong) ਉਨ ਨੇ ਸਥਾਨਕ ਅਧਿਕਾਰੀਆਂ ਨੂੰ ਖੁਦਕੁਸ਼ੀਆਂ ‘ਤੇ ਪਾਬੰਦੀ ਲਗਾਉਣ ਦੇ ਆਦੇਸ਼ ਦਿੱਤੇ ਹਨ ਕਿਉਂਕਿ ਅੰਕੜੇ ਅਸਮਾਨ ਛੂਹ ਰਹੇ ਹਨ। ਸਹੀ ਅੰਕੜਿਆਂ ਦਾ ਪਤਾ ਨਹੀਂ ਹੈ ਕਿਉਂਕਿ ਪਿਓਂਗਯਾਂਗ ਦੇ ਅੰਕੜਿਆਂ ਨੂੰ ਗੁਪਤ ਰੱਖਿਆ ਗਿਆ ਹੈ, ਪਰ ਮਈ ਵਿੱਚ ਦੱਖਣੀ ਕੋਰੀਆਈ ਖੁਫੀਆ ਵਿਭਾਗ ਨੇ ਅੰਦਾਜ਼ਾ ਲਗਾਇਆ ਸੀ ਕਿ ਪਿਛਲੇ ਸਾਲ ਦੇ ਮੁਕਾਬਲੇ ਦੇਸ਼ ਵਿੱਚ ਖੁਦਕੁਸ਼ੀਆਂ ਵਿੱਚ ਲਗਭਗ 40 ਪ੍ਰਤੀਸ਼ਤ ਵਾਧਾ ਹੋਇਆ ਹੈ।
ਕਿਮ ਜੋਂਗ ਨੇ ਖੁਦਕੁਸ਼ੀ ਨੂੰ ਦੇਸ਼ਧ੍ਰੋਹ ਕਰਾਰ ਦਿੱਤਾ
ਆਪਣੇ ਆਦੇਸ਼ ਵਿੱਚ ਕਿਮ ਜੋਂਗ ਉਨ ਨੇ ਖੁਦਕੁਸ਼ੀ (Suicide) ਨੂੰ ਦੇਸ਼ਧ੍ਰੋਹ ਕਰਾਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਸਥਾਨਕ ਸਰਕਾਰਾਂ ਦੇ ਅਧਿਕਾਰੀਆਂ ਨੂੰ ਸਿੱਧੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਆਪਣੇ ਇਲਾਕੇ ਵਿਚ ਲੋਕਾਂ ਨੂੰ ਖੁਦਕੁਸ਼ੀਆਂ ਕਰਨ ਤੋਂ ਨਾ ਰੋਕਿਆ ਤਾਂ ਇਸ ਦੇ ਜ਼ਿੰਮੇਵਾਰ ਉਹ ਹੋਣਗੇ। ਉੱਤਰੀ ਕੋਰੀਆ ਦੀਆਂ ਐਮਰਜੈਂਸੀ ਮੀਟਿੰਗਾਂ ਵਿੱਚ ਵੀ ਕਿਮ ਦੇ ਆਦੇਸ਼ ਦਾ ਜ਼ਿਕਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਖੁਦਕੁਸ਼ੀ ਦੇ ਮਾਮਲਿਆਂ ਦਾ ਅੰਕੜਾ ਦਿੱਤਾ ਗਿਆ। ਇਸ ਦੇ ਨਾਲ ਹੀ ਉਦਾਹਰਨਾਂ ਵੀ ਦਿੱਤੀਆਂ ਗਈਆਂ ਕਿ ਲੋਕ ਖੁਦਕੁਸ਼ੀਆਂ ਕਿਉਂ ਕਰ ਰਹੇ ਹਨ।
ਸਰਕਾਰ ਸੁਸਾਇਡ ‘ਤੇ ਨਹੀਂ ਕਰ ਪਾ ਰਹੀ ਕੰਟਰੋਲ
ਕਿਮ ਦੇ ਅਧਿਕਾਰੀ ਨੇ ਦਾਅਵਾ ਕੀਤਾ ਕਿ ਮੀਟਿੰਗ ਵਿੱਚ ਸ਼ਾਮਲ ਲੋਕ ਖੁਦਕੁਸ਼ੀ ਦੇ ਅੰਕੜੇ ਜਾਣ ਕੇ ਹੈਰਾਨ ਰਹਿ ਗਏ। ਰਿਯਾਂਗਗਾਂਗ ਦੇ ਇਕ ਹੋਰ ਅਧਿਕਾਰੀ ਦਾ ਕਹਿਣਾ ਹੈ ਕਿ ਭੁੱਖਮਰੀ ਨਾਲੋਂ ਖੁਦਕੁਸ਼ੀ ਲੋਕਾਂ ਨੂੰ ਜ਼ਿਆਦਾ ਪ੍ਰਭਾਵਿਤ ਕਰ ਰਹੀ ਹੈ। ਖੁਦਕੁਸ਼ੀਆਂ ਰੋਕਣ ਦੀ ਨੀਤੀ ਦੇ ਬਾਵਜੂਦ ਅਧਿਕਾਰੀ ਇਸ ਨੂੰ ਰੋਕਣ ਵਿੱਚ ਨਾਕਾਮ ਹੋ ਰਹੇ ਹਨ। ਖੁਦਕੁਸ਼ੀਆਂ ਦੇ ਜ਼ਿਆਦਾਤਰ ਮਾਮਲੇ ਅੱਤ ਦੀ ਗਰੀਬੀ ਅਤੇ ਭੁੱਖਮਰੀ ਕਾਰਨ ਸਾਹਮਣੇ ਆਏ ਹਨ। ਵਿਸ਼ਵ ਸਿਹਤ ਸੰਗਠਨ (WHO) ਦੇ 2019 ਦੇ ਅੰਕੜਿਆਂ ਅਨੁਸਾਰ, ਉੱਤਰੀ ਕੋਰੀਆ ਵਿੱਚ ਪ੍ਰਤੀ 100,000 ਲੋਕਾਂ ਵਿੱਚ 8.2 ਖੁਦਕੁਸ਼ੀਆਂ ਹੋਈਆਂ।
ਇਹ ਵੀ ਪੜ੍ਹੋ
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ