ਅਸ਼ਰਫ਼ ਨੇ ਦਰਜਨਾਂ ਤਾਂ ਰਿਆਜ਼ ਨੇ 48 ਕਬਰਾਂ ਖੋਦ ਕੇ ਮਿਟਾਈ ਹਵਸ, ਇਹ ਗੁਨਾਹ ਸੁਣ ਕੇ ਸ਼ਰਮ ਨਾਲ ਡੁੱਬ ਮਰੇਗਾ ਪਾਕਿਸਤਾਨ

Updated On: 

01 May 2023 17:13 PM

Necrophilia:ਸੋਸ਼ਲ ਮੀਡੀਆ 'ਤੇ ਕਬਰ ਨੂੰ ਲੈ ਕੇ ਛਿੜੀ ਬਹਿਸ ਤੋਂ ਬਾਅਦ ਨੇਕਰੋਫਿਲੀਆ ਨਾਂ ਦੀ ਗੰਭੀਰ ਬਿਮਾਰੀ ਦੀ ਚਰਚਾ ਫਿਰ ਤੋਂ ਸ਼ੁਰੂ ਹੋ ਗਈ ਹੈ। ਪਾਕਿਸਤਾਨ ਵਿੱਚ ਅਜਿਹੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ।

ਅਸ਼ਰਫ਼ ਨੇ ਦਰਜਨਾਂ ਤਾਂ ਰਿਆਜ਼ ਨੇ 48 ਕਬਰਾਂ ਖੋਦ ਕੇ ਮਿਟਾਈ ਹਵਸ, ਇਹ ਗੁਨਾਹ ਸੁਣ ਕੇ ਸ਼ਰਮ ਨਾਲ ਡੁੱਬ ਮਰੇਗਾ ਪਾਕਿਸਤਾਨ
Follow Us On

ਜਿਉਂ ਹੀ ਕਿਸੇ ਔਰਤ ਦੀ ਲਾਸ਼ ਆਉਂਦੀ ਸੀ… ਉਸ ਨੂੰ ਦਫ਼ਨਾਇਆ ਜਾਂਦਾ ਸੀ… ਮੈਂ ਵੀ ਵਜੀਰਾ ਦੇ ਨਾਲ ਹੁੰਦਾ ਸੀ। ਮਗਰਿਬ ਤੋਂ ਬਾਅਦ ਅਸੀਂ ਕਬਰ ਪੁੱਟਦੇ ਸੀ… ਅੰਦਰ ਜਾ ਕੇ ਗਲਤ ਕੰਮ ਕਰਦੇ ਸੀ।” ਇਹ ਹੈਵਾਨੀਅਤ ਭਰੇ ਸ਼ਬਦ ਪਾਕਿਸਤਾਨੀ ਹੈਵਾਨ ਦੇ ਹਨ।

ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਇਸ ਨੂੰ ਲੈ ਕੇ ਬਹਿਸ ਛਿੜੀ ਹੋਈ ਹੈ। ਬਹਿਸ ਇਕ ਕਬਰ ਨੂੰ ਲੈ ਕੇ ਹੈ, ਜਿਸ ਵਿਚ ਲੋਹੇ ਦਾ ਗੇਟ ਅਤੇ ਤਾਲਾ ਲੱਗਿਆ ਹੋਇਆ ਹੈ। ਦਾਅਵਾ ਕੀਤਾ ਗਿਆ ਸੀ ਕਿ ਇਹ ਕਬਰ ਪਾਕਿਸਤਾਨ ਦੀ ਹੈ, ਜਿੱਥੇ ਲੋਕ ਆਪਣੀਆਂ ਧੀਆਂ ਨੂੰ ਕਬਰ ‘ਚ ਬਲਾਤਕਾਰ ਤੋਂ ਬਚਾਉਣ ਲਈ ਉਸ ਉੱਤੇ ਤਾਲੇ ਲਗਾ ਰਹੇ ਹਨ। ਜਾਂਚ ਵਿਚ ਇਹ ਖਬਰ ਫਰਜ਼ੀ ਨਿਕਲੀ। ਪਾਕਿਸਤਾਨ ਨੂੰ ਮੌਕਾ ਮਿਲ ਗਿਆ ਇੱਕ ਵਾਰ ਫਿਰ ਜ਼ਹਿਰ ਉਗਲਣ ਦਾ। ਪਰ ਜੇਕਰ ਇਤਿਹਾਸ ਦੇ ਪੰਨੇ ਉਲਟੇ ਜਾਣ ਤਾਂ ਗੁਆਂਢੀ ਦੇਸ਼ ਦਾ ਸਿਰ ਸ਼ਰਮ ਨਾਲ ਝੁਕਣ ਵਿੱਚ ਦੇਰ ਨਹੀਂ ਲੱਗੇਗੀ।

ਪਾਕਿਸਤਾਨ ਵਿੱਚ ਇੱਕ ਵਾਰ ਨਹੀਂ, ਸਗੋਂ ਕਈ ਵਾਰ ਅਜਿਹੇ ਘਿਨਾਉਣੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਔਰਤਾਂ ਕਬਰ ਵਿੱਚ ਵੀ ਸੁਰੱਖਿਅਤ ਨਹੀਂ ਬੱਚ ਸਕੀਆਂ। ਕਬਰ ਪੁੱਟੀ ਗਈ…ਉਸ ਵਿੱਚ ਵੜ ਕੇ ਹਵਸ ਮਿਟਾਈ ਗਈ। ਵਿਗਿਆਨ ਵਿੱਚ ਅਜਿਹੇ ਸਨਕੀਆੰ ਨੂੰ ਨਾਮ ਦਿੱਤਾ ਗਿਆ – ਨੇਕਰੋਫਿਲਿਐਕ (Necrophiliac)ਭਾਵ ਅਜਿਹਾ ਵਿਅਕਤੀ ਜੋ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਕੇ ਮੁਰਦਿਆਂ ਨਾਲ ਸ਼ਰੀਰਿਕ ਸਬੰਧ ਬਣਾਉਂਦੇ ਹਨ।

ਨਾਮ ਅਸ਼ਰਫ਼, ਗੁਨਾਹ – ਦਰਜਨਾਂ ਔਰਤਾਂ ਨਾਲ ਕਬਰ ‘ਚ ਬਲਾਤਕਾਰ

ਸਾਲ 2020 ਵਿੱਚ ਪਾਕਿਸਤਾਨ ਦੇ ਪੰਜਾਬ ਸੂਬੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ। ਇੱਥੋਂ ਦੇ ਓਕਾਰਾ ਸ਼ਹਿਰ ਵਿੱਚ ਅਸ਼ਰਫ਼ ਨਾਂ ਦੇ ਵਿਅਕਤੀ ਨੂੰ ਫੜਿਆ ਗਿਆ। ਆਪਣੇ ਭਤੀਜੇ ਨਾਲ ਕਬਰਸਤਾਨ ਦੀ ਦੇਖਭਾਲ ਕਰਦਾ ਸੀ। ਫਰਵਰੀ ਵਿੱਚ, ਰਿਸ਼ਤੇਦਾਰਾਂ ਨੇ ਦੇਖਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਇੱਕ ਔਰਤ ਦੀ ਕਬਰ ਖੁਦੀ ਹੋਈ ਸੀ। ਸ਼ੱਕ ਪੈਣ ‘ਤੇ ਇਸ ਦੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਸੱਚ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ। 28 ਫਰਵਰੀ ਨੂੰ ਸਥਾਨਕ ਲੋਕਾਂ ਨੇ ਇਸ ਹੈਵਾਨ ਨੂੰ ਰੰਗੇ ਹੱਥੀਂ ਫੜਿਆ। ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਪਰਤਾਂ ਖੁੱਲ੍ਹਦੀਆਂ ਰਹੀਆਂ। ਪਤਾ ਲੱਗਾ ਹੈ ਕਿ ਉਹ ਕਾਫੀ ਸਮੇਂ ਤੋਂ ਕਈ ਔਰਤਾਂ ਦੀਆਂ ਲਾਸ਼ਾਂ ਨਾਲ ਇਹ ਘਿਨਾਉਣੀ ਹਰਕਤ ਕਰ ਚੁੱਕਾ ਹੈ।

ਅਸ਼ਰਫ਼ ਪਹਿਲਾ ਨਹੀਂ, ਰਿਆਜ਼ ਨੇ ਕੀਤੇ 48 ‘ਗੁਨਾਹ’

ਅਜਿਹਾ ਨਹੀਂ ਹੈ ਕਿ ਅਸ਼ਰਫ ਇਕੱਲਾ ਪਾਕਿਸਤਾਨੀ ਹੈ ਜਿਸ ਨੇ ਇਹ ਘਿਨਾਉਣੀ ਹਰਕਤ ਕੀਤੀ। ਇਸ ਤੋਂ ਪਹਿਲਾਂ ਸਾਲ 2011 ਵਿੱਚ ਵੀ ਅਜਿਹੀ ਹੀ ਇੱਕ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਸੀ। ਕਰਾਚੀ ‘ਚ ਮੁਹੰਮਦ ਰਿਆਜ਼ ਨੇ 1-2 ਨਹੀਂ ਸਗੋਂ 48 ਔਰਤਾਂ ਨਾਲ ਕਬਰ ‘ਚ ਦਾਖਲ ਹੋ ਕੇ ਬਲਾਤਕਾਰ ਕੀਤਾ। ਇਸ ਘਟਨਾ ਨਾਲ ਪੂਰਾ ਪਾਕਿਸਤਾਨ ਹਿੱਲ ਗਿਆ ਸੀ।

ਰਿਆਜ਼ ਦੇ ਨਾਲ ਉਸ ਦਾ ਇੱਕ ਹੋਰ ਸਾਥੀ ਵੀ ਸੀ, ਜੋ ਵਾਰੀ-ਵਾਰੀ ਲਾਸ਼ਾਂ ਨਾਲ ਗੰਦਾ ਕੰਮ ਕਰਦਾ ਸੀ। ਉਸ ਨੇ ਆਪਣੇ ਇਕਬਾਲੀਆ ਬਿਆਨ ਵਿਚ ਜੋ ਕਿਹਾ, ਸੁਣ ਕੇ ਸਾਰਿਆਂ ਦੀ ਰੂਹ ਕੰਬ ਗਈ। ਉਹ 16-17 ਸਾਲ ਤੱਕ ਇਹ ਕੰਮ ਕਰਦਾ ਰਿਹਾ। ਕਬਰ ਨੂੰ ਪੈਰਾਂ ਦੇ ਪਾਸਿਓਂ ਪੁੱਟਦਾ ਅੰਦਰ ਵੜਦਾ ਅਤੇ ਲਾਸ਼ ਨਾਲ ਬਲਾਤਕਾਰ ਕਰਦਾ। ਹਵਸ ਮਿਟਾਉਣ ਤੋਂ ਬਾਅਦ, ਉਹ ਕਬਰ ਨੂੰ ਦੁਬਾਰਾ ਬੰਦ ਕਰ ਦਿੰਦਾ। ਦੋਵੇਂ ਵਿਅਕਤੀ ਵਾਰੀ-ਵਾਰੀ ਇਹ ਕੰਮ ਕਰਦੇ।

ਇੰਨਾ ਹੀ ਨਹੀਂ 2013 ‘ਚ 15 ਸਾਲਾ ਲੜਕੀ ਦੀ ਲਾਸ਼ ਕਬਰ ਦੇ ਬਾਹਰ ਪਈ ਮਿਲੀ ਸੀ। ਇਸ ਘਟਨਾ ‘ਤੇ ਬਲਾਤਕਾਰ ਦਾ ਵੀ ਸ਼ੱਕ ਜਤਾਇਆ ਗਿਆ ਸੀ।

ਕੀ ਹੈ ਇਹ ਬਿਮਾਰੀ?

ਅਸਲ ਵਿੱਚ ਇਹ ਇੱਕ ਮਾਨਸਿਕ ਰੋਗ ਹੈ। ਨੇਕਰੋਫਿਲੀਆ ਨਾਂ ਦੀ ਇਸ ਬੀਮਾਰੀ ਤੋਂ ਪੀੜਤ ਵਿਅਕਤੀ ਲਾਸ਼ਾਂ ਨਾਲ ਸੈਕਸ ਕਰਨਾ ਪਸੰਦ ਕਰਦਾ ਹੈ। ਯੂਨਾਨੀ ਭਾਸ਼ਾ ਤੋਂ ਲਿਆ ਗਿਆ ਇਹ ਸ਼ਬਦ Necro (ਲਾਸ਼) ਅਤੇ Philia (ਪਿਆਰ) ਤੋਂ ਬਣਿਆ ਹੈ। ਭਾਵ ਲਾਸ਼ਾਂ ਨੂੰ ਪਿਆਰ ਕਰਨ ਵਾਲਾ ਵਿਅਕਤੀ। ਇਹ ਇੱਕ ਬਹੁਤ ਹੀ ਗੰਭੀਰ ਕਿਸਮ ਦੀ ਬਿਮਾਰੀ ਹੈ।

ਕੈਲੀਫੋਰਨੀਆ ‘ਚ ਸਾਹਮਣੇ ਆਇਆ ਪਹਿਲਾ ਮਾਮਲਾ

ਅਜਿਹਾ ਪਹਿਲਾ ਮਾਮਲਾ ਕੈਲੀਫੋਰਨੀਆ ‘ਚ ਸਾਹਮਣੇ ਆਇਆ ਸੀ। 1948 ਵਿੱਚ ਇੱਕ ਵਿਅਕਤੀ ਨੇ 50 ਤੋਂ ਵੱਧ ਔਰਤਾਂ ਦਾ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਉਨ੍ਹਾਂ ਨਾਲ ਸਬੰਧ ਬਣਾਏ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ