ਪਾਕਿਸਤਾਨ ‘ਚ ਸਿੱਖ ਨੌਜਵਾਨ ‘ਤੇ ਚੱਲੀਆਂ ਗੋਲੀਆਂ, ਦੋ ਦਿਨਾਂ ‘ਚ ਦੂਜਾ ਹਮਲਾ, ਕੱਟੜਪੰਥੀ ਇਸਲਾਮਿਕ ਸਟੇਟ ਖੁਰਾਸਾਨ ਨੇ ਲਈ ਜ਼ਿੰਮੇਵਾਰੀ

Updated On: 

25 Jun 2023 11:14 AM

Sikh Target Killing in Pakistan: ਇਸ ਤੋਂ ਪਹਿਲਾਂ ਕੱਟੜਪੰਥੀਆਂ ਵੱਲੋਂ ਹਿੰਦੂ ਮੰਦਿਰਾਂ ਅਤੇ ਸਿੱਖ ਇਤਿਹਾਸਕ ਅਸਥਾਨਾਂ ਨਾਲ ਕਈ ਵਾਰ ਭੰਨਤੋੜ ਕੀਤੀ ਜਾ ਚੁੱਕੀ ਹੈ। ਹੁਣ ਇਹ ਲੋਕ ਘੱਟ ਗਿਣਤੀਆਂ ਦੀਆਂ ਜਾਨਾਂ ਵੀ ਸਰੇਆਮ ਅਤੇ ਬੇਖੌਫ ਹੋ ਕੇ ਲੈ ਰਹੇ ਹਨ।

ਪਾਕਿਸਤਾਨ ਚ ਸਿੱਖ ਨੌਜਵਾਨ ਤੇ ਚੱਲੀਆਂ ਗੋਲੀਆਂ, ਦੋ ਦਿਨਾਂ ਚ ਦੂਜਾ ਹਮਲਾ, ਕੱਟੜਪੰਥੀ ਇਸਲਾਮਿਕ ਸਟੇਟ ਖੁਰਾਸਾਨ ਨੇ ਲਈ ਜ਼ਿੰਮੇਵਾਰੀ

Photo Courtesy: @arslankhetran9

Follow Us On

Sikh on Target in Pakistan: ਪਾਕਿਸਤਾਨ ‘ਚ ਘੱਟ ਗਿਣਤੀ ਭਾਈਚਾਰੇ ਦੇ ਲੋਕ ਲਗਾਤਾਰ ਅੱਤਵਾਦੀਆਂ ਦੇ ਨਿਸ਼ਾਨੇ ਤੇ ਹਨ। ਲਗਾਤਾਰ ਦੋ ਦਿਨਾਂ ਵਿੱਚ ਸਿੱਖਾਂ ਨੂੰ ਟਾਰਗੇਟ ਬਣਾ ਕੇ ਕਤਲ ਕੀਤੇ ਗਏ ਹਨ। ਤਾਜ਼ਾ ਹਮਲੇ ਵਿੱਚ 2 ਅਣਪਛਾਤੇ ਬਾਈਕ ਸਵਾਰਾਂ ਨੇ ਸਿੱਖ ਨੌਜਵਾਨ ਦੇ ਗੋਲੀਆਂ ਵਰ੍ਹਾ ਦਿੱਤੀਆਂ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ।

ਪਾਕਿਸਤਾਨ ਦੇ ਪੇਸ਼ਾਵਰ ‘ਚ ਬੀਤੇ ਦੋ ਦਿਨਾਂ ‘ਚ ਸਿੱਖਾਂ ‘ਤੇ ਹਮਲੇ ਦੀ ਦੂਜੀ ਵਾਰਦਾਤ ਹੈ। ਜਿਸ ਵਿਚ ਇਕ ਸਿੱਖ ਨੌਜਵਾਨ ਦੀ ਜਾਨ ਚਲੀ ਗਈ, ਜਦਕਿ ਦੂਜਾ ਵਿਅਕਤੀ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਜਿੱਥੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਕੱਟੜਪੰਥੀ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ।

ਮ੍ਰਿਤਕ ਸਿੱਖ ਨੌਜਵਾਨ ਦੀ ਪਛਾਣ 34 ਸਾਲਾ ਮਨਮੋਹਨ ਸਿੰਘ ਵਜੋਂ ਹੋਈ ਹੈ। ਇਸ ਵਾਰਦਾਤ ਨੂੰ ਸ਼ਨੀਵਾਰ ਸ਼ਾਮ ਨੂੰ ਖੈਬਰ ਪਖਤੂਨਖਵਾ ਸੂਬੇ ਦੇ ਯਾਕੂਤ ਇਲਾਕੇ ‘ਚ ਅੰਜਾਮ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਬਾਈਕ ‘ਤੇ ਆਏ ਅਣਪਛਾਤੇ ਦੋ ਲੋਕਾਂ ਨੇ ਮ੍ਰਿਤਕ ਸਿੱਖ ਨੌਜਵਾਨ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਜਿਸ ਨਾਲ ਮਨਮੋਹਨ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੋਟਰਸਾਈਕਲ ਸਵਾਰ ਬੜੇ ਹੀ ਆਰਾਮ ਨਾਲ ਮੌਕੇ ਤੋਂ ਫ਼ਰਾਰ ਹੋ ਗਏ।

ਬੀਤੇ ਦਿਨ ਸਿੱਖ ਦੁਕਾਨਦਾਰ ‘ਤੇ ਚਲੀਆਂ ਸਨ ਗੋਲੀਆਂ

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੇਸ਼ਾਵਰ ਦੇ ਰਸ਼ੀਦ ਗੜ੍ਹੀ ਇਲਾਕੇ ‘ਚ ਸਿੱਖ ਦੁਕਾਨਦਾਰ ਤਰਲੋਕ ਸਿੰਘ ‘ਤੇ ਵੀ ਇਸੇ ਤਰ੍ਹਾਂ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ। ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਵੀ ਹਮਲਾਵਰ ਮੋਟਰਸਾਈਕਲ ਤੇ ਆਏ ਸਨ ਅਤੇ ਦੁਕਾਨ ਤੇ ਬੈਠੇ ਤਰਲੋਕ ਸਿੰਘ ਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ ਸਨ। ਫੌਰਨ ਇਲਾਜ ਮਿਲਣ ਕਰਕੇ ਉਸਦੀ ਜਾਨ ਬੱਚ ਗਈ ਹੈ। ਉਸਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਧਾਰਮਿਕ ਸੰਸਥਾਵਾਂ ਤੋਂ ਬਾਅਦ ਹੁਣ ਟਾਰਗੇਟ ਕਿਲਿੰਗ

ਤਰਲੋਕ ਸਿੰਘ ‘ਤੇ ਹਮਲੇ ਦੀ ਜ਼ਿੰਮੇਵਾਰੀ ਵੀ ISKP ਨੇ ਲਈ ਹੈ।ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ ਪਰ ਪਿਛਲੇ ਸਮੇਂ ਵਿੱਚ ਘੱਟ ਗਿਣਤੀਆਂ ਦੀਆਂ ਧਾਰਮਿਕ ਸੰਸਥਾਵਾਂ ਤੇ ਹੋਏ ਹਮਲਿਆਂ ਤੋਂ ਬਾਅਦ ਹੁਣ ਕੱਟੜਪੰਥੀ ਇਸਲਾਮੀ ਜੱਥੇਬੰਦੀਆਂ ਟਾਰਗੇਟ ਕਿਲਿੰਗ ਕਰਨ ਤੇ ਉਤਾਰੂ ਹਨ।

SGPC ਕਈ ਵਾਰ ਚੁੱਕ ਚੁੱਕੀ ਇਤਰਾਜ਼

ਲਗਾਤਾਰ ਸਿੱਖਾਂ ਨੂੰ ਬਣਾਏ ਜਾ ਰਹੇ ਨਿਸ਼ਾਨੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਪਾਕਿਸਤਾਨ ਸਰਕਾਰ ਨੂੰ ਪੱਤਰ ਲਿੱਖ ਚੁੱਕੀ ਹੈ, ਪਰ ਪਾਕਿਸਤਾਨ ਵੱਲੋਂ ਇਸ ਗੰਭੀਰ ਮੁੱਦੇ ਤੇ ਕੋਈ ਕਦਮ ਨਹੀਂ ਚੁੱਕਿਆ ਗਿਆ ਹੈ। ਸਿੱਖਾਂ ਨੂੰ ਬਣਾਏ ਜਾ ਰਹੇ ਨਿਸ਼ਾਨੇ ਦੇ ਨਾਲ ਹੀ ਸਿੱਖ ਅਤੇ ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਜਬਰਨ ਧਰਮ ਪਰਿਵਰਤਨ ਕਰਵਾਉਣ ਤੋਂ ਬਾਅਦ ਉਨ੍ਹਾਂ ਨਾਲ ਵਿਆਹ ਵੀ ਕੀਤੇ ਜਾ ਰਹੇ ਹਨ, ਪਰ ਉੱਥੋਂ ਦੀ ਪੁਲਿਸ ਅਤੇ ਸਰਕਾਰ ਦੋਵੇਂ ਅੱਖਾਂ ਬੰਦ ਕਰਕੇ ਬੈਠੇ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ