Pakistan ‘ਚ ਮਹਿੰਗਾਈ ਤੇ ਆਟੇ ਕਾਰਨ 12 ਲੋਕਾਂ ਦੀ ਮੌਤ ! ਮ੍ਰਿਤਕਾਂ ਨੂੰ ਮਿਲਣਗੇ 5 ਲੱਖ ਰੁਪਏ
Pakistan Economic Crisis: ਪਾਕਿਸਤਾਨ ਲੰਬੇ ਸਮੇਂ ਤੋਂ ਗੰਭੀਰ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਲੋਕਾਂ ਦੇ ਘਰਾਂ ਵਿੱਚ ਖਾਣ ਲਈ ਆਟਾ ਵੀ ਨਹੀਂ ਬਚਿਆ ਹੈ। ਜਿੱਥੇ ਭਗਦੜ ਮੱਚੀ, ਉੱਥੇ ਲੋਕ ਮੁਫ਼ਤ ਰਾਸ਼ਨ ਲੈਣ ਲਈ ਇਕੱਠੇ ਹੋਏ ਸਨ।
Pakistan ‘ਚ ਮਹਿੰਗਾਈ ਤੇ ਆਟੇ ਕਾਰਨ 12 ਲੋਕਾਂ ਦੀ ਮੌਤ ! ਮ੍ਰਿਤਕਾਂ ਨੂੰ ਮਿਲਣਗੇ 5 ਲੱਖ ਰੁਪਏ
Pakistan News: ਗੰਭੀਰ ਆਰਥਿਕ ਸੰਕਟ ਵਿੱਚੋਂ ਲੰਘ ਰਹੇ ਪਾਕਿਸਤਾਨ ਦੇ ਕਰਾਚੀ ਵਿੱਚ ਦੋ ਦਿਨ ਪਹਿਲਾਂ ਭਗਦੜ ਵਿੱਚ ਤਿੰਨ ਬੱਚਿਆਂ ਸਮੇਤ 12 ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲੇ 12 ਲੋਕ ਪਾਕਿਸਤਾਨ ‘ਚ ਵਧਦੀ ਮਹਿੰਗਾਈ ਤੋਂ ਪ੍ਰੇਸ਼ਾਨ ਸਨ। ਉਨ੍ਹਾਂ ਦੇ ਘਰ ਖਾਣ ਲਈ ਆਟਾ ਵੀ ਨਹੀਂ ਬਚਿਆ ਸੀ। ਜਦੋਂ ਭੁੱਖੇ ਲੋਕ ਮੁਫਤ ਰਾਸ਼ਨ ਲੈਣ ਪਹੁੰਚੇ ਤਾਂ ਭਗਦੜ ਵਿੱਚ ਉਨ੍ਹਾਂ ਦੀ ਜਾਨ ਚਲੀ ਗਈ। ਰਿਪੋਰਟਾਂ ਮੁਤਾਬਕ ਕਰਾਚੀ ਦੇ ਇੱਕ ਰਮਜ਼ਾਨ ਰਾਸ਼ਨ ਵੰਡ ਕੇਂਦਰ (Ration Distribution Centre) ਵਿੱਚ ਪੈਟਰੋਲ ਲੀਕ ਹੋਣ ਕਾਰਨ ਅੱਗ ਲੱਗ ਗਈ। ਅੱਗ ਲੱਗਦੇ ਹੀ ਕੇਂਦਰ ਦੇ ਬਾਹਰ ਮੌਜੂਦ ਵੱਡੀ ਗਿਣਤੀ ਲੋਕ ਇਧਰ-ਉਧਰ ਭੱਜਣ ਲੱਗੇ।
ਸਥਿਤੀ ਇਹ ਸੀ ਕਿ ਲੋਕ ਇੱਕ ਦੂਜੇ ਨੂੰ ਧੱਕੇ ਮਾਰ ਕੇ ਇਧਰ-ਉਧਰ ਭੱਜਣ ਲੱਗੇ। ਇਸ ਦੌਰਾਨ ਦੋ ਬੱਚੇ ਅਤੇ ਦੋ ਔਰਤਾਂ ਵੀ ਨੇੜਲੇ ਨਾਲੇ ਵਿੱਚ ਡਿੱਗ ਗਏ। ਕਰਾਚੀ ਹੀ ਨਹੀਂ ਪਾਕਿਸਤਾਨ ਦੇ ਕਈ ਇਲਾਕਿਆਂ ‘ਚ ਭਗਦੜ ਮਚ ਗਈ। ਪਾਕਿਸਤਾਨੀ ਵੈੱਬਸਾਈਟ ਡਾਨ ਮੁਤਾਬਕ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਭਗਦੜ ‘ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।


