Pak Drone: ਡਰੋਨਾਂ ਜਰੀਏ ਪਾਕਿਸਤਾਨ ਪੰਜਾਬ ‘ਚ ਭੇਜ ਰਿਹਾ ਨਸ਼ਾ, ਪਾਕਿ ਪੀਐੱਮ ਸ਼ਾਹਬਾਜ਼ ਸ਼ਰੀਫ ਦੇ ਕਰੀਬੀ ਨੇ ਟੀਵੀ ਸ਼ੋਅ ‘ਤੇ ਕੀਤਾ ਕਬੂਲ

Updated On: 

28 Jul 2023 11:26 AM

Pak Drones Smuggling Drugs: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਰੀਫ ਦੇ ਸਲਾਹਕਾਰ ਮਲਿਕ ਮੁਹੰਮਦ ਅਹਿਮਦ ਖਾਨ ਨੇ ਮੰਨਿਆ ਹੈ ਕਿ ਪਾਕਿਸਤਾਨੀ ਤਸਕਰਾਂ ਵੱਲੋਂ ਨਸ਼ੀਲੇ ਪਦਾਰਥਾਂ ਨੂੰ ਡਰੋਨ ਰਾਹੀਂ ਭਾਰਤ ਭੇਜਿਆ ਜਾਂਦਾ ਹੈ।

Pak Drone: ਡਰੋਨਾਂ ਜਰੀਏ ਪਾਕਿਸਤਾਨ ਪੰਜਾਬ ਚ ਭੇਜ ਰਿਹਾ ਨਸ਼ਾ, ਪਾਕਿ ਪੀਐੱਮ ਸ਼ਾਹਬਾਜ਼ ਸ਼ਰੀਫ ਦੇ ਕਰੀਬੀ ਨੇ ਟੀਵੀ ਸ਼ੋਅ ਤੇ ਕੀਤਾ ਕਬੂਲ
Follow Us On

ਪਾਕਿਸਤਾਨ ਨਿਊਜ਼। ਪਾਕਿਸਤਾਨੀ ਤਸਕਰ ਸਰਹੱਦ ਪਾਰੋਂ ਭਾਰਤ ਨੂੰ ਨਸ਼ੀਲੇ ਪਦਾਰਥ ਭੇਜਣ ਲਈ ਡਰੋਨਾਂ ਦੀ ਵਰਤੋਂ ਕਰ ਰਹੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਇੱਕ ਕਰੀਬੀ ਨੇ ਇੱਕ ਟੀਵੀ ਸ਼ੋਅ ਦੌਰਾਨ ਇਸਦਾ ਕਬੂਲਨਾਮਾ ਕੀਤਾ ਹੈ। ਪਾਕਿਸਤਾਨ ਸਰਕਾਰ (Pakistan Government) ਦੇ ਇਸ ਸੀਨੀਅਰ ਅਧਿਕਾਰੀ ਨੇ ਕਿਹਾ ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤ ਵੱਲ ਨਸ਼ੀਲੇ ਪਦਾਰਥ ਭੇਜਣ ਲਈ ਹਾਈ-ਟੈਕ ਸਾਧਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਸਰਹੱਦ ਰਾਹੀਂ ਭਾਰਤ ਵਿੱਚ ਨਸ਼ੇ ਭੇਜਣ ਵਿੱਚ ਪਾਕਿਸਤਾਨ ਦੀ ਭੂਮਿਕਾ ਦਾ ਪਰਦਾਫਾਸ਼ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਸ਼ਾਹਬਾਜ਼ ਸ਼ਰੀਫ਼ ਦੇ ਕਰੀਬੀ ਸਹਿਯੋਗੀ ਨੇ ਖ਼ੁਦ ਮੰਨਿਆ ਹੈ ਕਿ ਪਾਕਿਸਤਾਨੀ ਤਸਕਰ ਭਾਰਤ ਨੂੰ ਡਰੱਗਜ਼ ਭੇਜਣ ਲਈ ਡਰੋਨ ਦੀ ਵਰਤੋਂ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਇਹ ਕਬੂਲਨਾਮਾ ਅਜਿਹੇ ਸਮੇਂ ‘ਚ ਸਾਹਮਣੇ ਆਇਆ ਹੈ ਜਦੋਂ ਭਾਰਤ ਦੇ ਸਰਹੱਦੀ ਇਲਾਕਿਆਂ ‘ਚ ਡਰੋਨ ਦੀਆਂ ਗਤੀਵਿਧੀਆਂ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਹਨ।

ਪਾਕਿਸਤਾਨੀ ਪੱਤਰਕਾਰ ਹਾਮਿਦ ਮੀਰ ਨਾਲ ਗੱਲਬਾਤ ‘ਚ ਪ੍ਰਧਾਨ ਮੰਤਰੀ ਸ਼ਰੀਫ ਦੇ ਸਲਾਹਕਾਰ ਮਲਿਕ ਮੁਹੰਮਦ ਅਹਿਮਦ ਖਾਨ ਨੇ ਤਸਕਰੀ ਦਾ ਜ਼ਿਕਰ ਕੀਤਾ। ਮਹੱਤਵਪੂਰਨ ਗੱਲ ਇਹ ਹੈ ਕਿ ਖਾਨ ਦਾ ਇੰਟਰਵਿਊ ਭਾਰਤ ਦੀ ਪੰਜਾਬ ਸਰਹੱਦ ਦੇ ਨੇੜੇ ਕਸੂਰ ਸ਼ਹਿਰ ਵਿੱਚ ਹੋਇਆ ਸੀ।

ਪਾਕਿਸਤਾਨ ਦੇ ਸੀਨੀਅਰ ਪੱਤਰਕਾਨ ਹਾਮਿਦ ਮੀਰ ਦੁਆਰਾ ਟਵੀਟ ਕੀਤੇ ਗਏ ਇੱਕ ਵੀਡੀਓ ਵਿੱਚ, ਕਸੂਰ ਵਿੱਚ ਸਰਹੱਦ ਪਾਰ ਡਰੱਗ ਤਸਕਰੀ ਬਾਰੇ ਸਵਾਲ ਪੁੱਛੇ ਜਾ ਰਹੇ ਹਨ। ਇਸ ‘ਤੇ ਉਨ੍ਹਾਂ ਨੇ ਜਵਾਬ ਦਿੱਤਾ, ‘ਇਹ ਬਹੁਤ ਡਰਾਉਣਾ ਹੈ।’ ਉਨ੍ਹਾਂ ਨੇ ਇਹ ਵੀ ਦੱਸਿਆ, ‘ਹਾਲ ਹੀ ਵਿੱਚ ਇੱਥੇ ਦੋ ਘਟਨਾਵਾਂ ਵਾਪਰੀਆਂ ਹਨ, ਜਿੱਥੇ ਹਰ ਡਰੋਨ ਨਾਲ 10 ਕਿਲੋ ਹੈਰੋਇਨ ਨੱਥੀ ਕਰਕੇ ਸਰਹੱਦ ਪਾਰ ਸੁੱਟ ਦਿੰਦਾ ਹੈ। ਹਾਲਾਂਕਿ, ਸੁਰੱਖਿਆ ਏਜੰਸੀਆਂ ਇਸ ਤੇ ਲਗਾਮ ਲਗਾਉਣ ਲਈ ਹਰ ਸੰਭਵ ਕਦਮ ਚੁੱਕ ਰਹੀਆਂ ਹਨ।

ਨਸ਼ੇ ਲਈ ਤਸਕਰ ਕਰ ਰਹੇ ਡਰੋਨ ਦੀ ਵਰਤੋ

ਹਾਮਿਦ ਮੀਰ ਨੇ ਲਿਖਿਆ ਕਿ ਪੀਐੱਮ ਦੇ ਸਲਾਹਕਾਰ ਮਲਿਕ ਮੁਹੰਮਦ ਅਹਿਮਦ ਖਾਨ ਦਾ ਵੱਡਾ ਖੁਲਾਸਾ। ਉਨ੍ਹਾਂ ਲਿਖਿਆ ਕਿ ਪਾਕਿਸਤਾਨ-ਭਾਰਤ ਸਰਹੱਦ ਨੇੜੇ ਕਸੂਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹੈਰੋਇਨ ਦੀ ਤਸਕਰੀ ਕਰਨ ਲਈ ਤਸਕਰ ਡਰੋਨ ਦੀ ਵਰਤੋਂ ਕਰ ਰਹੇ ਹਨ। ਦਰਅਸਲ, ਕਸੂਰ ਪੰਜਾਬ ਵਿੱਚ ਖੇਮਕਰਨ ਅਤੇ ਫਿਰੋਜ਼ਪੁਰ ਦੇ ਨੇੜੇ ਸਥਿਤ ਹੈ। ਅੰਕੜੇ ਦੱਸਦੇ ਹਨ ਕਿ ਜੁਲਾਈ 2022 ਤੋਂ ਜੁਲਾਈ 2023 ਦੇ ਵਿਚਕਾਰ, ਇਕੱਲੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਐਨਡੀਪੀਐਸ ਐਕਟ ਤਹਿਤ 795 ਐਫਆਈਆਰ ਦਰਜ ਕੀਤੀਆਂ ਗਈਆਂ ਸਨ।

ਡਰੋਨ ਦੀ ਮਦਦ ਨਾਲ ਪਾਕਿ ਤੋਂ ਹੋ ਰਹੀ ਤਸਕਰੀ

‘ਦਿ ਇੰਡੀਅਨ ਐਕਸਪ੍ਰੈਸ’ ਨਾਲ ਗੱਲਬਾਤ ਦੌਰਾਨ ਮੀਰ ਨੇ ਇਹ ਵੀ ਮੰਨਿਆ ਕਿ ਖਾਨ ਵੱਲੋਂ ਦਿੱਤਾ ਗਿਆ ਬਿਆਨ ਇਹ ਪਹਿਲਾ ਇਕਬਾਲੀਆ ਬਿਆਨ ਹੈ ਕਿ ਡਰੋਨ ਦੀ ਮਦਦ ਨਾਲ ਪਾਕਿਸਤਾਨ ਤੋਂ ਡਰੱਗਜ਼ ਦੀ ਤਸਕਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘ਮਲਿਕ ਮੁਹੰਮਦ ਖਾਨ ਕਸੂਰ ਤੋਂ ਐਮਪੀਏ ਹਨ ਅਤੇ ਉਹ ਪਾਕਿਸਤਾਨ ਦੀ ਰਾਜਨੀਤੀ ਅਤੇ ਫੌਜ ਦੇ ਬਹੁਤ ਨੇੜੇ ਹਨ। ਉਹ ਸਾਬਕਾ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਮੌਜੂਦਾ ਫੌਜ ਦੇ ਵੀ ਕਾਫੀ ਕਰੀਬ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ