Pakistan ਵਿੱਚ 235 ਰੁਪਏ 'ਚ 12 ਅੰਡੇ, 150 'ਚ 1 ਕਿਲੋ ਆਟਾ, ਮਹਿੰਗਾਈ ਦਾ ਬੁਰਾ ਹਾਲ Punjabi news - TV9 Punjabi

Pakistan ਵਿੱਚ 235 ਰੁਪਏ ‘ਚ 12 ਅੰਡੇ, 150 ‘ਚ 1 ਕਿਲੋ ਆਟਾ, ਮਹਿੰਗਾਈ ਦਾ ਬੁਰਾ ਹਾਲ

Published: 

26 Mar 2023 21:04 PM

Pakistan's Inflation: ਪਾਕਿਸਤਾਨ 'ਚ ਹਾਲ ਹੀ 'ਚ ਸਾਹਮਣੇ ਆਏ ਅੰਕੜਿਆਂ 'ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ, ਇੱਥੇ ਮਹਿੰਗਾਈ ਦਰ 47 ਫੀਸਦੀ ਦਰਜ ਕੀਤੀ ਗਈ ਹੈ।

Pakistan ਵਿੱਚ 235 ਰੁਪਏ ਚ 12 ਅੰਡੇ, 150 ਚ 1 ਕਿਲੋ ਆਟਾ,  ਮਹਿੰਗਾਈ ਦਾ ਬੁਰਾ ਹਾਲ
Follow Us On

ਇਸਲਾਮਾਬਾਦ ਨਿਊਜ਼: ਪਾਕਿਸਤਾਨ ‘ਚ ਆਰਥਿਕ ਸੰਕਟ ਕਾਰਨ ਆਮ ਲੋਕਾਂ ਦਾ ਜਿਊਣਾ ਮੁਸ਼ਕਿਲ ਹੋਇਆ ਪਿਆ ਹੈ। ਪਾਕਿਸਤਾਨ ਵਿੱਚ ਹਰ ਰੋਜ਼ ਵੱਧ ਰਹੀ ਮਹਿੰਗਾਈ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਕਿਸਤਾਨ ਦੇ ਲੋਕ ਰੁਜ਼ਗਾਰ ਦੇ ਘੱਟ (Less Employment) ਮੌਕੇ ਅਤੇ ਮਹਿੰਗਾਈ ਦੀ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ। ਹਾਲ ਹੀ ‘ਚ ਪਾਕਿਸਤਾਨ ਦੇ ਅੰਕੜਾ ਬਿਊਰੋ (ਪੀ. ਬੀ. ਐੱਸ.) ਨੇ ਅੰਕੜੇ ਜਾਰੀ ਕੀਤੇ ਹਨ, ਜਿਸ ‘ਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ।

ਪੀਬੀਐਸ ਨੇ Sensetive Price Indicator (ਐਸਪੀਆਈ) ਰਿਪੋਰਟ ਜਾਰੀ ਕੀਤੀ ਹੈ, ਜਿਸ ਮੁਤਾਬਕ 22 ਮਾਰਚ ਨੂੰ ਖ਼ਤਮ ਹੋਏ ਪਿਛਲੇ ਹਫ਼ਤੇ ਵਿੱਚ ਸਾਲ ਦਰ ਸਾਲ ਮਹਿੰਗਾਈ ਦਰ 47 ਫੀਸਦੀ ਦਰਜ ਕੀਤੀ ਗਈ ਹੈ।

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋਇਆ ਵਾਧਾ

ਦੱਸ ਦਈਏ ਕਿ ਪਾਕਿਸਤਾਨ ‘ਚ ਪਿਆਜ਼ ਦੀ ਕੀਮਤ 228.28 ਫੀਸਦੀ, ਕਣਕ ਦੇ ਆਟੇ ‘ਚ 120.66 ਫੀਸਦੀ (ਲਗਭਗ 150 ਰੁਪਏ ਪ੍ਰਤੀ ਕਿਲੋ), ਸਿਗਰਟ ਦੀ ਕੀਮਤ 165.88 ਫੀਸਦੀ, ਗੈਸ 108.38 ਫੀਸਦੀ ਅਤੇ ਲਿਪਟਨ ਚਾਹ ਦੀ ਕੀਮਤ 94.60 ਫੀਸਦੀ ਵਧੀ ਹੈ। ਰਿਪੋਰਟਾਂ ਮੁਤਾਬਕ ਜਦੋਂ 51 ਵਸਤੂਆਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਡੀਜ਼ਲ ਅਤੇ ਪੈਟਰੋਲ (Petrol and Diesel) ਦੀਆਂ ਕੀਮਤਾਂ ਵਿੱਚ 102.84 ਅਤੇ 81.17 ਫੀਸਦੀ ਦਾ ਵਾਧਾ ਹੋਇਆ ਹੈ।

ਜਦ ਕਿ ਕੇਲੇ ਅਤੇ ਆਂਡਿਆਂ ਦੀਆਂ ਕੀਮਤਾਂ ਵਿੱਚ 89.84 ਫੀਸਦੀ ਅਤੇ 79.56 ਫੀਸਦੀ (ਲਗਭਗ 235 ਰੁਪਏ ਪ੍ਰਤੀ ਦਰਜਨ) ਦਾ ਵਾਧਾ ਹੋਇਆ ਹੈ।

ਆਰਥਿਕ ਸਥਿਤੀ ਨੂੰ ਸੰਭਾਲਣ ਲਈ ਕਰਜ਼ੇ ਦੀ ਲੋੜ

ਰਾਇਟਰਜ਼ ਦੀ ਰਿਪੋਰਟ ਮੁਤਾਬਕ ਕੌਮਾਂਤਰੀ ਮੁਦਰਾ ਫੰਡ ਸੰਗਠਨ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਪਾਕਿਸਤਾਨ ਨਾਲ ਉਨ੍ਹਾਂ ਦਾ ਸਮਝੌਤਾ ਲੰਬੇ ਸਮੇਂ ਤੋਂ ਪੈਂਡਿੰਗ ਹੈ, ਜਦੋਂ ਆਈਐੱਮਐੱਫ ਵੱਲੋਂ ਦਿੱਤੇ ਜਾਣ ਵਾਲੇ ਈਂਧਨ ਦੀ ਲਾਗਤ ਦਾ ਮੁੱਦਾ ਸੁਲਝ ਜਾਵੇਗਾ ਤਾਂ ਸਮਝੌਤੇ ‘ਤੇ ਦਸਤਖਤ ਕੀਤੇ ਜਾਣਗੇ।

ਦੱਸ ਦੇਈਏ ਕਿ ਪਾਕਿਸਤਾਨ ਅਤੇ IMF ਆਪਸ ਵਿੱਚ 1.1 ਬਿਲੀਅਨ ਡਾਲਰ ਦੇ ਕਰਜ਼ੇ ਨੂੰ ਲੈ ਕੇ ਗੱਲਬਾਤ ਕਰ ਰਹੇ ਹਨ। ਪਾਕਿਸਤਾਨ ਨੂੰ ਆਪਣੀ ਆਰਥਿਕ ਸਥਿਤੀ ਨੂੰ ਸੰਭਾਲਣ ਲਈ ਇਸ ਕਰਜ਼ੇ ਦੀ ਬਹੁਤ ਲੋੜ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਐਲਾਨ ਕੀਤਾ ਸੀ ਕਿ ਉਹ ਅਮੀਰ ਗਾਹਕਾਂ ਤੋਂ ਤੇਲ ਦੀਆਂ ਵਧੀਆਂ ਕੀਮਤਾਂ ਵਸੂਲਣਗੇ। ਇੱਥੋਂ ਜੋ ਰਕਮ ਇਕੱਠੀ ਹੋਵੇਗੀ, ਉਹ ਉਸ ਦੀ ਵਰਤੋਂ ਗਰੀਬਾਂ ਨੂੰ ਭਾਅ ‘ਤੇ ਸਬਸਿਡੀ ਦੇਣ ਲਈ ਕਰੇਗਾ।

ਗਰੀਬਾਂ ਨੂੰ ਰਾਸ਼ਨ ਵੰਡਣ ਦਾ ਐਲਾਨ

ਪਾਕਿਸਤਾਨ ਦੇ ਪੈਟਰੋਲੀਅਮ ਮੰਤਰੀ ਮੁਸਾਦਿਕ ਮਲਿਕ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਈਂਧਨ ਦੀ ਕੀਮਤ ਦੀ ਯੋਜਨਾ ‘ਤੇ ਕੰਮ ਕਰਨ ਲਈ ਛੇ ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਹੈ। ਪਾਕਿਸਤਾਨੀ ਸਰਕਾਰ IMF ਸਮਝੌਤੇ ਨੂੰ ਜਲਦ ਤੋਂ ਜਲਦ ਲਾਗੂ ਕਰਨਾ ਚਾਹੁੰਦੀ ਹੈ। ਦੇਸ਼ ਦਾ ਆਮ ਆਦਮੀ ਮੁੱਢਲੀਆਂ ਲੋੜਾਂ ਦੀਆਂ ਚੀਜ਼ਾਂ ਲਈ ਪ੍ਰੇਸ਼ਾਨ ਹੋ ਰਿਹਾ ਹੈ। ਪਾਕਿਸਤਾਨ ਦੀਆਂ ਸੂਬਾ ਸਰਕਾਰਾਂ ਨੇ ਗਰੀਬੀ ਦੇ ਸਮੇਂ ਗਰੀਬਾਂ ਨੂੰ ਆਟੇ ਦੀਆਂ ਬੋਰੀਆਂ ਵੰਡਣ ਦੇ ਐਲਾਨ ਕੀਤੇ ਹਨ। ਹਾਲਾਂਕਿ ਸਰਕਾਰੀ ਦੁਕਾਨਾਂ ਤੋਂ ਜਿੱਥੇ ਆਟੇ ਦੀਆਂ ਬੋਰੀਆਂ ਵੰਡੀਆਂ ਜਾ ਰਹੀਆਂ ਹਨ, ਉੱਥੇ ਭਾਜੜਾਂ ਪੈਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Exit mobile version