Economic Crisis: ਗੰਭੀਰ ਆਰਥਿਕ ਸੰਕਟ ਵਿੱਚ ਫਸਿਆ ਪਾਕਿਸਤਾਨ, ਤੇਲ ਨਹੀਂ ਬਚਣ ਕਾਰਨ ਫੌਜ ਨੇ ਸਾਰੇ ਯੁੱਧ ਅਭਿਆਸ ਕੀਤੇ ਕੈਂਸਲ, ਵਿਦੇਸ਼ੀ ਕਰਜ਼ਾ ਵੀ ਵਧਿਆ
ਪਾਕਿਸਤਾਨ 'ਤੇ ਆਰਥਿਕ ਸੰਕਟ ਵੱਧਦਾ ਦਾ ਰਿਹਾ ਹੈ। ਤੇ ਵਿਦੇਸ਼ੀ ਕਰਜ਼ਾ ਵਧਣ ਕਾਰਨ ਹਾਲਤਾ ਹੋਰ ਖਰਾਬ ਹੋ ਗਏ ਨੇ। ਸਥਿਤੀ ਇਹ ਹੈ ਕਿ ਦੇਸ਼ ਵਿੱਚ ਮਿੱਟੀ ਦਾ ਤੇਲ ਪ੍ਰਤੀ ਲੀਟਰ 162 ਅਤੇ ਪੈਟਰੋਲ 262 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਆਰਥਿਕ ਸੰਕਟ ਦੇ ਕਾਰਨ ਪਾਕਿਸਤਾਨ ਦੀ ਫੌਜ ਵੀ ਪ੍ਰਭਾਵਿਤ ਹੋ ਰਹੀ ਹੈ।
ਪਾਕਿਸਤਾਨ। ਪਾਕਿਸਤਾਨ ਪਹਿਲਾਂ ਹੀ ਆਰਥਿਕ ਸੰਕਟ ਵਿੱਚ ਫਸਿਆ ਹੋਇਆ ਹੈ ਅਤੇ ਉਸ ਦਾ ਵਿਦੇਸ਼ੀ ਕਰਜ਼ਾ ਵੀ ਵਧਦਾ ਜਾ ਰਿਹਾ ਹੈ। ਇਸ ਵਿਚਾਲੇ ਅਜਿਹੀਆਂ ਖਬਰਾਂ ਆ ਰਹੀਆਂ ਹਨ ਜੋ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ (Shahbaz Sharif) ਅਤੇ ਫੌਜ ਮੁਖੀ ਜਨਰਲ ਆਸਿਮ ਮੁਨੀਰ ਦੀਆਂ ਮੁਸ਼ਕਲਾਂ ਵਧਾ ਸਕਦੀਆਂ ਹਨ। ਯੂਰੇਸ਼ੀਅਨ ਟਾਈਮਜ਼ ਨੇ ਦੱਸਿਆ ਹੈ ਕਿ ਪਾਕਿਸਤਾਨ ਦੀ ਫੌਜ ਨੇ ਈਂਧਨ ਦੀ ਕਮੀ ਕਾਰਨ ਇਸ ਸਾਲ ਦਸੰਬਰ ਤੱਕ ਦੀਆਂ ਸਾਰੀਆਂ ਫੌਜੀ ਅਭਿਆਸਾਂ ਨੂੰ ਰੱਦ ਕਰ ਦਿੱਤਾ ਹੈ। ਵੈੱਬਸਾਈਟ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਫੌਜ ਦੇ ਸੈਨਿਕ ਸਿਖਲਾਈ ਦੇ ਡਾਇਰੈਕਟਰ ਜਨਰਲ ਨੇ ਸਾਰੇ ਖੇਤਰੀ ਫਾਰਮੇਸ਼ਨਾਂ ਅਤੇ ਹੈੱਡਕੁਆਰਟਰਾਂ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਦਸੰਬਰ ਤੱਕ ਸਾਰੀਆਂ ਯੁੱਧ ਅਭਿਆਸ ਕੈਂਸਲ ਕਰਨ ਦੀ ਗੱਲ ਆਖੀ ਗਈ ਹੈ।
ਇਸ ਵਿੱਚ ਦੱਸੇ ਗਏ ਪਹਿਲੇ ਕਾਰਨ ਅਨੁਸਾਰ ਰਿਜ਼ਰਵ ਈਂਧਨ ਅਤੇ ਜ਼ਰੂਰੀ ਉਪਕਰਨਾਂ ਦੀ ਘਾਟ ਹੈ। ਪਾਕਿਸਤਾਨ ਫੌਜੀ (Pakistan Army) ਵੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ। ਮਾਹਿਰਾਂ ਮੁਤਾਬਿਕ ਪਾਕਿਸਤਾਨ ਫੌਜ ਕੋਲ ਉਨ੍ਹਾਂ ਚੀਜਾਂ ਦੀ ਘਾਟ ਹੈ ਜਿਸ ਨਾਲ ਯੁੱਧ ਅਭਿਆਸ ਕੀਤੇ ਜਾਣ। ਸਾਧਨਾ ਦੀ ਘਾਟ ਦੇ ਕਾਰਨ ਹੀ ਫੌਜ ਦੇ ਸਾਰੇ ਯੁੱਧ ਅਭਿਆਸਾਂ ਨੂੰ ਰੋਕ ਦਿੱਤਾ ਗਿਆ ਹੈ। ਹੈ।
ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਆਈ ਸਿਆਸੀ ਅਸਥਿਰਤਾ
ਪਾਕਿਸਤਾਨ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (FATF) ਦੀ ਸਲੇਟੀ ਸੂਚੀ ਤੋਂ ਬਾਹਰ ਆ ਗਿਆ ਹੈ। ਇਸ ਦੇ ਨਾਲ ਹੀ ਇਸ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ (IMF) ਤੋਂ ਵੀ ਕਰਜ਼ਾ ਮਿਲਿਆ ਹੈ। ਪਰ ਫਿਰ ਵੀ ਦੇਸ਼ ਗੰਭੀਰ ਵਿੱਤੀ ਰੁਕਾਵਟਾਂ ਨਾਲ ਜੂਝ ਰਿਹਾ ਹੈ। ਦੇਸ਼ ਦੇ ਸਿਆਸੀ ਹਾਲਾਤ ਕਾਰਨ ਆਰਥਿਕ ਸਥਿਤੀ ਵੀ ਵਿਗੜ ਗਈ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ 9 ਮਈ ਨੂੰ ਗ੍ਰਿਫਤਾਰੀ ਤੋਂ ਬਾਅਦ ਸਿਆਸੀ ਅਸਥਿਰਤਾ ਹੋਰ ਵਧ ਗਈ ਹੈ। ਫੌਜੀ ਅਧਿਕਾਰੀਆਂ ਖਿਲਾਫ ਹਿੰਸਕ ਪ੍ਰਦਰਸ਼ਨ, ਛਾਉਣੀਆਂ ਅਤੇ ਹੈੱਡਕੁਆਰਟਰ ਵਰਗੀਆਂ ਫੌਜੀ ਸਥਾਪਨਾਵਾਂ ‘ਤੇ ਹਮਲੇ ਅਤੇ ਇੱਥੋਂ ਤੱਕ ਕਿ ਫੌਜ ਵੱਲੋਂ ਰਾਸ਼ਟਰੀ ਝੰਡੇ ਨੂੰ ਸਾੜਨ ਦੀ ਕਾਰਵਾਈ ਵੀ ਕੀਤੀ ਗਈ ਹੈ। ਇਸ ਕਾਰਨ ਸਥਿਤੀ ਵਿਗੜ ਗਈ ਹੈ।
164 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਮਿੱਟੀ ਦਾ ਤੇਲ
ਪਾਕਿਸਤਾਨ ਇਸ ਸਮੇਂ ਅਸਮਾਨੀ ਮਹਿੰਗਾਈ ਦਾ ਸਾਹਮਣਾ ਕਰ ਰਿਹਾ ਹੈ। ਇਸ ਕਾਰਨ ਨਾਗਰਿਕਾਂ ਨੂੰ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ। ਦੇਸ਼ ਨੂੰ ਪੈਟਰੋਲ ਅਤੇ ਡੀਜ਼ਲ ਲਈ 262 ਰੁਪਏ ਪ੍ਰਤੀ ਲੀਟਰ ਅਤੇ ਮਿੱਟੀ ਦੇ ਤੇਲ ਲਈ 164 ਰੁਪਏ ਪ੍ਰਤੀ ਲੀਟਰ ਤੱਕ ਦਾ ਭੁਗਤਾਨ ਕਰਨਾ ਪੈਂਦਾ ਹੈ। ਇਸ ਸਾਲ ਦੇ ਸ਼ੁਰੂ ਵਿੱਚ, ਪਾਕਿਸਤਾਨੀ ਫੌਜ ਦੇ ਕਈ ਫੀਲਡ ਕਮਾਂਡਰਾਂ ਨੇ ਕੁਆਰਟਰ ਮਾਸਟਰ ਜਨਰਲ ਨੂੰ ਪੱਤਰ ਲਿਖ ਕੇ ਆਪਣੇ ਸੈਨਿਕਾਂ ਨੂੰ ਭੋਜਨ ਦੇਣ ਲਈ ਮੇਸ ਵਿੱਚ ਬੁਨਿਆਦੀ ਭੋਜਨ ਪਦਾਰਥਾਂ ਦੀ ਘਾਟ ‘ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਸੀ। ਪਾਕਿਸਤਾਨ 1947 ਵਿੱਚ ਆਜ਼ਾਦੀ ਮਿਲਣ ਤੋਂ ਬਾਅਦ ਆਪਣੇ ਸਭ ਤੋਂ ਭੈੜੇ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ