ਹਜ਼ਾਰਾਂ ‘ਚ ਆਮਦਨ, ਲੱਖਾਂ ‘ਚ ਬਿੱਲ…ਪਾਕਿਸਤਾਨ ਚ ਲੋਕ ਬਿਜਲੀ ਤੋਂ ਬਿਨਾਂ ਮਹਿਸੂਸ ਕਰ ਰਹੇ ‘ਕਰੰਟ’, ਬਦਤਰ ਹੋ ਰਹੇ ਮੁਲਕ ਦੇ ਹਾਲਾਤ

Updated On: 

28 Aug 2023 14:28 PM

ਪਾਕਿਸਤਾਨ ਵਿੱਚ ਬਿਜਲੀ ਸੰਕਟ ਡੂੰਘਾ ਹੋ ਗਿਆ ਹੈ। ਇਸ ਦੇ ਬਾਵਜੂਦ ਇੱਥੋਂ ਦੇ ਲੋਕਾਂ ਦੇ ਬਿਜਲੀ ਦੇ ਬਿੱਲ ਲੱਖਾਂ ਵਿੱਚ ਆ ਰਹੇ ਹਨ। ਇਸ ਸੰਕਟ ਨੂੰ ਲੈ ਕੇ ਕਈ ਸ਼ਹਿਰਾਂ ਵਿੱਚ ਪਰੇਸ਼ਾਨ ਲੋਕ ਹਾਕਮਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਪਾਕਿਸਤਾਨ ਵਿੱਚ ਇੱਕ ਯੂਨਿਟ ਬਿਜਲੀ ਦਰ 7 ਰੁਪਏ ਤੋਂ ਵਧ ਕੇ 43 ਰੁਪਏ ਹੋ ਗਈ ਹੈ। ਪੜ੍ਹੋ ਇਹ ਰਿਪੋਰਟ...

ਹਜ਼ਾਰਾਂ ਚ ਆਮਦਨ, ਲੱਖਾਂ ਚ ਬਿੱਲ...ਪਾਕਿਸਤਾਨ ਚ ਲੋਕ ਬਿਜਲੀ ਤੋਂ ਬਿਨਾਂ ਮਹਿਸੂਸ ਕਰ ਰਹੇ ਕਰੰਟ, ਬਦਤਰ ਹੋ ਰਹੇ ਮੁਲਕ ਦੇ ਹਾਲਾਤ
Follow Us On

ਗੁਆਂਢੀ ਦੇਸ਼ ਪਾਕਿਸਤਾਨ ‘ਚ ਰੋਟੀ ਦੇ ਲਾਲੇ ਪਏ ਹਨ। ਬੇਰੋਜ਼ਗਾਰੀ ਹਾਵੀ ਹੈ ਅਤੇ ਮਹਿੰਗਾਈ ਨੇ ਮੁਸੀਬਤਾਂ ਵਧਾ ਦਿੱਤੀਆਂ ਹਨ। ਹੁਣ ਇੱਕ ਹੋਰ ਨਵੇਂ ਸੰਕਟ ਨੇ ਲੋਕਾਂ ਨੂੰ ਸੜਕਾਂ ‘ਤੇ ਆਉਣ ਲਈ ਮਜਬੂਰ ਕਰ ਦਿੱਤਾ ਹੈ। ਪਾਕਿਸਤਾਨ ਵਿੱਚ ਬਿਜਲੀ ਦੇ ਰੇਟ ਪਹਿਲਾਂ ਹੀ ਬਹੁਤ ਮਹਿੰਗੇ ਹਨ, ਪਰ ਹੁਣ ਲੋਕਾਂ ਦੇ ਬਿੱਲ ਵੀ ਲੱਖਾਂ ਵਿੱਚ ਆ ਰਹੇ ਹਨ। ਬਿਜਲੀ ਬਿੱਲ ਨੂੰ ਲੈ ਕੇ ਦੇਸ਼ ‘ਚ ਹੰਗਾਮਾ ਮਚ ਗਿਆ ਹੈ। ਸਵਾਲ ਇਹ ਹੈ ਕਿ ਜਿਨ੍ਹਾਂ ਕੋਲ ਮਕਾਨ ਦਾ ਕਿਰਾਇਆ ਦੇਣ ਲਈ ਪੈਸੇ ਨਹੀਂ ਹਨ, ਉਹ ਹਜ਼ਾਰਾਂ ਦਾ ਬਿਜਲੀ ਬਿੱਲ ਕਿਵੇਂ ਭਰਨਗੇ?

ਬਿਜਲੀ ਬਿੱਲ ਨੂੰ ਲੈ ਕੇ ਪਾਕਿਸਤਾਨ ‘ਚ ਹਾਹਾਕਾਰ ਮਿਆ ਹੋਇਆ ਹੈ। ਇਹ ਸਥਿਤੀ ਉਦੋ ਹੈ ਜਦੋਂ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਹੀ ਨਹੀਂ ਹੋ ਰਹੀ ਹੈ। ਪਾਕਿਸਤਾਨ ‘ਚ ਬਿਜਲੀ ਬਿੱਲਾਂ ਦੀਆਂ ਕੀਮਤਾਂ ‘ਚ ਬੇਤਹਾਸ਼ਾ ਵਾਧੇ ਕਾਰਨ ਲੋਕ ਸੜਕਾਂ ‘ਤੇ ਉਤਰ ਆਏ ਹਨ। ਲੋਕ ਇੰਨੇ ਗੁੱਸੇ ‘ਚ ਹਨ ਕਿ ਉਹ ਸੜਕਾਂ ‘ਤੇ ਆ ਗਏ ਹਨ ਅਤੇ ਪ੍ਰਸ਼ਾਸਨਿਕ ਇਮਾਰਤਾਂ ਅੱਗੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਹੈ।

ਭਾਵੇਂ ਅੰਤਰਿਮ ਸਰਕਾਰ ਨੇ ਬਿਜਲੀ ਬਿੱਲਾਂ ਨੂੰ ਲੈ ਕੇ ਹੰਗਾਮੀ ਮੀਟਿੰਗ ਕੀਤੀ ਹੈ ਪਰ ਇਸ ਮਾਮਲੇ ਦਾ ਕੋਈ ਹੱਲ ਨਹੀਂ ਨਿਕਲਿਆ। ਦੱਸਿਆ ਜਾ ਰਿਹਾ ਹੈ ਕਿ 29 ਅਗਸਤ ਨੂੰ ਇਕ ਹੋਰ ਮੀਟਿੰਗ ਹੋ ਸਕਦੀ ਹੈ, ਜਿਸ ‘ਚ ਵਧੇ ਹੋਏ ਬਿੱਲਾਂ ‘ਤੇ ਫੈਸਲਾ ਲਿਆ ਜਾ ਸਕਦਾ ਹੈ।

ਪਾਕਿਸਤਾਨ ‘ਚ ਕਿਉਂ ਵਧ ਰਹੀ ਮਹਿੰਗਾਈ ?

ਦਰਅਸਲ, ਪਿਛਲੇ ਇੱਕ ਸਾਲ ਵਿੱਚ ਪਾਕਿਸਤਾਨ ਵਿੱਚ ਬਿਜਲੀ ਦੀ ਇੱਕ ਯੂਨਿਟ ਦੀ ਦਰ 7 ਰੁਪਏ ਤੋਂ ਵੱਧ ਕੇ 43 ਰੁਪਏ ਤੱਕ ਜਾ ਪਹੁੰਚੀ ਹੈ। ਅਜਿਹਾ IMF ਦੇ ਦਬਾਅ ਕਾਰਨ ਹੋ ਰਿਹਾ ਹੈ, ਕਿਉਂਕਿ IMF ਨੇ ਇਸ ਸ਼ਰਤ ‘ਤੇ ਬੇਲਆਊਟ ਪੈਕੇਜ ਦੀ ਦੂਜੀ ਕਿਸ਼ਤ ਦਿੱਤੀ ਸੀ, ਜਿਸ ਦਾ ਭੁਗਤਾਨ ਕਰਨ ਲਈ ਪਾਕਿਸਤਾਨ ਬਿਜਲੀ, ਗੈਸ ਅਤੇ ਪੈਟਰੋਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਕਰੇਗਾ। ਇਹੀ ਕਾਰਨ ਹੈ ਕਿ ਸ਼ਾਹਬਾਜ਼ ਸਰਕਾਰ ਨੇ ਵੀ ਕੀਮਤਾਂ ਵਿਚ ਲਗਾਤਾਰ ਵਾਧਾ ਕੀਤਾ ਅਤੇ ਹੁਣ ਅਨਵਰ ਉਲ ਹੱਕ ਦੀ ਅੰਤਰਿਮ ਸਰਕਾਰ ਵਿਚ ਕੀਮਤਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ।

ਪਾਕਿਸਤਾਨ ‘ਤੇ ਵਿਦੇਸ਼ੀ ਮੁਦਰਾ ਭੰਡਾਰ ਖਤਮ ਹੋਣ ਦਾ ਸੰਕਟ ਹੈ

ਪਾਕਿਸਤਾਨ ਵਿੱਚ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ ਅਤੇ ਮਹਿੰਗਾਈ ਸੱਤਵੇਂ ਅਸਮਾਨ ‘ਤੇ ਹੈ। ਵਿਦੇਸ਼ੀ ਮੁਦਰਾ ਭੰਡਾਰ ਖਤਮ ਹੋਣ ਦਾ ਸੰਕਟ ਹੈ। ਇਸ ਪਿੱਛੇ ਪਾਕਿਸਤਾਨ ਦਾ ਕਰਜ਼ਾ ਹੈ, ਜਿਸ ਨੂੰ ਉਹ ਮੋੜਨ ਵਿੱਚ ਉਹ ਅਸਮਰੱਥ ਹੈ। ਇਸ ਦਾ ਬੋਝ ਜਨਤਾ ‘ਤੇ ਪੈ ਰਿਹਾ ਹੈ। ਹਾਲਾਤ ਅਜਿਹੇ ਹਨ ਕਿ ਪਾਕਿਸਤਾਨ ਹਨੇਰੇ ਵਿੱਚ ਡੁੱਬਿਆ ਹੋਇਆ ਹੈ