ਪਾਕਿਸਤਾਨ ਦੀ ਕੂਟਨੀਤੀ ਚੀਨ ਤੱਕ ਸੀਮਤ ਰਹ ਜਾਂਦੀ ਹੈ। ਹਾਂ, ਲੋੜ ਪੈਣ ‘ਤੇ ਇਹ ਦੇਸ਼ ਇਸਲਾਮਿਕ ਦੇਸ਼ਾਂ ਨੂੰ ਵੀ ਇਹ ਮੁਲਕ ਫਰਿਆਦ ਕਰਦਾ ਹੈ। ਵਾਰ-ਵਾਰ ਦੋਸਤੀ ਦਾ ਪ੍ਰਗਟਾਵਾ ਕਰਦਾ ਹੈ। ਉਹ ਦੇਸ਼ ਪਾਕਿਸਤਾਨ ਦੀ ਮਦਦ ਵੀ ਕਰਦੇ ਹਨ ਪਰ ਉਹੀ ਸਵਾਲ ਕਿ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ। ਜੇਕਰ ਤੁਹਾਡੇ ਕੋਲ ਤਾਕਤ ਅਤੇ ਪੈਸਾ ਨਹੀਂ ਹੋਵੇਗਾ ਤਾਂ ਕੋਈ ਹੋਰ ਦੇਸ਼ ਕਦੋਂ ਤੱਕ ਤੁਹਾਡਾ ਸਾਥ ਦੇਵੇਗਾ। ਪਰ ਚੀਨ ‘ਤੇ ਇਹ ਲਾਗੂ ਨਹੀਂ ਹੁੰਦਾ। ਕਿਉਂਕਿ ਉਸ ਦੀ ਤਾਂ ਚਾਲ ਹੀ ਇਹੀ ਹੈ ਕਿ ਕਿਸੇ ਵੀ ਦੇਸ਼ ਨੂੰ ਇੰਨਾ ਕਰਜ਼ਾ ਦੇ ਦਿਓ ਕਿ ਉਹ ਇਸ ਦੇ ਜਾਲ ਚੋਂ ਬਾਹਰ ਹੀ ਨਾ ਆ ਸਕੇ। ਇਸ ਤੋਂ ਬਾਅਦ ਉਹ ਆਪਣੀ ਮਨਮਾਨੀ ਗੱਲ ਮਨਵਾਉਂਦਾ ਹੈ। ਪਾਕਿਸਤਾਨ ਦੀ ਵਿਦੇਸ਼ ਰਾਜ ਮੰਤਰੀ ਹਿਨਾ ਰੱਬਾਨੀ ਖਾਰ ਨੇ ਅਮਰੀਕਾ ਅਤੇ ਚੀਨ ਨਾਲ ਸਬੰਧਾਂ ਨੂੰ ਲੈ ਕੇ ਵੱਡੀ ਗੱਲ ਕਹੀ ਹੈ।
ਅਮਰੀਕੀ ਖੁਫੀਆ ਦਸਤਾਵੇਜ਼ਾਂ ਤੋਂ ਖੁਲਾਸਾ ਹੋਇਆ ਹੈ ਕਿ ਵਿਦੇਸ਼ ਰਾਜ ਮੰਤਰੀ ਹਿਨਾ ਰੱਬਾਨੀ ਖਾਰ (Hina Rabbani Khar) ਨੇ ਅਮਰੀਕਾ ਨਾਲ ਚੰਗੇ ਸਬੰਧਾਂ ਲਈ ਚੀਨ ਨਾਲ ਰਣਨੀਤਕ ਭਾਈਵਾਲੀ ਨੂੰ ਕਮਜ਼ੋਰ ਕਰਨ ਵਿਰੁੱਧ ਦੇਸ਼ ਨੂੰ ਚਿਤਾਵਨੀ ਦਿੱਤੀ ਸੀ। ਖਾਰ ਦਾ ਕਹਿਣਾ ਸੀ ਕਿ ਤੁਹਾਨੂੰ ਚੀਨ ਅਤੇ ਅਮਰੀਕਾ ਦੀ ਤੁਲਨਾ ਵਿਚ ਕੋਈ ਵਿਚਲਾ ਰਾਹ ਨਹੀਂ ਖੋਜ ਸਕਦੇ। ਚੀਨ ਤੁਹਾਡਾ ਖਾਸ ਹੈ ਅਤੇ ਉਸ ‘ਤੇ ਵਿਸ਼ੇਸ਼ ਧਿਆਨ ਦੇਣਾ ਹੋਵੇਗਾ। ਪਰ ਪਾਕਿਸਤਾਨ ਸਰਕਾਰ ਚੀਨ ਨਾਲ ਟਾਲ-ਮਟੋਲ ਵਾਲਾ ਰਵੱਈਆ ਅਪਣਾ ਰਹੀ ਹੈ।
ਖਾਰ ਨੇ ਸਰਕਾਰ ਨੂੰ ਕੀਤਾ ਸੁਚੇਤ
ਲੀਕ ਹੋਈ ਸੀਕ੍ਰੇਟ ਰਿਪੋਰਟ ਵਿੱਚ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਦਰਪੇਸ਼ ਆਉਣ ਵਾਲੀਆਂ ਚੁਣੌਤੀਆਂ ਬਾਰੇ ਵੀ ਦੱਸਿਆ ਗਿਆ ਹੈ। ਇੱਕ ਹੋਰ ਮੈਮੋ ਵਿੱਚ ਕਿਹਾ ਗਿਆ ਹੈ ਕਿ ਖਾਰ ਨੇ ਆਪਣੀ ਸਰਕਾਰ ਨੂੰ ਸੁਚੇਤ ਕੀਤਾ ਸੀ। ਕਿਹਾ ਸੀ ਕਿ ਪੱਛਮੀ ਦੇਸ਼ਾਂ ਨੂੰ ਖੁਸ਼ ਕਰਨ ਲਈ ਪਾਕਿਸਤਾਨ ਨੂੰ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਹਿਨਾ ਰੱਬਾਨੀ ਖਾਰ ਦੇ ਇਸ ਮੈਮੋ ਨੂੰ ਲੈ ਕੇ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਉਨ੍ਹਾਂ ਨੇ ਸੰਯੁਕਤ ਰਾਸ਼ਟਰ ‘ਚ ਪਾਕਿਸਤਾਨ ਦੇ ਪੱਖ ਨੂੰ ਲੈ ਕੇ ਇਹ ਗੱਲ ਜ਼ਰੂਰ ਕਹੀ ਹੋਵੇਗੀ।
ਪਾਕਿ-ਅਮਰੀਕਾ ਸਬੰਧਾਂ ‘ਚ ਨਿੱਘ
ਦਰਅਸਲ 23 ਫਰਵਰੀ ਨੂੰ ਸੰਯੁਕਤ ਰਾਸ਼ਟਰ ‘ਚ ਯੂਕਰੇਨ ਯੁੱਧ ਨੂੰ ਲੈ ਕੇ ਪ੍ਰਸਤਾਵ ‘ਤੇ ਵੋਟਿੰਗ ਹੋਈ ਸੀ। ਪਾਕਿਸਤਾਨ ਨੇ ਇਸ ਵਿੱਚ ਹਿੱਸਾ ਨਹੀਂ ਲਿਆ ਸੀ। ਇਸ ਤੋਂ ਬਾਅਦ ਅਮਰੀਕਾ ਵੀ ਕਹਿ ਚੁੱਕਾ ਹੈ ਕਿ ਜੇਕਰ ਪਾਕਿਸਤਾਨ ਰੂਸ ਤੋਂ ਤੇਲ ਖਰੀਦਦਾ ਹੈ ਤਾਂ ਉਸ ਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੈ।ਖਾਰ ਨੇ ਚਿਤਾਵਨੀ ਦਿੱਤੀ ਕਿ ਤੁਹਾਡਾ ਸਭ ਤੋਂ ਮਹੱਤਵਪੂਰਨ ਰਣਨੀਤਕ ਭਾਈਵਾਲ ਚੀਨ ਹੈ ਅਤੇ ਤੁਸੀਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਦਰਅਸਲ, ਮਾਮਲਾ ਇਹ ਹੈ ਕਿ ਪਾਕਿਸਤਾਨ ਨੇ ਇੱਕ ਚੀਨੀ ਨਾਗਰਿਕ ਨੂੰ ਈਸ਼ਨਿੰਦਾ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਮਾਮਲਾ ਭਖ ਗਿਆ ਸੀ। ਹਾਲਾਂਕਿ, ਇਸ ਰਿਪੋਰਟ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਮਿਲੀ ਹੈ ਕਿ ਇਹ ਕਦੋਂ ਦੀ ਹੈ ਅਤੇ ਖਾਰ ਨੇਸਰਕਾਰ ਨੂੰ ਕਦੋਂ ਚੇਤਾਵਨੀ ਦਿੱਤੀ ਸੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ