G-20 Kashmir: ਜੀ-20 ਬੈਠਕ 'ਚ ਬਿਲਾਵਲ ਨੂੰ ਲੱਗੀ ਮਿਰਚੀ, ਬੋਲੇ- ਕਸ਼ਮੀਰ ਤੋਂ ਬਿਨਾਂ ਪਾਕਿਸਤਾਨ ਸ਼ਬਦ ਅਧੂਰਾ | G 20 Kashmir Pakistan Foreign Minister Bilawal Bhutto Zardari Visited Pok Pakistan Punjabi news - TV9 Punjabi

G-20 Kashmir: ਜੀ-20 ਬੈਠਕ ‘ਚ ਬਿਲਾਵਲ ਨੂੰ ਲੱਗੀ ਮਿਰਚੀ, ਬੋਲੇ- ਕਸ਼ਮੀਰ ਤੋਂ ਬਿਨਾਂ ਪਾਕਿਸਤਾਨ ਸ਼ਬਦ ਅਧੂਰਾ

Updated On: 

22 May 2023 19:55 PM

ਮਕਬੂਜ਼ਾ ਕਸ਼ਮੀਰ ਵਿੱਚ ਬਿਲਾਵਲ ਸਿਰਫ਼ ਭਾਰਤ ਨੂੰ ਕੋਸਣ ਲਈ ਹੀ ਪਹੁੰਚੇ ਹਨ, ਕਿਉਂਕਿ ਉਹ ਜੀ-20 ਮੀਟਿੰਗ ਜਾਰੀ ਰਹਿਣ ਤੱਕ ਉੱਥੇ ਹੀ ਰਹਿ ਕੇ ਆਪਣਾ ਪ੍ਰਚਾਰ ਕਰਨ ਵਿੱਚ ਲੱਗੇ ਹੋਏ। ਉਨ੍ਹਾਂ ਨੇ ਫਿਰ ਤੋਂ ਉਹੀ ਜਹਿਰ ਉਗਲਿਆ ਹੈ, ਜਿਸਦੀ ਉਨ੍ਹਾਂ ਤੋਂ ਉਮੀਦ ਕੀਤੀ ਜਾ ਰਹੀ ਸੀ।

Follow Us On

ਕਸ਼ਮੀਰ ਵਿੱਚ ਜੀ-20 ਟੂਰਿਜ਼ਮ ਵਰਕਿੰਗ ਗਰੁੱਪ (G-20 Tourism Working Group) ਦੀ ਤੀਜੀ ਮੀਟਿੰਗ ਹੋ ਰਹੀ ਹੈ। ਇਸ ਨਾਲ ਪਾਕਿਸਤਾਨ ਬੁਰੀ ਤਰ੍ਹਾਂ ਬੌਖ਼ਲਾ ਗਿਆ ਹੈ। ਇਕ ਪਾਸੇ ਉਹ ਇਸ ਬੈਠਕ ‘ਚ ਹਿੱਸਾ ਨਹੀਂ ਲੈ ਰਹੇ ਹਨ, ਉਥੇ ਹੀ ਦੂਜੇ ਪਾਸੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਸ਼੍ਰੀਨਗਰ ਤੋਂ 100 ਕਿਲੋਮੀਟਰ ਦੂਰ ਪੀਓਕੇ ਪਹੁੰਚ ਚੁੱਕੇ ਹਨ। ਉਹ ਐਤਵਾਰ ਨੂੰ ਇੱਥੇ ਪਹੁੰਚੇ ਅਤੇ 23 ਮਈ ਤੱਕ ਇੱਥੇ ਰਹਿਣਗੇ। ਇਸ ਦੌਰਾਨ ਉਹ ਇੱਥੇ ਭਾਰਤ ਵਿਰੁੱਧ ਜ਼ਹਿਰ ਉਗਲਣ ਦੀ ਤਿਆਰੀ ਚ ਹਨ। ਦਰਅਸਲ ਸਾਲ 2019 ‘ਚ ਜਦੋਂ ਤੋਂ ਕਸ਼ਮੀਰ ‘ਚ ਧਾਰਾ 370 ਹਟਾਈ ਗਈ ਹੈ, ਪਾਕਿਸਤਾਨ ਬੁਰੀ ਤਰ੍ਹਾਂ ਚਿੜ੍ਹਿਆ ਹੋਇਆ ਹੈ।

ਬਿਲਾਵਲ ਭੁੱਟੋ ਜ਼ਰਦਾਰੀ (Bilawal Bhutto Zardari) ਇਸ ਫੇਰੀ ਰਾਹੀਂ ਕਸ਼ਮੀਰ ਵਿੱਚ ਹੋਣ ਵਾਲੀ ਜੀ-20 ਮੀਟਿੰਗ ਨੂੰ ਅਸਫਲ ਕਰਾਰ ਦੇਣਾ ਚਾਹੁੰਦੇ ਹਨ। ਇਸ ਵਿੱਚ ਉਨ੍ਹਾਂ ਨੂੰ ਚੀਨ ਦਾ ਸਾਥ ਮਿਲਿਆ ਹੈ। ਚੀਨ ਨੇ ਕਸ਼ਮੀਰ ‘ਚ ਹੋਣ ਵਾਲੀ ਜੀ-20 ਬੈਠਕ ਤੋਂ ਇਹ ਕਹਿੰਦਿਆਂ ਪਰਹੇਜ਼ ਕੀਤਾ ਹੈ ਕਿ ਉਹ ਵਿਵਾਦਿਤ ਖੇਤਰ ‘ਚ ਹੋਣ ਵਾਲੀ ਜੀ-20 ਬੈਠਕ ਦਾ ਵਿਰੋਧ ਕਰਦਾ ਹੈ। ਪਾਕਿ ਵਿਦੇਸ਼ ਮੰਤਰੀ ਨੇ ਪੀਓਕੇ ਵਿੱਚ ਕਦਮ ਰੱਖਣ ਤੋਂ ਬਾਅਦ ਬਿਆਨ ਦਿੱਤਾ ਕਿ ਸੰਯੁਕਤ ਰਾਸ਼ਟਰ ਦੇ ਮਤਿਆਂ ਦੀ ਉਲੰਘਣਾ ਕਰਕੇ ਭਾਰਤ ਲਈ ਦੁਨੀਆ ਵਿੱਚ ਅਹਿਮ ਭੂਮਿਕਾ ਨਿਭਾਉਣਾ ਸੰਭਵ ਨਹੀਂ ਹੈ।

PoK ਦੌਰੇ ਪਿੱਛੇ ਬਿਲਾਵਲ ਦਾ ਕੀ ਇਰਾਦਾ ?

ਬਿਲਾਵਲ ਭੁੱਟੋ ਦੁਨੀਆ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਸਨ ਕਿ ਕਸ਼ਮੀਰ ‘ਚ ਜੀ-20 ਬੈਠਕ ਦਾ ਆਯੋਜਨ ਕਰਕੇ ਭਾਰਤ ਉਥੋਂ ਦੇ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦਾ ਹੈ। ਇਸ ਦੌਰੇ ਪਿੱਛੇ ਉਨ੍ਹਾਂ ਦੇ ਇਰਾਦਿਆਂ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਉਹ 23 ਮਈ ਨੂੰ ਬਾਗ ਕਸ਼ਮੀਰ ‘ਚ ਰੈਲੀ ਨੂੰ ਸੰਬੋਧਨ ਕਰਨਗੇ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਉਹ ਭਾਰਤ ਖਿਲਾਫ ਜ਼ਹਿਰ ਉਗਲੇਗਾ। ਦੱਸ ਦੇਈਏ ਕਿ ਮੰਗਲਵਾਰ ਨੂੰ ਉਹ ਪੀਓਕੇ ਕਸ਼ਮੀਰ ਸ਼ਰਨਾਰਥੀਆਂ ਨਾਲ ਵੀ ਮੁਲਾਕਾਤ ਕਰਨਗੇ। ਦੱਸ ਦੇਈਏ ਕਿ ਬਾਗ ਵਿੱਚ 8 ਜੂਨ ਨੂੰ ਉਪ ਚੋਣ ਹੋਣੀ ਹੈ। ਉਨ੍ਹਾਂ ਨੇ ਜਾਣਬੁੱਝ ਕੇ ਉੱਥੇ ਰੈਲੀ ਕਰਨ ਦਾ ਫੈਸਲਾ ਕੀਤਾ ਹੈ ਤਾਂ ਕਿ ਭਾਰਤ ਵਿਰੁੱਧ ਜ਼ਹਿਰ ਉਗਲ ਕੇ ਵੀ ਉਨ੍ਹਾਂ ਦੀ ਪਾਰਟੀ ਨੂੰ ਫਾਇਦਾ ਹੋ ਸਕੇ।

ਭਿਆਨਕ ਮੁਸੀਬਤਾਂ ‘ਚ ਘਿਰਿਆ ਹੋਇਆ ਹੈ ਪਾਕਿਸਤਾਨ

ਪਾਕਿਸਤਾਨ ਦੀ ਗੱਲ ਕਰੀਏ ਤਾਂ ਇੱਕ ਪਾਸੇ ਇਹ ਗੰਭੀਰ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਦੂਜੇ ਪਾਸੇ ਖਾਨਾਜੰਗੀ ਵਰਗੀ ਸਥਿਤੀ ਬਣੀ ਹੋਈ ਹੈ। ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਇਲਾਕਿਆਂ ‘ਚ ਹਿੰਸਾ ਦੇਖਣ ਨੂੰ ਮਿਲੀ ਅਤੇ ਫੌਜ ਦੇ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਅਜੇ ਵੀ ਸਿਆਸੀ ਸੰਕਟ ਚੱਲ ਰਿਹਾ ਹੈ। ਕਸ਼ਮੀਰ ਦਾ ਮੁੱਦਾ ਉਠਾ ਕੇ ਉਹ ਪਾਕਿਸਤਾਨ ਦੇ ਲੋਕਾਂ ਸਾਹਮਣੇ ਭਾਰਤ ਨੂੰ ਨਿਸ਼ਾਨਾ ਬਣਾ ਰਿਹਾ ਹੈ ਤਾਂ ਜੋ ਉਹ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਭਾਰਤ ਤੋਂ ਧਿਆਨ ਹਟਾ ਸਕੇ। ਹਾਲ ਹੀ ਵਿੱਚ ਗੋਆ ਵਿੱਚ ਹੋਈ ਐਸਸੀਓ ਦੀ ਮੀਟਿੰਗ ਵਿੱਚ ਬਿਲਾਵਲ ਭੁੱਟੋ ਨੇ ਕਸ਼ਮੀਰ ਦਾ ਮੁੱਦਾ ਚੁੱਕਿਆ ਸੀ। ਉਨ੍ਹਾਂ ਕਿਹਾ ਸੀ ਕਿ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਵਿਗੜਨ ਦਾ ਕਾਰਨ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਰਾਜ ਦਾ ਦਰਜਾ ਵਾਪਸ ਲੈਣਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Exit mobile version