ਪਾਕਿਸਤਾਨ ਵਿੱਚ ਆਪਣੀ ਕੁੜੀ ਨੂੰ ਗੋਲੀ ਮਾਰ ਕੇ ਪਿਤਾ ਨੇ ਕੀਤਾ ਹਲਾਕ

Published: 

25 Jan 2023 10:39 AM

ਦੱਸਿਆ ਜਾਂਦਾ ਹੈ ਕਿ ਕੁੜੀ ਦਾ ਪਿਤਾ ਉਸ ਦਾ ਪਿੱਛਾ ਕਰਦਾ ਆ ਰਿਹਾ ਸੀ ਅਤੇ ਕੁੜੀ ਦੇ ਕਰਾਚੀ ਸਿਟੀ ਕੋਰਟ ਦੇ ਗੇਟ ਨੰਬਰ-4 ਤੇ ਪੂਜਣ ਸਾਰ ਹੀ ਉਸ ਨੇ ਗੋਲੀ ਚਲਾ ਦਿੱਤੀ।

ਪਾਕਿਸਤਾਨ ਵਿੱਚ ਆਪਣੀ ਕੁੜੀ ਨੂੰ ਗੋਲੀ ਮਾਰ ਕੇ ਪਿਤਾ ਨੇ ਕੀਤਾ ਹਲਾਕ

ਸੰਕੇਤਕ ਤਸਵੀਰ

Follow Us On

ਪਾਕਿਸਤਾਨ ਦੇ ਸ਼ਹਿਰ ਕਰਾਚੀ ਦੀ ਇੱਕ ਅਦਾਲਤ ਵਿੱਚ ਆਪਣੀ ਮਰਜ਼ੀ ਨਾਲ ਵਿਆਹ ਕਰਨ ਕਰ ਕੇ 19 ਸਾਲ ਦੀ ਇੱਕ ਕੁੜੀ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਗਿਆ। ਇਸ ਖੌਫਨਾਕ ਵਾਰਦਾਤ ਨੂੰ ਕੁੜੀ ਦੇ ਹੀ ਪਿਤਾ ਵੱਲੋਂ ਕਰਾਚੀ ਸਿਟੀ ਕੋਰਟ ਦੇ ਗੇਟ ਕੋਲ ਗੋਲੀ ਮਾਰ ਕੇ ਅੰਜਾਮ ਦਿੱਤਾ ਗਿਆ।

ਮਰਜ਼ੀ ਨਾਲ ਵਿਆਹ ਕਰਾਉਂਣ ਤੇ ਕੀਤੀ ਹੱਤਿਆ

ਆਪਣੀ ਕੁੜੀ ਵੱਲੋਂ ਉਨ੍ਹਾਂ ਦੀ ਮਰਜ਼ੀ ਦੇ ਖਿਲਾਫ ਕਿਤੇ ਵਿਆਹ ਕਰਕੇ ਕੁੜੀ ਨੂੰ ਮਾਰ ਦਿੱਤਾ। ਜਾਣਕਾਰੀ ਮੁਤਾਬਕ ਕੁੜੀ ਨੇ ਆਪਣੀ ਮਰਜ਼ੀ ਨਾਲ ਇਕ ਡਾਕਟਰ ਨਾਲ ਵਿਆਹ ਕਰ ਲਿਆ ਸੀ ਅਤੇ ਉਸਦੇ ਪਿਤਾ ਨੇ ਆਪਣੀ ਆਬਰੂ ਬਚਾਉਣ ਵਾਸਤੇ ਆਪਣੀ ਕੁੜੀ ਦਾ ਕਤਲ ਕਰ ਦਿੱਤਾ। ਇਸ ਘਟਨਾ ਵਿੱਚ ਕਰਾਚੀ ਸਿਟੀ ਕੋਰਟ ਦੇ ਗੇਟ ਦੇ ਬਾਹਰ ਖੜ੍ਹੇ 40 ਸਾਲ ਦੇ ਹੈੱਡ ਕਾਂਸਟੇਬਲ ਇਮਰਾਨ ਜ਼ਮਾਂ ਅਤੇ 20 ਵਰ੍ਹਿਆਂ ਦਾ ਇੱਕ ਹੋਰ ਸ਼ਖਸ ਵਾਜਿਦ ਕਲੀਮ ਵੀ ਕੁੜੀ ਦੇ ਪਿਤਾ ਵੱਲੋਂ ਚਲਾਈ ਗੋਲੀ ਲੱਗਣ ਕਰ ਕੇ ਜ਼ਖਮੀ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੋਨਾਂ ਲੋਕਾਂ ਨੂੰ ਕਰਾਚੀ ਦੇ ਰੂਥ ਫਾਉ ਸਿਵਲ ਅਸਪਤਾਲ ਵਿੱਚ ਇਲਾਜ ਵਾਸਤੇ ਦਾਖਲ ਕਰਾਇਆ ਗਿਆ ਹੈ।

19 ਸਾਲਾ ਦੀ ਕੁੜੀ ਦੀ ਹੱਤਿਆ

ਦੱਸਿਆ ਜਾਂਦਾ ਹੈ ਕਿ ਕੁੜੀ ਦਾ ਪਿਤਾ ਉਸ ਦਾ ਪਿੱਛਾ ਕਰਦਾ ਆ ਰਿਹਾ ਸੀ ਅਤੇ ਕੁੜੀ ਦੇ ਕਰਾਚੀ ਸਿਟੀ ਕੋਰਟ ਦੇ ਗੇਟ ਨੰਬਰ-4 ਤੇ ਪੂਜਣ ਸਾਰ ਹੀ ਉਸ ਨੇ ਗੋਲੀ ਚਲਾ ਦਿੱਤੀ। ਦਸਿਆ ਗਿਆ ਕਿ ਵਾਰਦਾਤ ਦੇ ਸਮੇਂ ਗੋਲੀ ਚਲਾਉਣ ਵੇਲੇ ਕੂੜੀ ਦਾ ਪਿਤਾ ਇਕੱਲਾ ਸੀ।ਸ਼ਹਿਰ ਕਰਾਚੀ ਦੇ ਐਸਐਸਪੀ ਸ਼ਬੀਰ ਅਹਿਮਦ ਸੁਤਾਰ ਨੇ ਕਰਾਚੀ ਸਿਟੀ ਕੋਰਟ ਦੇ ਗੇਟ ਉੱਤੇ ਵਾਪਰੀ ਇਸ ਵਾਰਦਾਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਦਾਲਤ ਵਿੱਚ ਆਪਣੀ ਮਰਜ਼ੀ ਨਾਲ ਵਿਆਹ ਕਰ ਕੇ ਨਾਰਾਜ਼ ਹੋਏ ਇੱਕ ਸ਼ਖਸ ਨੇ ਆਪਣੀ ਹੀ 19 ਸਾਲ ਦੀ ਕੁੜੀ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ।

ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ

ਐਸਐਸਪੀ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ 65 ਸਾਲ ਦੇ ਸੰਦਿਗਧ ਆਮਿਰ ਜਾਨ ਮਸੂਦ ਨੂੰ ਮੌਕਾ ਏ ਵਾਰਦਾਤ ‘ਤੇ ਹੀ ਫੜ ਲਿਆ ਗਿਆ ਸੀ ਅਤੇ ਉਹਦੇ ਕੋਲੋਂ ਵਾਰਦਾਤ ਵਿੱਚ ਇਸਤੇਮਾਲ ਕੀਤਾ ਅਸਲਾਹ ਵੀ ਬਰਾਮਦ ਕਰ ਲਿਆ ਗਿਆ ਹੈ। ਉੱਥੇ ਖਾਣਾ ਪੀਰਾਬਾਦ ਦੇ ਐਸਐਚਓ ਨੇ ਦੱਸਿਆ ਕਿ ਜਦੋਂ ਇਹ ਵਾਰਦਾਤ ਹੋਈ ਓਸ ਵੇਲੇ ਇਮਰਾਨ ਜ਼ਮਾਂ ਜਾਂਚ ਕਰਨ ਵਾਲੇ ਲੋਕਾਂ ਸਮੇਤ ਇਸ ਕੁੜੀ ਦੇ ਅਦਾਲਤ ਵਿੱਚ ਕੋਡ ਆਫ਼ ਕ੍ਰਿਮੀਨਲ ਪ੍ਰੋਸੀਜਰ ਦੇ ਸੈਕਸ਼ਨ-164 ਦੇ ਹੇਠ ਬਿਆਨ ਦਰਜ ਕਰਵਾਉਣ ਵਾਸਤੇ ਲੇ ਕੇ ਆਏ ਸੀ। ਥਾਣਾ ਇੰਚਾਰਜ ਵੱਲੋਂ ਦੱਸਿਆ ਗਿਆ ਕਿ ਉੱਥੇ ਗੇਟ ‘ਤੇ ਖੜੇ ਪੁਲਿਸ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਲਾਪਰਵਾਹੀ ਕਰਕੇ ਸਸਪੈਂਡ ਕਰ ਦਿੱਤਾ ਗਿਆ ਹੈ।