ਪਾਕਿਸਤਾਨੀ ਮੰਤਰੀ ਹੋਇਆ ਦੋਸਾਂਝ ਤੇ ਔਜਲਾ ਦਾ ਫੈਨ, ਬੋਲਿਆ- ਇਸ ਤੋਂ ਪਹਿਲਾਂ ਪੰਜਾਬੀਆਂ ਨੂੰ ਕੌਣ ਜਾਣਦਾ ਸੀ?
ਪਾਕਿਸਤਾਨੀ ਦੇ ਮੰਤਰੀ ਨੇ ਕਿਹਾ ਕਿ ਹੁਣ ਤਾਂ ਦਿਲਜੀਤ ਚਲਦਾ ਹੈ। ਸਿਫ਼ਰ ਤੇ ਸਫ਼ਰ ਚਲਦਾ ਹੈ। ਗੋਟ ਚਲਦਾ ਹੈ। ਇਹ ਮਾਇਨੇ ਨਹੀਂ ਰੱਖਦਾ ਕਿ ਅਸੀਂ ਪਾਕਿਸਤਾਨੀ ਪੰਜਾਬੀ ਹਾਂ ਜਾਂ ਭਾਰਤੀ ਪੰਜਾਬੀ। ਮਾਣ ਹੈ ਕਿ ਦਿਲਜੀਤ ਦੋਸਾਂਝ ਨੇ ਪੂਰੀ ਦੁਨੀਆ ਨੂੰ ਇੱਕ ਕੋਨੇ 'ਚ ਲਗਾਇਆ ਹੈ ਜਾਂ ਨਹੀਂ। ਮੈਨੂੰ ਦੱਸੋ ਕਿ ਪੰਜਾਬੀਆਂ ਨੇ ਪੂਰੀ ਦੁਨੀਆ ਨੂੰ ਪੁੱਠਾ ਕੀਤਾ ਹੈ ਜਾਂ ਨਹੀਂ।
ਪਾਕਿਸਤਾਨੀ ਮੰਤਰੀ ਹੋਇਆ ਦੋਸਾਂਝ ਤੇ ਔਜਲਾ ਦਾ ਫੈਨ
ਪਾਕਿਸਤਾਨ ਪੰਜਾਬ ਦੇ ਸਿੱਖਿਆ ਮੰਤਰੀ ਰਾਣਾ ਸਿਕੰਦਰ ਹਯਾਤ ਨੇ ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਤੇ ਕਰਨ ਔਜਲਾ ਦੀ ਤਾਰੀਫ਼ ਕੀਤੀ ਹੈ। ਲਾਹੌਰ ‘ਚ ਹੋਈ ਪੰਜਾਬੀ ਕਾਨਫਰੰਸ ‘ਚ ਰਾਣਾ ਨੇ ਕਿਹਾ ਕਿ ਇਨ੍ਹਾਂ ਕਲਾਕਾਰਾਂ ਨੇ ਪੂਰੀ ਦੁਨੀਆਂ ‘ਚ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਪੰਜਾਬੀਆਂ ਨੂੰ ਕੌਣ ਜਾਣਦਾ ਸੀ। ਪੰਜਾਬੀ ਕਾਨਫਰੰਸ ‘ਚ ਪਾਕਿਸਤਾਨੀ ਮੰਤਰੀ ਨੇ ਕਿਹਾ ਕਿ ਪੰਜਾਬੀ ਇੱਧਰ ਦੇ ਹੋਣ ਜਾਂ ਭਾਰਤ ਦੇ, ਸਾਰਿਆਂ ਦਾ ਦੁਨੀਆ ‘ਤੇ ਨਾਮ ਹੋਇਆ ਹੈ।
ਦੋਵੇਂ ਕਲਾਕਾਰਾਂ ਨੇ ਪੰਜਾਬੀ ਬੋਲੀ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿੱਤਾ ਹੈ। ਅੱਜ-ਕੱਲ੍ਹ ਤਾਂ ਦਿਲਜੀਤ ਹੀ ਚਲਦਾ ਹੈ, ਪਾਕਿਸਤਾਨ ‘ਚ ਵੀ ਓਨਾ ਹੀ ਚਲਦਾ, ਜਿੰਨਾ ਭਾਰਤ ਤੇ ਦੁਨੀਆ ਭਰ ‘ਚ ਚਲਦਾ ਹੈ। ਮੰਤਰੀ ਰਾਣਾ ਨੇ ਕਿਹਾ ਕਿ ਸਾਰੀ ਦੁਨੀਆਂ ‘ਚ ਪੰਜਾਬੀਆਂ ਨੇ ਆਪਣੇ ਸੰਗੀਤ ਨਾਲ ਦਬਦਬਾ ਬਣਾਇਆ ਹੈ। ਪਹਿਲੇ ਤਾਂ ਲੋਕ ਪੰਜਾਬੀ ਗੀਤ ਸੁਣਦੇ ਵੀ ਸੀ ਤੇ ਕਹਿੰਦੇ ਸੀ ਕੋਈ ਪੇਂਡੂ ਗੀਤ ਲਗਾ ਦੋ। ਕੋਈ ਕਹਿੰਦਾ ਸੀ, ਚਲੋ ਨਸੀਬੋ ਲਾਲ ਲਗਾ ਦੋ। ਹੁਣ ਦਾ ਕਰਨ ਔਜਲਾ ਤੇ ਦਿਲਜੀਤ ਨੇ ਕਮਾਲ ਕਰ ਦਿੱਤਾ ਹੈ।
ਪਾਕਿਸਤਾਨੀ ਦੇ ਮੰਤਰੀ ਨੇ ਕਿਹਾ ਕਿ ਹੁਣ ਤਾਂ ਦਿਲਜੀਤ ਚਲਦਾ ਹੈ। ਸਿਫ਼ਰ ਤੇ ਸਫ਼ਰ ਚਲਦਾ ਹੈ। ਗੋਟ ਚਲਦਾ ਹੈ। ਇਹ ਮਾਇਨੇ ਨਹੀਂ ਰੱਖਦਾ ਕਿ ਅਸੀਂ ਪਾਕਿਸਤਾਨੀ ਪੰਜਾਬੀ ਹਾਂ ਜਾਂ ਭਾਰਤੀ ਪੰਜਾਬੀ। ਮਾਣ ਹੈ ਕਿ ਦਿਲਜੀਤ ਦੋਸਾਂਝ ਨੇ ਪੂਰੀ ਦੁਨੀਆ ਨੂੰ ਇੱਕ ਕੋਨੇ ‘ਚ ਲਗਾਇਆ ਹੈ ਜਾਂ ਨਹੀਂ। ਮੈਨੂੰ ਦੱਸੋ ਕਿ ਪੰਜਾਬੀਆਂ ਨੇ ਪੂਰੀ ਦੁਨੀਆ ਨੂੰ ਪੁੱਠਾ ਕੀਤਾ ਹੈ ਜਾਂ ਨਹੀਂ।
ਰਾਣਾ ਸਿਕੰਦਰ ਹਯਾਤ ਨੇ ਕਿਹਾ ਕਿ ਮੈਂ ਪੰਜਾਬੀ ਬੋਲੀ ਮਾਣ ਨਾਲ ਬੋਲਦਾ ਹਾਂ। ਮੈਨੂੰ ਮਾਣ ਹੈ ਕਿ ਕਰਨ ਔਜਲਾ ਤੇ ਦਿਲਜੀਤ ਦੋਸਾਂਝ ਨੇ ਪੂਰੀ ਦੁਨੀਆ ਨੂੰ ਪੰਜਾਬੀ ਬੋਲਣ ‘ਤੇ ਲਗਾ ਦਿੱਤਾ ਹੈ। ਮੈਂ ਆਪਣੇ ਘਰ ਦੀ ਗੱਲ ਕਰਨਾ ਚਾਹੁੰਦਾ ਹੈ। ਮੇਰੀ ਪਤਨੀ ਪੰਜਾਬੀ ਨਹੀਂ ਬੋਲੀ ਸੀ। ਮੇਰੀ ਭੈਣਾਂ ਤੇ ਮਾਂ ਪੰਜਾਬੀ ਬੋਲਦੀਆਂ ਸਨ। ਉਨ੍ਹਾਂ ਨੇ ਕਿਹਾ ਕਿ ਮੈਂ ਜਿੰਨੀ ਪੰਜਾਬੀ ਬੋਲ ਸਕਦਾ ਹੈ, ਓਨੀ ਹੀ ਹਰਿਆਣਵੀ ਵੀ ਬੋਲ ਸਕਦਾ ਹੈਂ। ਮੈਨੂੰ ਹਰਿਆਣਵੀ ਵੀ ਬਹੁਤ ਪਸੰਦ ਹੈ।
