AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਅਮਰੀਕਾ, ਕੈਨੇਡਾ ਦੇ ਦੋ ਭਾਰਤੀ ਮੈਥੇਮੇਟਿਸ਼ਨਾਂ ਨੂੰ ‘ਪਦਮ’ ਪੁਰਸਕਾਰ

ਭਾਰਤੀ-ਅਮਰੀਕੀ ਐਸਆਰ ਸ੍ਰੀਨਿਵਾਸ ਵਰਧਨ ਨੂੰ ਉਹਨਾਂ ਦੇ ਸਾਇੰਸ ਦੇ ਖੇਤਰ ਵਿੱਚ 'ਪਦਮ ਵਿਭੂਸ਼ਣ' ਸਨਮਾਨ ਨਾਲ ਅਤੇ ਇੰਡੋ ਕਨੈਡੀਅਨ ਸੁਜਾਤਾ ਰਾਮਦੁਰਈ ਨੂੰ ਇੰਜੀਨੀਅਰਿੰਗ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਕਰਕੇ 'ਪਦਮ ਸ੍ਰੀ' ਪੁਰਸਕਾਰ ਨਾਲ ਨਵਾਜ਼ਿਆ ਗਿਆ ਹੈ।

ਅਮਰੀਕਾ, ਕੈਨੇਡਾ ਦੇ ਦੋ ਭਾਰਤੀ ਮੈਥੇਮੇਟਿਸ਼ਨਾਂ ਨੂੰ 'ਪਦਮ' ਪੁਰਸਕਾਰ
tv9-punjabi
| Updated On: 26 Jan 2023 15:34 PM IST
Share
ਦੇਸ਼ ਦੇ ਪ੍ਰਤਿਸ਼ਠਿਤ ਨਾਗਰਿਕ ਪੁਰਸਕਾਰਾਂ ਵਿੱਚੋਂ ਬੇਹੱਦ ਸ਼ਾਨਦਾਰ ਪਦਮ ਪੁਰਸਕਾਰ ਪਾਉਣ ਵਾਲੇ ਕੁਲ 106 ਸ਼ਕਸੀਅਤਾਂ ਵਿੱਚੋਂ ਦੋ ਵਿਅਕਤੀ ਭਾਰਤੀ ਮੂਲ ਦੇ ਮੈਥੇਮੇਟਿਸ਼ਨ ਵੀ ਸ਼ਾਮਿਲ ਹਨ। ਉਹਨਾਂ ਨੂੰ ਇਸ ਸਨਮਾਨ ਨਾਲ ਸਨਮਾਨਿਤ ਕੀਤੇ ਜਾਣ ਦੀ ਘੋਸ਼ਣਾ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਬੁੱਧਵਾਰ ਸ਼ਾਮ ਕੀਤੀ ਗਈ। ਇਹ ਪੁਰਸਕਾਰ ਭਾਰਤੀ ਰਾਸ਼ਟਰਪਤੀ ਵੱਲੋਂ ਹਰ ਸਾਲ ਆਮਤੌਰ ਤੇ ਮਾਰਚ-ਅਪ੍ਰੈਲ ਵਿੱਚ ਪਰਦਾਨ ਕੀਤੇ ਜਾਂਦੇ ਹਨ। ਇਨ੍ਹਾਂ ਵਿੱਚੋਂ ਭਾਰਤੀ-ਅਮਰੀਕੀ ਐਸਆਰ ਸ੍ਰੀਨਿਵਾਸ ਵਰਧਨ ਨੂੰ ਉਹਨਾਂ ਦੇ ਸਾਇੰਸ ਦੇ ਖੇਤਰ ਵਿੱਚ ਪਦਮ ਵਿਭੂਸ਼ਣ ਸਨਮਾਨ ਨਾਲ ਅਤੇ ਇੰਡੋ ਕਨੈਡੀਅਨ ਸੁਜਾਤਾ ਰਾਮਦੁਰਈ ਨੂੰ ਇੰਜੀਨੀਅਰਿੰਗ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਕਰਕੇ ਪਦਮ ਸ੍ਰੀ ਪੁਰਸਕਾਰ ਨਾਲ ਨਵਾਜ਼ਿਆ ਗਿਆ ਹੈ।

ਸ੍ਰੀਨਿਵਾਸ ਨੂੰ 2008 ‘ਚ ਪਦਮ ਭੂਸ਼ਨ ਨਾਲ ਸਨਮਾਨਿਆ

2 ਜਨਵਰੀ 1940 ਨੂੰ ਮਦ੍ਰਾਸ ਵਿੱਚ ਜਨਮੇ ਸ੍ਰੀਨਿਵਾਸ ਵਰਧਨ ਨੂੰ ਇਸ ਤੋਂ ਪਹਿਲਾਂ ਸਾਲ 2008 ਵਿੱਚ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਨ ਦੇ ਸਨਮਾਨ ਨਾਲ ਨਵਾਜਿਆ ਸੀ। ਸ੍ਰੀਨਿਵਾਸ ਵਰਧਨ ਨੂੰ ਤਾਂ Probability Theory ਦੇ ਖੇਤਰ ਵਿੱਚ ਉਹਨਾਂ ਦੇ ਸਿਧਾਂਤਕ ਯੋਗਦਾਨ ਵਾਸਤੇ ਇਸ ਸਨਮਾਨ ਨਾਲ ਨਿਵਾਜਿਆ ਗਿਆ ਏ। ਸਾਲ 2007 ਵਿਚ ‘Norwegian Academy of Sciences and Letters’ ਵੱਲੋਂ ਇਸ ਮੈਥੇਮੈਟਿਕਸ ਦੇ ਪ੍ਰੋਫੈਸਰ ਸ੍ਰੀਨਿਵਾਸ ਵਰਧਨ ਨੂੰ Probability Theory ਵਿੱਚ ਉਹਨਾਂ ਦੇ ਸਿਧਾਂਤਕ ਯੋਗਦਾਨ ਲਈ, ਖਾਸਕਰ Large Deviations ਦੀ Unified Theory ਵਾਸਤੇ ‘Abel Prize’ ਨਾਲ ਨਵਾਜ਼ਿਆ ਗਿਆ ਸੀ।

ਯੂਨੀਵਰਸਿਟੀ ਆਫ਼ ਮਦ੍ਰਾਸ ਤੋਂ ਕੀਤੀ ਮਾਸਟਰਸ

ਯੂਨੀਵਰਸਿਟੀ ਆਫ਼ ਮਦ੍ਰਾਸ ਤੋਂ ਸੰਨ 1967 ਵਿੱਚ ਮਾਸਟਰਸ ਡਿਗਰੀ ਹਾਸਿਲ ਕਰਨ ਮਗਰੋਂ ਵਰਧਨ ਨੇ 1963 ਵਿੱਚ ਕਲਕੱਤਾ ਦੇ ‘ਇੰਡੀਅਨ ਸਟੇਟਿਸਟਿਕਲ ਇੰਸਟੀਚਿਊਟ’ ਤੋਂ ਡਾਕਟਰੇਟ ਦੀ ਉਪਾਧੀ ਲਈ ਸੀ। ਦੂਜੇ ਪਾਸੇ ਕੈਨੇਡਾ ਦੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਨਾਲ ਜੁੜ੍ਹੀ ਸੁਜਾਤਾ ਰਾਮਦੁਰਈ ਐਲਜੇਬ੍ਰਿਕ ਨੰਬਰ ਥਿਊਰਿਸਟ ਹਨ, ਜਿਹਨਾਂ ਨੂੰ ਉਹਨਾਂ ਦੇ ‘Iwasawa Theory’ ਦੇ ਖੇਤਰ ਵਿੱਚ ਕਿੱਤੇ ਕੰਮਕਾਜ ਵਾਸਤੇ ਜਾਣਿਆ ਜਾਂਦਾ ਹੈ। ਉਹਨਾਂ ਦਾ ਜਨਮ 1962 ਵਿੱਚ ਹੋਇਆ ਸੀ। ਉਹ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵਿੱਚ ‘ਮੈਥੇਮੈਟਿਕਸ ਐਂਡ ਕੈਨੇਡਾ ਰਿਸਰਚ ਚੇਅਰ’ ਦੀ ਪ੍ਰੋਫੈਸਰ ਹਨ। ਇਸ ਤੋਂ ਪਹਿਲਾਂ ਉਹ Tata Institute of Fundamental Research ਨਾਲ ਵੀ ਜੁੜੀ ਰਹੀਂ ਹਨ।

ਸੁਜਾਤਾ ਰਾਮਦੁਰਈ ਨੂੰ ‘ਪਦਮ ਸ੍ਰੀ’ ਪੁਰਸਕਾਰ ਨਾਲ ਨਵਾਜ਼ਿਆ ਗਿਆ

ਸਾਲ 2006 ਵਿੱਚ ਉਹ ਬੇਹੱਦ ਪ੍ਰਤਿਸ਼ਠਿਤ International Centre for Theoretical Physics Ramanujan Prize ਜਿੱਤਣ ਵਾਲੀ ਸੁਜਾਤਾ ਪਹਿਲੀ ਮਹਿਲਾ ਸਨ, ਜਿਨ੍ਹਾਂ ਨੂੰ ਉਸ ਤੋਂ ਪਹਿਲਾਂ ਸਾਲ 2004 ਵਿੱਚ ਸ਼ਾਂਤੀ ਸਰੂਪ ਭਟਨਾਗਰ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਮੈਥੇਮੈਟਿਕਸ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਵਾਸਤੇ ਸਾਲ 2020 ਵਿੱਚ ਸੁਜਾਤਾ ਨੂੰ ‘Krieger-Nelson Prize’ ਪ੍ਰਦਾਨ ਕੀਤਾ ਗਿਆ ਸੀ। ਉਹਨਾਂ ਨੇ ਆਪਣੀ B.Sc ਦੀ ਪੜ੍ਹਾਈ ਸੇਂਟ ਜੋਸਫ਼ਸ ਕਾਲਜ, ਬੈਂਗਲੁਰੂ ਤੋਂ ਪੂਰੀ ਕਰਨ ਮਗਰੋਂ 1985 ਵਿੱਚ ਅੰਨਾਮਲਾਈ ਯੂਨੀਵਰਸਿਟੀ ਤੋਂ ਆਪਣੀ M.Sc ਦੀ ਪੜ੍ਹਾਈ ਪੂਰੀ ਕੀਤੀ ਸੀ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...