Belarus: ਨੋਬਲ ਪੁਰਸਕਾਰ ਵਿਜੇਤਾ ਨੂੰ ਬੇਲਾਰੂਸ ਵਿੱਚ ਸੁਣਾਈ 10 ਸਾਲ ਜੇਲ੍ਹ ਦੀ ਸਜ਼ਾ
More than 35,000 people arrested: ਪ੍ਰਦਰਸ਼ਨ ਵਿੱਚ ਹਿੱਸਾ ਲੈਣ ਵਾਲੇ 35,000 ਤੋਂ ਵੀ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਬੇਲਾਰੂਸ ਪੁਲਿਸ ਨੇ ਤਬੀਅਤ ਨਾਲ ਕੁੱਟਿਆ
Tallinn (Estonia):ਬੇਲਾਰੂਸ ਦੀ ਇੱਕ ਅਦਾਲਤ ਨੇ ਮਾਨਵਾਧੀਕਾਰ ਦੇ ਇੱਕ ਵੱਡੇ ਵਕੀਲ ਅਤੇ ਸਾਲ 2022 ਦੇ ਨੋਬਲ ਪੁਰਸਕਾਰ ਵਿਜੇਤਾ ਐਲਸ ਬਿਆਲਤਸਕੀ ਨੂੰ 10 ਸਾਲ ਜੇਲ ਦੀ ਸਜ਼ਾ ਸੁਣਾਈ ਹੈ। ਬਿਆਲਤਸਕੀ ਤੋਂ ਇਲਾਵਾ ਵਿਆਸਨਾ ਹਿਊਮਨ ਰਾਈਟਸ ਸੈਂਟਰ ਦੀ ਤਿੰਨ ਹੋਰ ਵੱਡੀ ਸ਼ਖਸੀਅਤਾਂ ਨੂੰ ਵੀ ਉੱਥੇ ਜਨਾਦੇਸ਼ ਦੀ ਉਲੰਘਣਾ ਕਰਨ ਅਤੇ ਤਸਕਰੀ ਦੇ ਜੁਰਮ ਵਿੱਚ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ।
ਇੱਕ ਦੋਸ਼ੀ ਨੂੰ 9 ਸਾਲ ਜੇਲ ਦੀ ਸਜ਼ਾ
ਇਹਨਾਂ ਵਿਚੋਂ ਇੱਕ ਦੋਸ਼ੀ ਨੂੰ 9 ਸਾਲ ਜੇਲ ਦੀ ਸਜ਼ਾ, ਦੂਜੇ ਦੋਸ਼ੀ ਨੂੰ 7 ਸਾਲ ਜੇਲ ਦੀ ਸਜ਼ਾ ਅਤੇ ਤੀਜੇ ਦੋਸ਼ੀ ਨੂੰ 8 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ, ਸਜ਼ਾ ਸੁਣਾਏ ਜਾਣ ਦੇ ਸਮੇਂ ਇਹ ਤਿੰਨੋਂ ਦੋਸ਼ੀ ਅਦਾਲਤ ਵਿੱਚ ਮੌਜੂਦ ਨਹੀਂ ਸਨ।
ਤਾਨਾਸ਼ਾਹ ਰਾਸ਼ਟਰਪਤੀ ਅਲੇਕਜੇਂਡਰ ਲੂਕਾਸ਼ੇਂਕੋ ਨੂੰ ਮੁੜ ਮਿਲੀ ਕੁਰਸੀ
ਸਾਲ 2020 ਦੀਆਂ ਚੋਣਾਂ ਦੌਰਾਨ ਮੁਲਕ ਵਿੱਚ ਵੱਡੇ ਵਿਰੋਧ ਪ੍ਰਦਰਸ਼ਨ ਕੀਤੇ ਗਏ ਸੀ, ਅਤੇ ਇਸ ਤੋਂ ਬਾਅਦ ਐਲਸ ਬਿਆਲਤਸਕੀ ਅਤੇ ਉਨ੍ਹਾਂ ਦੇ ਹੀ ਦੋ ਹੋਰ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਪਾ ਦਿੱਤਾ ਗਿਆ ਸੀ। ਚੋਣਾਂ ਤੋਂ ਬਾਅਦ ਮੁਲਕ ਦੇ ਤਾਨਾਸ਼ਾਹ ਰਾਸ਼ਟਰਪਤੀ ਅਲੇਕਜੇਂਡਰ ਲੂਕਾਸ਼ੇਂਕੋ ਨੂੰ ਮੁੜ ਕੁਰਸੀ ਤੇ ਕਾਬਿਜ਼ ਕਰ ਦਿੱਤਾ ਗਿਆ ਸੀ।
ਤੀਜਾ ਮੁਲਜ਼ਮ ਗ੍ਰਿਫਤਾਰੀ ਤੋਂ ਪਹਿਲਾਂ ਭੱਜ ਗਿਆ ਸੀ ਬੇਲਾਰੂਸ
ਐਲਸ ਬਿਆਲਤਸਕੀ ਤੋਂ ਇਲਾਵਾਂ ਜਿਸ ਤੀਜੇ ਦੋਸ਼ੀ ਨੂੰ 8 ਸਾਲ ਜੇਲ ਦੀ ਸਜ਼ਾ ਸੁਣਾਈ ਗਈ, ਉਹ ਗ੍ਰਿਫਤਾਰ ਕੀਤੇ ਜਾਣ ਤੋਂ ਪਹਿਲਾਂ ਬੇਲਾਰੂਸ ਤੋਂ ਭੱਜ ਗਿਆ ਸੀ, ਪਰ ਬਾਅਦ ਵਿੱਚ ਉਸ ਨੂੰ ਕਾਬੂ ਕਰ ਲਿਆ ਗਿਆ। ਦੱਸ ਦਈਏ ਕਿ ਸੰਨ 1994 ਤੋਂ ਲੈ ਕੇ ਹੁਣ ਤਕ ਤਾਨਾਸ਼ਾਹ ਰਾਸ਼ਟਰਪਤੀ ਅਲੇਕਜੇਂਡਰ ਲੂਕਾਸ਼ੇਂਕੋ ਨੇ ਮੁਲਕ ਵਿੱਚ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਬੜੀ ਸਖਤੀ ਅਤੇ ਬੇਰਹਿਮੀ ਨਾਲ ਕੁਚਲ ਦਿੱਤਾ ਸੀ ਜੋ ਮੁਲਕ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਵਿਰੋਧ ਪ੍ਰਦਰਸ਼ਨ ਦਸਿਆ ਜਾਂਦਾ ਹੈ। ਪ੍ਰਦਰਸ਼ਨ ਵਿੱਚ ਹਿੱਸਾ ਲੈਣ ਵਾਲੇ 35,000 ਤੋਂ ਵੀ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਬੇਲਾਰੂਸ ਪੁਲਿਸ ਨੇ ਤਬੀਅਤ ਨਾਲ ਕੁੱਟਿਆ ਸੀ।
ਬਿਆਲਤਸਕੀ ਅਤੇ ਉਹਨਾਂ ਦੇ ਸਹਿਯੋਗੀਆਂ ਨੂੰ ਪਿੰਜਰੇ ‘ਚ ਰੱਖਿਆ
ਬੰਦ ਦਰਵਾਜ਼ੇ ਪਿੱਛੇ ਅਦਾਲਤ ਵਿੱਚ ਸੁਣਵਾਈ ਦੌਰਾਨ 60 ਸਾਲ ਦੇ ਨੋਬਲ ਪੁਰਸਕਾਰ ਵਿਜੇਤਾ ਐਲਸ ਬਿਆਲਤਸਕੀ ਅਤੇ ਉਹਨਾਂ ਦੇ ਸਹਿਯੋਗੀਆਂ ਨੂੰ ਇੱਕ ਪਿੰਜਰੇ ‘ਚ ਰੱਖਿਆ ਗਿਆ ਸੀ। ਦੂਜੇ ਪਾਸੇ ਬੇਲਾਰੂਸ ਵਿੱਚ ਵਿਰੋਧੀ ਧੜੇ ਦੇ ਨੇਤਾ ਸਵਿਅਤਲਾਨਾ ਤ ਸਿਖਾਲੂੰਸਕਾਯਾ ਵੱਲੋਂ ਇਸ ਅਦਾਲਤੀ ਫੈਸਲੇ ਨੂੰ ਡਰਾਉਣ ਵਾਲਾ ਫੈਸਲਾ ਕਰਾਰ ਦਿੰਦਿਆਂ ਆਪਣੇ ਇੱਕ ਟਵੀਟ ਚ ਕਿਹਾ, ਅਸੀਂ ਸਾਰਿਆਂ ਨੂੰ ਚਾਹੀਦਾ ਹੈ ਕਿ ਅਦਾਲਤ ਦੇ ਇਸ ਸ਼ਰਮਨਾਕ ਫੈਸਲੇ ਦੇ ਖਿਲਾਫ ਲੜਾਈ ਸ਼ੁਰੂ ਕਰਦੇ ਹੋਏ ਇਹਨਾਂ ਸਾਰਿਆਂ ਫੜੇ ਗਏ ਲੋਕਾਂ ਨੂੰ ਜੇਲ੍ਹ ਤੋਂ ਛੁਡਾਉਣ ਲਈ ਵੱਡੀ ਮੁਹਿੰਮ ਸ਼ੁਰੂ ਕਰੀਏ।