ਨੇਪਾਲ: ਐਵਰੈਸਟ ਬੇਸ ਕੈਂਪ ‘ਤੇ ਦੋ ਹੈਲੀਕਾਪਟਰਾਂ ਦੀ ਟੱਕਰ, ਇੱਕ ਭਾਰਤੀ ਦੀ ਮੌਤ

Updated On: 

03 Nov 2026 12:38 PM IST

Nepal: ਨੇਪਾਲ ਦੇ ਐਵਰੈਸਟ ਬੇਸ ਕੈਂਪ 'ਤੇ ਦੋ ਹੈਲੀਕਾਪਟਰ ਆਪਸ ਵਿੱਚ ਟਕਰਾ ਕੇ ਹਾਦਸਾਗ੍ਰਸਤ ਹੋ ਗਏ। ਇਸ ਹਾਦਸੇ ਵਿੱਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ, ਜਦਕਿ ਦੋ ਲੋਕ ਜ਼ਖ਼ਮੀ ਹੋ ਗਏ। ਇਹ ਹਾਦਸਾ ਫੇਰਿਚੇ ਹੈਲੀਪੈਡ 'ਤੇ ਹੈਲੀਕਾਪਟਰਾਂ ਦੇ ਉਤਰਨ ਸਮੇਂ ਵਾਪਰਿਆ।

ਨੇਪਾਲ: ਐਵਰੈਸਟ ਬੇਸ ਕੈਂਪ ਤੇ ਦੋ ਹੈਲੀਕਾਪਟਰਾਂ ਦੀ ਟੱਕਰ, ਇੱਕ ਭਾਰਤੀ ਦੀ ਮੌਤ

ਨੇਪਾਲ 'ਚ ਹੈਲੀਕਾਪਟਰ ਹਾਦਸਾ, 1 ਭਾਰਤੀ ਦੀ ਮੌਤ

ਨੇਪਾਲ ਦੇ ਐਵਰੈਸਟ ਬੇਸ ਕੈਂਪ ‘ਤੇ ਦੋ ਹੈਲੀਕਾਪਟਰ ਆਪਸ ਵਿੱਚ ਟਕਰਾ ਕੇ ਕ੍ਰੈਸ਼ ਹੋ ਗਏ। ਇਸ ਹਾਦਸੇ ਵਿੱਚ ਇੱਕ ਵਿਦੇਸ਼ੀ ਨਾਗਰਿਕ ਦੀ ਮੌਤ ਹੋ ਗਈ, ਜਦਕਿ ਦੋ ਲੋਕ ਜ਼ਖ਼ਮੀ ਹੋਏ ਹਨ। ਇਹ ਘਟਨਾ ਨੇਪਾਲ ਦੇ ਮਾਊਂਟ ਐਵਰੈਸਟ ਖੇਤਰ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਹੈਲੀਕਾਪਟਰ ਫਿਸ਼ ਟੇਲ ਏਅਰ ਅਤੇ ਡਾਇਨੇਸਟੀ ਏਅਰ ਦੇ ਸਨ। ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਵਿੱਚ ਹਫ਼ੜਾ-ਦਫ਼ੜੀ ਮਚ ਗਈ।

ਜਾਣਕਾਰੀ ਮੁਤਾਬਕ, ਮੰਗਲਵਾਰ (3 ਨਵੰਬਰ) ਸਵੇਰੇ ਨੇਪਾਲ ਦੇ ਮਾਊਂਟ ਐਵਰੈਸਟ ਖੇਤਰ ਵਿੱਚ ਫੇਰਿਚੇ ਹੈਲੀਪੈਡ ‘ਤੇ ਉਤਰਦੇ ਸਮੇਂ ਦੋ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ ਅਤੇ ਹਾਦਸਾਗ੍ਰਸਤ ਹੋ ਗਏ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਭਾਰਤੀ ਨਾਗਰਿਕ ਬਸੰਤ ਕੁਮਾਰ ਬਾਲਾਰਾਮਾਰਾਮਡੂ ਵਜੋਂ ਹੋਈ ਹੈ। ਜਦਕਿ ਦੋ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚ ਇੱਕ ਭਾਰਤੀ ਨਾਗਰਿਕ ਸ਼ੈਲੇਸ਼ ਕ੍ਰਿਸ਼ਨਾ ਪਟੇਲ ਅਤੇ ਦੂਜਾ ਨਿਊਜ਼ੀਲੈਂਡ ਦਾ ਨਾਗਰਿਕ ਹੈ।

ਫਿਸ਼ਟੇਲ ਏਅਰ ਦੇ ਹੈਲੀਕਾਪਟਰ ਵਿੱਚ ਸਵਾਰ ਇੱਕ ਯਾਤਰੀ ਦੀ ਮੌਤ

ਸੋਲੁਖੁੰਬੂ ਦੇ ਪੁਲਿਸ ਮੁਖੀ ਮੌਸਮ ਤਮਾਂਗ ਨੇ ਦੱਸਿਆ ਕਿ ਟੱਕਰ ਵਿੱਚ ਸ਼ਾਮਲ ਹੈਲੀਕਾਪਟਰ ਫਿਸ਼ ਟੇਲ ਏਅਰ ਅਤੇ ਡਾਇਨੇਸਟੀ ਏਅਰ ਦੇ ਸਨ। ਫਿਸ਼ਟੇਲ ਏਅਰ ਦੇ ਹੈਲੀਕਾਪਟਰ ਵਿੱਚ ਸਵਾਰ ਇੱਕ ਯਾਤਰੀ ਦੀ ਮੌਤ ਹੋ ਗਈ। ਉੱਥੇ ਹੀ ਹਾਦਸੇ ਵਿੱਚ ਜ਼ਖ਼ਮੀ ਹੋਏ ਦੋ ਲੋਕਾਂ ਨੂੰ ਹੈਲੀਕਾਪਟਰ ਰਾਹੀਂ ਕਾਠਮੰਡੂ ਦੇ ਮੈਡੀਸਿਟੀ ਹਸਪਤਾਲ ਪਹੁੰਚਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਘਟਨਾ ਦੀ ਵੀਡੀਓ ਆਈ ਸਾਹਮਣੇ

ਸੋਸ਼ਲ ਮੀਡੀਆ ‘ਤੇ ਇਸ ਘਟਨਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਹਾਦਸੇ ਤੋਂ ਬਾਅਦ ਹੈਲੀਕਾਪਟਰਾਂ ਦੇ ਮਲਬੇ ਅਤੇ ਉਨ੍ਹਾਂ ਦੇ ਆਲੇ-ਦੁਆਲੇ ਲੋਕਾਂ ਦੀ ਭੀੜ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਦੋ ਹੈਲੀਕਾਪਟਰ ਆਪਸ ਵਿੱਚ ਟਕਰਾ ਜਾਂਦੇ ਹਨ।

ਦੋਵੇਂ ਹੈਲੀਕਾਪਟਰ ਵੱਖ-ਵੱਖ ਦਿਸ਼ਾਵਾਂ ਤੋਂ ਆਉਂਦੇ ਹਨ ਅਤੇ ਨੇੜੇ ਪਹੁੰਚਦੇ ਹੀ ਉਨ੍ਹਾਂ ਵਿਚਕਾਰ ਜ਼ੋਰਦਾਰ ਟੱਕਰ ਹੋ ਜਾਂਦੀ ਹੈ। ਇਸ ਦੌਰਾਨ ਮੌਕੇ ‘ਤੇ ਮੌਜੂਦ ਲੋਕਾਂ ਵਿੱਚ ਹਫ਼ੜਾ-ਦਫ਼ੜੀ ਮਚ ਜਾਂਦੀ ਹੈ ਅਤੇ ਉਹ ਆਪਣੀ ਜਾਨ ਬਚਾਉਣ ਲਈ ਭੱਜਣ ਲੱਗਦੇ ਹਨ। ਟੱਕਰ ਕਾਰਨ ਦੋਵੇਂ ਹੈਲੀਕਾਪਟਰ ਬੁਰੀ ਤਰ੍ਹਾਂ ਨੁਕਸਾਨੇ ਗਏ।

ਘਟਨਾ ਵਾਲੀ ਥਾਂ ‘ਤੇ ਬਚਾਅ ਕਾਰਜ ਜਾਰੀ

ਦੱਸਿਆ ਜਾ ਰਿਹਾ ਹੈ ਕਿ ‘ਸਿਮਰਿਕ ਏਅਰ’ ਦਾ ਇੱਕ ਹੈਲੀਕਾਪਟਰ ਘਟਨਾ ਵਾਲੀ ਥਾਂ ‘ਤੇ ਪਹੁੰਚ ਗਿਆ ਹੈ ਅਤੇ ਬਚਾਅ ਕਾਰਜ ਜਾਰੀ ਹੈ। ਅਧਿਕਾਰੀਆਂ ਮੁਤਾਬਕ, ‘ਫਿਸ਼ਟੇਲ ਏਅਰ’ ਦੇ ਹੈਲੀਕਾਪਟਰ ਨੂੰ ਕੈਪਟਨ ਪ੍ਰੱਜਵਲ ਕੇ.ਸੀ. ਉਡਾ ਰਹੇ ਸਨ, ਜਦਕਿ ‘ਏਅਰ ਡਾਇਨੇਸਟੀ’ ਦੇ ਹੈਲੀਕਾਪਟਰ ਦੀ ਕਮਾਨ ਕੈਪਟਨ ਰਬਿੰਦਰ ਪ੍ਰਜਾਪਤੀ ਕੋਲ ਸੀ। ਘਟਨਾ ਵਾਲੀ ਥਾਂ ‘ਤੇ ਮੌਜੂਦ ਅਧਿਕਾਰੀਆਂ ਨੇ ਜਾਨੀ ਨੁਕਸਾਨ ਦੀ ਪੁਸ਼ਟੀ ਕੀਤੀ ਹੈ। ਫਿਲਹਾਲ ਹਾਦਸੇ ਸਬੰਧੀ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

Source: TV9Hindi.com
Loading...
Unable to load recommendations.
Follow Us
Related Stories
ਕੈਲੀਫੋਰਨੀਆ ਦੇ ਨਗਰ ਕੀਰਤਨ ‘ਚ ਹਿੰਸਾ ਦੀਆਂ ਦੋ ਘਟਨਾਵਾਂ, ਗੋਲੀਬਾਰੀ ਤੋਂ ਬਾਅਦ ਚਾਕੂ ਨਾਲ ਹਮਲਾ, 28 ਸਾਲਾ ਦਵਿੰਦਰ ਸਿੰਘ ਗ੍ਰਿਫ਼ਤਾਰ
ਨਸਲਵਾਦੀ ਇਤਿਹਾਸ ਵਾਲੇ ਇਲਾਕੇ ‘ਚ ਸੁਰੱਖਿਅਤ ਸਮਾਜ ਦਾ ਸੁਪਨਾ ਕੌਣ ਹੈ ਭਾਰਤੀ ਮੂਲ ਦੀ ਮਹਿਲਾ ਸ਼ੁਚਿਤਾ ਪਟੇਲ, ਜੋ ਅਮਰੀਕਾ ਵਿੱਚ ਲੜ ਰਹੀ ਹੈ ਮਿਡਟਰਮ ਚੋਣ?
ਅਮਰੀਕਾ: ਫਲੋਰੀਡਾ ‘ਚ ਬਿਜ਼ਨਸ ਜੈੱਟ ਹੋਇਆ ਕ੍ਰੈਸ਼, ਡਿੱਗਦੇ ਹੀ ਅੱਗ ਦਾ ਗੋਲਾ ਬਣਿਆ ਜਹਾਜ਼, 9 ਲੋਕਾਂ ਦੀ ਮੌਤ; VIDEO
ਫਰਾਂਸ ਤੋਂ ਬਾਅਦ ਹੁਣ ਜਰਮਨੀ ‘ਚ ਹਿੰਸਾ, ਬਰਲਿਨ ਸਣੇ ਕਈ ਸ਼ਹਿਰਾਂ ‘ਚ ਲੁੱਟ, 27 ਪੁਲਿਸ ਮੁਲਾਜ਼ਮ ਜ਼ਖਮੀ
H-1B ਵੀਜ਼ਾ ਧਾਰਕਾਂ ‘ਤੇ ਸਖ਼ਤੀ ਅਮਰੀਕਾ ਨੂੰ ਪਵੇਗੀ ਭਾਰੀ, ਇੰਡੀਆਸਪੋਰਾ ਨੇ ਵੱਡੇ ਆਰਥਿਕ ਸੰਕਟ ਦੀ ਦਿੱਤੀ ਚੇਤਾਵਨੀ
H-1B ਵੀਜ਼ਾ ਧਾਰਕਾਂ ਨੂੰ ਪਰੇਸ਼ਾਨ ਕਰਨ ਨਾਲ ਅਮਰੀਕਾ ਨੂੰ ਲੱਗੇਗਾ ਆਰਥਿਕ ਝਟਕਾ, ਇੰਡੀਆਸਪੋਰਾ ਨੇ ਦਿੱਤੀ ਚੇਤਾਵਨੀ