AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਨੇਪਾਲ: ਪੋਖਰਾ ਤੋਂ ਕਾਠਮੰਡੂ ਜਾ ਰਹੀ ਬੱਸ ਨਦੀ ਵਿੱਚ ਡਿੱਗੀ, ਨਿਊਜ਼ੀਲੈਂਡ ਦੇ 2 ਸੈਲਾਨੀ ਸਮੇਤ 18 ਦੀ ਮੌਤ, 27 ਲੋਕ ਜ਼ਖਮੀ

ਨੇਪਾਲ ਵਿੱਚ ਇੱਕ ਬੱਸ ਨਦੀ ਵਿੱਚ ਡਿੱਗਣ ਨਾਲ ਅਠਾਰਾਂ ਲੋਕਾਂ ਦੀ ਮੌਤ ਹੋ ਗਈ। ਯਾਤਰੀਆਂ ਨਾਲ ਭਰੀ ਪੋਖਰਾ ਤੋਂ ਕਾਠਮੰਡੂ ਜਾ ਰਹੀ ਬੱਸ ਸਵੇਰੇ 1:30 ਵਜੇ ਦੇ ਕਰੀਬ ਕੰਟਰੋਲ ਗੁਆ ਬੈਠੀ ਅਤੇ ਧਾਡਿੰਗ ਨੇੜੇ ਤ੍ਰਿਸ਼ੂਲੀ ਨਦੀ ਵਿੱਚ ਡਿੱਗ ਗਈ। ਸਰੋਤ ਸੀਮਤ ਸਨ, ਅਤੇ ਬਚਾਅ ਕਾਰਜ ਟਾਰਚਲਾਈਟ ਦੀ ਵਰਤੋਂ ਕਰਕੇ ਚਲਾਇਆ ਗਿਆ।

ਨੇਪਾਲ: ਪੋਖਰਾ ਤੋਂ ਕਾਠਮੰਡੂ ਜਾ ਰਹੀ ਬੱਸ ਨਦੀ ਵਿੱਚ ਡਿੱਗੀ, ਨਿਊਜ਼ੀਲੈਂਡ ਦੇ 2 ਸੈਲਾਨੀ ਸਮੇਤ 18 ਦੀ ਮੌਤ, 27 ਲੋਕ ਜ਼ਖਮੀ
ਪੋਖਰਾ ਤੋਂ ਕਾਠਮੰਡੂ ਜਾ ਰਹੀ ਬੱਸ ਨਦੀ ਵਿੱਚ ਡਿੱਗੀ, 18 ਦੀ ਮੌਤ, 27 ਲੋਕ ਜ਼ਖਮੀ
tv9-punjabi
| Published: 23 Feb 2026 13:43 PM IST

ਸੋਮਵਾਰ ਸਵੇਰੇ ਨੇਪਾਲ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਰਾਜਧਾਨੀ ਕਾਠਮੰਡੂ ਜਾ ਰਹੀ ਇੱਕ ਪੈਸੇਂਜਰ ਬੱਸ ਕੰਟਰੋਲ ਗੁਆ ਬੈਠੀ ਅਤੇ ਨਦੀ ਵਿੱਚ ਡਿੱਗ ਗਈ। ਨਿਊਜ਼ੀਲੈਂਡ ਦੇ 2 ਸੈਲਾਨੀਆਂ ਸਮੇਤ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਅਤੇ 27 ਹੋਰ ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚੋਂ ਜ਼ਿਆਦਾਤਰ ਸਥਾਨਕ ਲੋਕ ਸਨ।

ਇਹ ਪੈਸੇਂਜਰ ਬੱਸ ਐਤਵਾਰ-ਸੋਮਵਾਰ ਰਾਤ ਨੂੰ ਪੋਖਰਾ ਤੋਂ ਕਾਠਮੰਡੂ ਜਾ ਰਹੀ ਸੀ ਜਦੋਂ ਸਵੇਰੇ 1:30 ਵਜੇ ਦੇ ਕਰੀਬ ਇਸਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਧਾਡਿੰਗ ਨੇੜੇ ਤ੍ਰਿਸ਼ੂਲੀ ਨਦੀ ਵਿੱਚ ਡਿੱਗ ਗਈ। ਬੱਸ ਨਦੀ ਵਿੱਚ ਡਿੱਗਣ ਨਾਲ ਅਠਾਰਾਂ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਛੇ ਔਰਤਾਂ ਅਤੇ 12 ਪੁਰਸ਼ ਸ਼ਾਮਲ ਸਨ। ਜਦੋ ਕਿ 27 ਯਾਤਰੀਆਂ ਨੂੰ ਬਚਾ ਲਿਆ ਗਿਆ।

8 ਔਰਤਾਂ ਸਮੇਤ 27 ਲੋਕ ਹੋਏ ਜ਼ਖਮੀ

ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਵਿੱਚ 6 ਔਰਤਾਂ ਅਤੇ 12 ਪੁਰਸ਼ਾ ਨੇ ਜਾਨਾਂ ਗੁਆ ਦਿੱਤੀਆਂ, ਜਦੋਂ ਕਿ 27 ਹੋਰ ਜ਼ਖਮੀ ਹੋ ਗਏ। ਜ਼ਖਮੀਆਂ, ਜਿਨ੍ਹਾਂ ਵਿੱਚ 8 ਔਰਤਾਂ, 18 ਪੁਰਸ਼ ਅਤੇ ਇੱਕ ਨਾਬਾਲਗ ਲੜਕੀ ਸ਼ਾਮਲ ਹੈ, ਉਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ ਕੁਝ ਵਿਦੇਸ਼ੀ ਸੈਲਾਨੀ ਵੀ ਸਵਾਰ ਸਨ। ਮ੍ਰਿਤਕਾਂ ਵਿੱਚ ਨਿਊਜ਼ੀਲੈਂਡ ਦੇ 2 ਨਾਗਰਿਕ ਹੈ, ਜਿਨ੍ਹਾਂ ਵਿੱਚ ਇੱਕ ਪੁਰਸ਼ ਅਤੇ ਇੱਕ ਔਰਤ ਸ਼ਾਮਲ ਹੈ।

ਬੱਸ ਨੰਬਰ Ga 1 Kha 1421 ਜੋ ਪੋਖਰਾ ਤੋਂ ਕਾਠਮੰਡੂ ਲਈ ਰਵਾਨਾ ਹੋਈ ਸੀ। ਬੱਸ ਪ੍ਰਿਥਵੀ ਹਾਈਵੇਅ ‘ਤੇ ਜਾ ਰਹੀ ਸੀ, ਇਹ ਰੋਰੰਗ ਗ੍ਰਾਮੀਣ ਨਗਰ ਪਾਲਿਕਾ-5, ਬੇਨੀਘਾਟ ਧਾਡਿੰਗ ਦੇ ਭੈਸਪਤੀ ਖੇਤਰ ਦੇ ਨੇੜੇ ਸਵੇਰੇ 1:30 ਵਜੇ ਦੇ ਕਰੀਬ ਸੜਕ ਤੋਂ ਉਲਟ ਗਈ। ਬੱਸ ਢਲਾਣ ਤੋਂ ਲਗਭਗ 300 ਮੀਟਰ ਹੇਠਾਂ ਡਿੱਗ ਗਈ ਅਤੇ ਬੁਰੀ ਤਰ੍ਹਾਂ ਡੈਮੇਜ਼ ਹੋ ਗਈ।

ਟਾਰਚਲਾਈਟ ਦੁਆਰਾ ਕੀਤਾ ਗਿਆ ਬਚਾਅ ਕਾਰਜ

ਹਾਦਸੇ ਦੀ ਖ਼ਬਰ ਤੋਂ ਬਾਅਦ, ਇੱਕ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਇਸ ਬਚਾਅ ਕਾਰਜ ਵਿੱਚ ਨੇਪਾਲ ਫੌਜ, ਹਥਿਆਰਬੰਦ ਪੁਲਿਸ ਬਲ ਅਤੇ ਨੇਪਾਲ ਪੁਲਿਸ ਨੇ ਹਿੱਸਾ ਲਿਆ। ਹਾਲਾਂਕਿ, ਮੁਸ਼ਕਲ ਇਲਾਕਾ, ਸੰਘਣਾ ਹਨੇਰਾ ਅਤੇ ਰਾਹਤ ਸਪਲਾਈ ਦੀ ਘਾਟ ਨੇ ਮਹੱਤਵਪੂਰਨ ਚੁਣੌਤੀਆਂ ਖੜ੍ਹੀਆਂ ਕੀਤੀਆਂ। ਬਚੇ ਲੋਕਾਂ ਨੂੰ ਕਿਸ਼ਤੀ ਰਾਹੀਂ ਲਗਭਗ ਇੱਕ ਕਿਲੋਮੀਟਰ ਹੇਠਾਂ ਵੱਲ ਲਿਆਂਦਾ ਗਿਆ, ਫਿਰ ਸੜਕ ਰਾਹੀਂ ਕੱਢਿਆ ਗਿਆ ਅਤੇ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ।

ਮੁੱਖ ਜ਼ਿਲ੍ਹਾ ਅਧਿਕਾਰੀ ਸੁਵੇਦੀ ਨੇ ਕਿਹਾ ਕਿ ਜ਼ਖਮੀਆਂ ਨੂੰ ਰਾਤ ਨੂੰ ਟਾਰਚ ਦੀ ਰੌਸ਼ਨੀ ਵਿੱਚ ਬਚਾਇਆ ਗਿਆ। ਉਨ੍ਹਾਂ ਮੰਨਿਆ ਕਿ ਘਟਨਾ ਸਥਾਨ ‘ਤੇ ਰਾਹਤ ਦਾ ਸਮਾਨ ਘੱਟ ਸੀ।

Follow Us
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ...
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?...
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ...
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ...
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ...
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ...
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration...
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ...
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ...