Landslide In China: ਚੀਨ ਦੇ ਸਿਚੁਆਨ ‘ਚ ਜ਼ਮੀਨ ਖਿਸਕਣ ਨਾਲ 14 ਲੋਕ ਦੱਬੇ ਗਏ, ਪੰਜ ਲਾਪਤਾ
ਚੀਨ ਦੇ ਇਸ ਖੇਤਰ 'ਚ ਪਿਛਲੇ ਕੁਝ ਸਾਲਾਂ 'ਚ ਜ਼ਮੀਨ ਖਿਸਕਣ ਦੀਆਂ ਕਈ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ। ਇਸੇ ਤਰ੍ਹਾਂ ਦੀ ਘਟਨਾ ਸਾਲ 2017 'ਚ ਵੀ ਦੇਖਣ ਨੂੰ ਮਿਲੀ ਸੀ। ਜਿਸ ਵਿੱਚ ਸ਼ਿਨਮੋ ਵਿੱਚ ਪਹਾੜੀ ਦੇ ਕਿਨਾਰੇ ਸਥਿਤ ਇੱਕ ਪੂਰਾ ਪਿੰਡ ਪ੍ਰਭਾਵਿਤ ਹੋਇਆ ਸੀ। ਘੱਟੋ-ਘੱਟ 60 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ।

Landslide In China: ਚੀਨ ਦੇ ਦੱਖਣ-ਪੱਛਮ ‘ਚ ਸਥਿਤ ਸਿਚੁਆਨ ਸੂਬੇ ‘ਚ ਜ਼ਮੀਨ ਖਿਸਕਣ ਦੀ ਵੱਡੀ ਘਟਨਾ ਦੇਖਣ ਨੂੰ ਮਿਲੀ ਹੈ। ਇਸ ਹਾਦਸੇ ‘ਚ 14 ਲੋਕਾਂ ਦੀ ਮੌਤ (14 People Died) ਹੋ ਗਈ ਹੈ ਅਤੇ ਪੰਜ ਲੋਕ ਲਾਪਤਾ ਦੱਸੇ ਜਾ ਰਹੇ ਹਨ। ਘਟਨਾ ਦੇ ਬਾਰੇ ‘ਚ ਉੱਥੋਂ ਦੀ ਸਥਾਨਕ ਸਰਕਾਰ ਨੇ ਦੱਸਿਆ ਹੈ ਕਿ ਸ਼ਨੀਵਾਰ ਸਵੇਰੇ 6 ਵਜੇ ਲੇਸ਼ਾਨ ਸ਼ਹਿਰ ਦੇ ਨੇੜੇ ਜਿਨਕੋਹੇ ਦੇ ਜੰਗਲਾਤ ਸਟੇਸ਼ਨ ‘ਤੇ ਪਹਾੜ ਦਾ ਇਕ ਹਿੱਸਾ ਭਾਰੀ ਡਿੱਗ ਗਿਆ।
ਬਿਆਨ ਮੁਤਾਬਕ ਸ਼ਨੀਵਾਰ (Saturday) ਦੁਪਹਿਰ 3 ਵਜੇ ਤੱਕ 14 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਜਦਕਿ ਪੰਜ ਲੋਕ ਲਾਪਤਾ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਰਾਹਤ ਅਤੇ ਬਚਾਅ ਕਾਰਜ ਲਈ 180 ਲੋਕਾਂ ਦੀ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਇਕ ਦਰਜਨ ਤੋਂ ਵੱਧ ਬਚਾਅ ਉਪਕਰਣ ਵੀ ਮੌਕੇ ‘ਤੇ ਭੇਜੇ ਗਏ ਹਨ। ਜਿਸ ਇਲਾਕੇ ਵਿੱਚ ਜ਼ਮੀਨ ਖਿਸਕਣ ਦੀ ਇਹ ਘਟਨਾ ਵਾਪਰੀ ਹੈ, ਉਹ ਖੇਤਰ ਪਹਿਲਾਂ ਹੀ ਬਹੁਤ ਅਸੁਰੱਖਿਅਤ ਮੰਨਿਆ ਜਾਂਦਾ ਹੈ।