Khalistani in Australia: ਖਾਲਿਸਤਾਨ ਸਮਰਥਕਾਂ ਨੇ ਭਾਰਤੀ ਵਿਦਿਆਰਥੀ ਦੀ ਕੀਤੀ ਕੁੱਟਮਾਰ, ਖਾਲਿਸਤਾਨ ਜ਼ਿੰਦਾਬਾਦ ਦੇ ਲਗਾਏ ਨਾਅਰੇ
Khalistani attack Indian student: ਖਾਲਿਸਤਾਨ ਸਮਰਥਕਾਂ ਨੇ ਆਸਟ੍ਰੇਲੀਆ ਵਿੱਚ ਇੱਕ ਭਾਰਤੀ ਵਿਦਿਆਰਥੀ 'ਤੇ ਹਮਲਾ ਕਰ ਦਿੱਤਾ। ਇਸ ਵੇਲੇ ਜ਼ਖਮੀ ਵਿਦਿਆਰਥੀ ਵੈਸਟਮੀਡ ਹਸਪਤਾਲ 'ਚ ਜੇਰੇ ਇਲਾਜ ਹੈ।

ਸੰਕੇਤਕ ਤਸਵੀਰ
ਆਸਟ੍ਰੇਲੀਆ ਨਿਊਜ਼। ਆਸਟ੍ਰੇਲੀਆ ਵਿੱਚ ਮੈਰੀਲੈਂਡ ਦੇ ਪੱਛਮੀ ਸ਼ਹਿਰ ਸਿਡਨੀ ‘ਚ ਖਾਲਿਸਤਾਨ ਸਮਰਥਕਾਂ ਨੇ ਇੱਕ ਭਾਰਤੀ ਵਿਦਿਆਰਥੀ ‘ਤੇ ਹਮਲਾ ਕਰ ਦਿੱਤਾ। ਹੁਣ ਜ਼ਖਮੀ ਵਿਦਿਆਰਥੀ ਦਾ ਵੈਸਟਮੀਡ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
‘ਦਿ ਆਸਟ੍ਰੇਲੀਆ ਟੂਡੇ’ ਨੂੰ ਜਾਣਕਾਰੀ ਦਿੰਦਿਆ ਜ਼ਖਮੀ ਵਿਦਿਆਰਥੀ ਨੇ ਦੱਸਿਆ ਕਿ ਮੈਂ ਸਵੇਰੇ 5.30 ਵਜੇ ਕੰਮ ‘ਤੇ ਜਾ ਰਿਹਾ ਸੀ। ਇਸ ਦੌਰਾਨ 4 ਤੋਂ 5 ਖਾਲਿਸਤਾਨ ਸਮਰਥਕਾਂ ਵੱਲੋਂ ਮੇਰੇ ‘ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਮੁਲਜ਼ਮ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ।