Ripudaman Singh: ਕਨਿਸ਼ਕ ਜਹਾਜ਼ ਹਾਦਸੇ ਦੇ ਦੋਸ਼ੀ ਰਿਪੁਦਮਨ ਮਲਿਕ ਦੇ ਇੱਕ ਕਾਤਲ ਨੂੰ 20 ਸਾਲ ਦੀ ਸਜ਼ਾ, 2022 ਚ ਮਾਰੀ ਗਈ ਸੀ ਗੋਲੀ
Kanishka Plane Blast: 1985 ਦੇ ਏਅਰ ਇੰਡੀਆ ਜਹਾਜ਼ ਬੰਬ ਧਮਾਕੇ ਦੇ ਮਾਮਲੇ ਵਿੱਚ ਰਿਪੁਦਮਨ ਸਿੰਘ ਦਾ ਨਾਮ ਸ਼ੱਕੀਆਂ ਵਿੱਚ ਸ਼ਾਮਲ ਸੀ, ਪਰ ਉਸਨੂੰ ਬਰੀ ਕਰ ਦਿੱਤਾ ਗਿਆ। ਇਸ ਜਹਾਜ਼ ਹਾਦਸੇ ਵਿੱਚ 329 ਲੋਕ ਮਾਰੇ ਗਏ ਸਨ। ਸਾਲ 2022 ਵਿੱਚ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਰਿਪੁਦਮਨ ਸਿੰਘ ਦਾ 14 ਜੁਲਾਈ, 2022 ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸਦੇ ਕਤਲ ਦੇ ਦੋਸ਼ੀ ਬ੍ਰਿਟਿਸ਼ ਕੋਲੰਬੀਆ ਦੇ ਵਸਨੀਕ ਟੈਨਰ ਫੌਕਸ ਅਤੇ ਜੋਸ ਲੋਪੇਜ਼ ਨੇ ਇਸ ਕਤਲ ਦਾ ਗੁਨਾਹ ਕਬੂਰ ਕਰ ਲਿਆ ਸੀ।
ਰਿਪੁਦਮਨ ਸਿੰਘ ਮਲਿਕ. tv9 hindi/Twitter
ਰਿਪੁਦਮਨ ਮਲਿਕ ਦੇ ਕਤਲ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਦੋ ਵਿਅਕਤੀਆਂ ਵਿੱਚੋਂ ਇੱਕ ਟੈਨਰ ਫੌਕਸ ਨੂੰ ਕੈਨੇਡਾ ਵਿੱਚ ਸਜ਼ਾ ਸੁਣਾਈ ਗਈ ਹੈ। ਫੌਕਸ ਨੂੰ 20 ਸਾਲਾਂ ਲਈ ਪੈਰੋਲ ਦੀ ਯੋਗਤਾ ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਰਿਪੁਦਮਨ ਸਿੰਘ ਮਲਿਕ ਦੇ ਕਤਲ ਮਾਮਲੇ ਵਿੱਚ ਫੌਕਸ ਅਤੇ ਜੋਸ ਲੋਪੇਜ਼ ਨੇ ਦੂਜੀ ਸ਼੍ਰੇਣੀ ਦੀ ਹੱਤਿਆ ਦਾ ਦੋਸ਼ੀ ਮੰਨਿਆ ਸੀ। ਸਰਕਾਰੀ ਵਕੀਲਾਂ ਨੇ ਕਿਹਾ ਕਿ ਮਲਿਕ ਨੂੰ ਮਾਰਨ ਲਈ ਦੋ ਆਦਮੀਆਂ ਨੂੰ ਹਾਇਰ ਕੀਤਾ ਗਿਆ ਸੀ ਪਰ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੂੰ ਕਿਸਨੇ ਇਹ ਕੰਮ ਸੌਂਪਿਆ ਸੀ। ਮਲਿਕ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਫੌਕਸ ਨੂੰ ਇਹ ਵਾਰ-ਵਾਰ ਗੁਹਾਰ ਲਗਾਈ ਸੀ ਕਿ ਉਹ ਇਹ ਦੱਸੇ ਕਿ ਉਸਨੂੰ ਕਿਸਨੇ ਇਸ ਕੰਮ ‘ਤੇ ਰੱਖਿਆ ਸੀ।
ਜੁਲਾਈ 2022 ਵਿੱਚ ਹੋਇਆ ਸੀ ਕਤਲ
ਫੌਕਸ ਅਤੇ ਲੋਪੇਜ਼ ਨੂੰ ਮਲਿਕ ਨੂੰ ਮਾਰਨ ਦਾ ਕਾਂਟ੍ਰੈਕਟ ਦਿੱਤਾ ਗਿਆ ਸੀ, ਪਰ ਸਬੂਤਾਂ ਤੋਂ ਇਹ ਪਤਾ ਨਹੀਂ ਲੱਗ ਸਕਿਆ ਕਿ ਉਨ੍ਹਾਂ ਨੂੰ ਕਿਸਨੇ ਇਸ ਕੰਮ ‘ਤੇ ਰੱਖਿਆ ਸੀ। ਮਲਿਕ ਦੇ ਪਰਿਵਾਰ ਨੇ ਕਿਹਾ ਕਿ ਟੈਨਰ ਫੌਕਸ ਅਤੇ ਜੋਸ ਲੋਪੇਜ਼ ਨੂੰ ਕਤਲ ਨੂੰ ਅੰਜਾਮ ਦੇਣ ਲਈ ਰੱਖਿਆ ਗਿਆ ਸੀ। ਜਦੋਂ ਤੱਕ ਉਨ੍ਹਾਂ ਨੂੰ ਕੰਮ ਲਈ ਹਾਇਰ ਕਰਨ ਅਤੇ ਕਤਲ ਦਾ ਨਿਰਦੇਸ਼ ਦੇਣ ਵਾਲਿਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਨਹੀਂ ਲਿਆਂਦਾ ਜਾਂਦਾ, ਨਿਆਂ ਅਧੂਰਾ ਰਹੇਗਾ।
ਜੂਨ 1985 ਵਿੱਚ ਹੋਇਆ ਜਹਾਜ਼ ਚ ਬਲਾਸਟ
23 ਜੂਨ, 1985 ਨੂੰ, ਕੈਨੇਡਾ ਤੋਂ ਭਾਰਤ ਜਾ ਰਹੀ ਏਅਰ ਇੰਡੀਆ ਦੀ ਫਲਾਈਟ 182 ਵਿੱਚ ਆਇਰਲੈਂਡ ਦੇ ਤੱਟ ਦੇ ਨੇੜੇ ਹਵਾ ਵਿੱਚ ਹੀ ਬਲਾਸਟ ਹੋ ਗਿਆ ਸੀ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ 329 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕੈਨੇਡੀਅਨ ਨਾਗਰਿਕ ਸਨ ਜੋ ਭਾਰਤ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾ ਰਹੇ ਸਨ। ਉਸੇ ਸਮੇਂ, ਜਾਪਾਨ ਦੇ ਇੱਕ ਹਵਾਈ ਅੱਡੇ ‘ਤੇ ਵੀ ਇੱਕ ਬੰਬ ਫਟ ਗਿਆ, ਜਿਸ ਵਿੱਚ ਦੋ ਹੈਂਡਲਰ ਮਾਰੇ ਗਏ। ਇਸ ਹਮਲੇ ਦੀ ਯੋਜਨਾ ਕੈਨੇਡਾ ਵਿੱਚ ਮੌਜੂਦ ਸਿੱਖ ਕੱਟੜਪੰਥੀਆਂ ਦੁਆਰਾ ਬਣਾਈ ਗਈ ਸੀ। ਇਸ ਮਾਮਲੇ ਵਿੱਚ, ਮਲਿਕ ਅਤੇ ਸਹਿ-ਮੁਲਜ਼ਮ ਅਜਾਇਬ ਸਿੰਘ ਬਾਗੜੀ ਨੂੰ 2005 ਦੇ ਏਅਰ ਇੰਡੀਆ ਜਹਾਜ਼ ਬੰਬ ਧਮਾਕੇ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ ਸੀ।
ਰਿਪੁਦਮਨ ਮਲਿਕ ਦਾ ਪੁੱਤਰ ਹਰਦੀਪ ਮਲਿਕ ਕੈਨੇਡਾ ਦੇ ਸਰੀ ਵਿੱਚ ਰਹਿੰਦਾ ਹੈ ਅਤੇ ਇੱਕ ਵੱਡਾ ਕਾਰੋਬਾਰੀ ਹੈ। ਕੈਨੇਡੀਅਨ ਸਰਕਾਰ ਨੇ ਕਿਹਾ ਹੈ ਕਿ ਉਸਦੀ ਜਾਨ ਨੂੰ ਖ਼ਤਰਾ ਹੈ। 1985 ਦੇ ਏਅਰ ਇੰਡੀਆ ਬੰਬ ਧਮਾਕੇ ਦੇ ਮਾਮਲੇ ਵਿੱਚ ਬਰੀ ਹੋਏ ਰਿਪੁਦਮਨ ਸਿੰਘ ਦੇ ਕਤਲ ਤੋਂ ਬਾਅਦ, ਉਸ ਦੇ ਦੂਜੇ ਪੁੱਤਰ ਜਸਪ੍ਰੀਤ ਸਿੰਘ ਮਲਿਕ ਨੇ ਸੋਸ਼ਲ ਮੀਡੀਆ ‘ਤੇ ਇਮੋਸ਼ਨਲ ਪੋਸਟ ਪਾ ਕੇ ਕਿਹਾ ਸੀ ਕਿ ਉਨ੍ਹਾਂ ਦੇ ਪਿਤਾ ਦੀ ਹੱਤਿਆ ਕਨਿਸ਼ਕ ਬੰਬ ਧਮਾਕੇ ਨਾਲ ਸਬੰਧਤ ਨਹੀਂ ਸੀ।
ਇਹ ਵੀ ਪੜ੍ਹੋ
ਹਰਦੀਪ ਨਿੱਝਰ ਨਾਲ ਚੱਲ ਰਿਹਾ ਸੀ ਵਿਵਾਦ
ਕਤਲ ਤੋਂ ਪਹਿਲਾਂ, ਮਲਿਕ ਖਾਲਸਾ ਕਾਲਜ ਸ਼ੁਰੂ ਕਰਨ ਜਾ ਰਿਹਾ ਸੀ ਅਤੇ ਇਸ ਲਈ ਜਥੇਦਾਰ ਨੂੰ ਰਸਮੀ ਤੌਰ ‘ਤੇ ਬੁਲਾਇਆ ਗਿਆ ਸੀ। ਰਿਪੁਦਮਨ ਸਿੰਘ ਨੇ ਇੱਕ ਚੈਨਲ ਨੂੰ ਇੰਟਰਵਿਊ ਦਿੱਤਾ ਸੀ ਜਿਸ ਵਿੱਚ ਉਸਨੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਅਤੇ ਮਨਿੰਦਰ ਬੋਇਲ ਨੂੰ ‘ਬੁਲਿਸ਼’ (ਇਤਰਾਜ਼ਯੋਗ ਸ਼ਬਦ) ਕਿਹਾ ਸੀ। ਉੱਧਰ, ਇੱਕ ਧਾਰਮਿਕ ਪ੍ਰੋਗਰਾਮ ਵਿੱਚ, ਹਰਦੀਪ ਸਿੰਘ ਨਿੱਝਰ ਨੇ ਰਿਪੁਦਮਨ ਨੂੰ ਭਾਈਚਾਰੇ ਦਾ ਗੱਦਾਰ ਕਿਹਾ ਸੀ ਅਤੇ ਸਾਰੇ ਲੋਕਾਂ ਨੂੰ ਰਿਪੁਦਮਨ ਨੂੰ ਸਬਕ ਸਿਖਾਉਣ ਲਈ ਕਿਹਾ ਸੀ।
ਮੋਦੀ ਸਮਰਥਕ ਸੀ ਮਲਿਕ
ਮਲਿਕ ਇੱਕ ਬਿਜ਼ਨੈਸਮੈਨ ਸੀ ਜਿਸਨੇ ਖਾਲਸਾ ਕ੍ਰੈਡਿਟ ਯੂਨੀਅਨ ਅਤੇ ਖਾਲਸਾ ਸਕੂਲ ਦੀ ਸਥਾਪਨਾ ਕੀਤੀ। ਉਹ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਕੱਟੜ ਸਮਰਥਕ ਸੀ। ਕੈਨੇਡੀਅਨ ਪੁਲਿਸ ਇਸ ਨੂੰ ਵੀ ਕਤਲ ਦਾ ਕਾਰਨ ਮੰਨ ਰਹੀ ਹੈ। ਇਸ ਤੋਂ ਇਲਾਵਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਨੂੰ ਵੀ ਰਿਪੁਦਮਨ ਦੇ ਕਤਲ ਦਾ ਕਾਰਨ ਮੰਨਿਆ ਜਾ ਰਿਹਾ ਹੈ। ਇਸ ਕਾਰਨ ਕੈਨੇਡਾ ਦੇ ਸਿੱਖ ਭਾਈਚਾਰੇ ਵਿੱਚ ਰਿਪੁਦਮਨ ਵਿਰੁੱਧ ਗੁੱਸਾ ਦੇਖਣ ਨੂੰ ਮਿਲਿਆ।
ਬਾਅਦ ਵਿੱਚ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚਿਆ, ਜਿਸ ਤੋਂ ਬਾਅਦ ਰਿਪੁਦਮਨ ਨੇ ਛਪਾਈ ਬੰਦ ਕਰ ਦਿੱਤੀ ਅਤੇ ਸਾਰੇ ਫਾਰਮੈਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤੇ। ਕੋਈ ਵੀ ਆਪਣੀ ਮਰਜ਼ੀ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਛਾਪ ਸਕਦਾ। ਪੂਰੀ ਦੁਨੀਆ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਸਿਰਫ਼ ਅੰਮ੍ਰਿਤਸਰ ਵਿੱਚ ਹੀ ਹੁੰਦੀ ਹੈ।
ਰਿਪੁਦਮਨ ਦਾ ਕਤਲ ਇੱਕ ਟਾਰਗੇਟ ਕਿਲਿੰਗ ਸੂ ਅਤੇ ਇਸਨੂੰ ਯੋਜਨਾਬੱਧ ਅਤੇ ਪੂਰੀ ਤਰ੍ਹਾਂ ਅੰਜਾਮ ਦਿੱਤਾ ਗਿਆ ਸੀ। ਉੱਥੇ ਹੀ ਇਹ ਸਵਾਲ ਵੀ ਉੱਠਿਆ ਕਿ ਕੀ ਮਲਿਕ ਦੀ ਹੱਤਿਆ ਪਾਕਿਸਤਾਨ ਦੇ ਕਿਸੇ ਅੱਤਵਾਦੀ ਸੰਗਠਨ ਨੇ ਇਸ ਲਈ ਕੀਤੀ ਸੀ ਕਿਉਂਕਿ ਰਿਪੁਦਮਨ ਨੇ ਕੁਝ ਕੱਟੜਪੰਥੀਆਂ ਦਾ ਪਰਦਾਫਾਸ਼ ਕਰਨ ਦੀ ਧਮਕੀ ਦਿੱਤੀ ਸੀ।