ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਬਾਈਡਨ ਦੇ ਕਾਫਲੇ ਦੀ ਕਾਰ ਨਾਲ ਵਾਪਰਿਆ ਹਾਦਸਾ, ਸੁਰੱਖਿਆ ‘ਤੇ ਉੱਠੇ ਸਵਾਲ

ਜੋਅ ਬਾਈਡਨ ਅਤੇ ਫਸਟ ਲੇਡੀ ਜਿਲ ਬਾਈਡਨ ਉਸ ਕਾਰ ਵਿੱਚ ਨਹੀਂ ਬੈਠੇ ਸਨ ਜਿਸ ਵਿੱਚ ਇਹ ਹਾਦਸਾ ਹੋਇਆ। ਹਾਦਸੇ ਨੂੰ ਦੇਖ ਕੇ ਬਾਈਡਨ ਹੈਰਾਨ ਰਹਿ ਗਏ। ਕੁਝ ਸਮੇਂ ਬਾਅਦ ਬਾਈਡਨ ਦਾ ਕਾਫਲਾ ਉਥੋਂ ਰਵਾਨਾ ਹੋ ਗਿਆ। ਇਹ ਹਾਦਸਾ ਡੇਲਾਵੇਅਰ ਦੇ ਵਿਲਮਿੰਗਟਨ 'ਚ ਐਤਵਾਰ ਨੂੰ ਵਾਪਰਿਆ।

ਬਾਈਡਨ ਦੇ ਕਾਫਲੇ ਦੀ ਕਾਰ ਨਾਲ ਵਾਪਰਿਆ ਹਾਦਸਾ, ਸੁਰੱਖਿਆ ‘ਤੇ ਉੱਠੇ ਸਵਾਲ
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਤਸਵੀਰ
Follow Us
tv9-punjabi
| Published: 18 Dec 2023 10:17 AM

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ (Joe Biden) ਦੇ ਕਾਫਲੇ ਦੀ ਇੱਕ ਕਾਰ ਇੱਕ SUV ਨਾਲ ਟਕਰਾ ਗਈ। ਇਹ ਹਾਦਸਾ ਡੇਲਾਵੇਅਰ ਦੇ ਵਿਲਮਿੰਗਟਨ ‘ਚ ਐਤਵਾਰ ਨੂੰ ਵਾਪਰਿਆ। ਕਾਰ ਦੀ ਟੱਕਰ ਉਦੋਂ ਹੋਈ ਜਦੋਂ ਬਾਈਡਨ ਅਤੇ ਫਸਟ ਲੇਡੀ ਜਿਲ ਬਾਈਡਨ ਇੱਕ ਸਮਾਗਮ ਤੋਂ ਵਾਪਸ ਪਰਤ ਰਹੇ ਸਨ। ਸਮਾਚਾਰ ਏਜੰਸੀ ਐਸੋਸੀਏਟਡ ਪ੍ਰੈੱਸ ਦੇ ਮੁਤਾਬਕ ਬਿਡੇਨ ਅਤੇ ਉਨ੍ਹਾਂ ਦੀ ਪਤਨੀ ਸੁਰੱਖਿਅਤ ਹਨ, ਦੋਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਡੇਲੀ ਮੇਲ ਦੇ ਅਨੁਸਾਰ, ਹਾਦਸੇ ਤੋਂ ਬਾਅਦ, ਬਾਈਡਨ ਦੇ ਸੀਕਰੇਟ ਸਰਵਿਸ ਏਜੰਟਾਂ ਨੇ ਟੱਕਰ ਮਾਰਨ ਵਾਲੇ ਡਰਾਈਵਰ ਵੱਲ ਆਪਣੀਆਂ ਬੰਦੂਕਾਂ ਦਾ ਇਸ਼ਾਰਾ ਕੀਤਾ। ਸੀਕ੍ਰੇਟ ਸਰਵਿਸ ਨੇ ਇਸ ਘਟਨਾ ‘ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ।

ਵ੍ਹਾਈਟ ਹਾਊਸ ਦੇ ਅਨੁਸਾਰ, ਬਾਈਡਨ ਰਾਤ 8:07 ਵਜੇ ਵਿਲਮਿੰਗਟਨ ਵਿੱਚ ਬਾਈਡਨ-ਹੈਰਿਸ 2024 ਹੈੱਡਕੁਆਰਟਰ ਤੋਂ ਰਵਾਨਾ ਹੋਏ। ਉਹ ਆਪਣੀ ਚੋਣ ਪ੍ਰਚਾਰ ਟੀਮ ਦੇ ਨਾਲ ਸਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਾਈਡਨ ਨੇ ਇੱਕ ਰਿਪੋਰਟਰ ਦੇ ਸਵਾਲ ਦਾ ਜਵਾਬ ਦੇਣ ਤੋਂ ਥੋੜ੍ਹੀ ਦੇਰ ਬਾਅਦ, ਡੇਲਾਵੇਅਰ ਲਾਇਸੈਂਸ ਪਲੇਟਾਂ ਵਾਲੇ ਇੱਕ ਵਾਹਨ ਨੇ ਮੁਹਿੰਮ ਦਫ਼ਤਰ ਦੇ ਪ੍ਰਵੇਸ਼ ਦੁਆਰ ਦੇ ਸਾਹਮਣੇ ਮੋਟਰਕੇਡ ਦੀ ਰਾਖੀ ਕਰ ਰਹੀ ਇੱਕ ਐਸਯੂਵੀ ਨੂੰ ਟੱਕਰ ਮਾਰ ਦਿੱਤੀ।

ਕੁਝ ਵੀਡੀਓ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਸੀਕ੍ਰੇਟ ਸਰਵਿਸ ਏਜੰਟ ਬਾਈਡਨ ਨੂੰ ਆਪਣੀ ਕਾਰ ‘ਚ ਲਿਜਾਂਦੇ ਹੋਏ ਦਿਖਾਈ ਦੇ ਰਹੇ ਹਨ। ਹਾਦਸੇ ਵਿੱਚ ਕਾਰ ਦਾ ਬੰਪਰ ਨੁਕਸਾਨਿਆ ਗਿਆ। ਹਾਦਸੇ ਤੋਂ ਤੁਰੰਤ ਬਾਅਦ ਸੁਰੱਖਿਆ ਅਧਿਕਾਰੀਆਂ ਨੇ ਉਸ ਨੂੰ ਘੇਰ ਲਿਆ ਅਤੇ ਡਰਾਈਵਰ ਵੱਲ ਆਪਣੇ ਹਥਿਆਰਾਂ ਦਾ ਇਸ਼ਾਰਾ ਕੀਤਾ। ਇੱਕ ਚਸ਼ਮਦੀਦ ਨੇ ਦੱਸਿਆ, ਘਟਨਾ ਤੋਂ ਬਾਅਦ ਬਿਡੇਨ ਸੁਰੱਖਿਅਤ ਘਰ ਪਰਤ ਗਏ।

ਅਮਰਨਾਥ ਯਾਤਰਾ ਰੂਟ 'ਤੇ ਕਈ ਥਾਵਾਂ 'ਤੇ Landslides, ਇੱਕ ਦੀ ਮੌਤ, 10 ਸ਼ਰਧਾਲੂ ਜ਼ਖਮੀ... ਯਾਤਰਾ ਰਹੇਗੀ ਮੁਅੱਤਲ
ਅਮਰਨਾਥ ਯਾਤਰਾ ਰੂਟ 'ਤੇ ਕਈ ਥਾਵਾਂ 'ਤੇ Landslides, ਇੱਕ ਦੀ ਮੌਤ, 10 ਸ਼ਰਧਾਲੂ ਜ਼ਖਮੀ... ਯਾਤਰਾ ਰਹੇਗੀ ਮੁਅੱਤਲ...
ਮੁਜ਼ੱਫਰਨਗਰ ਤੋਂ ਕੰਵੜ ਲੈ ਕੇ ਦਿੱਲੀ ਜਾ ਰਿਹਾ ਹੈ 'ਰਾਵਣ', ਇਸ ਭੇਸ ਬਦਲਣ ਦਾ ਕਾਰਨ ਜਾਣ ਕੇ ਹੋ ਜਾਓਗੇ ਹੈਰਾਨ
ਮੁਜ਼ੱਫਰਨਗਰ ਤੋਂ ਕੰਵੜ ਲੈ ਕੇ ਦਿੱਲੀ ਜਾ ਰਿਹਾ ਹੈ 'ਰਾਵਣ', ਇਸ ਭੇਸ ਬਦਲਣ ਦਾ ਕਾਰਨ ਜਾਣ ਕੇ ਹੋ ਜਾਓਗੇ ਹੈਰਾਨ...
ਕਰਨਲ ਬਾਠ ਕੁੱਟਮਾਰ ਮਾਮਲੇ 'ਚ ਹੁਣ CBI ਕਰੇਗੀ ਜਾਂਚ, ਹਾਈਕੋਰਟ ਨੇ ਸੁਣਾਇਆ ਫੈਸਲਾ
ਕਰਨਲ ਬਾਠ ਕੁੱਟਮਾਰ ਮਾਮਲੇ 'ਚ ਹੁਣ CBI ਕਰੇਗੀ ਜਾਂਚ, ਹਾਈਕੋਰਟ ਨੇ ਸੁਣਾਇਆ ਫੈਸਲਾ...
80 ਸਾਲ ਦੀ ਉਮਰ ਵਿੱਚ ਫੌਜਾ ਸਿੰਘ ਨੇ ਦੌੜਨਾ ਕੀਤਾ ਸੀ ਸ਼ੁਰੂ...114 ਸਾਲ ਦੀ ਉਮਰ ਤੱਕ ਬਣਾਏ ਰਿਕਾਰਡ
80 ਸਾਲ ਦੀ ਉਮਰ ਵਿੱਚ ਫੌਜਾ ਸਿੰਘ ਨੇ ਦੌੜਨਾ ਕੀਤਾ ਸੀ ਸ਼ੁਰੂ...114 ਸਾਲ ਦੀ ਉਮਰ ਤੱਕ ਬਣਾਏ ਰਿਕਾਰਡ...
Shubhanshu Shukla Return: ਸ਼ੁਭਾਂਸ਼ੂ ਦੇ ਪੁਲਾੜ ਤੋਂ ਧਰਤੀ 'ਤੇ ਵਾਪਸ ਆਉਣ ਦਾ ਪਹਿਲਾ ਵੀਡੀਓ, ਸਪੇਸ 'ਚ ਬਿਤਾਏ 18 ਦਿਨ
Shubhanshu Shukla Return: ਸ਼ੁਭਾਂਸ਼ੂ ਦੇ ਪੁਲਾੜ ਤੋਂ ਧਰਤੀ 'ਤੇ ਵਾਪਸ ਆਉਣ ਦਾ ਪਹਿਲਾ ਵੀਡੀਓ, ਸਪੇਸ 'ਚ ਬਿਤਾਏ 18 ਦਿਨ...
ਭਗਵੰਤ ਮਾਨ ਦੀ ਕੈਬਨਿਟ ਨੇ ਪੰਜਾਬ 'ਚ ਬੇਅਦਬੀ ਕਾਨੂੰਨ ਨੂੰ ਦਿੱਤੀ ਮਨਜ਼ੂਰੀ!
ਭਗਵੰਤ ਮਾਨ ਦੀ ਕੈਬਨਿਟ ਨੇ ਪੰਜਾਬ 'ਚ ਬੇਅਦਬੀ ਕਾਨੂੰਨ ਨੂੰ ਦਿੱਤੀ ਮਨਜ਼ੂਰੀ!...
ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਵਿਰੁੱਧ ਕਾਨੂੰਨ, ਕੀ ਹੈ ਪੂਰਾ ਮਾਮਲਾ?
ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਵਿਰੁੱਧ ਕਾਨੂੰਨ, ਕੀ ਹੈ ਪੂਰਾ ਮਾਮਲਾ?...
AAP ਆਗੂਆਂ ਖਿਲਾਫ ਸਿਆਸੀ ਬਦਲਾਖੋਰੀ ਕਾਰਨ ਦਰਜ ਕਰਵਾਈ FIR- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
AAP ਆਗੂਆਂ ਖਿਲਾਫ ਸਿਆਸੀ ਬਦਲਾਖੋਰੀ ਕਾਰਨ ਦਰਜ ਕਰਵਾਈ FIR- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ...
ਗੁਰੂਗ੍ਰਾਮ ਵਿੱਚ ਅੰਤਰਰਾਸ਼ਟਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦਾ ਪਿਤਾ ਨੇ ਕਿਉਂ ਕੀਤਾ ਕਤਲ?
ਗੁਰੂਗ੍ਰਾਮ ਵਿੱਚ ਅੰਤਰਰਾਸ਼ਟਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦਾ ਪਿਤਾ ਨੇ ਕਿਉਂ ਕੀਤਾ ਕਤਲ?...