Imran Khan ਲਈ ਸੜਕਾਂ ‘ਤੇ ਉਤਰੇ ਸਮਰਥਕ, ਲਾਹੌਰ ‘ਚ ਫੋਨ ਸਿਗਨਲ ਬੰਦ, ਕਵਰੇਜ ‘ਤੇ ਪਾਬੰਦੀ

Published: 

14 Mar 2023 22:18 PM

Pakistan News ਲਾਹੌਰ ਸਮੇਤ ਪਾਕਿਸਤਾਨ ਦੇ ਕਈ ਸ਼ਹਿਰਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ। ਇਮਰਾਨ ਦੇ ਸਮਰਥਕ ਉਨ੍ਹਾਂ ਦੀ ਗ੍ਰਿਫਤਾਰੀ ਦੇ ਖਿਲਾਫ ਸੜਕਾਂ 'ਤੇ ਹਨ।

Imran Khan ਲਈ ਸੜਕਾਂ ਤੇ ਉਤਰੇ ਸਮਰਥਕ, ਲਾਹੌਰ ਚ ਫੋਨ ਸਿਗਨਲ ਬੰਦ, ਕਵਰੇਜ ਤੇ ਪਾਬੰਦੀ
Follow Us On

ਲਾਹੌਰ: ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਾਕਿਸਤਾਨ ਵਿੱਚ ਘਮਸਾਣ ਮਚਿਆ ਹੋਇਆ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਸਮਰਥਕਾਂ ਦੀ ਲਾਹੌਰ ਵਿੱਚ ਇਮਰਾਨ ਦੀ ਰਿਹਾਇਸ਼ ਦੇ ਬਾਹਰ ਪੁਲਿਸ ਨਾਲ ਝੜਪ ਜਾਰੀ ਹੈ। ਇਸ ਦੇ ਨਾਲ ਹੀ ਦੇਸ਼ ਦੇ ਕਈ ਵੱਡੇ ਸ਼ਹਿਰਾਂ ਵਿੱਚ ਪ੍ਰਦਰਸ਼ਨ ਵੀ ਹੋ ਰਹੇ ਹਨ। ਇਮਰਾਨ ਖਾਨ ਨੇ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਬਾਹਰ ਆਉਣ ਲਈ ਕਿਹਾ।

ਇਸ ਤੋਂ ਬਾਅਦ ਇਸਲਾਮਾਬਾਦ, ਪੇਸ਼ਾਵਰ, ਕਰਾਚੀ, ਫੈਸਲਾਬਾਦ ਅਤੇ ਕਵੇਟਾ ਸਮੇਤ ਕਈ ਸ਼ਹਿਰਾਂ ਵਿੱਚ ਵੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਇਸ ਦੇ ਨਾਲ ਹੀ ਲਾਹੌਰ ਵਿੱਚ ਪੁਲਿਸ ਰੁਕ-ਰੁਕ ਕੇ ਅੱਥਰੂ ਗੈਸ ਦੇ ਗੋਲੇ ਛੱਡ ਰਹੀ ਹੈ। ਪੀਟੀਆਈ ਵਰਕਰਾਂ ਨੇ ਇਮਰਾਨ ਦੀ ਰਿਹਾਇਸ਼ ਦੇ ਨਾਲ-ਨਾਲ ਕੈਨਾਲ ਰੋਡ ਵੱਲ ਜਾਣ ਵਾਲੀ ਸੜਕ ਨੂੰ ਵੀ ਘੇਰ ਲਿਆ ਹੈ।