ਮਾਰਿਆ ਗਿਆ ਹਮਾਸ ਚੀਫ਼ ਯਾਹਿਆ ਸਿਨਵਾਰ, ਡੀਐਨਏ ਟੈਸਟ ਤੋਂ ਬਾਅਦ IDF ਦਾ ਦਾਅਵਾ, ਇਜ਼ਰਾਈਲ ਨੇ 3 ਮਹੀਨਿਆਂ ਵਿੱਚ 3 ਵੱਡੇ ਦੁਸ਼ਮਣਾਂ ਨੂੰ ਕੀਤਾ ਖਤਮ!

Updated On: 

18 Oct 2024 11:02 AM

ਗਾਜ਼ਾ ਯੁੱਧ ਵਿੱਚ ਇਜ਼ਰਾਈਲ ਨੂੰ ਵੱਡੀ ਸਫਲਤਾ ਮਿਲੀ ਹੈ। 7 ਅਕਤੂਬਰ ਦੇ ਹਮਲੇ ਦਾ ਮਾਸਟਰਮਾਈਂਡ ਯਾਹਿਆ ਸਿਨਵਾਰ ਮਾਰਿਆ ਗਿਆ ਹੈ। ਡੀਐਨਏ ਟੈਸਟਿੰਗ ਤੋਂ ਇਹ ਖੁਲਾਸਾ ਹੋਇਆ ਹੈ।

ਮਾਰਿਆ ਗਿਆ ਹਮਾਸ ਚੀਫ਼ ਯਾਹਿਆ ਸਿਨਵਾਰ, ਡੀਐਨਏ ਟੈਸਟ ਤੋਂ ਬਾਅਦ IDF ਦਾ ਦਾਅਵਾ, ਇਜ਼ਰਾਈਲ ਨੇ 3 ਮਹੀਨਿਆਂ ਵਿੱਚ 3 ਵੱਡੇ ਦੁਸ਼ਮਣਾਂ ਨੂੰ ਕੀਤਾ ਖਤਮ!
Follow Us On

ਇਜ਼ਰਾਈਲ ਨੇ ਹਮਾਸ ਦੇ ਮੁਖੀ ਯਾਹਿਆ ਸਿਨਵਾਰ ਨੂੰ ਖਤਮ ਕਰ ਦਿੱਤਾ ਹੈ। IDF ਮੁਤਾਬਕ ਗਾਜ਼ਾ ‘ਚ ਇਜ਼ਰਾਇਲੀ ਹਮਲੇ ‘ਚ ਹਮਾਸ ਦੇ 3 ਅੱਤਵਾਦੀ ਮਾਰੇ ਗਏ ਹਨ। ਯਾਹੀਆ ਸਿਨਵਾਰ ਵੀ ਇਨ੍ਹਾਂ ਵਿਚੋਂ ਹਨ। ਡੀਐਨਏ ਟੈਸਟਿੰਗ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ। ਸਿਨਵਰ 7 ਅਕਤੂਬਰ ਨੂੰ ਇਜ਼ਰਾਈਲ ‘ਤੇ ਹੋਏ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਅਤੇ ਹਮਾਸ ਦਾ ਮੁਖੀ ਸੀ।

ਇਸ ਤੋਂ ਪਹਿਲਾਂ ਆਈਡੀਐਫ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ, ਗਾਜ਼ਾ ਵਿੱਚ 3 ਅੱਤਵਾਦੀ ਮਾਰੇ ਗਏ ਹਨ, ਤਸਵੀਰਾਂ ਨੂੰ ਦੇਖ ਕੇ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਵਿੱਚੋਂ ਇੱਕ ਯਾਹਿਆ ਸਿਨਵਾਰ ਹੋ ਸਕਦਾ ਹੈ। ਇਜ਼ਰਾਇਲੀ ਫੌਜ ਇਸ ਗੱਲ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਮਲੇ ‘ਚ ਮਾਰਿਆ ਗਿਆ ਅੱਤਵਾਦੀ ਸਿਨਵਾਰ ਹੈ ਜਾਂ ਕੋਈ ਹੋਰ, ਹਾਲਾਂਕਿ ਇਜ਼ਰਾਇਲੀ ਮੀਡੀਆ ਤਸਵੀਰਾਂ ਦੇ ਆਧਾਰ ‘ਤੇ ਦਾਅਵਾ ਕਰ ਰਿਹਾ ਹੈ ਕਿ ਸਿਨਵਾਰ ਮਾਰਿਆ ਗਿਆ ਹੈ।

ਸਿਨਵਾਰ ਨੂੰ ਅਗਸਤ ‘ਚ ਹਮਾਸ ਦਾ ਮੁਖੀ ਬਣਾਇਆ ਗਿਆ ਸੀ

ਸਿਨਵਾਰ ਨੂੰ ਅਗਸਤ ‘ਚ ਹੀ ਹਮਾਸ ਦਾ ਮੁਖੀ ਬਣਾਇਆ ਗਿਆ ਸੀ, 31 ਜੁਲਾਈ ਨੂੰ ਤਹਿਰਾਨ ‘ਚ ਇਸਮਾਈਲ ਹਾਨੀਆ ਦੀ ਮੌਤ ਤੋਂ ਬਾਅਦ ਯਾਹਿਆ ਸਿਨਵਾਰ ਨੂੰ ਹਮਾਸ ਦੀ ਕਮਾਨ ਸੌਂਪੀ ਗਈ ਸੀ। ਵੀਰਵਾਰ ਨੂੰ, ਇਜ਼ਰਾਈਲੀ ਫੌਜ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਕੀਤਾ ਕਿ ਯਾਹਿਆ ਸਿਨਵਾਰ ਗਾਜ਼ਾ ਵਿੱਚ ਆਈਡੀਐਫ ਦੀ ਕਾਰਵਾਈ ਦੌਰਾਨ ਮਾਰੇ ਗਏ ਤਿੰਨ ਅੱਤਵਾਦੀਆਂ ਵਿੱਚੋਂ ਇੱਕ ਹੋ ਸਕਦਾ ਹੈ।

ਕੁਝ ਦਿਨ ਪਹਿਲਾਂ ਸਿਨਵਾਰ ਬਾਰੇ ਦਾਅਵਾ ਕੀਤਾ ਗਿਆ ਸੀ ਕਿ ਉਹ ਇਜ਼ਰਾਈਲੀ ਬੰਧਕਾਂ ਵਿਚਕਾਰ ਲੁਕਿਆ ਹੋਇਆ ਹੈ, ਤਾਂ ਜੋ ਇਜ਼ਰਾਈਲ ਉਸ ਨੂੰ ਆਸਾਨੀ ਨਾਲ ਨਿਸ਼ਾਨਾ ਨਾ ਬਣਾ ਸਕੇ, ਜਦਕਿ ਇਸ ਤੋਂ ਪਹਿਲਾਂ ਵੀ ਸਿਨਵਾਰ ਦੇ ਮਾਰੇ ਜਾਣ ਦੀ ਖ਼ਬਰ ਆਈ ਸੀ ਪਰ ਇਜ਼ਰਾਈਲੀ ਫ਼ੌਜ ਇਸ ਦੀ ਪੁਸ਼ਟੀ ਨਹੀਂ ਕਰ ਸਕੀ ਸੀ। ਹੁਣ ਸੋਸ਼ਲ ਮੀਡੀਆ ‘ਤੇ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਉਨ੍ਹਾਂ ‘ਚ ਸਿਨਵਾਰ ਵਰਗਾ ਵਿਅਕਤੀ ਕਿਸੇ ਮਲਬੇ ‘ਚ ਫਸਿਆ ਨਜ਼ਰ ਆ ਰਿਹਾ ਹੈ। ਇਜ਼ਰਾਇਲੀ ਹਮਲੇ ਵਿੱਚ ਉਸਦੇ ਸਿਰ ਦਾ ਇੱਕ ਹਿੱਸਾ ਨੁਕਸਾਨਿਆ ਗਿਆ ਸੀ।

3 ਮਹੀਨਿਆਂ ‘ਚ ਮਾਰੇ 3 ​​ਵੱਡੇ ਦੁਸ਼ਮਣ!

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ 7 ਅਕਤੂਬਰ ਨੂੰ ਹਮਾਸ ਨੇ ਦੱਖਣੀ ਇਜ਼ਰਾਈਲ ‘ਤੇ ਵੱਡਾ ਹਮਲਾ ਕੀਤਾ ਸੀ, ਜਿਸ ‘ਚ ਕਰੀਬ 1200 ਇਜ਼ਰਾਇਲੀ ਮਾਰੇ ਗਏ ਸਨ। ਇਜ਼ਰਾਈਲ ਮੁਤਾਬਕ ਹਮਾਸ ਦੇ ਇਸ ਪੂਰੇ ਹਮਲੇ ਦਾ ਮੁੱਖ ਮਾਸਟਰਮਾਈਂਡ ਸਿਨਵਾਰ ਸੀ। ਉਸਦਾ ਕਤਲ ਇਜ਼ਰਾਈਲ ਲਈ ਇੱਕ ਵੱਡੀ ਜਿੱਤ ਹੈ।

ਇਸ ਤੋਂ ਪਹਿਲਾਂ 27 ਸਤੰਬਰ ਨੂੰ ਇਜ਼ਰਾਈਲ ਨੇ ਲੇਬਨਾਨ ਦੇ ਬੇਰੂਤ ‘ਚ ਹਵਾਈ ਹਮਲੇ ‘ਚ ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਨੂੰ ਮਾਰ ਦਿੱਤਾ ਸੀ। ਸਿਨਵਾਰ ਦੀ ਮੌਤ ਦੀ ਪੁਸ਼ਟੀ ਹੋ ​​ਗਈ ਹੈ। ਇਸ ਤਰ੍ਹਾਂ, ਸਿਰਫ 3 ਮਹੀਨਿਆਂ ਵਿੱਚ, ਇਜ਼ਰਾਈਲ ਨੇ ਆਪਣੇ 3 ਸਭ ਤੋਂ ਵੱਡੇ ਦੁਸ਼ਮਣਾਂ ਨੂੰ ਮਾਰ ਦਿੱਤਾ ਹੈ।

ਯਾਹੀਆ ਸਿਨਵਾਰ ਕੌਣ ਸੀ?

ਯਾਹਿਆ ਸਿਨਵ3ਰ ਹਮਾਸ ਦਾ ਸਿਆਸੀ ਮੁਖੀ ਸੀ, ਉਸ ਨੂੰ ਇਸਮਾਈਲ ਹਾਨੀਆ ਦੀ ਮੌਤ ਤੋਂ ਬਾਅਦ ਅਗਸਤ ਵਿੱਚ ਹੀ ਸੰਗਠਨ ਦੀ ਕਮਾਨ ਸੌਂਪੀ ਗਈ ਸੀ। ਸਿਨਵ3ਰ ਦਾ ਜਨਮ 1962 ਵਿੱਚ ਗਾਜ਼ਾ ਪੱਟੀ ਦੇ ਇੱਕ ਸ਼ਰਨਾਰਥੀ ਕੈਂਪ ਵਿੱਚ ਹੋਇਆ ਸੀ। ਇਜ਼ਰਾਈਲ ਨੇ ਸਿਨਵਾਰ ਨੂੰ ਤਿੰਨ ਵਾਰ ਗ੍ਰਿਫਤਾਰ ਕੀਤਾ ਸੀ ਪਰ 2011 ਵਿੱਚ ਇਜ਼ਰਾਈਲ ਨੂੰ ਇੱਕ ਇਜ਼ਰਾਈਲੀ ਫੌਜੀ ਦੇ ਬਦਲੇ 127 ਕੈਦੀਆਂ ਸਮੇਤ ਸਿਨਵਾਰ ਨੂੰ ਰਿਹਾਅ ਕਰਨਾ ਪਿਆ ਸੀ। ਸਤੰਬਰ 2015 ‘ਚ ਅਮਰੀਕਾ ਨੇ ਸਿਨਵਾਰ ਦਾ ਨਾਂ ਕੌਮਾਂਤਰੀ ਅੱਤਵਾਦੀਆਂ ਦੀ ਬਲੈਕ ਲਿਸਟ ‘ਚ ਪਾ ਦਿੱਤਾ ਸੀ। ਹਮਾਸ ਦੇ ਸਾਬਕਾ ਮੁਖੀ ਇਸਮਾਈਲ ਹਾਨੀਆ ਦੀ ਮੌਤ ਤੋਂ ਬਾਅਦ ਸੰਗਠਨ ਦੇ ਸਾਰੇ ਫੈਸਲੇ ਸਿਨਵਾਰ ਹੀ ਲੈਂਦਾ ਸੀ। ਸਿਨਵਾਰ ਦੇ ਜ਼ਾਲਮ ਰਵੱਈਏ ਕਾਰਨ, ਉਹ ਇਜ਼ਰਾਈਲ ਵਿੱਚ ‘ਖਾਨ ਯੂਨਿਸ ਦਾ ਬੁੱਚੜ’ ਵਜੋਂ ਜਾਣਿਆ ਜਾਂਦਾ ਸੀ।