ਕੀ ਲਾਰੈਂਸ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਿਆ ਜਾਵੇਗਾ? ਕੈਨੇਡਾ ਦੇ ਦੋ ਆਗੂਆਂ ਨੇ ਕੀਤੀ ਮੰਗ

tv9-punjabi
Updated On: 

16 Jul 2025 10:10 AM

Lawrence Bishnoi Gang: ਦੋ ਕੈਨੇਡੀਅਨ ਆਗੂਆਂ ਨੇ ਕੇਂਦਰ ਸਰਕਾਰ ਤੋਂ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਮੰਗ ਕੀਤੀ ਹੈ। ਇਹ ਗੈਂਗ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਹਿੰਸਾ, ਜਬਰੀ ਵਸੂਲੀ ਤੇ ਕਤਲਾਂ 'ਚ ਸ਼ਾਮਲ ਹੈ। ਅੱਤਵਾਦੀ ਐਲਾਨੇ ਜਾਣ ਨਾਲ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲਈ ਗੈਂਗ ਵਿਰੁੱਧ ਕਾਰਵਾਈ ਕਰਨਾ ਆਸਾਨ ਹੋ ਜਾਵੇਗਾ।

ਕੀ ਲਾਰੈਂਸ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਿਆ ਜਾਵੇਗਾ? ਕੈਨੇਡਾ ਦੇ ਦੋ ਆਗੂਆਂ ਨੇ ਕੀਤੀ ਮੰਗ

ਲਾਰੈਂਸ ਬਿਸ਼ਨੋਈ ਦੀ ਪੁਰਾਣੀ ਤਸਵੀਰ

Follow Us On

ਸਿਰਫ ਭਾਰਤ ‘ਚ ਹੀ ਨਹੀਂ, ਦੁਨੀਆ ਦੇ ਹੋਰ ਦੇਸ਼ਾਂ ‘ਚ ਵੀ ਲਾਰੈਂਸ ਗੈਂਗ ‘ਤੇ ਸ਼ਿਕੰਜਾ ਕੱਸਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਕੈਨੇਡਾ ਦੇ ਅਲਬਰਟਾ ਸੂਬੇ ਦੇ ਆਗੂ ਨੇ ਬ੍ਰਿਟਿਸ਼ ਕੋਲੰਬੀਆ (ਬੀਸੀ) ਤੋਂ ਆਪਣੇ ਹਮਰੁਤਬਾ ਨਾਲ ਮਿਲ ਕੇ ਕੇਂਦਰ ਸਰਕਾਰ ਤੋਂ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸਮੂਹ ਐਲਾਨਣ ਦੀ ਮੰਗ ਕੀਤੀ ਹੈ।

ਸੋਮਵਾਰ ਨੂੰ ਜਾਰੀ ਇੱਕ ਬਿਆਨ ‘ਚ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਸੂਬੇ ਦੇ ਪਬਲਿਕ ਸੇਫਟੀ ਤੇ ਐਮਰਜੈਂਸੀ ਸਰਵਿਸ ਮੰਤਰੀ ਮਾਈਕ ਐਲਿਸ ਨੇ ਕਿਹਾ, “ਲਾਰੈਂਸ ਬਿਸ਼ਨੋਈ ਗੈਂਗ ਇੱਕ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਹੈ ਜੋ ਹਿੰਸਾ, ਜਬਰੀ ਵਸੂਲੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਟਾਰਗੇਟ ਕਿਲਿੰਗ ਲਈ ਜ਼ਿੰਮੇਵਾਰ ਹੈ, ਜਿਸ ‘ਚ ਕੈਨੇਡਾ ਵੀ ਸ਼ਾਮਲ ਹੈ। ਇਸ ਦੀ ਪਹੁੰਚ ਵਿਸ਼ਵਵਿਆਪੀ ਹੈ ਅਤੇ ਇਸ ਦਾ ਇਰਾਦਾ ਅਪਰਾਧਿਕ ਤੇ ਹਿੰਸਕ ਹੈ।”

ਅੱਤਵਾਦੀ ਸੰਗਠਨ ਘੋਸ਼ਿਤ ਹੋਣ ਨਾਲ ਕਾਰਵਾਈ ਕਰਨਾ ਆਸਾਨ ਹੋ ਜਾਵੇਗਾ

ਡੈਨੀਅਲ ਸਮਿਥ ਨੇ ਕਿਹਾ ਕਿ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰਨ ਨਾਲ ਏਜੰਸੀਆਂ ਨੂੰ ਵਿਸ਼ੇਸ਼ ਸ਼ਕਤੀਆਂ ਮਿਲਣਗੀਆਂ, ਜਿਸ ਨਾਲ ਕਾਨੂੰਨ ਤੋੜਨ ਵਾਲਿਆਂ ਵਿਰੁੱਧ ਕਾਰਵਾਈ ਕਰਨਾ ਆਸਾਨ ਹੋ ਜਾਵੇਗਾ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਨੇ ਜੂਨ ਵਿੱਚ ਓਟਾਵਾ ਨੂੰ ਵੀ ਇਸੇ ਤਰ੍ਹਾਂ ਦੀ ਬੇਨਤੀ ਕੀਤੀ ਸੀ।

ਤੁਹਾਨੂੰ ਦੱਸ ਦੇਈਏ ਕਿ ਬਿਸ਼ਨੋਈ ਗੈਂਗ ਨਾ ਸਿਰਫ਼ ਭਾਰਤ ‘ਚ ਸਗੋਂ ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਤੇ ਅਲਬਰਟਾ ‘ਚ ਵੀ ਜਬਰੀ ਵਸੂਲੀ, ਧਮਕੀਆਂ ਆਦਿ ਵਰਗੇ ਅਪਰਾਧ ਕਰ ਰਿਹਾ ਹੈ।

ਕਿੰਨਾ ਖ਼ਤਰਨਾਕ ਹੈ ਬਿਸ਼ਨੋਈ ਗੈਂਗ?

ਲਾਰੈਂਸ ਬਿਸ਼ਨੋਈ ਗੈਂਗ ਇੱਕ ਸੰਗਠਿਤ ਅਪਰਾਧਿਕ ਸਮੂਹ ਹੈ, ਜਿਸ ਦੀ ਅਗਵਾਈ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਕਰਦਾ ਹੈ। ਇਸ ਗੈਂਗ ਦਾ ਪ੍ਰਭਾਵ ਭਾਰਤ ਦੇ ਕਈ ਰਾਜਾਂ ਦੇ ਨਾਲ-ਨਾਲ ਕੈਨੇਡਾ ਅਤੇ ਅਮਰੀਕਾ ਤੱਕ ਫੈਲਿਆ ਹੋਇਆ ਹੈ। ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੇ ਅਨੁਸਾਰ, ਇਸ ਗੈਂਗ ‘ਚ 700 ਤੋਂ ਵੱਧ ਸ਼ੂਟਰ ਹਨ, ਜੋ ਜਬਰੀ ਵਸੂਲੀ, ਕਤਲ, ਹਥਿਆਰਾਂ ਦੀ ਤਸਕਰੀ ਤੇ ਹੋਰ ਅਪਰਾਧਿਕ ਗਤੀਵਿਧੀਆਂ ‘ਚ ਸ਼ਾਮਲ ਹਨ।