ਗੁਵਾਹਾਟੀ ਪਹਿਲੀ ਵਾਰ ਆਈਪੀਐਲ ਮੈਚਾਂ ਦੀ ਮੇਜ਼ਬਾਨੀ ਕਰੇਗਾ
ਅਪ੍ਰੈਲ, 2020 ਵਿੱਚ ਰਾਜਸਥਾਨ ਰਾਇਲਜ਼ ਨੂੰ ਗੁਵਾਹਾਟੀ ਵਿੱਚ ਪਹਿਲਾਂ ਵੀ ਦੋ ਮੈਚ ਦਿੱਤੇ ਗਏ ਸਨ ਪਰ ਕੋਵਿਡ-19 ਮਹਾਮਾਰੀ ਅਤੇ ਉਸਦੇ ਕਰਕੇ ਹੋਰ ਪਾਬੰਦੀਆਂ ਕਾਰਣ ਉਨ੍ਹਾਂ ਮੈਚਾਂ ਨੂੰ ਰੱਦ ਕਰਨਾ ਪਿਆ ਸੀ।
ਆਈਪੀਐਲ ਸੀਜ਼ਨ-2023 ਦੇ ਮੈਚਾਂ ਦਾ ਸ਼ੈਡਿਊਲ ਜਾਰੀ
ਸ਼ੁੱਕਰਵਾਰ ਨੂੰ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ- ਬੀਸੀਸੀਆਈ ਵੱਲੋਂ ਆਉਣ ਵਾਲੇ ਆਈਪੀਐਲ ਸੀਜ਼ਨ-2023 ਦੇ ਮੈਚਾਂ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। ਅਗਲੀ 31 ਮਾਰਚ, 2023 ਤੋਂ ਸ਼ੁਰੂ ਹੋਣ ਜਾ ਰਹੇ ਆਈਪੀਐਲ ਸੀਜ਼ਨ- 2023 ਦੌਰਾਨ 52 ਦਿਨਾਂ ਦੇ ਸਮੇਂ ਵਿੱਚ ਆਈਪੀਐਲ ਦੇ 70 ਲੀਗ ਮੈਚ ਖੇਡੇ ਜਾਣਗੇ।IPL-2023 ਦੇ ਮੈਚਾਂ ਦੀ ਮੇਜ਼ਬਾਨੀ ਕਰੇਗਾ ਗੁਵਾਹਾਟੀ
ਇਥੇ ਇੱਕ ਬਿਆਨ ਵਿੱਚ ਉਹਨਾਂ ਨੇ ਦੱਸਿਆ, ਸਾਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਏਸੀਏ ਸਟੇਡੀਅਮ, ਗੁਵਾਹਾਟੀ ਵਿੱਚ 5 ਅਪ੍ਰੈਲ, 2023 ਅਤੇ 8 ਅਪ੍ਰੈਲ, 2023 ਨੂੰ ਟਾਟਾ ਆਈਪੀਐਲ ਦੇ ਦੋ ਮੈਚਾਂ ਦੀ ਮੇਜ਼ਬਾਨੀ ਕਰੇਗਾ।ਗੁਵਾਹਾਟੀ ਰਾਜਸਥਾਨ ਰਾਇਲਜ਼ ਦਾ ਘਰੇਲੂ ਮੈਦਾਨ ਹੋਵੇਗਾ
ਉਹਨਾਂ ਨੇ ਕਿਹਾ ਕਿ ਗੁਵਾਹਾਟੀ ਅਸਲ ਵਿੱਚ ਰਾਜਸਥਾਨ ਰਾਇਲਜ਼ ਦੇ ਘਰੇਲੂ ਮੈਦਾਨ ਵੱਜੋਂ ਹੋਵੇਗਾ, ਜਦਕਿ ਰਾਜਸਥਾਨ ਰਾਇਲਜ਼ ਟੀਮ ਦੇ ਆਪਣੇ ਹੋਰ ਘਰੇਲੂ ਮੈਚ ਜੈਪੁਰ ‘ਚ ਹੀ ਖੇਡੇ ਜਾਣਗੇ। ਅਸਲ ‘ਚ ਅਪ੍ਰੈਲ, 2020 ਵਿੱਚ ਰਾਜਸਥਾਨ ਰਾਇਲਜ਼ ਨੂੰ ਗੁਵਾਹਾਟੀ ਵਿੱਚ ਪਹਿਲਾਂ ਵੀ ਦੋ ਮੈਚ ਦਿੱਤੇ ਗਏ ਸੀ ਪਰ ਕੋਵਿਡ-19 ਮਹਾਮਾਰੀ ਅਤੇ ਹੋਰ ਪਾਬੰਦੀਆਂ ਕਾਰਣ ਉਨ੍ਹਾਂ ਮੈਚਾਂ ਨੂੰ ਰੱਦ ਕਰਨਾ ਪਿਆ ਸੀ। ਜੈਪੁਰ ਸਥਿਤ ਆਈਪੀਐਲ ਫ੍ਰੈਂਚਾਇਜ਼ੀ ਰਾਜਸਥਾਨ ਰਾਇਲਜ਼ ਨੇ ਕ੍ਰਿਕੇਟ ਅਕਾਦਮੀ ਲਈ ਏਸੀਏ ਦੇ ਨਾਲ ਪਹਿਲੇ ਹੀ ਹੱਥ ਮਿਲਾਇਆ ਹੋਇਆ ਹੈ ਜੋ ਹੁਣ ਏਸੀਏ ਕ੍ਰਿਕੇਟ ਸਟੇਡੀਅਮ ਦੇ ਅੰਦਰ ਚੱਲ ਰਹੀ ਹੈ।
Follow Us
