ਖਾਲਿਸਤਾਨੀ ਅੱਤਵਾਦੀ ਪੰਨੂ ਦੀ ਮੁੜ ਗਿੱਦੜ ਭੱਬਕੀ, ਕਿਹਾ -15 ਅਗਸਤ ਨੂੰ ਭਾਰਤੀ ਦੂਤਾਵਾਸਾਂ ‘ਤੇ ਲਹਿਰਾਇਆ ਜਾਵੇਗਾ ਖਾਲਿਸਤਾਨੀ ਝੰਡਾ
Khalistani Terrorist Pannu: ਪੰਨੂ ਨੇ ਕੁਝ ਦਿਨ ਪਹਿਲਾਂ ਅਮਿਤ ਸ਼ਾਹ, ਐਸ ਜੈਸ਼ੰਕਰ ਅਤੇ ਸੰਜੇ ਵਰਮਾ ਦੀਆਂ ਫੋਟੋਆਂ ਵਾਲਾ ਇੱਕ ਪੋਸਟਰ ਵੀ ਜਾਰੀ ਕੀਤਾ ਸੀ, ਜਿਸ 'ਤੇ ਨਿੱਝਰ ਦੀ ਫੋਟੋ ਦੇ ਹੇਠਾਂ ਤਿੰਨਾਂ ਦੀ ਫੋਟੋ ਲਗਾ ਕੇ ਇਨ੍ਹਾਂ ਨੂੰ ਵਾਂਟੇਡ ਦੱਸਿਆ ਸੀ।
Pannu Again Threaten India: ਸਿੱਖ ਫਾਰ ਜਸਟਿਸ ਦੇ ਮੁਖੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਨੇ ਇੱਕ ਵਾਰ ਫਿਰ ਗਿੱਦੜ ਭੱਬਕੀ ਦਿੰਦਿਆ ਭਾਰਤ ਖਿਲਾਫ ਜ਼ਹਿਰ ਉਗਲਿਆ ਹੈ। ਪੰਨੂ ਨੇ ਇਸ ਵਾਰ ਭਾਰਤੀ ਦੂਤਾਵਾਸਾਂ ਨੂੰ ਨਿਸ਼ਾਨਾ ਬਣਾਉਣ ਅਤੇ ਭਾਰਤੀ ਡਿਪਲੋਮੈਟਾਂ ਦੇ ਨਾਂ ਲੈ ਕੇ ਧਮਕੀ ਦਿੱਤੀ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪੰਨੂ ਨੇ ਵੀਡੀਓ ਜਾਰੀ ਕਰਕੇ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਕੈਨੇਡਾ ਦੇ ਹਾਈ ਕਮਿਸ਼ਨਰ ਸੰਜੇ ਵਰਮਾ ਦਾ ਪਤਾ ਦੇਣ ਤੇ 1.25 ਲੱਖ ਯੂਐਸ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਸੀ।
ਅੱਤਵਾਦੀ ਪੰਨੂ ਨੇ ਹੁਣ ਇੱਕ ਵਾਰ ਮੁੜ ਵੀਡੀਓ ਜਾਰੀ ਕਰ ਧਮਕੀ ਦਿੱਤੀ ਹੈ ਕਿ 15 ਅਗਸਤ ਨੂੰ ਅਮਰੀਕਾ, ਕੈਨੇਡਾ, ਬ੍ਰਿਟੇਨ ਅਤੇ ਆਸਟ੍ਰੇਲੀਆ ‘ਚ ਭਾਰਤੀ ਦੂਤਾਵਾਸਾਂ ‘ਤੇ ਖਾਲਿਸਤਾਨੀ ਝੰਡੇ ਲਹਿਰਾਏ ਜਾਣਗੇ।
ਭਾਰਤ ਖਿਲਾਫ ਨੌਜਵਾਨਾਂ ਨੂੰ ਭੜਕਾ ਰਿਹਾ ਹੈ ਪੰਨੂ
ਦੂਜੇ ਪਾਸੇ, ਅੱਤਵਾਦੀ ਹਰਦੀਪ ਸਿੰਘ ਨਿੱਝਰ (Hardeep Singh Nijhar) ਦੇ ਕਤਲ ਦੇ ਲਈ ਕੈਨੇਡਾ ਦੇ ਡਿਪਲੋਮੈਟ ਸੰਜੇ ਕੁਮਾਰ ਵਰਮਾ, ਅਮਰੀਕਾ ਦੇ ਤਰਨਜੀਤ ਸਿੰਘ ਸੰਧੂ ਅਤੇ ਆਸਟ੍ਰੇਲੀਆ ਦੇ ਮਨਪ੍ਰੀਤ ਵੋਹਰਾ ਨੂੰ ਦੋਸ਼ੀ ਦੱਸ ਕੇ ਪੰਨੂ ਲਗਾਤਾਰ ਨੌਜਵਾਨਾਂ ਨੂੰ ਭੜਕਾ ਰਿਹਾ ਹੈ। ਇੰਨਾ ਹੀ ਨਹੀਂ ਹਾਲ ਹੀ ਵਿੱਚ ਉਸ ਨੇ ਦੇਸ਼ ਦੇ ਵੱਡੇ ਸਿਆਸਤਦਾਨਾਂ ਦਾ ਨਾਂ ਲੈ ਕੇ ਧਮਕੀ ਵੀ ਦਿੱਤੀ ਹੈ ਕਿ ਇਹ ਤਿੰਨੋਂ ਸਿੱਖ ਐਸਐਫਜੇ ਦੇ ਨਿਸ਼ਾਨੇ ਤੇ ਹਨ। ਪੰਨੂ ਨੇ ਇਨ੍ਹਾਂ ਤਿੰਨਾਂ ਦੀ ਸੂਚਨਾ ਦੇਣ ਵਾਲੇ ਨੂੰ 1 ਲੱਖ 25 ਹਜ਼ਾਰ ਡਾਲਰ ਦਾ ਇਨਾਮ ਦੇਣ ਦੀ ਗੱਲ ਕਹੀ ਸੀ। ਨਾਲ ਹੀ ਉਸਨੇ ਇਨ੍ਹਾਂ ਤਿੰਨਾਂ ਦੇ ਖਾਲਿਸਤਾਨੀਆਂ ਦੇ ਨਿਸ਼ਾਨੇ ਤੇ ਹੋਣ ਦਾ ਵੀ ਦਾਅਵਾ ਕੀਤਾ ਸੀ
ਦੁਨੀਆ ‘ਚ ਭਾਰਤੀ ਦੂਤਾਵਾਸ ਬੰਦ ਕਰਨ ਦੀ ਧਮਕੀ
ਇਸ ਵੀਡੀਓ ਵਿੱਚ ਪੰਨੂ ਵਾਰ-ਵਾਰ ਵਿਦੇਸ਼ਾਂ ਵਿੱਚ ਭਾਰਤੀ ਦੂਤਾਵਾਸਾਂ ਨੂੰ ਬੰਦ ਕਰਨ ਦੀ ਧਮਕੀ ਦੇ ਰਿਹਾ ਹੈ। ਇਹੀਂ ਨਹੀਂ ਉਸਨੇ ਖਾਲਿਸਤਾਨ ਦੇ ਹੱਕ ਵਿੱਚ 16 ਜੁਲਾਈ ਨੂੰ ਅਤੇ 10 ਸਤੰਬਰ ਨੂੰ ਨਿੱਝਰ ਨੂੰ ਸ਼ਹੀਦ ਦੱਸਦਿਆਂ ਉਸਦੇ ਹੱਕ ਵਿੱਚ ਵੋਟਿੰਗ ਕਰਵਾਉਣ ਦਾ ਐਲਾਨ ਕੀਤਾ ਸੀ। ਹਾਲਾਂਕਿ 16 ਜੁਲਾਈ ਨੂੰ ਰੈਫਰੈਂਡਮ ਕਰਵਾਉਣ ਦੀ ਹਾਲੇ ਤੱਕ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ