ਗੋਲਡੀ ਬਰਾੜ ਕਿੱਥੇ ਲੁਕਿਆ ਹੈ? ਭਾਲ ਕਰ ਰਹੀ NIA ਨੇ ਰੱਖਿਆ 10 ਲੱਖ ਰੁਪਏ ਦਾ ਇਨਾਮ

Published: 

27 Jun 2024 13:55 PM

ਚੰਡੀਗੜ੍ਹ 'ਚ ਇਕ ਵਪਾਰੀ ਦੇ ਘਰ 'ਤੇ ਗੋਲੀ ਚਲਾਉਣ ਦੇ ਮਾਮਲੇ 'ਚ NIA ਨੇ ਗੋਲਡੀ ਬਰਾੜ ਖਿਲਾਫ ਇਨਾਮ ਦਾ ਐਲਾਨ ਕੀਤਾ ਹੈ। ਏਜੰਸੀ ਨੇ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਅੱਤਵਾਦੀ ਗੋਲਡੀ ਬਰਾੜ ਨੂੰ ਫੜਨ 'ਤੇ ਵੱਡੇ ਇਨਾਮ ਦਾ ਐਲਾਨ ਕੀਤਾ ਹੈ।

ਗੋਲਡੀ ਬਰਾੜ ਕਿੱਥੇ ਲੁਕਿਆ ਹੈ? ਭਾਲ ਕਰ ਰਹੀ NIA ਨੇ ਰੱਖਿਆ 10 ਲੱਖ ਰੁਪਏ ਦਾ ਇਨਾਮ

ਅੱਤਵਾਦੀ ਗੋਲਡੀ ਬਰਾੜ ਦੀ ਪੁਰਾਣੀ ਤਸਵੀਰ

Follow Us On

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਚੰਡੀਗੜ੍ਹ ‘ਚ ਇਕ ਵਪਾਰੀ ਦੇ ਘਰ ‘ਤੇ ਗੋਲੀ ਚਲਾਉਣ ਦੇ ਮਾਮਲੇ ‘ਚ ਗੋਲਡੀ ਬਰਾੜ ਖਿਲਾਫ ਇਨਾਮ ਦਾ ਐਲਾਨ ਕੀਤਾ ਹੈ। ਏਜੰਸੀ ਨੇ ਅੱਗੇ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਦੋਵੇਂ ਮੁਲਜ਼ਮ 8 ਮਾਰਚ, 2024 ਨੂੰ ਫਿਰੌਤੀ ਲਈ ਵਪਾਰੀ ਦੇ ਘਰ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਲੋੜੀਂਦੇ ਹਨ।

ਮੁਲਜ਼ਮ ਸਤਵਿੰਦਰ ਸਿੰਘ ਉਰਫ਼ ਗੋਲਡੀ ਬਰਾੜ ਵਾਸੀ ਆਦੇਸ਼ ਨਗਰ ਅਤੇ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਢਿੱਲੋਂ ਉਰਫ਼ ਗੋਲਡੀ ਰਾਜਪੁਰਾ ਦੇ ਖ਼ਿਲਾਫ਼ IPC, U.A.(P) ਐਕਟ ਅਤੇ ਵੱਖ-ਵੱਖ ਆਰਮਜ਼ ਐਕਟ ਦੀਆਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਐਨਆਈਏ ਨੇ ਇਨ੍ਹਾਂ ਦੋਵਾਂ ਨੂੰ ਫੜਨ ਲਈ ਜਾਂਚ ਤੇਜ਼ ਕਰ ਦਿੱਤੀ ਹੈ।

ਇੱਥੇ ਦੇ ਸਕਦੇ ਹੋ ਗੋਲਡੀ ਦੀ ਜਾਣਕਾਰੀ

ਦੋਵਾਂ ਬਾਰੇ ਜਾਣਕਾਰੀ ਹੇਠਾਂ ਦਿੱਤੇ ਨੰਬਰਾਂ ਅਤੇ ਈਮੇਲ-ਪਤੇ ‘ਤੇ ਸਾਂਝੀ ਕੀਤੀ ਜਾ ਸਕਦੀ ਹੈ – ਐਨਆਈਏ ਹੈੱਡਕੁਆਰਟਰ ਨਵੀਂ ਦਿੱਲੀ ਕੰਟਰੋਲ ਰੂਮ: 011-24368800, ਵਟਸਐਪ/ਟੈਲੀਗ੍ਰਾਮ: +91-8585931100 ਅਤੇ ਈਮੇਲ ਆਈਡੀ: do.nia@gov.in ਜਾਂ NIA ਬ੍ਰਾਂਚ ਆਫਿਸ, ਚੰਡੀਗੜ੍ਹ: 0172-2682900, 2682901, ਵਟਸਐਪ/ਟੈਲੀਗ੍ਰਾਮ ਨੰਬਰ: 7743002947, ਟੈਲੀਗ੍ਰਾਮ: 7743002947 ਅਤੇ ਈਮੇਲ ਆਈਡੀ: info-chd.nia@gov.in।

ਸਾਥੀਆਂ ਤੇ ਕਸਿਆ ਜਾ ਰਿਹਾ ਸਿਕੰਜ਼ਾ

ਇਸ ਮਹੀਨੇ ਵੀਰਵਾਰ ਨੂੰ NIA ਨੇ ਕੈਨੇਡਾ ਤੋਂ ਕੰਮ ਕਰਦੇ ਅੱਤਵਾਦੀ ਗੋਲਡੀ ਬਰਾੜ ਦੇ ਸਾਥੀਆਂ ਦੀ ਭਾਲ ਵਿੱਚ ਪੰਜਾਬ ਦੇ ਵੱਖ-ਵੱਖ ਟਿਕਾਣਿਆਂ ‘ਤੇ ਤਲਾਸ਼ੀ ਲਈ ਸੀ। ਇਹ ਕਾਰਵਾਈ “ਗੋਲੀਬਾਰੀ ਮਾਮਲੇ” ਨਾਲ ਸਬੰਧਤ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ ਸੀ। ਜਾਰੀ ਬਿਆਨ ਮੁਤਾਬਕ ਅੱਤਵਾਦ ਵਿਰੋਧੀ ਏਜੰਸੀ ਨੇ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਅਤੇ ਉਸ ਦੇ ਗੈਂਗ ਬਾਰੇ ਜਾਣਕਾਰੀ ਦੇਣ ਲਈ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਚੰਡੀਗੜ੍ਹ ‘ਚ ਦਰਜ ਫਿਰੌਤੀ ਅਤੇ ਗੋਲੀਬਾਰੀ ਦੇ ਮਾਮਲੇ ‘ਚ ਬਰਾੜ ਅਤੇ ਉਸ ਦੇ ਸਾਥੀਆਂ ਦੇ 9 ਟਿਕਾਣਿਆਂ ਦੀ ਤਲਾਸ਼ੀ ਲਈ ਗਈ ਸੀ।

NIA ਦੀ ਇਹ ਕਾਰਵਾਈ ਕਰਨੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇਦੀ ਦੇ ਕਤਲ ਦੇ ਮਾਮਲੇ ਵਿੱਚ ਬਰਾੜ ਅਤੇ 11 ਹੋਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਆਈ ਹੈ। ਗੋਗਾਮੇਦੀ ਦੀ ਪਿਛਲੇ ਸਾਲ ਹੱਤਿਆ ਕਰ ਦਿੱਤੀ ਗਈ ਸੀ। ਐਨਆਈਏ ਨੇ ਟੈਲੀਫੋਨ ਨੰਬਰ ਵੀ ਜਾਰੀ ਕੀਤੇ ਹਨ ਜਿੱਥੇ ਲੋਕ ਅੱਤਵਾਦੀ ਅਤੇ ਉਸ ਦੇ ਸਾਥੀਆਂ ਬਾਰੇ ਜਾਣਕਾਰੀ ਸਾਂਝੀ ਕਰ ਸਕਦੇ ਹਨ ਜਾਂ ਗਰੋਹ ਤੋਂ ਪ੍ਰਾਪਤ ਕਿਸੇ ਵੀ ਧਮਕੀ ਭਰੇ ‘ਫੋਨ ਕਾਲਾਂ’ ਦੇ ਵੇਰਵੇ ਸਾਂਝੇ ਕਰ ਸਕਦੇ ਹਨ। ਰਿਲੀਜ਼ ਦੇ ਅਨੁਸਾਰ, ਜਾਣਕਾਰੀ ਲੈਂਡਲਾਈਨ ਨੰਬਰ 0172-2682901 ਜਾਂ ਮੋਬਾਈਲ ਨੰਬਰ 7743002947 (ਟੈਲੀਗ੍ਰਾਮ/ਵਟਸਐਪ ਲਈ) ‘ਤੇ ਸਾਂਝੀ ਕੀਤੀ ਜਾ ਸਕਦੀ ਹੈ। ਏਜੰਸੀ ਨੇ ਭਰੋਸਾ ਦਿੱਤਾ ਹੈ ਕਿ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ।