ਟੋਰਾਂਟੋ ਏਅਰਪੋਰਟ ਤੋਂ ਚੋਰੀ ਹੋਇਆ 123 ਕਰੋੜ ਦਾ ਸੋਨਾ, ਕਿਸੇ ਨੂੰ ਨਹੀਂ ਲੱਗੀ ਖਬਰ, ਪੁਲਿਸ ਨੇ ਜਾਂਚ ਕੀਤੀ ਸ਼ੁਰੂ Punjabi news - TV9 Punjabi

Toronto Airport ਤੋਂ ਚੋਰੀ ਹੋਇਆ 123 ਕਰੋੜ ਦਾ ਸੋਨਾ, ਕਿਸੇ ਨੂੰ ਨਹੀਂ ਲੱਗੀ ਖਬਰ, ਪੁਲਿਸ ਨੇ ਜਾਂਚ ਕੀਤੀ ਸ਼ੁਰੂ

Published: 

23 Apr 2023 13:42 PM

Gold Stolen in Toronto airport: ਕਾਰਗੋ ਜਹਾਜ਼ ਤੋਂ ਉਤਰਦੇ ਹੀ ਸੋਨਾ ਨਾਲ ਭਰਿਆ ਕੰਟੇਨਰ ਅਚਾਨਕ ਗਾਇਬ ਹੋ ਗਿਆ। ਜਿਸਦੀ ਹੁਣ ਤੱਕ ਕੋਈ ਵੀ ਜਾਣਕਾਰੀ ਨਹੀਂ ਮਿਲੀ। ਟੋਰਾਂਟੋ ਪੁਲਿਸ ਪਿਛਲੇ ਕਈ ਦਿਨਾਂ ਤੋ ਇਸਦਾ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ।

Toronto Airport ਤੋਂ ਚੋਰੀ ਹੋਇਆ 123 ਕਰੋੜ ਦਾ ਸੋਨਾ, ਕਿਸੇ ਨੂੰ ਨਹੀਂ ਲੱਗੀ ਖਬਰ, ਪੁਲਿਸ ਨੇ ਜਾਂਚ ਕੀਤੀ ਸ਼ੁਰੂ

ਟੋਰਾਂਟੋ ਏਅਰਪੋਰਟ ਤੋਂ ਚੋਰੀ ਹੋਇਆ 123 ਕਰੋੜ ਦਾ ਸੋਨਾ, ਕਿਸੇ ਨੂੰ ਨਹੀਂ ਲੱਗੀ ਖਬਰ, ਪੁਲਿਸ ਨੇ ਜਾਂਚ ਕੀਤੀ ਸ਼ੁਰੂ ।

Follow Us On

World News: ਟੋਰਾਂਟੋ ਤੋਂ ਚੋਰੀ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜੀ ਹਾਂ, ਟੋਰਾਂਟੋ (Toronto) ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ‘ਤੇ 15 ਮਿਲੀਅਨ ਡਾਲਰ (ਲਗਭਗ 123 ਕਰੋੜ ਰੁਪਏ) ਦਾ ਸੋਨਾ ਚੋਰੀ ਹੋ ਗਿਆ ਅਤੇ ਕਿਸੇ ਨੂੰ ਇਸ ਬਾਰੇ ਪਤਾ ਵੀ ਨਹੀਂ ਲੱਗਾ। ਦਰਅਸਲ ਘਟਨਾ 17 ਅਪ੍ਰੈਲ ਦੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਕਾਰਗੋ ਜਹਾਜ਼ ਤੋਂ ਸੋਨੇ ਨਾਲ ਭਰਿਆ ਇੱਕ ਕੰਟੇਨਰ ਹਵਾਈ ਅੱਡੇ ‘ਤੇ ਉਤਰਿਆ ਸੀ।

ਪਤਾ ਨਹੀਂ ਕਿਵੇਂ ਹੋਈ ਚੋਰੀ-ਪੁਲਿਸ

ਕੈਨੇਡਾ (Canada) ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਉਹ ਅਨਲੋਡ ਕਰਨ ਗਿਆ ਤਾਂ ਉੱਥੋਂ ਕੰਟੇਨਰ ਗਾਇਬ ਸੀ। ਏਅਰਪੋਰਟ ਅਧਿਕਾਰੀਆਂ ਨੇ ਦੱਸਿਆ ਕਿ ਕੰਟੇਨਰ ਦੀ ਚੋਰੀ ਕਦੋਂ ਅਤੇ ਕਿਵੇਂ ਹੋਈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਸੋਨੇ ਨਾਲ ਭਰਿਆ ਇਹ ਕੰਟੇਨਰ ਕਿੱਥੋਂ ਆਇਆ ਅਤੇ ਕਿੱਥੇ ਲਿਜਾਇਆ ਜਾਣਾ ਸੀ। ਪੀਲ ਖੇਤਰ ਦੇ ਪੁਲਿਸ ਇੰਸਪੈਕਟਰ ਸਟੀਫਨ ਡੂਸਟਨ ਨੇ ਇਸ ਘਟਨਾ ਨੂੰ ਹੈਰਾਨ ਕਰਨ ਵਾਲਾ ਦੱਸਿਆ।

‘ਕੰਟੇਨਰ ਕਰੀਬ 5 ਵਰਗ ਫੁੱਟ ਦਾ ਸੀ’

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੁਲਿਸ (Police) ਟੀਮ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਵੀਰਵਾਰ ਨੂੰ ਹਵਾਈ ਅੱਡੇ ‘ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਟੀਫਨ ਨੇ ਕਿਹਾ ਕਿ ਲਾਪਤਾ ਹੋਏ ਕੰਟੇਨਰ ਦਾ ਆਕਾਰ ਲਗਭਗ 5 ਵਰਗ ਫੁੱਟ ਸੀ ਅਤੇ ਇਸ ‘ਚ ਸੋਨਾ ਅਤੇ ਹੋਰ ਕੀਮਤੀ ਸਮਾਨ ਸੀ। ਅਧਿਕਾਰੀਆਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਇਹ ਕਿਸ ਏਅਰਲਾਈਨ ਨੇ ਭੇਜੀ ਸੀ ਅਤੇ ਕਿੱਥੋਂ ਲੋਡ ਕੀਤੀ ਗਈ ਸੀ।

‘ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ’

ਪੁਲਿਸ ਇੰਸਪੈਕਟਰ ਸਟੀਫਨ ਨੇ ਇਸ ਸਵਾਲ ਦੇ ਜਵਾਬ ‘ਚ ਕਿਹਾ ਕਿ ਸਾਡਾ ਮਕਸਦ ਇਸ ਚੋਰੀ ਦਾ ਪਤਾ ਲਗਾਉਣਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਨੂੰ ਜਲਦੀ ਤੋਂ ਜਲਦੀ ਹੱਲ ਕਰਨਾ ਚਾਹੁੰਦੇ ਹਾਂ। ਮੈਂ ਤੁਹਾਨੂੰ ਸਹੀ ਜਾਣਕਾਰੀ ਨਹੀਂ ਦੇ ਸਕਦਾ। ਉਨ੍ਹਾਂ ਕਿਹਾ ਕਿ ਇਸ ਕਾਰਨ ਯਾਤਰੀਆਂ ਨੂੰ ਕੋਈ ਖਤਰਾ ਨਹੀਂ ਹੈ। ਅਸੀਂ ਇਸ ਨੂੰ ਜਨਤਕ ਸੁਰੱਖਿਆ ਦਾ ਮਾਮਲਾ ਨਹੀਂ ਮੰਨਦੇ।

ਮੁਲਜ਼ਮਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ-ਪੁਲਿਸ

ਟੋਰਾਂਟੋ ਸਨ ਨੇ ਵੀਰਵਾਰ ਨੂੰ ਰਿਪੋਰਟ ਦਿੱਤੀ ਕਿ ਇੱਕ ਸੰਗਠਿਤ ਅਪਰਾਧ ਸਮੂਹ ਇਸ ਘਟਨਾ ਵਿੱਚ ਸ਼ਾਮਲ ਹੋ ਸਕਦਾ ਹੈ। ਪਰ ਸਟੀਫਨ ਨੇ ਕਿਹਾ ਕਿ ਫਿਲਹਾਲ ਇਹ ਕਹਿਣਾ ਜਲਦਬਾਜ਼ੀ ਹੋਵੇਗੀ। ਅਸੀਂ ਇਸ ਦੀ ਹਰ ਪੱਖੋਂ ਜਾਂਚ ਕਰ ਰਹੇ ਹਾਂ। ਪਿਛਲੇ ਤਿੰਨ ਦਿਨਾਂ ਤੋਂ ਅਸੀਂ ਇਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version