AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਕੈਨੇਡਾ ਵਿੱਚ 21 ਸਾਲ ਦੇ ਸਿੱਖ ਵਿਦਿਆਰਥੀ ‘ਤੇ ਹਮਲਾ, 15 ਤੋਂ 20 ਬਦਮਾਸ਼ਾਂ ਨੇ ਕੀਤਾ ਹਮਲਾ

Attack on Sikh Student: ਕੈਨੇਡਾ ਵਿੱਚ ਸ਼ੁਕਰਵਾਰ ਰਾਤ ਕਰੀਬ 10.30 ਵਜੇ ਕੁੱਝ ਚੀਜਾਂ ਲੈ ਕੇ ਗਗਨਦੀਪ ਸਿੰਘ ਘਰ ਵਾਪਸ ਆ ਰਿਹਾ ਸੀ, ਜਦੋਂ ਬੱਸ ਵਿੱਚ ਸਵਾਰ 15-20 ਮੁੰਡਿਆਂ ਨੇ ਉਸ ਨੂੰ ਘੇਰ ਲਿਆ। ਤੇ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ।

ਕੈਨੇਡਾ ਵਿੱਚ 21 ਸਾਲ ਦੇ ਸਿੱਖ ਵਿਦਿਆਰਥੀ 'ਤੇ ਹਮਲਾ, 15 ਤੋਂ 20 ਬਦਮਾਸ਼ਾਂ ਨੇ ਕੀਤਾ ਹਮਲਾ
ਸੰਕੇਤਕ ਤਸਵੀਰ
tv9-punjabi
| Updated On: 21 Mar 2023 13:04 PM IST
Share
ਟਰਾਂਟੋ – ਇੱਕ ਨਫ਼ਰਤੀ ਜੁਰਮ ਵਿੱਚ 21 ਸਾਲ ਦੇ ਭਾਰਤੀ ਸਿੱਖ ਵਿਦਿਆਰਥੀ ਉੱਤੇ ਕੈਨੇਡਾ (Canada) ਦੇ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਵਿੱਚ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਕਰਕੇ ਪਹਿਲਾਂ ਤਾਂ ਉਹਨਾਂ ਦੀ ਪੱਗ ਉਤਾਰ ਦਿੱਤੀ ਅਤੇ ਫਿਰ ਕੇਸਾਂ ਤੋਂ ਫੜ ਕੇ ਉਹਨਾਂ ਨੂੰ ਸੜਕ ਤੇ ਘਸੀਟਿਆ। ਇਹ ਜਾਣਕਾਰੀ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ ਹੈ।

ਸ਼ੁੱਕਰਵਾਰ ਰਾਤ ਆਪਣੇ ਘਰ ਵਾਪਸ ਆ ਰਿਹਾ ਸੀ

ਇੱਕ ਖ਼ਬਰ ਦੇ ਮੁਤਾਬਿਕ ਹਮਲੇ ਦਾ ਸ਼ਿਕਾਰ ਹੋਣ ਵਾਲਾ ਭਾਰਤੀ ਸਿੱਖ ਵਿਦਿਆਰਥੀ (Sikh student) ਗਗਨਦੀਪ ਸਿੰਘ ਹਮਲੇ ਦੇ ਸਮੇਂ ਸ਼ੁੱਕਰਵਾਰ ਰਾਤ ਆਪਣੇ ਘਰ ਵਾਪਸ ਆ ਰਿਹਾ ਸੀ। ਸਥਾਨਕ ਕੌਂਸਲਰ ਮੋਹਿਨੀ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਹਮਲੇ ਦੇ ਤੁਰੰਤ ਬਾਅਦ ਕੁਝ ਹੋ-ਹੱਲਾ ਹੋਂਦਾ ਸੁਣਿਆ ਅਤੇ ਉਸ ਤੋਂ ਬਾਅਦ ਓਹੋ ਪੀੜਤ ਗਗਨਦੀਪ ਸਿੰਘ ਦਾ ਹਾਲ ਚਾਲ ਪੁੱਛਣ ਲਈ ਮੌਕੇ ਤੇ ਪੁੱਜੇ ਸਨ।

ਸਿੱਖ ਨੌਜਵਾਨ ਦੀ ਅੱਖਾਂ ਸੁੱਜੀਆਂ ਹੋਈਆਂ ਸਨ

ਮੋਹਿਨੀ ਸਿੰਘ ਦਾ ਕਹਿਣਾ ਹੈ, ਮੌਕੇ ਦੇ ਉੱਤੇ ਉਸ ਦੀ ਹਾਲਤ ਵੇਖ ਕੇ ਮੈਂ ਘਬਰਾ ਗਈ ਸੀ। ਉਸ ਦੇ ਮੂੰਹ ਚੋਂ ਅਵਾਜ਼ ਨਹੀਂ ਸੀ ਨਿਕਲ ਰਹੀ ਅਤੇ ਉਹ ਦਰਿਆ-ਸਹਿਮੀਆ ਹੌਲੇ-ਹੌਲੇ ਗੱਲ ਕਰ ਰਿਹਾ ਸੀ। ਉਹਨਾਂ ਦਾ ਕਹਿਣਾ ਹੈ ਕਿ ਸਿੱਖ ਨੌਜਵਾਨ ਦੀ ਅੱਖਾਂ ਸੁੱਜੀਆਂ ਹੋਈਆਂ ਸਨ ਅਤੇ ਉਹ ਦਰਦ ਵਿੱਚ ਸੀ। ਕੌਂਸਲਰ ਨੇ ਦੱਸਿਆ ਕਿ ਸ਼ੁਕਰਵਾਰ ਰਾਤ ਕਰੀਬ 10.30 ਵਜੇ ਰਾਸ਼ਨ ਪਾਣੀ ਲੈ ਕੇ ਗਗਨਦੀਪ ਸਿੰਘ ਘਰ ਵਾਪਸ ਆ ਰਿਹਾ ਸੀ, ਜਦੋਂ ਬੱਸ ਵਿ ਸਵਾਰ 15-20 ਮੁੰਡਿਆਂ ਨੇ ਉਸ ਨੂੰ ਘੇਰ ਲਿਆ। ਉਸ ਦਿਨ ਸੇਂਟ ਪੈਟਰਿਕਸ-ਡੇ ਸੀ ਅਤੇ ਮੋਹਿਨੀ ਸਿੰਘ ਦਾ ਕਹਿਣਾ ਹੈ ਕਿ ਬੱਸ ਵਿਚ ਸਵਾਰ ਕੁਝ ਸ਼ੋਹਦੇ ਇੱਕ ਵਿਗ ਨੂੰ ਹਵਾ ਵਿੱਚ ਉਛਾਲ ਰਹੇ ਸੀ।

ਮੁੰਡੇ ਗਗਨਦੀਪ ਨੂੰ ਪਰੇਸ਼ਾਨ ਕਰ ਰਹੇ ਸੀ

ਮੁੰਡੇ ਗਗਨਦੀਪ ਨੂੰ ਪਰੇਸ਼ਾਨ ਕਰ ਰਹੇ ਸੀ ਅਤੇ ਵਿਗ ਗਗਨਦੀਪ ਦੇ ਉੱਤੇ ਸੁੱਟ ਰਹੇ ਸੀ। ਗਗਨਦੀਪ ਨੇ ਮੁੰਡਿਆਂ ਨੂੰ ਇਹਨਾਂ ਹਰਕਤਾਂ ਤੋਂ ਬਾਜ਼ ਆਉਣ ਨੂੰ ਕਿਹਾ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (Royal Canadian Mounted Police) ਬੁਲਾ ਲੈਣ ਦੀ ਗੱਲ ਕੀਤੀ ਪਰ ਮੁੰਡੇ ਉਸ ਨੂੰ ਪਰੇਸ਼ਾਨ ਕਰਦੇ ਰਹੇ। ਬਾਅਦ ਵਿੱਚ ਜਦੋਂ ਗਗਨਦੀਪ ਬੱਸ ਤੋਂ ਉੱਤਰ ਗਏ ਤਾਂ ਇਨ੍ਹਾਂ ਮੁੰਡਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਦੇ ਮੂੰਹ, ਪਸਲੀਆਂ, ਬਾਜੁਆਂ ਅਤੇ ਟੰਗਾਂ ਤੇ ਸੱਟਾਂ ਮਾਰੀਆਂ, ਉਸਦੀ ਪੱਗ ਉਤਾਰ ਦਿੱਤੀ ਅਤੇ ਕੇਸ਼ਾਂ ਨਾਲ ਫੜ ਕੇ ਉਸ ਨੂੰ ਘਸੀਟਨਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਗਗਨਦੀਪ ਨੂੰ ਫੱਟੜ ਹਾਲਤ ਵਿੱਚ ਛੱਡ ਕੇ ਹਮਲਾਵਰ ਮੁੰਡੇ ਉਥੋਂ ਫਰਾਰ ਹੋ ਗਏ ਸੀ।

ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਘਟਨਾ ਦੀ ਪੁਸ਼ਟੀ ਕੀਤੀ

ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵੱਲੋਂ ਇੱਕ ਬਿਆਨ ਵਿੱਚ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਗਿਆ ਕਿ ਇਸ ਸ਼ੁੱਕਰਵਾਰ ਰਾਤ ਕੁੱਝ ਹਮਲਾਵਰਾਂ ਨੇ ਇੱਕ ਵਿਅਕਤੀ ਦੇ ਉੱਤੇ ਹਮਲਾ ਕੀਤਾ ਅਤੇ ਜਦੋਂ ਪੁਲਿਸ ਮੌਕੇ ਤੇ ਪੁੱਜੀ ਤਾਂ ਪੀੜਿਤ ਥੱਲੇ ਜ਼ਮੀਨ ਤੇ ਅਚੇਤ ਡਿੱਗਿਆ ਹੋਇਆ ਸੀ। ਉਸ ਨੂੰ ਅਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ ਅਤੇ ਪੁਲਿਸ ਨੇ ਇਸ ਵਾਰਦਾਤ ਨੂੰ ਗੰਭੀਰ ਅਤੇ ਬੇਹੱਦ ਘਟੀਆ ਦੱਸਦਿਆਂ ਕਿਹਾ ਕੀ ਸ਼ਹਿਰ ਵਿੱਚ ਅਜਿਹੀ ਘਟਨਾ ਹੋਣ ਦਾ ਉਹਨਾਂ ਨੂੰ ਬੜਾ ਅਫਸੋਸ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...